8 C
Toronto
Friday, September 25, 2026
spot_img
Homeਰੈਗੂਲਰ ਕਾਲਮਪਰਵਾਸੀ ਨਾਮਾ

ਪਰਵਾਸੀ ਨਾਮਾ

ਨਿੱਤ ਦੀ ਦੌੜ-ਭੱਜ
ਹਰਲ੍ਹ-ਹਰਲ੍ਹ ਅਸੀਂ ਚੱਤੋ-ਪਹਿਰ ਕਰੀ ਜਾਈਏ,
ਪਰ ਸਾਡੀ ਜ਼ਿੰਦਗੀ ਦੀ ਮੁੱਕਦੀ ਦੌੜ ਹੈ ਨਹੀਂ ।
ਇਛਾ ਇਕ ਹੋਏ ਪੂਰੀ, ਦਸ ਪੈਦਾ ਹੋਰ ਹੋ ਜਾਣ,
ਸਾਡੀਆਂ ਖ਼ਾਹਿਸ਼ਾਂ ਦਾ ਸੁੱਕਦਾ ਬੋਹੜ ਹੈ ਨਹੀਂ।
ਜਿਸ ਦੀ ਉਡੀਕ ਵਿੱਚ ਲੰਘ ਹੈ ਉਮਰ ਚੱਲੀ,
ਨਜ਼ਰਾਂ ਥੱਕੀਆਂ ਪਰ ਦਿਸਦਾ ਓਹ ਮੋੜ ਹੈ ਨਹੀਂ।
ਤਜ਼ਰਬਾ ਕਿਸੇ ਦਾ ਸਾਨੂੰ ਨਾ ਮੱਤ ਦੇਵੇ,
ਜਦ ਤਕ ਖੁਦ ਦੇ ਪੈਰੀਂ ਚੁੱਭਦਾ ਰੋੜ੍ਹ ਹੈ ਨਹੀਂ।
ਗੁਰੂ ਦ੍ਰੋਣ ਤੇ ਅਭੀਮੰਨਿਊ ਵੀ ਹੋਏ ਬੇਬਸ,
ਲਾਲਚ ਦੇ ਚੱਕਰਵਿਊ ਦਾ ਲੱਭਦਾ ਤੋੜ ਹੈ ਨਹੀਂ।
ਬਾਬੇ ਕਿਹਾ ਸੀ ਮਾਇਆ ਤੋਂ ਬਚੋ ਭਾਈ,
ਏਸ ਵਰਗਾ ਤਾਂ ਜਗ ਤੇ ਕੋਹੜ ਹੈ ਨਹੀਂ।
ਸਮਾਨ 100 ਵਰ੍ਹਿਆਂ ਦਾ, ਪਤਾ ਘੜ੍ਹੀ ਦਾ ਨਹੀਂ,
‘ਗਿੱਲ ਬਲਵਿੰਦਰਾ’ ਏਨੇ ਦੀ ਤਾਂ ਲੋੜ ਹੈ ਨਹੀਂ।
ਗਿੱਲ ਬਲਵਿੰਦਰ
CANADA +1.416.558.5530, ([email protected])

RELATED ARTICLES
POPULAR POSTS