ਸੋਹਣੀ ਰੁੱਤ
ਦਿਨ ਨਿੱਖ਼ਰੇ ਤੇ ਸੋਹਣੀ ਹੈ ਰੁੱਤ ਆਈ,
ਚਾਰ-ਚੁਫ਼ੇਰੇ ਹੀ ਖਿੜ੍ਹੀ ਬਹਾਰ ਦਿੱਸੇ।
ਸ਼ੂਕਣ ਹਵਾਵਾਂ ਤੇ ਝੂਮਦੇ ਰੁੱਖ ਦਿੱਸਣ,
ਦੁਆਲੇ ਪੰਛੀਆਂ ਦੀ ਉੱਡਦੀ ਕਤਾਰ ਦਿੱਸੇ।
ਸਜਾਈਆਂ ਕਿਆਰੀਆਂ ਉਦਮਾਂ ਵਾਲਿਆਂ ਨੇ,
ਮਹਿਕਦੀ ਘਰਾਂ ਦੇ ਮੂਹਰੇ ਗੁਲਜ਼ਾਰ ਦਿੱਸੇ।
ਰੋਕਾਂ ਕਰੋਨੇ ਦੀਆਂ ਮਸਾਂ ਨੇ ਦੂਰ ਹੋਈਆਂ,
ਸੜਕਾਂ ਭਰੀਆਂ ਤੇ ਤੁੰਨਿਆ ਬਜ਼ਾਰ ਦਿੱਸੇ।
ਨਾ ਘਾਹ ਕੱਟਣ ਤੇ ਨਾ ਕਦੇ ਲਾਉਣ ਪਾਣੀ,
ਆਲਸੀ ਲੋਕਾਂ ਦਾ ਵੱਖਰਾ ਕਿਰਦਾਰ ਦਿੱਸੇ।
Canada Tour ਤੇ ਆਏ ਨੇ ਕਈ Singer,
ਨੱਚਦਾ ਮੇਲਿਆਂ ਤੇ ਪੁਰਾਣਾ ਸਭਿਆਚਾਰ ਦਿੱਸੇ।
ਗੁਰੂ-ਘਰ ਤੇ Banquet Hall ਨੇ Book ਸਾਰੇ,
ਨਾ ਖਾਲ੍ਹੀ Sunday, ਨਾ ਵਿਹਲਾ ਸ਼ਨੀਵਾਰ ਦਿੱਸੇ।
ਨਾ-ਸ਼ੁਕਰੇ ‘ਗਿੱਲ’ ਕਈ ਕੁਦਰਤ ਤੋਂ ਬੇ-ਮੁੱਖ ਹੋਏ,
ਹਰ ਵੇਲੇ ਡਾਲਰਾਂ ਲਈ ਕਰਦੇ ਹਾਹਾ ਕਾਰ ਦਿੱਸੇ।
ਗਿੱਲ ਬਲਵਿੰਦਰ
CANADA +1.416.558.5530 ([email protected] )
ਫ਼ੋਨ: 94635-72150
Check Also
ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ
ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …