Breaking News
Home / ਰੈਗੂਲਰ ਕਾਲਮ / ਕੀ ਫੈਮਲੀ ਟਰੱਸਟ ਬਣਾ ਕੇ ਹਰ ਕੋਈ ਟੈਕਸ ਦਾ ਫਾਇਦਾ ਲੈ ਸਕਦਾ ਹੈ?

ਕੀ ਫੈਮਲੀ ਟਰੱਸਟ ਬਣਾ ਕੇ ਹਰ ਕੋਈ ਟੈਕਸ ਦਾ ਫਾਇਦਾ ਲੈ ਸਕਦਾ ਹੈ?

ਰੀਆ ਦਿਓਲ
ਸੀ ਜੀ ਏ-ਸੀ ਪੀ ਏ
ਚਾਰਟਰਡ ਪ੍ਰੋਫੈਸ਼ਨਲ ਅਕਾਊਂਟੈਂਟ 416-300-2359
ਫੈੇਮਲੀ ਟਰੱਸਟ ਦਾ ਕਈ ਤਰੀਕੇ ਨਾਲ ਫਾਇਦਾ ਲਿਆ ਜਾ ਸਕਦਾ ਹੈ।ਟਰੱਸਟ ਨੂੰ ਕਾਰਪੋਰੇਟ ਜਗਤ ਵਿਚ ਤੁਹਾਡੀ ਜਾਇਦਾਦ ਨੂੰ ਭਵਿਖ ਦੇ ਕਰੈਡਿਟਰਸ ਜਾਂ ਲੈਣਦਾਰਾਂ ਤੋਂ ਬਚਾਉਣ ਵਾਸਤੇ,ਭਵਿਖ ਦੀਆਂ ਆਰਥਿਕ ਤੰਗੀਆਂ ਨਾਲ ਨਿਪਟਨ ਵਾਸਤੇ ਅਤੇ ਟਰੱਸਟ ਰਾਹੀਂ ਆਪਣੀ ਕੰਪਨੀ ਦੇ ਸੇਅਰ ਦੂਸਰੇ ਫੈਮਲੀ ਮੈਂਬਰਾਂ ਨੂੰ ਟਰਾਂਸਫਰ ਕਰਨ ਵਾਸਤੇ ਵਰਤ ਸਕਦੇ ਹਾਂ ਪਰ ਕੰਟਰੋਲ ਫਿਰ ਵੀ ਤੁਹਾਡਾ ਹੀ ਰਹੇਗਾ।ਹਰ ਇਕ ਫੈਮਲੀ ਮੈਂਬਰ ਟੈਕਸ ਫਰੀ ਕੈਪੀਟਲ ਗੇਨ ਦਾ ਵੀ ਫਾਇਦਾ ਲੈ ਸਕਦਾ ਹੈ ਅਤੇ  ਜੇ ਸਮਾਲ ਬਿਜਨਸ ਦੇ ਸੇਅਰ ਵੇਚਣੇ ਪੈ ਜਾਣ ਅਤੇ ਬਹੁਤ ਸਾਰਾ ਟੈਕਸ ਬਚਾ ਸਕਦਾ ਹੈ। ਆਪਣੀ ਇਸਟੇਟ ਪਲਾਨਿੰਗ ਕਰਨ ਵਿਚ ਵੀ ਇਸ ਦੀ ਬਹੁਤ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਜੇ ਤੁਸੀਂ 65 ਸਾਲ ਤੋਂ ਉਪਰ ਹੋ ਤਾਂ ਆਪਣੀ ਜਾਇਦਾਦ ਟਰੱਸਟ ਨੂੰ ਟੈਕਸ ਫਰੀ ਟਰਾਂਸਫਰ ਕਰ ਸਕਦੇ ਹੋ ਅਤੇ ਫਿਰ ਵੀ ਕੰਟਰੋਲ ਆਪਣਾ ਹੀ ਰੱਖ ਸਕਦੇ ਹੋ ਅਤੇ ਜਿਉਦੇ ਜੀ ਆਪਣੀ ਜਾਇਦਾਦ ਤੋਂ ਆਉਣ ਵਾਲੀ ਆਮਦਨ ਆਪ  ਵਰਤ ਸਕਦੇ ਹੋ ਅਤੇ ਮਰਨ ਤੋਂ ਬਾਅਦ ਬੱਚਿਆਂ ਨੂੰ ਜਾਇਦਾਦ ਕਿਸ ਹਿਸਾਬ ਨਾਲ ਮਿਲੇ ਦਾ ਫੈਸਲਾ ਵੀ ਤੁਸੀਂ ਪਹਿਲਾਂ ਹੀ ਕਰ ਸਕਦੇ ਹੋ।ਇਸ ਤਰਾਂ ਕਰਨ ਲਈ ਆਮਦਨ ਕਰ ਦੇ ਕੁਝ ਖਾਸ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ ਨਹੀਂ ਤਾਂ ਕਈ ਵਾਰ ਫਾਇਦੇ ਦੀ ਥਾਂ ਨੁਕਸਾਨ ਵੀ ਹੋ ਜਾਂਦਾ ਹੈ। ਟਰੱਸਟ ਕੁਝ ਖਾਸ ਕੰਮ ਕਰਨ ਵਾਸਤੇ ਵੀ ਬਣਾਇਆ ਜਾ ਸਕਦਾ ਹੈ ਜਿਵੇਂ ਕਿਸੇ ਬਿਜਨਸ ਦਾ  ਜਾਂ ਜਮੀਨ ਦਾ ਕੰਮ ਕਾਰ ਚਲਾਉਣ ਵਾਸਤੇ।ਆਪਣੇ ਰਿਹਾਇਸੀ ਘਰ ਨੂੰ ਲੈਣਦਾਰਾਂ ਤੋਂ ਬਚਾਉਣ ਵਾਸਤੇ ਵੀ ਟਰੱਸਟ ਬਣਾਇਆ ਜਾ ਸਕਦਾ ਹੈ ਅਤੇ ਨਾਲ ਦੀ ਨਾਲ ਰਿਹਾਇਸੀ ਘਰ ਨੂੰ ਵੇਚਣ ਸਮੇਂ ਸਰਕਾਰ ਵਲੋਂ ਕੈਪੀਟਲ ਗੇਨ ਦੀ ਵੀ ਛੋਟ ਲੈਕੇ ਟੈਕਸ ਦੀ ਬਹੁਤ ਬਚੱਤ ਕੀਤੀ ਜਾ ਸਕਦੀ ਹੈ।ਹੈਨਸਨ ਟਰੱਸਟ ਰਾਹੀਂ ਕਿਸੇ ਅਪਾਹਜ ਵਿਅੱਕਤੀ ਵਾਸਤੇ ਜਾਇਦਾਦ ਰੱਖੀ ਜਾਂਦੀ ਹੈ ਤਾਂਕਿ ਜਦ ਉਸਦੇ ਦੇਖ-ਭਾਲ ਕਰਨ ਵਾਲੇ ਦੀ ਮੌਤ ਹੋ ਜਾਵੇ ਤਾਂ ਇਹ ਪਰਾਪਰਟੀ ਅਪਾਹਿਜ ਵਿਅੱਕਤੀ ਦੇ ਹਿਤਾਂ ਦੀ ਰਾਖੀ ਕਰ ਸਕੇ।ਟਰੱਸਟ ਦੀ ਪਰਾਪਰਟੀ ਬੈਨੀਫੀਸਰੀ ਦੇ ਲੈਣਦਾਰਾਂ ਦੇ ਅਧਿਕਾਰ ਤੋਂ,ਟੈਕਸ ਅਥਾਰਟੀ,ਕਨੂੰਨੀ ਕਾਰਵਾਈ ਅਤੇ ਵਿਆਹ ਸਬੰਧੀ ਝਗੜਿਆਂ ਤੋਂ ਬਾਹਰ ਇਸ ਕਰਕੇ ਹੁੰਦੀ ਹੈ ਕਿ ਇਹ ਜਾਇਦਾਦ ਸਿਧੇ ਤੌਰ ਤੇ ਕਨੂੰਨਨ ਬੈਨੀਫੀਸਰੀ ਦੇ ਨਾਮ ਨਹੀਂ ਹੁੰਦੀ।ਪਰ ਇਹ ਕੰਮ ਟਾਈਮ ਰਹਿੰਦੇ ਉਸ ਸਮੇਂ  ਕਰਨਾ ਪੈਂਦਾ ਹੈ ਜਦ ਕੋਈ ਕਰੈਡਿਟਰ ਨਾ ਹੋਵੇ ਨਹੀਂ ਤਾਂ ਇਹ ਸਾਰੀ ਕਾਰਵਾਈ ਅਦਾਲਤ ਵੱਲੋਂ ਉਲਟ ਦਿਤੀ ਜਾਂਦੀ ਹੈ।ਇਸ ਤਰਾਂ ਹੀ ਉਨਟਾਰੀਓ  ਪਰੋਵੇਟ ਟੈਕਸ ਤੋਂ ਬਚਣ ਵਾਸਤੇ ਵੀ ਟਰੱਸਟ ਦੀ ਵਰਤੋਂ ਕੀਤੀ ਜਾਂਦੀ ਹੈ।ਮਰਨ ਵਾਲੇ ਦੀ ਜਾਇਦਾਦ ਜਿਵੇਂ ਇਨਵੈਸਟਮੈਂਟ,ਬੈਂਕ ਅਕਾਊਂਟ,ਗਹਿਣੇ,ਕਾਰਾਂ ਅਤੇ ਉਨਟਾਰੀਓ ਵਿਚ ਰੀਅਲ ਇਸਟੇਟ ਤੇ ਇਹ ਟੈਕਸ ਦੇਣਾ ਪੈਂਦਾ ਹੈ।ਇਸ ਤਰਾਂ ਹੀ ਜੇ ਕਨੇਡੀਅਨ ਟਰੱਸਟ ਕੋਲ ਯੂ ਐਸ ਏ ਦੀ ਕੰਪਨੀ ਦੇ ਸੇਅਰ ਹਨ ਜਾਂ ਯੂ ਐਸ ਏ ਦੀ ਰੀਅਲ ਇਸਟੇਟ ਹੈ ਤਾਂਵੀ ਬੈਨੀਫਸਿਰੀ ਦੀ ਮੌਤ ਤੇ ਲੱਗਣ ਵਾਲੇ ਯੂ ਐਸ ਏ ਦੇ ਇਸਟੇਟ ਟੈਕਸ ਤੋ ਬਚਿਆ ਜਾ ਸਕਦਾ ਹੈ।
ਟੱਰੱਸਟ ਇਕ ਲਿਖਤੀ ਡਾਕੂਮੈਂਟ ਹੁੰਦਾ ਹੈ ਅਤੇ ਆਮ ਤੌਰ ਤੇ ਇਸਨੂੰ ਕਿਤੇ ਰਜਿਸਟਰ ਕਰਨ ਦੀ ਵੀ ਲੋੜ ਨਹੀਂ ਪੈਂਦੀ ਅਤੇ ਦਸਤਖਤ ਕਰਨ ਸਮੇਂ ਹੀ ਇਹ ਲਾਗੂ ਹੋ ਜਾਂਦਾ ਹੈ।ਆਮ ਤੌਰ ਤੇ ਟਰੱਸਟੀ ਟਰੱਸਟ ਦੀ ਜਾਇਦਾਦ ਦਾ ਸਿਰਫ ਕਨੂੰਂਨੀ ਹੀ ਮਾਲਕ ਹੁੰਦਾ ਹੈ ਅਤੇ ਬੈਨੀਫੀਸਰੀ ਵੀ ਟਰੱਸਟ ਪਰਾਪਰਟੀ ਦਾ ਸਿਧਾ ਮਾਲਕ ਨਹੀਂ ਹੁੰਦਾ ਅਤੇ ਇਸ ਤਰਾਂ ਦੀ ਕਨੂੰਨੀ ਹਾਲਤ ਕਰਕੇ ਆਪਣੀ ਜਾਇਦਾਦ ਤੇ ਟੈਕਸ ਬਹੁਤ ਘੱਟ ਦੇਣਾ ਪੈਂਦਾ ਹੈ।ਟਰੱਸਟ ਰਾਹੀਂ ਆਪਣੀ ਕੰਪਨੀ ਦੇ ਹਿਸੇ ਕਿਸ ਬੱਚੇ ਨੂੰ ਕਿੰਨੇ ਦੇਣੇ ਹਨ ਦਾ ਫੇੈਸਲਾ ਵੀ ਤੁਸੀਂ ਆਪਣੀ ਇਛਾ ਅਨੁਸਾਰ ਟਰੱਸਟੀ ਰਾਹੀਂ ਕਰਵਾ ਸਕਦੇ ਹੋ।ਆਮ ਤੌਰ ਤੇ ਕਨੇਡਾ ਵਿਚ ਟੈਕਸ ਦੀ ਬੱਚਤ ਵਾਸਤੇ ਇਹ ਇੰਨਾ ਵਧੀਆ ਸਾਧਨ ਨਹੀਂ ਜਿੰਨਾ ਸਮਝਿਆ ਜਾਂਦਾ ਹੈ ਕਿਉਕਿ ਕਨੇਡਾ ਵਿਚ ਟਰੱਸਟ ਦੀ ਆਮਦਨ ਤੇ ਸਾਰਿਆਂ ਨਾਲੋਂ ਉਪਰਲਾ ਮਾਰਜਨਲ ਟੈਕਸ ਰੇਟ ਦੇਣਾ ਪੈਂਦਾ ਹੈ ।ਪਰ ਜੇ ਸਪਾਊਜ ਅਤੇ ਮੇਜਰ ਬੱਚੇ ਟਰੱਸਟ ਨਾਲੋਂ ਘੱਟ ਟੈਕਸ ਬਰੈਕਟ ਵਿਚ ਹਨ ਤਾਂ ਇਨਕਮ ਸਪਲਿਟ ਦਾ ਤਰੀਕਾ ਵਰਤ ਕੇ ਟੈਕਸ ਬਚਾਇਆ ਵੀ ਜਾ ਸਕਦਾ ਹੈ।ਸਾਲ 2000 ਵਿਚ ਕਿਡੀ ਟੈਕਸ ਕਨੂੰਨ ਦੇ ਲਾਗੂ ਹੋਣ ਨਾਲ ਹੁਣ ਮਾਈਨਰ ਬੱਚੇ ਨਾਲ  ਇਨਕਮ ਸਪਲਿਟ ਦਾ ਤਰੀਕਾ ਵਰਤ ਕੇ ਟੈਕਸ ਨਹੀ ਬਚਾਇਆ ਜਾ ਸਕਦਾ।ਸਰਕਾਰ ਵੀ ਸਮੇਂ ਸਮੇਂ ਅਜਿਹੇ ਕਨੂੰਨ ਪਾਸ ਕਰਕੇ ਟਰੱਸਟ ਰਾਹੀਂ ਗਲਤ ਢੰਗ ਨਾਲ ਟੈਕਸ ਬਚਾਉਣ ਦੇ ਤਰੀਕੇ ਬੰਦ ਕਰਦੀ ਰਹਿੰਦੀ ਹੈ ਤਾਂਕਿ ਕੋਈ ਵੀ ਇਸ ਸਹੂਲਤ ਦਾ ਗਲਤ ਫਾਇਦਾ ਨਾ ਉਠਾ ਸਕੇ।ਟਰੱਸਟ ਰਾਹੀਂ ਤੁਸੀਂ ਇਸ ਤਰਾਂ ਦਾ ਵੀ ਪਰਬੰਧ ਕਰ ਸਕਦੇ ਹੋ ਕਿ ਟਰੱਸਟ ਦੀ ਜਾਇਦਾਦ ਦੀ ਸਾਲਾਨਾ ਆਮਦਨ ਕਿਸੇ ਹੋਰ ਬੈਨੀਫੀਸਰੀ ਨੂੰ ਮਿਲੇ ਅਤੇ ਟਾਈਮ ਆਉਣ ਤੇ ਪੂਰੀ ਦੀ ਪੂਰੀ ਜਾਇਦਾਦ ਕਿਸੇ ਹੋਰ ਬੈਨੀਫੀਸਰੀ ਨੂੰ ਮਿਲੇ।ਕਨੇਡਾ ਦੇ ਹਰ ਪਰੋਵਿੰਸ ਵਿਚ ਵੱਖੋ ਵੱਖ ਕਨੂੰਨ ਹਨ ਕਿ ਕਿੰਨਾ ਚਿਰ ਟਰੱਸਟ ਦੀ ਮਿਆਦ ਹੋ ਸਕਦੀ ਹੈ ਅਤੇ ਕਿੰਨਾ ਚਿਰ ਟਰੱਸਟ ਵਿਚ ਆਮਦਨ ਜਮਾਂ ਹੁੰਦੀ ਰਹਿ ਸਕਦੀ ਹੈ ਅਤੇ ਇਸ ਮਿਆਦ ਤੋਂ ਬਾਅਦ ਇਹ ਆਮਦਨ ਲਾਜਮੀ ਤੌਰ ਤੇ ਲਾਭਕਾਰੀਆਂ ਵਿਚ ਵੰਡਣੀ ਪੈਂਦੀ ਹੈ।ਬੀ ਸੀ ਵਿਚ ਫੈਮਲੀ ਟਰੱਸਟ ਦੀ ਉਮਰ 81 ਸਾਲ ਹੈ ਪਰ ਬਾਕੀ ਦੇ ਸੂਬਿਆਂ ਵਿਚ ਇਹ ਹੱਦ 21 ਸਾਲ ਹੀ ਹੈ। ਕਿਊਬੈਕ ਵਿਚ ਆਪਣੇ ਵੱਖਰੇ ਕਨੂੰਨ ਹਨ ਇਸ ਟਰੱਸਟ ਬਾਰੇ।ਆਮ ਤੌਰ ਤੇ ਇਕ ਕਾਰਪੋਰੇਸਨ ਦੀ ਮਾਲਕੀ ਲੈਣ ਵਾਸਤੇ ਟਰੱਸਟ ਬਣਾਇਆ ਜਾਂਦਾ ਹੈ ਕਿੳੋਕਿ ਕਾਰਪੋਰੇਸਨ ਦਾ ਟਰੱਸਟ ਨਾਲੋਂ ਘੱਟ ਟੈਕਸ ਰੇਟ ਹੂੰਦਾ ਹੈ।ਸੀ ਆਰ ਏ ਵਲੋਂ ਵੀ ਇੰਨਾਂ ਟਰੱਸਟਾਂ ਉਪਰ ਬਹੁਤ ਨਿਗਾ ਰੱਖੀ ਜਾਂਦੀ ਹੈ ਕਿ ਟਰੱਸਟ ਸਹੀ ਢੰਗ ਨਾਲ ਬਣਾਇਆ ਅਤੇ ਚਲਾਇਆ ਜਾਂਦਾ ਹੈ ਕਿ ਨਹੀਂ ਅਤੇ ਟਰੱਸਟ ਦੀ ਆਮਦਨ ਬੈਨੀਫੀਸਰੀ ਨੂੰ ਜਾ ਰਹੀ ਹੈ ਅਤੇ ਉਨਾਂ ਵਲੋਂ ਇਸ ਆਮਦਨ ਤੇ ਪੂਰਾ ਬਣਦਾ ਟੈਕਸ ਦਿਤਾ ਜਾ ਰਿਹਾ ਹੈ ਕਿ ਨਹੀਂ।ਇਸ ਤਰਾਂ ਦੇ ਟਰੱਸਟ ਬਣਾਉਣ ਤੋਂ ਪਹਿਲਾਂ ਇਹ ਸੋਚਣਾ ਬਹੁਤ ਜਰੂਰੀ ਹੈ ਕਿ ਇਸ ਤੋਂ ਮਿਲਣ ਵਾਲੇ ਲਾਭ ਇਸ ਵਾਸਤੇ ਦਿਤੀਆਂ ਜਾਣ ਵਾਲੀਆਂ ਫੀਸਾਂ,ਸਲਾਨਾਂ ਟੈੇਕਸ ਰਿਟਰਨਾਂ ਤਿਆਰ ਕਰਨ ਅਤੇ ਸਾਰੇ ਅਕਾਊਂਟ ਮੇਨਟੇਨ ਕਰਨ ਤੇ ਖਰਚੇ ਤੋਂ ਵੱਧ ਹੋਣੇ ਚਾਹੀਦੇ ਹਨ।ਇਹ ਸਾਰਾ ਕੰਮ ਇਕ ਪਰੋਫੈੇਸਨਲ ਅਕਾਊਂਟ ਦੀ ਮਦਦ ਨਾਲ ਹੋ ਸਕਦਾ ਹੈ ਕਿ ਕਿਹੜੀ ਪਲਾਨ ਠੀਕ ਹੈ ਅਤੇ ਇਹ ਸਮਾਂ ਆਉਣ ਤੇ ਟੈਕਸ ਆਡਿਟ ਵਿਚੋਂ ਵੀ ਪਾਸ ਹੋਣ ਦੇ ਕਾਬਲ ਹੋਵੇ।
ਟਰੱਸਟ ਬਣਾਉਣ ਵਾਸਤੇ ਆਮ ਤੌਰ ਤੇ ਤਿੰਂਨ ਵਿਅੱਕਤੀ,ਸੈਟਲਰ,ਟਰੱਸਟੀ ਅਤੇ ਲਾਭਕਾਰੀ ਹੁੰਦੇ ਹਨ।ਸੈਟਲਰ ਜੋ ਆਪਣੀ ਜਾਇਦਾਦ ਟਰੱਸਟ ਨੂੰ ਸੌਂਪਦਾ ਹੈ ਅਤੇ ਟਰੱਸਟੀ ਟਰੱਸਟ ਦੀ ਜਾਇਦਾਦਦੀ ਟਰੱਸਟ ਡੀਡ ਅਤੇ ਟਰੱਸਟ ਦੇ ਆਮ ਨਿਯਮਾਂ ਅਨੁਸਾਰ  ਦੇਖ ਭਾਲ ਕਰਦਾ ਹੈ ਅਤੇ ਹੁਣ ਟਰੱਸਟ ਦੀ ਜਾਇਦਾਦ ਦਾ ਲੀਗਲ ਟਾਈਟਲ ਉਸਦੇ ਨਾਮ ਹੋ ਜਾਂਦਾ ਹੈ ।ਲਾਭਕਾਰੀ ਇਸ ਟਰੱਸਟ ਦੀ ਜਾਇਦਾਦ ਦੇ ਅਸਲੀ ਮਾਲਕ ਹੂੰਦੇ ਹਨ ਭਾਵੇਂ ਜਾਇਦਾਦ ਦਾ ਲੀਗਲ ਟਾਈਟਲ ਟਰੱਸਟੀ ਦੇ ਨਾਮ ਹੀ ਹੁੰਦਾ ਹੈ।ਲਾਭਕਾਰੀ ਇਕ ਜਾਂ ਇਕ ਤੋਂ ਵੱਧ ਵੀ ਹੋ ਸਕਦੇ ਹਨ,ਜਿਥੇ ਟਰੱਸਟ ਦਾ ਮੁਖ ਮਕਸਦ ਕਰੈਡਿਟਰਜ ਪਰੋਟੈਕਸਨ ਹੋਵੇ ਉਥੇ ਆਮ ਤੌਰ ਤੇ ਵੱਧ ਲਾਭਕਾਰੀ ਹੋਣੇ ਆਮ ਗੱਲ ਹੈ।
ਕਈ ਵਾਰ ਟਰੱਸਟੀ ਦੇ ਕੰਮਾਂ ਉਪਰ ਨਿਗਰਾਨੀ ਰੱਖਣ ਵਾਸਤੇ ਪਰੋਟੈਕਟਰ ਵੀ ਲਾ ਦਿਤਾ ਜਾਂਦਾ ਹੈ ਜੋ ਇਹ ਦੇਖਦਾ ਹੈ ਕਿ ਟਰੱਸਟੀ ਟਰੱਸਟ ਬਨਾਉਣ ਵਾਲੇ ਦੀ ਇਛਾ ਅਨੁਸਾਰ ਕੰਮ ਕਰੇ।ਇਹ ਲੇਖ ਇਕ ਆਮ ਮੁਢਲੀ ਜਾਣਕਾਰੀ ਲਈ ਲਿਖਿਆ ਗਿਆ ਹੈ,ਕਿੳੋਕਿ ਹਰ ਇਕ ਬਿਜਨਸ ਵਾਸਤੇ  ਚਾਹੇ ਉਹਸੋਲ-ਪਰਪਰਾਈਟਰ, ਪਾਰਟਨਰਸਿਪ ਜਾਂ ਇਕ ਇਨਕਾਰਪੋਰੇਟਡ ਕੰਪਨੀ ਹੈ,ਬਹੁਤ ਸਾਰੀਆਂ ਕਨੂੰਨੀ ਸਰਤਾਂ ਪੂਰੀਆਂ ਕਰਨੀਆਂ ਪੈਂਦੀਆਂ ਹਨ ਇਸ ਕਰਕੇ ਇਕ ਕੁਆਲੀਫਾਈਡ ਅਕਾਊਟੈਂਟ ਦੀ  ਲੋੜ ਪੈਂਦੀ ਹੈ।
ਜੇ ਤੁਹਾਡਾ ਪਰਸਨਲ ਟੈਕਸ ਇਸ ਸਾਲ ਦਾ ਜਾਂ ਪਿਛਲੇ ਸਾਲਾਂ ਦਾ ਹੁਣ ਵੀ ਭਰਨ ਤੋਂ ਪਿਆ ਹੈ,ਪਨੈਲਿਟੀ ਲੱਗ ਗਈ ਹੈ,ਜਾਂ ਸੀ ਆਰ ਏ ਤੋਂ ਕੋਈ ਲੈਟਰ ਆਇਆ ਹੈ  ਅਤੇ ਜੇ ਬਿਜਨਸ ਟੈਕਸ ਫਾਈਲ ਕਰਨਾ ਹੈ,ਕੋਈ ਕੰਪਨੀ ਖੋਹਲਣੀ ਹੈ ਤਾਂ ਤੁਸੀ ਮੈਨੂੰ ਕਾਲ ਕਰ ਸਕਦੇ ਹੋ-416-300-2359 ਤੇ।

Check Also

ਕੈਨੇਡੀਅਨ ਫੋਰਸਜ਼ ਬੇਸ ਵਿਚ

ਜਰਨੈਲ ਸਿੰਘ (ਕਿਸ਼ਤ 13ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਰਿਸ਼ਤੇਦਾਰਾਂ ਵੱਲੋਂ ਪਾਰਟੀਆਂ ਸ਼ੁਰੂ ਹੋ …