ਓ ਦੁਨੀਆਂ ਮਤਲਬ ਦੀ।
ਮਤਲਬ ਦੀ…..ਮਤਲਬ ਦੀ…
ਮਤਲਬ ਦੇ ਸਭ ਯਾਰ….
ਦੁਨੀਆਂ ਮਤਲਬ ਦੀ।
ਚੜ੍ਹੇ ਸੂਰਜ ਨੂੰ ਹੋਣ ਸਲਾਮਾਂ।
ਐਵੇਂ ਨਾ ਕੋਈ ਕਰੇ ਕਲਾਮਾਂ।
ਨਜ਼ਦੀਕੀ ਰਿਸ਼ਤੇਦਾਰ…..
ਓ ਦੁਨੀਆਂ ਮਤਲਬ ਦੀ।
ਮਤਲਬ ਦੀ…ਮਤਲਬ ਦੀ…
ਮਤਲਬ ਦੇ ਸਭ ਯਾਰ।
ਪਿਆਰ ਨੂੰ ਲੋਕਾਂ ਖੇਲ੍ਹ ਬਣਾਇਆ।
ਲਵ ਯੂ ਵਾਲਾ ਰੱਟਾ ਲਾਇਆ।
ਹਵਸ਼ ਦਾ ਭੂਤ ਸਵਾਰ…
ਦੁਨੀਆਂ ਮਤਲਬ ਦੀ।
ਮਤਲਬ ਦੀ…ਮਤਲਬ ਦੀ….
ਮਤਲਬ ਦੇ ਸਭ ਯਾਰ।
ਰਿਸ਼ਤਿਆਂ ਵਿੱਚ ਗਿਰਾਵਟ ਆ ਗਈ।
ਖਾਣੇ ਵਿੱਚ ਮਿਲਾਵਟ ਆ ਗਈ।
ਮਿਹਰ ਕਰੇ ਕਰਤਾਰ….
ਦੁਨੀਆਂ ਮਤਲਬ ਦੀ।
ਮਤਲਬ ਦੀ…ਮਤਲਬ ਦੀ….
ਮਤਲਬ ਦੇ ਸਭ ਯਾਰ।
ਜ਼ਮੀਰ ਰਹੀ ਨਾ ਮਰ ਗਈ ਲੋਕੋ।
ਅਕਲ ਕਿਸੇ ਨੇ ਚਰ ਲਈ ਲੋਕੋ।
ਆਇਆ ਬੜਾ ਨਿਘਾਰ…
ਦੁਨੀਆਂ ਮਤਲਬ ਦੀ।
ਮਤਲਬ ਦੀ…ਮਤਲਬ ਦੀ….
ਮਤਲਬ ਦੇ ਸਭ ਯਾਰ।
ਧਰਤੀ ਵੀ ਨਿਰਮੋਹੀ ਹੋਈ।
ਰਿਸ਼ਤਾ ਸਕਾ ਨਾ ਰਿਹਾ ਕੋਈ।
ਅੰਤ ਲੱਭਣੇ ਨਾ ਚਾਰ…..
ਦੁਨੀਆਂ ਮਤਲਬ ਦੀ।
ਮਤਲਬ ਦੀ…ਮਤਲਬ ਦੀ…
ਮਤਲਬ ਦੇ ਸਭ ਯਾਰ।
ਵੱਡਿਆਂ ਦਾ ਸਤਿਕਾਰ ਰਿਹਾ ਨਾ।
ਦਿਲਾਂ ‘ਚ ਕੋਈ ਪਿਆਰ ਰਿਹਾ ਨਾ।
ਅੱਗੋਂ ਸੁਣਾਉਂਦੇ ਚਾਰ….
ਦੁਨੀਆਂ ਮਤਲਬ ਦੀ।
ਮਤਲਬ ਦੀ….ਮਤਲਬ ਦੀ….
ਮਤਲਬ ਦੇ ਸਭ ਯਾਰ।
ਨੇਤਾ ਹੋਏ ਜੋਕਾਂ ਵਰਗੇ।
ਮਾਰਣ ਖੰਢੇ ਬੋਕਾਂ ਵਰਗੇ।
ਮਨਫੀ ਹੈ ਕਿਰਦਾਰ….
ਦੁਨੀਆਂ ਮਤਲਬ ਦੀ।
ਮਤਲਬ ਦੀ…ਮਤਲਬ ਦੀ….
ਮਤਲਬ ਦੇ ਸਭ ਯਾਰ।
ਧਰਮੀ ਲੋਕਾਂ ਲੁੱਟ ਮਚਾਈ।
ਯਮਾਂ ਦੇ ਡਰ ਦੀ ਦੇਣ ਦੁਹਾਈ।
ਕਹਿਣ ਝੱਲਣੀ ਔਖੀ ਮਾਰ…
ਦੁਨੀਆਂ ਮਤਲਬ ਦੀ।
ਮਤਲਬ ਦੀ…ਮਤਲਬ ਦੀ….
ਮਤਲਬ ਦੇ ਸਭ ਯਾਰ।
ਪਿਆਰ ਦੇ ਬਾਝੋਂ ਇਹ ਜੱਗ ਸੱਖਣਾ।
ਨਫ਼ਰਤ ਦਿਲਾਂ ‘ਚ ਭਰੀ ‘ਸੁਲੱਖਣਾ’।
ਮਨਾਂ ‘ਚ ਭਰੇ ਹੰਕਾਰ….
ਦੁਨੀਆਂ ਮਤਲਬ ਦੀ।
ਮਤਲਬ ਦੀ….ਮਤਲਬ ਦੀ….
ਮਤਲਬ ਦੇ ਸਭ ਯਾਰ।
– ਸੁਲੱਖਣ ਮਹਿਮੀ +647-786-6329