Breaking News
Home / ਰੈਗੂਲਰ ਕਾਲਮ / ਬੱਚਿਆਂ ਦਾ ਨਾਮ ਕਾਰ ਇੰਸੋਰੈਸ਼ ਵਿਚ ਜੋੜਨ ਸਮੇਂ?

ਬੱਚਿਆਂ ਦਾ ਨਾਮ ਕਾਰ ਇੰਸੋਰੈਸ਼ ਵਿਚ ਜੋੜਨ ਸਮੇਂ?

ਚਰਨ ਸਿੰਘ ਰਾਏ
ਜਦੋਂ ਹੀ ਬੱਚੇ ਨੇ ਜੀ 2 ਲਾਈਸੈਂਸ ਲੈ ਲਿਆ ਹੈ ਤਾਂ ਉਸ ਵੇਲੇ ਹੀ ਆਪਣੀ ਇੰਸੋਰੈਂਸ ਕੰਪਨੀ ਨਾਲ ਸੰਪਰਕ ਕਰੋ ਤਾਂ ਕਿ ਬੱਚੇ ਦਾ ਨਾਮ ਡਰਾਈਵਰ ਦੇ ਤੌਰ ‘ਤੇ ਤੁਹਾਡੀ ਇੰਸੋਰੈਂਸ ਵਿਚ ਪਾਇਆ ਜਾ ਸਕੇ। ਕਿਉਂਕਿ ਕਨੂੰਨ ਅਨੁਸਾਰ ਘਰ ਦੇ ਸਾਰੇ ਡਰਾਈਵਰਾਂ ਦੇ ਨਾਮ ਇੰਸੋਰੈਂਸ ਵਿਚ ਹੋਣੇ ਚਾਹੀਦੇ ਹਨ ਅਤੇ ਜਦ ਵੀ ਕੋਈ ਵਿਅੱਕਤੀ ਨਵਾਂ ਲਾਈਸੈਂਸ ਲੈਂਦਾ ਹੈ ਉਸਦਾ ਨਾਮ ਇੰਸੋਰੈਂਸ ਵਿਚ ਪਵਾਉਣਾ ਪੈਂਦਾ ਹੈ । ਤੁਹਾਡੀ ਇੰਸੋਰੈਂਸ ਕੰਪਨੀ ਤੁਹਾਨੂੰ ਹੁਣ ਵਧੀਆ ਰੇਟ ਦਿੰਦੀ ਹੋ ਸਕਦੀ ਹੈ ਪਰ ਜਰੂਰੀ ਨਹੀਂ ਕਿ ਬੱਚੇ ਦਾ ਨਾਮ ਜੋੜਨ ਸਮੇਂ ਵੀ ਤੁਹਾਡੇ ਰੇਟ ਵਧੀਆ ਹੀ ਰਹਿਣ। ਇਸ ਕਰਕੇ ਹਮੇਸਾ ਹੀ ਦੂਸਰੀਆਂ ਕੰਪਨੀਆਂ ਤੋਂ ਵੀ ਰੇਟਾਂ ਦਾ ਪਤਾ ਕਰਨਾ ਚਾਹੀਦਾ ਹੈ।
ਜੇ ਬੱਚੇ ਨੇ ਮਨਜੂਰਸੁਦਾ ਡਰਾਈਵਿੰਗ  ਸਕੂਲ ਤੋਂ ਟਰੇਨਿੰਗ ਲੈ ਲਈ ਹੈ ਤਾਂ ਕਾਫੀ ਡਿਸਕਾਊਂਟ ਮਿਲ ਜਾਂਦਾ ਹੈ। ਬੱਚੀਆਂ ਦੇ ਰੇਟ ਹਮੇਸਾ ਹੀ ਘੱਟ ਹੁੰਦੇ ਹਨ ਕਿਉਕਿ ਯੰਗ ਫੀਮੇਲ ਡਰਾਈਵਰ ਘੱਟ ਰਿਸਕੀ ਹੁੰਦੇ ਹਨ ਇੰਸੋਰੈਂਸ ਕੰਪਨੀਆਂ ਵਾਸਤੇ ਮੇਲ ਯੰਗ ਡਰਾਈਵਰਾਂ ਤੋਂ 25 ਸਾਲ ਤੋਂ ਘੱਟ ਡਰਾਈਵਰਾਂ ਦੇ ਰੇਟ ਵੱਧ ਹੁੰਦੇ ਹਨ ਅਤੇ 25 ਸਾਲ ਦਾ ਹੋਣ ਤੇ ਇਹ ਰੇਟ ਕਾਫੀ ਘੱਟ ਜਾਂਦੇ ਹਨ। ਇੰਸੋਰੈਂਸ ਵਿਚ ਬੱਚੇ ਦਾ ਨਾਂਮ ਸਾਮਲ ਕਰਨ ਤੇ ਬੱਚੇ ਦੀ ਇੰਸੋਰੈਂਸ ਹਿਸਟਰੀ ਬਣਦੀ ਹੈ ਅਤੇ ਬਿਨਾਂ ਕਿਸੇ ਕਲੇਮ ਤੋਂ ਡਰਾਈਵ ਕਰਨ ਤੇ ਕਰੈਡਿਟ ਮਿਲਦਾ ਹੈ ਨਹੀਂ ਤਾਂ ਜਦ ਵੀ ਉਹ ਇੰਸੋਰੈਂਸ ਲੈਣਗੇ ਨਵੇਂ ਡਰਾਈਵਰ ਹੀ ਗਿਣਿਆ ਜਾਵੇਗਾ।
ਜੇ ਬੱਚੇ ਨੂੰ ਆਪਣੀ ਪਾਲਸੀ ਵਿਚ ਐਡ ਕੀਤਾ ਜਾਵੇ ਤਾਂ ਕਾਫੀ ਸਸਤਾ ਹੁੰਦਾ ਹੈ ਪਰ ਇਸ ਵਿਚ ਤੁਹਾਡੇ ਵਾਸਤੇ ਰਿਸਕ ਵੀ ਹੈ। ਜੇ ਬੱਚੇ ਨੇ ਤੁਹਾਡੀ ਕਾਰ ਚਲਾਉਂਦੇ ਹੋਏ  ਐਕਸੀਡੈਂਟ ਕਰ ਦਿਤਾ ਤਾਂ ਉਹ ਐਕਸੀਡੈਂਟ ਤੁਹਾਡਾ ਗਿਣਿਆ ਜਾਵੇਗਾ ਬੱਚੇ ਦਾ ਨਹੀੰ। ਜੇ ਬੱਚੇ ਦੀ ਅਲੱਗ ਪਾਲਸੀ ਹੈ ਤਾਂ ਬੱਚੇ ਦੇ ਟਿਕਟ ਅਤੇ ਐਕਸੀਡੈਂਟ ਤੁਹਾਡੇ ਰੇਟਾਂ ਤੇ ਫਰਕ ਨਹੀੰ ਪਾਉਣਗੇ।
ਆਮ ਤੌਰ ਤੇ ਬੱਚੇ ਨੂੰ ਐਡ ਕਰਨ ਤੇ 100 ਕੁ ਡਾਲਰ ਮਹੀਨਾ ਇੰਸੋਰੈਂਸ ਵੱਧ ਜਾਂਦੀ ਹੈ ਇਹੀ ਕਾਰਨ ਕਰਕੇ ਬਹੁਤ ਸਾਰੇ ਮਾਪੇ ਇੰਸੋਰੈਂਸ ਕੰਪਨੀ ਨੂੰ ਦੱਸਦੇ ਹੀ ਨਹੀਂ ਕਿ ਉਹਨਾਂ ਦੇ ਬੱਚੇ ਨੇ ਲਾਈਸੈਂਸ ਲੈ ਲਿਆ ਹੈ ਅਤੇ ਕਾਰ ਵੀ ਚਲਾ ਲੈਂਦਾ ਹੈ ਪਰ ਇਹ ਇਕ ਬਹੁਤ ਵੱਡੀ ਗਲਤੀ ਸਾਬਤ ਹੋ ਸਕਦੀ ਹੈ ਕਿੳਂਕਿ ਜੇ ਬੱਚੇ ਨੇ ਐਕਸੀਡੈਂਟ ਕਰ ਦਿਤਾ  ਅਤੇ ਕਿਸੇ ਦੇ ਸੱਟ ਮਾਰੀ ਤਾਂ ਇੰਸੋਰੈਂਸ ਕੰਪਨੀ ਨੇ ਕਲੇਮ ਦੇਣ ਤੋਂ ਜਵਾਬ ਦੇ ਦੇਣਾ ਹੈ ਅਤੇ ਸਾਰਾ ਖਰਚਾ ਤੁਹਾਨੂੰ ਦੇਣਾ ਪਵੇਗਾ ਜੋਕਿ ਮਿਲੀਅਨ ਡਾਲਰਾਂ ਤੱਕ ਵੀ ਹੋ ਸਕਦਾ ਹੈ।ਅੱਜ ਕੱਲ ਜਰਾ ਜਿੰਨੀ ਵੀ ਸੱਟ ਲੱਗਣ ਤੇ ਲੋਕ ਘੱਟੋ-ਘੱਟ ਮਿਲੀਅਨ ਡਾਲਰ ਦਾ ਕਲੇਮ ਕਰਦੇ ਹਨ।
ਇਹਨਾਂ ਹੀ ਰਿਸਕਾਂ ਕਰਕੇ ਕਈ ਵਿਅੱਕਤੀ ਆਪਣੀ ਇੰਸੋਰੈਂਸ ਵਿਚ ਬੱਚੇ ਦਾ ਨਾਮ ਨਹੀਂ ਪੁਆਉਦੇ ਬਲਕਿ ਉਨਾਂ  ਨੂੰ ਪੁਰਾਣੀ ਕਾਰ ਲੈਕੇ ਇੰਸੋਰੈਂਸ ਉਨਾਂ ਦੇ ਨਾਮ ਤੇ ਹੀ ਲੈਂਦੇ ਹਨ ਅਤੇ ਕਨੂੰਨ ਅਨੁਸਾਰ ਲੋੜੀਦੀ ਘੱਟੋ-ਘੱਟ ਕਵਰੇਜ ਲੈਕੇ ਬੱਚੇ ਨੂੰ ਆਪਣੀ ਜਿੰਮੇਵਾਰੀ ਆਪ ਚੁਕਣ ਲਈ ਕਹਿੰਦੇ ਹਨ। ਇਸ ਦਾ ਸਾਰਿਆਂ ਨਾਲੋੰ ਵੱਡਾ ਫਾਇਦਾ ਇਹ ਹੈ ਕਿ ਸਾਰੀ ਜਿੰਮੇਵਾਰੀ ਬੱਚੇ ਦੀ ਹੁੰਦੀ ਹੈ ਅਤੇ ਉਹ ਗੱਡੀ ਬੜੀ ਹੀ ਧਿਆਨ ਨਾਲ ਚਲਾਉਂਦਾ ਹੈ ਕਿਉਕਿ ਉਸ ਨੂੰ ਪਤਾ ਹੈ ਕਿ ਟਿਕਟ ਮਿਲਣ ਤੇ ਇੰਸੋਰੈਂਸ ਉਸ ਦੀ ਹੀ ਵਧੇਗੀ ਤਿੰਨ ਸਾਲ ਵਾਸਤੇ ਅਤੇ ਐਕਸੀਡੈਂਟ ਕਰਨ ਤੇ 6 ਸਾਲ ਵਾਸਤੇ।
ਆਮ ਤੋਰ ਤੇ ਬੱਚੇ ਸਪੋਰਟਸ ਕਾਰ ਲੈਣੀ ਚਾਹੁੰਦੇ ਹਨ ਇੰਨਾਂ ਕਾਰਾਂ ਦੇ ਇੰਸੋਰੈਂਸ ਰੇਟ ਆਮ ਕਾਰਾਂ ਨਾਲੋਂ ਵੱਧ ਹੁੰਦੇ ਹਨ ਕਿਉਕਿ ਇੰਸੋਰੈਂਸ ਕੰਪਨੀ ਨੂੰ ਪਤਾ ਹੈ ਕਿ ਹਾਈ-ਐੰਡ,ਮੋਡੀਫਾਈਡ,ਅਤੇ ਸਪੋਰਟਸ  ਕਾਰਾਂ ਦੇ ਚੋਰੀ ਹੋਣ ਦੇ ਚਾਂਸ ਜਿਆਦਾ ਹਨ ਅਤੇ ਵੱਧ ਸਪੀਡ ਕਰਕੇ ਐਕਸੀਡੈਂਟ ਵੀ ਜਿਆਦਾ ਹੁੰਦੇ ਹਨ ਅਤੇ ਇੰਨਾਂ ਦੀ ਰਿਪੇਅਰ ਵੀ ਮਹਿੰਗੀ ਹੁੰਦੀ ਹੈ।
ਜੇ ਘਰ ਤੇ ਕਾਰ ਦੀ ਇੰਸੋਰੈਂਸ ਇਕੋ ਕੰਪਨੀ ਕੋਲ ਹੈ ਤਾ ਰੇਟ ਘੱਟ ਜਾਂਦੇ ਹਨ ਡਿਸਕਾਊਟ ਤੋਂ ਬਾਅਦ। ਡਡੱਕਟੀਵਲ ਵਧਾਕੇ,ਐਟੀ-ਥੈਪਟ ਅਲਾਰਮ ਲੱਗਿਆ ਹੋਣ ਤੇ ਵੀ ਕੁਝ ਰੇਟ ਘੱਟ ਜਾਦੇ ਹਨ ।
ਜੇ ਕਾਰ ਇੰਸੋਰੈਂਸ ਵਿਚ ਕੋਈ ਗੈਪ ਹੈ ਤਾਂ ਰੇਟ ਵੱਧ ਜਾਂਦੇ ਹਨ ਅਤੇ ਜੇ ਨਾਨ-ਪੇਮੈਂਟ ਕਰਕੇ ਪਾਲਸੀ ਕੈਸਲ ਹੋਈ ਹੈ ਤਾਂ ਰੇਟ ਹੋਰ ਵੀ ਵੱਧ ਜਾਂਦੇ ਹਨ।ਜੇ ਕੋਈ ਟਿਕਟ ਨਹੀਂ,ਚਾਰਜ ਨਹੀਂ,ਐਕਸੀਡੈਂਟ ਨਹੀਂ ਅਤੇ ਕੋਈ ਕਲੇਮ ਨਹੀਂ ਤਾਂ ਰੇਟ ਘੱਟ ਹੋਣੇ ਸੁਰੂ ਹੋ ਜਾਦੇ ਹਨ।
ਜੋ ਸਟੂਡੈਂਟ ਡਰਾਈਵਰ ਹਨ ਜਦੋਂ ਉਹ ਘਰ ਤੋਂ ਬਾਹਰ ਪੜਨ ਜਾਂਦੇ ਹਨ ਅਤੇ ਕਾਰ ਆਪਣੇ ਨਾਲ ਨਹੀੰ ਲੈੇਕੇ ਜਾਦੇ ਤਾਂ ਡਿਸਕਾਊਂਟ ਮਿਲ ਸਕਦਾ ਹੈ ਪਰ ਜੇ ਬੱਚਾ ਕਾਰ ਨਾਲ ਲਿਜਾ ਰਿਹਾ ਹੈ ਤਾਂ ਪਾਲਸੀ ਬੱਚੇ ਦੇ ਨਾਮ ਹੋਣੀ ਚਾਹੀਦੀ ਹੈ ਭਾਵੇਂ ਇਹ ਪਾਲਸੀ ਬਹੁਤ ਮਹਿੰਗੀ ਹੋ ਜਾਂਦੀ ਹੈ। ਜੇ ਬੱਚਾ ਕਾਰ ਦਾ ਰਜਿਸਟਰਡ ਓਨਰ ਹੈ ਤਾਂ ਹਮੇਸਾ ਹੀ ਬੱਚੇ ਨੂੰ ਆਪਣੇ ਨਾਮ ਤੇ ਪਾਲਸੀ ਲੈਣੀ ਹੈ ਕਿਉਕਿ ਮਾਪਿਆਂ ਦਾ ਇਸ ਕਾਰ ਵਿਚ ਕੋਈ ਵੀ ਇੰਸੋਰੇਬਲ ਇੰਟਰੈਸਟ ਨਹੀਂ ਹੁੰਦਾ ।
16 ਤੋਂ 24 ਸਾਲ ਦੇ ਬੱਚੇ ਕੁਲ ਡਰਾਈਵਰਾ ਦਾ 9% ਬਣਦੇ ਹਨ ਕਨੇਡਾ ਵਿਚ, ਪਰ ਇੰਨਾਂ ਦੇ ਐਕਸੀਡੈਂਟ 25% ਹਨ ਕੁਲ ਐਕਸੀਡੈਂਟਾਂ ਦਾ ਅਤੇ 16 ਤੋਂ 19 ਸਾਲ ਦੇ ਡਰਾਈਵਰਾਂ ਦਾ ਐਕਸੀਡੈਂਟ ਰੇਟ 4 ਗੁਣਾ ਜਿਆਦਾ ਹੈ 25 ਤੋਂ 34 ਸਾਲ ਦੇ ਡਰਾਈਵਰਾਂ ਦੇ ਮੁਕਾਬਲੇਂ ਅਤੇ 9 ਗੁਣਾ ਵੱਧ ਹੈ 45 ਤੋਂ 55 ਸਾਲ ਦੇ ਡਰਾਈਵਰਾਂ ਤੋਂ। ਅਪਲਾਈ ਕਰਨ ਸਮੇਂ ਇੰਸੋਰੈਂਸ ਕੰਪਨੀ ਨੂੰ ਬਿਲਕੁਲ ਸੱਚ ਦੱਸਣਾ ਚਾਹੀਦਾ ਹੈ ਕਿ ਕੌਣ ਪਰਿੰਸੀਪਲ ਅਤੇ ਕੌਣ ਓਕੇਜਨਲ ਡਰਾਈਵਰ ਹੈ। ਜੇ ਗਲਤ ਸੂਚਨਾ ਦਿਤੀ ਹੈ ਤਾਂ ਇੰਸੋਰੈਂਸ ਕੰਪਨੀ ਪਾਲਸੀ ਕੈਂਸਲ ਕਰ ਸਕਦੀ ਹੈ ਅਤੇ ਕਲੇਮ ਦੇਣ ਤੋਂ ਵੀ ਇਨਕਾਰ ਕਰ ਸਕਦੀ ਹੈ ਅਤੇ ਅੱਗੇ ਵਾਸਤੇ ਇਹ ਰਿਕਾਰਡ ਵਿਚ ਆ ਜਾਂਦੀ ਹੈ ਅਤੇ ਇੰਸੋਰੈਂਸ ਮਹਿੰਗੀ ਮਿਲਦੀ ਹੈ।
ਇਹ ਸੱਚ ਹੈ ਨਵੇਂ ਲਾਈਸੈਂਸ ਲੈਣ ਵਾਲੇ ਬੱਚਿਆਂ ਦੀ ਇੰਸੋਰੈਂਸ ਬਹੁਤ ਹੀ ਮਹਿੰਗੀ ਹੁੰਦੀ ਹੈ ਪਰ ਜੇ ਇਹ ਸਾਰੇ ਢੰਗ ਤਰੀਕੇ ਅਪਣਾਏ ਜਾਣ ਅਤੇ ਸਾਰੇ ਡਿਸਕਾਊਂਟ ਵੀ ਲਏ ਜਾਣ ਤਾਂ ਕਈ ਕੰਪਨੀਆਂ ਕਾਫੀ ਰੇਟ ਘੱਟ ਕਰ ਦਿੰਦੀਆਂ ਹਨ। ਇਸ ਲਈ ਹੋਰਾਂ ਕੰਪਨੀਆਂ ਤੋਂ ਰੇਟ ਵੀ ਪਤਾ ਕਰ ਲੈਣੇ ਚਾਹੀਦੇ ਹਨ।
ਜੇ ਤੁਹਾਡੀ ਰੀਨੀਊਲ ਬਿਨਾਂ ਵਜਾ ਹੀ ਵਧਕੇ ਆ ਗਈ ਹੈ ਜਾਂ ਹਾਈ ਰਿਸਕ ਡਰਾਈਵਰ ਬਣਨ ਕਾਰਨ ਇੰਸੋਰੈਂਸ ਕਿਤੋਂ ਮਿਲ ਨਹੀਂ ਰਹੀ ਜਾਂ ਨਵੇਂ ਡਰਾਈਵਰਾਂ ਦਾ ਇਕ ਸਾਲ ਪੂਰਾ ਹੋਣ ਤੇ ਵੀ ਇੰਸੋਰੈਂਸ ਘੱਟ ਨਹੀਂ ਹੋਈ ਜਾਂ ਜੇ ਤੁਹਾਡੇ ਕੋਲ ਦੋ ਜਾਂ ਵੱਧ ਕਾਰਾਂ ਹਨ ਅਤੇ ਚਾਰ ਲੱਖ ਤੋਂ ਉਪਰ ਘਰ ਹੈ ਤਾਂ ਵੀ ਮੈਂ ਤੁਹਾਨੂੰ ਬਹੁਤ ਹੀ ਵਧੀਆ ਰੇਟ ਦੇ ਸਕਦਾ ਹਾਂ। ਮਿਲੀਅਨ ਡਾਲਰ ਦੇ ਘਰਾਂ ਦੇ ਨਾਲ ਜੇ 2-3 ਵਧੀਆ ਗੱਡੀਆਂ ਹਨ ਤਾਂ ਸਰਤੀਆ ਤੌਰ ਤੇ  ਵਧੀਆ ਰੇਟ ਦੇ ਮਿਲ ਸਕਦੇ ਹਨ।
ਇਸ ਸਬੰਧੀ ਹੋਰ ਜਾਣਾਕਾਰੀ ਲੈਣ ਲਈ ਜਾਂ ਹਰ ਤਰਾਂ ਦੀ ਇੰਸ਼ੋਰੈਂਸ ਜਿਵੇ ਕਾਰ, ਘਰ ਬਿਜ਼ਨੈਸ ਦੀ ਇੰਸ਼ੋਰੈਂਸ ਲਾਈਫ, ਡਿਸਬਿਲਟੀ, ਕਰੀਟੀਕਲ ਇਲਨੈਸ, ਵਿਜਟਰ ਜਾਂ ਸੁਪਰ ਵੀਜਾ  ਇੰਸ਼ੋਰੈਂਸ ਜਾਂ ਆਰ ਆਰ ਐਸ ਪੀ ਜਾਂ ਆਰ ਈ ਐਸ ਪੀ ਦੀਆਂ ਸੇਵਾਵਾਂ ਇਕੋ ਹੀ ਜਗਾ ਤੋਂ ਲੈਣ ਲਈ ਤੁਸੀਂ ਮੈਨੂੰ  416-400-9997 ਤੇ ਕਾਲ ਕਰ ਸਕਦੇ ਹੋ ।ੲੲੲ

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …