2.5 C
Toronto
Saturday, November 15, 2025
spot_img
Homeਰੈਗੂਲਰ ਕਾਲਮਗੁਰੂ ਗੋਬਿੰਦ ਸਿੰਘ ਜੀ

ਗੁਰੂ ਗੋਬਿੰਦ ਸਿੰਘ ਜੀ

ਨਿੱਕੀ ਹੈ ਕਲ਼ਮ ਮੇਰੇ ਅੱਖ਼ਰ ਵੀ ਛੋਟੇ ਨੇ,
ਕਿੰਝ ਖਿੱਚਾਂ ਤੁਹਾਡੀ ਤਸਵੀਰ ਬਾਜਾਂ ਵਾਲਿਆ।
ਆਪੇ ਗੁਰ ਚੇਲੇ, ਤੁਸੀਂ ਆਪੇ ਹੀ ਹੋ ਸ਼ਹਿਨਸ਼ਾਹ,
ਕਈਆਂ ਲਈ ਹੈਂ ਉਚ ਵਾਲਾ ਪੀਰ ਬਾਜਾਂ ਵਾਲਿਆ।
ਮਾਤਾ ਪਿਤਾ ਪੁੱਤ ਨਾਲੇ ਖੁਦ ਤਾਂਈਂ ਵਾਰ ਦਿੱਤਾ,
ਸ਼ਹਾਦਤਾਂ ਦੀ ਕੀਤੀ ਹੈ ਅਖੀਰ ਬਾਜਾਂ ਵਾਲਿਆ।
ਲਾਲ ਹੱਥੀਂ ਤੋਰ ਕੇ ਜੈਕਾਰੇ ਲਾਈ ਜਾਂਦੇ ਹੋ,
ਸੁਣ-ਸੁਣ ਨੈਣੋਂ ਡਿੱਗੇ ਨੀਰ ਬਾਜਾਂ ਵਾਲਿਆ।
ਜੇ ਨਾ ਹੁੰਦੇ ਤੁਸੀਂ ਤਾਂ ਇਹ ਹਿੰਦ ਹੋਰ ਹੋਣਾ ਸੀ,
ਤੇ ਸ਼ਾਇਦ ਜੁਦਾ ਹੁੰਦਾ ਕਸ਼ਮੀਰ ਬਾਜਾਂ ਵਾਲਿਆ।
ਕਛਹਿਰੇ, ਕੇਸ, ਕੰਘੇ ਵਾਲੀ ਤੁਸੀਂ ਸਾਨੂੰ ਦਾਤ ਦਿੱਤੀ,
ਤੇ ਕੜੇ ਨਾਲ ਦਿੱਤੀ ਸ਼ਮਸ਼ੀਰ ਬਾਜਾਂ ਵਾਲਿਆ।
ਮਿਹਰ ਕਰੋ ਭੁੱਲ ਕੇ ਵੀ ਭੁੱਲ ਕੋਈ ਹੋਏ ਨਾ,
ਮਰ ਜਾਈਏ ਡੋਲੇ ਨਾ ਜ਼ਮੀਰ ਬਾਜਾਂ ਵਾਲਿਆ।
ਮਾਦੋਦਾਸ ਵਾਂਗ ਸਭ ਬਣ ਜਾਣ ਤੇਰੇ ਬੰਦੇ,
ਬਲਵਿੰਦਰ ਜਿਹੇ ਜਿੰਨੇ ਵੀ ਸਰੀਰ ਬਾਜਾਂ ਵਾਲਿਆ।
ਗਿੱਲ ਬਲਵਿੰਦਰ
CANADA +1.416.558.5530
([email protected])

 

RELATED ARTICLES
POPULAR POSTS