Breaking News
Home / ਰੈਗੂਲਰ ਕਾਲਮ / ਟਰੱਕ ਓਪਰੇਟਰਾਂ ਵਾਸਤੇ ਟੈਕਸ ਟਿਪਸ

ਟਰੱਕ ਓਪਰੇਟਰਾਂ ਵਾਸਤੇ ਟੈਕਸ ਟਿਪਸ

ਰੁਪਿੰਦਰ (ਰੀਆ) ਦਿਓਲ
ਸੀਜੀਏ, ਸੀਪੀਏ 2130 ਨਾਰਥ ਪਾਰਕ ਡਰਾਈਵ ਯੂਨਿਟ 245 ਬਰੈਂਪਟਨ, ਨਾਰਥ ਪਾਰਕ ਅਤੇ ਟਾਰਬਰਾਮ ਰੋਡ ਨਾਰਥ ਪਾਰਕ 416-300-2359
ਟੈਕਸ ਭਰਨ ਦਾ ਸਮਾਂ ਫਿਰ ਆ ਗਿਆ ਹੈ ਅਤੇ ਹੁਣ ਤੁਸੀਂ ਟੈਕਸ ਰਿਟਰਨ ਭਰਨ ਦੀਆਂ ਹੁਣ ਫਿਰ ਤਿਆਰੀਆਂ ਕਰ ਰਹੇ ਹੋ। ਹਰ ਸਾਲ ਕਨੇਡੀਅਨ ਟੈਕਸ ਕਾਨੂੰਨ ਹੋਰ ਸਖਤ ਅਤੇ ਗੁਝਲਦਾਰ ਹੋਈ ਜਾ ਰਹੇ ਹਨ। ਇਸ ਲਈ ਹਰ ਵਾਰ ਇਸ ਤਰਾਂ ਦੇ ਆਰਟੀਕਲ ਲਿਖਕੇ ਜੋ ਜੋ ਤਬਦੀਲੀਆਂ ਆ ਰਹੀਆਂ ਹਨ ਜਾਂ ਟੈਕਸ ਬਚਾਉਣ ਦੇ ਰਾਹ ਹਨ, ਬਾਰੇ ਵਿਚਾਰ ਸਾਂਝੇ ਕਰਦੇ ਰਹਿੰਦੇ ਹਾਂ ।ਕਿੳਕਿ ਸੀ ਆਰ ਏ ਜਦੋਂ ਕਾਨੂੰਨ ਬਣਾਉਦਾ ਹੈ ਤਾਂ ਹਮੇਸਾ ਹੀ ਉਨਾਂ ਵਿਅੱਕਤੀਆਂ  ਵਾਸਤੇ ਬੱਚਤ ਕਰਨ ਦੇ ਰਸਤੇ ਵੀ ਛੱਡਦਾ ਹੈ ਜਿਹੜੇ ਕਨੂੰਨ ਅਨੁਸਾਰ ਪੂਰਾ ਪੂਰਾ ਰਿਕਾਰਡ ਰੱਖਕੇ ਇੰਨਾਂ ਛੋਟਾਂ ਦਾ ਫਾਇਦਾ ਲੈ ਸਕਦੇ ਹਨ।ਇਸ ਆਰਟੀਕਲ ਵਿਚ ਟਰੱਕ ਓਪਰੇਟਰਾਂ ਬਾਰੇ ਗੱਲ ਬਾਤ ਕਰਾਂਗੇ।
ਡਰਾਈਵਿੰਗ ਜਾਬ ਸੁਰੂ ਕਰਨ ਸਮੇਂ ਹੀ ਆਪਣੀ ਕੰਪਨੀ ਬਣਾਉਣੀ ਬਹੁਤ ਜਰੂਰੀ ਹੈ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਸੀ ਆਰ ਏ ਤੁਹਾਡੇ ਨਾਲ ਨਹੀਂ ਤੁਹਾਡੀ ਕੰਪਨੀ ਨਾਲ ਡੀਲ ਕਰਦਾ ਹੈ। ਇਕ ਇਨਕਾਰਪੋਰੇਟਡ ਕੰਪਨੀ ਇਕ ਵਿਅੱਕਤੀ ਦੀ ਤਰਾਂ ਹੀ ਜਾਇਦਾਦ ਖਰੀਦ ਸਕਦੀ ਹੈ,ਵੇਚ ਸਕਦੀ ਹੈ ਅਤੇ ਲੋਨ ਵੀ ਲੈ ਸਕਦੀ ਹੈ। ਇਹ ਹੋਰ ਵੀ ਜ਼ਰੂਰੀ ਹੈ ਜੇ ਤੁਸੀਂ ਆਪਣੀ ਪਤਨੀ ਜਾਂ ਬੱਚਿਆਂ ਨੂੰ ਆਪਣੀ ਕੰਪਨੀ ਵਿਚੋਂ ਤਨਖਾਹ ਦੇਣੀ ਚਾਹੁੰਦੇ ਹੋ ਬੁਕ ਕੀਪਿੰਗ ਜਾਂ ਟਰੱਕ ਵਾਸ਼ ਵਰਗੀ ਜਾਬ ਦੇਕੇ ਅਤੇ ਆਮਦਨ ਸਪਲਿਟ ਕਰਕੇ ਟੈਕਸ ਬਚਾਉਣਾ ਚਾਹੁੰਦੇ ਹੋ। ਸੀ ਆਰ ਏ ਇਸਨੂੰ ਬਹੁਤ ਧਿਆਨ ਨਾਲ ਦੇਖਦਾ ਹੈ। ਪਰ ਜੇ ਤੁਸੀਂ ਕੰਪਨੀ ਬਣਾਈ ਹੈ ਤਾਂ ਇਹ ਕੰਮ ਬੜੀ ਅਸਾਨੀ ਨਾਲ ਕਾਨੂੰਨੀ ਤਰੀਕੇ ਨਾਲ ਕਰ ਸਕਦੇ ਹੋ। ਆਮ ਤੌਰ ਤੇ ਟਰੱਕ ਓਪਰੇਟਰ  ਆਪਣੀ ਲਾਗ ਬੁਕ  ਸਾਂਭਕੇ ਰੱਖਦੇ ਹਨ। ਇਹ ਖਾਣੇ ਦੇ ਖਰਚੇ ਪਾਉਣ ਲਈ ਅਤੇ ਉਨਾਂ  ਨੂੰ ਸਹੀ ਸਿਧ ਕਰਨ ਲਈ ਇਕ ਟੈਕਸ ਡਾਕੂਮੈਂਟ ਬਣ ਜਾਂਦਾ ਹੈ ਅਤੇ ਇਸ ਕਰਕੇ ਇਸ ਨੂੰ ਸੱਤ ਸਾਲ ਤੱਕ ਸਾਂਭ ਕੇ ਰੱਖਣਾ ਪੈਂਦਾ ਹੈ। ਹੁਣੇ ਹੀ ਸੀ ਆਰ ਏ ਨੇ ਟੈਕਸ ਆਡਿਟ ਦਾ ਕੰਮ ਹੋਰ ਤੇਜ ਕਰ ਦਿਤਾ ਹੈ ਤੇ ਸੀ ਆਰ ਏ ਹੁਣ ਹੋਰ ਮਹਿਕਮਿਆਂ ਤੋਂ ਵੀ ਜਾਣਕਾਰੀ ਲੈਂਦਾ ਹੈ।ਜੇ ਤੁਹਾਡੀ ਡਕਲੇਅਰ ਕੀਤੀ ਆਮਦਨ ਤੁਹਾਡੀ ਐਚ ਐਸ ਟੀ ਕਲੇਮ ਨਾਲ ਮੈਚ ਨਹੀਂ ਕਰਦੀ ਤਾਂ ਮੁਸਕਲ ਆ ਸਕਦੀ ਹੈ ਅਤੇ ਹੁਣ ਤੁਹਾਡਾ ਵਰਕਰਸ ਕੰਪਨਸੇਸਨ ਬੋਰਡ ਦਾ ਰਿਕਾਰਡ ਵੀ ਚੈਕ ਕਰ ਸਕਦਾ ਹੈ ਅਤੇ ਇਹ ਮਹਿਕਮੇਂ ਆਪਸ ਵਿਚ ਜਾਣਕਾਰੀ ਵੀ ਸਾਂਝੀ ਕਰਦੇ ਹਨ ਇਹ ਯਕੀਨੀ ਬਣਾਉਣ ਲਈ ਕਿ ਓਨਰ ਓਪਰੇਟਰ ਆਪਣਾ ਪੇ ਰੋਲ ਸਹੀ ਸਹੀ ਦੱਸਦੇ  ਹਨ ਕਿ ਨਹੀਂ। ਜੇ ਤੁਹਾਡੀ ਪੇ ਰੋਲ ਦੱਸਦੀ ਹੈ ਕਿ ਤੁਹਾਡੀ ਵਰਕਰਸ ਕੰਪਨਸੇਸਨ ਵਾਸਤੇ 100000 ਤੱਕ ਕਵਰੇਜ ਹੈ ਪਰ ਦੂਸਰੇ ਪਾਸੇ ਟੈਕਸ ਰਿਟਰਨ ਵਿਚ 50000 ਦੱਸੀ ਹੈ ਤਾਂ ਆਪਣੇ ਆਪ ਵਾਰਨਿੰਗ ਸਾਈਨ ਆ ਜਾਣਾ ਹੈ ਅਤੇ ਤੁਹਾਡੀ ਆਟੋਮੈਟਿਕ ਅਸੈਸਮੈਂਟ ਆ ਜਾਣੀ ਹੈ। ਓਨਰ ਓਪਰੇਟਰ ਦੇ ਤੌਰ ਤੇ ਤੁਸੀਂ ਆਪਣੇ ਘਰ ਦਾ ਕਰਾਇਆ ਜਾਂ ਮਾਰਗੇਜ ਦਾ ਕੁਝ ਹਿਸੇ ਦਾ ਖਰਚਾ ਵੀ ਘਰੋਂ ਕੰਮ ਕਰਨ ਦੇ ਦਫਤਰ ਦੇ ਖਰਚੇ ਦੇ ਤੌਰ ਤੇ ਕਲੇਮ ਕਰ ਸਕਦੇ ਹੋ ਅਤੇ ਹੀਟ, ਇਲੈਕਟਰੀਸਿਟੀ, ਹੋਮ ਇੰਸੋਰੈਂਸ ਅਤੇ ਪ੍ਰਾਪਰਟੀ ਟੈੇਕਸ ਦਾ ਕੁਝ ਹਿਸਾ ਵੀ ਕਲੇਮ ਕੀਤਾ ਜਾ ਸਕਦਾ ਹੈ।ਬਹੁਤ ਛੋਟੀਆਂ ਛੋਟੀਆਂ ਚੀਜਾਂ ਪੈਂਸਲ ਤੋਂ ਲੈਕੇ ਲਾਗ ਬੁਕ ਤੱਕ ਦੇ ਖਰਚੇ ਅਸੀਂ ਆਮ ਤੌਰ ਤੇ ਭੁਲ ਜਾਂਦੇ ਹਾਂ ਜੇ ਰਸੀਦਾਂ ਸਾਂਭਕੇ ਨਹੀਂ ਰੱਖੀਆਂ। ਜਿਹੜਾ ਵੀ ਸਮਾਨ ਕੰਮ ਨਾਲ ਸਬੰਧਤ ਸਾਰਾ ਸਾਲ ਖਰੀਦਿਆ ਹੈ, ਦੀਆਂ ਰਸੀਦਾਂ ਰੱਖਣ ਦਾ ਕੰਮ ਸਾਰਾ ਸਾਲ ਕਰਨਾ ਪੈਣਾ ਹੈ। ਇਕ ਡਰਾਈਵਰ ਦੇ ਤੌਰ ਤੇ ਬਹੁਤ ਸਾਰੀਆਂ ਛੋਟੀਆਂ ਛੋਟੀਆਂ ਚੀਜਾਂ ਤੁਸੀਂ ਰਾਈਟ ਆਫ ਵੀ ਕਰ ਸਕਦੇ ਹੋਜਿਵੇਂ ਕਲੀਨਿੰਗ ਸਪਲਾਈ ਦੀਆਂ ਵਸਤਾਂ, ਕੱਪੜੇ, ਸੇਫਟੀ ਬੂਟ, ਗਲੱਬਜ, ਹੈਟ, ਸੇਫਟੀ ਗਲਾਸਜ, ਟਰੈਵਲ ਬੈਗ, ਇੱਲੈਕਟਰਿਕ ਸਮਾਨ, ਫੀਸਾਂ, ਕੈਬ ਵਿਚ ਰਹਿਣ ਦੇ ਖਰਚੇ, ਲੋਡ ਨੂੰ ਸਕਿਓਰ ਕਰਨ ਵਾਲੀਆਂ ਚੀਜਾਂ, ਆਫਿਸ ਸਪਲਾਈ, ਨਿਜੀ ਸਫਾਈ ਦੇ ਖਰਚੇ, ਟੂਲ, ਟਰਾਂਸਪੋਰਟ ਅਤੇ ਰਿਹਾਇਸ ਦੇ ਖਰਚੇ ਆਦਿ। ਪਰ ਤੁਹਾਨੂੰ ਇਹ ਪਰੂਵ ਕਰਨਾ ਪਵੇਗਾ ਕਿ ਇਹਨਾਂ ਚੀਜ਼ਾਂ ਦੇ ਖਰਚੇ ਤੁਸੀਂ ਕੰਪਨੀ ਤੋਂ ਕਲੇਮ ਨਹੀਂ ਕੀਤੇ ਅਤੇ ਸਾਰੀਆਂ ਰਸੀਦਾਂ ਤੁਹਾਡੇ ਕੋਲ ਹੋਣ ਅਤੇ ਤੁਹਾਡੀ ਲਾਗ ਬੁੱਕ ਇਹ ਸਿੱਧ ਕਰੇ ਕਿ ਤੁਸੀਂ ਉਸ ਵਕਤ ਕੰਮ ਤੇ ਸੀਗੇ।
ਇਹ ਆਰਟੀਕਲ ਲਿਖਣ ਦਾ ਮਕਸਿਦ ਸਾਰੇ ਨਵੇਂ ਡਰਾਈਵਰਾਂ ਅਤੇ ਓਨਰ ਓਪਰੇਟਰਾਂ ਨੂੰ ਇਹ ਦੱਸਣ ਦਾ ਹੈ ਕਿ ਕਿਵੇਂ ਉਹ ਸਾਰਾ ਸਾਲ ਹੀ ਅਪਣੀਆਂ ਟੈਕਸ ਜਿੰਮੇਵਾਰੀਆਂ ਪ੍ਰਤੀ ਸੁਚੇਤ ਰਹਿਕੇ ਵੱਧ ਟੈਕਸ ਬਚਾ ਸਕਣ। ਜੇ ਹੁਣ ਵੀ ਤੁਸੀਂ ਸਾਰੇ ਖਰਚਿਆਂ ਦੀਆਂ ਰਸੀਦਾਂ ਸਾਂਭਣ ਲੱਗ ਜਾਵੋ ਤਾਂ ਤੁਸੀਂ ਮਹਿਸੂਸ ਕਰੋਗੇ ਕਿ ਕਿੰਨੇ ਖਰਚੇ ਤੁਸੀਂ ਪਿਛਲੇ ਸਾਲ ਕਲੇਮ ਨਹੀਂ ਕਰ ਸਕੇ ਰਸੀਦਾਂ ਨਾਂ ਰੱਖਣ ਕਰਕੇ। ਆਪਣੀ ਆਮਦਨ ਦੀ ਸਟੇਟਮੈਂਟ ਆਪਣੇ ਅਕਾਊਂਟੈਂਟ ਨਾਲ ਪੂਰੇ ਸਾਲ ਦੀ ਰੀਵੀਊ ਕਰਨੀ ਚਾਹੀਦੀ ਹੈ। ਇਕ  ਪ੍ਰੌਫੈਸਨਲ ਅਕਾਊਂਟੈਂਟ ਤੋਂ ਹੀ ਕੰਮ ਕਰਵਾਉਣਾ ਚਾਹੀਦਾ ਹੈ। ਜੇ 4-5 ਸਾਲ ਤੋਂ ਕਿਸੇ ਰਿਸਤੇਦਾਰ ਤੋਂ ਹੀ ਟੈਕਸ ਭਰਵਾ ਰਹੇ ਹੋ ਤਾਂ ਹੋ ਸਕਦਾ ਹੈ ਤੁਹਾਨੂੰ ਸਸਤਾ ਪੈਂਦਾ ਹੋਵੇ ਇਕ ਪ੍ਰੌਫੈਸਨਲ ਅਕਾਊਂਟੈਂਟ ਨਾਲੋਂ ਪਰ ਚਾਂਸ ਹਨ ਕਿ ਉਸ ਨੂੰ ਤੁਹਾਡੇ ਬਿਜਨਸ ਬਾਰੇ ਪੂਰੀ ਜਾਣਕਾਰੀ ਨਾਂ ਹੋਵੇ। ਚਾਂਸ ਹਨ ਕਿ ਤੁਸੀਂ ਪੈਸਾ ਲੂਜ ਕਰ ਰਹੇ ਹੋਵੋਂ।ਇਕ ਵੀ ਕਰੈਡਿਟ ਮਿਸ ਹੋ ਗਿਆ ਜਾਂ ਗਲਤ ਕਲੇਮ ਹੋ ਗਿਆ ਤਾਂ ਜੋ ਪੈਸੇ ਵਚਾਏ ਸਨ ਸਸਤਾ ਕੰਮ ਕਰਵਾਕੇ ਉਸ ਤੋਂ ਵੀ ਵੱਧ ਦੇਣੇ ਪੈ ਜਾਣ। ਸਾਡੇ ਟਰੱਕ ਓਪਰੇਟਰ ਦਿਨ ਰਾਤ ਕੰਮ ਕਰਦੇ ਹਨ। ਪੈਸੇ ਦੀ ਸਾਂਭ ਸੰਵਾਲ,ਬਿਲਾਂ ਦੀ ਪੇਮੈਂਟ ਅਤੇ ਹੋਰ ਖਰਚੇ ਦਾ ਹਿਸਾਬ ਕਿਤਾਬ ਉਹਨਾਂ ਦੀਆਂ ਪਤਨੀਆਂ ਹੀ ਕਰਦੀਆਂ ਹਨ। ਮੈਨੂੰ ਆਪਣਾ ਅਕਾਊਂਟੈਂਟ ਬਣਾ ਕੇ ਸਾਰਿਆਂ ਨਾਲੋਂ ਵੱਡਾ ਫਾਇਦਾ ਇਹ ਹੈ ਕਿ, ਉਹ ਮੇਰੇ ਨਾਲ ਮਿਲਕੇ ਸਾਰਾ ਕੰਮ ਸੌਖੇ ਮਹੌਲ ਵਿਚ ਸਮਝ ਕੇ ਆਪਣੇ ਆਪ ਹੀ ਕਰਵਾ ਸਕਦੀਆਂ ਹਨ ਅਤੇ ਤੁਹਾਡਾ ਵੀ ਸਮਾਂ ਬਚ ਸਕਦਾ ਹੈ। ਮੇਰਾ ਕਈ ਸਾਲ ਦਾ ਤਜਰਵਾ ਹੈ ਮੇਨ ਕਮਿਊਨਿਟੀ ਅਤੇ ਆਪਣੀ ਕਮਿਊਨਿਟੀ ਵਿਚ ਅਕਾਊਟਿੰਗ ਦਾ। ਜੇ ਤੁਹਾਡਾ ਪਰਸਨਲ ਜਾਂ ਬਿਜਨਸ ਟੈਕਸ ਇਸ ਸਾਲ ਦਾ ਜਾਂ ਪਿਛਲੇ ਸਾਲਾਂ ਦਾ ਹੁਣ ਵੀ ਭਰਨ ਤੋਂ ਪਿਆ ਹੈ, ਪਨੈਲਿਟੀ ਲੱਗ ਗਈ ਹੈ, ਜਾਂ ਸੀ ਆਰ ਏ ਤੋਂ ਕੋਈ ਲੈਟਰ ਆਇਆ ਹੈ  ਅਤੇ ਜੇ ਬਿਜਨਸ ਟੈਕਸ ਫਾਈਲ ਕਰਨਾ ਹੈ,ਕੋਈ ਕੰਪਨੀ ਖੋਹਲਣੀ ਹੈ ਤਾਂ ਤੁਸੀ ਮੈਨੂੰ ਕਾਲ ਕਰ ਸਕਦੇ ਹੋ-416-300-2359 ਤੇ।

Check Also

ਕੈਨੇਡੀਅਨ ਫੋਰਸਜ਼ ਬੇਸ ਵਿਚ

ਜਰਨੈਲ ਸਿੰਘ (ਕਿਸ਼ਤ 14ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਰਿਸ਼ਤੇਦਾਰਾਂ ਵੱਲੋਂ ਪਾਰਟੀਆਂ ਸ਼ੁਰੂ ਹੋ …