ਬਾਤ ਨੂੰ ਹੁੰਘਾਰਾ,
ਡੁੱਬਦੇ ਨੂੰ ਕਿਨਾਰਾ,
ਮੌਕਾ ਕੋਈ ਦੁਬਾਰਾ,
ਦਿਲ ਨੂੰ ਸਹਾਰਾ,
ਹੋਣਾ ਚਾਹੀਦਾ।
ਗਾਇਕ ਦਾ ਰਿਆਜ,
ਫੈਸ਼ਨ ਦਾ ਰਿਵਾਜ,
ਨੇਕ ਕੰਮ ਕਾਜ,
ਬਾਈਕਾਟ, ਦਾਜ,
ਹੋਣਾ ਚਾਹੀਦਾ।
ਲਾੜੇ ‘ਨਾ ਸਰਵਾਲਾ,
ਘਰਵਾਲੀ ‘ਨਾ ਘਰਵਾਲਾ,
ਖੇਤ ਦਾ ਰਖਵਾਲਾ,
ਸਮਾਨ ਨੂੰ ਤਾਲਾ,
ਹੋਣਾ ਚਾਹੀਦਾ।
ਕੋਈ ਮੀਤ ਪਿਆਰਾ,
ਅੱਖੀਆਂ ਦਾ ਤਾਰਾ,
ਨਦੀ ਦਾ ਕਿਨਾਰਾ,
ਮੌਸਮ ਵੀ ਨਿਆਰਾ,
ਹੋਣਾ ਚਾਹੀਦਾ।
ਇੱਕ ਸੱਚਾ ਯਾਰ,
ਦਿਲੋਂ ਕਰੇ ਪਿਆਰ,
ਕੋਈ ਐਸਾ ਦਿਲਦਾਰ
ਖੜ੍ਹੇ ਬਣਕੇ ਦੀਵਾਰ,
ਹੋਣਾ ਚਾਹੀਦਾ।
ਕਵੀ ਦਾ ਖਿਆਲ,
ਬਹਿਰ ਵੀ ਕਮਾਲ,
ਚੰਗੀ ਸੁਰਤਾਲ,
ਰਵਾਨੀ ਤੇ ਚਾਲ,
ਹੋਣਾ ਚਾਹੀਦਾ।
ਮੁੰਡੇ ਕੁੜੀ ਦਾ ਲਗਨ,
ਵਿਆਹ ‘ਚ ਸ਼ਗਨ,
ਮਨ ਭਾਉਂਦਾ ਸੱਜਣ,
ਮਹੀਨਾ ਵੀ ਫੱਗਣ,
ਹੋਣਾ ਚਾਹੀਦਾ।
ਘਰ ਵਿੱਚ ਬਾਬਾ,
ਰੱਖੇ ਪੂਰਾ ਦਾਬਾ,
ਭਾਵੇਂ ਮਾਲਵਾ ਦੁਆਬਾ,
ਹੱਥ ‘ਚ ਹਿਸਾਬਾ,
ਹੋਣਾ ਚਾਹੀਦਾ।
ਕਰੋ ਸਭ ਨੂੰ ਪਿਆਰ,
‘ਔਣਾ ਕੰਮ ਨਾ ਹੰਕਾਰ,
ਜੀਵਨ ਦਿਨ ਚਾਰ,
ਸੱਚ ਦਾ ਵਪਾਰ,
ਹੋਣਾ ਚਾਹੀਦਾ।
ਜੀਵਨ ਦਿਨ ਚਾਰ,
ਨਾ ਮਿਲੇ ਵਾਰ ਵਾਰ,
ਅੰਤ ਜਾਣਾ ਹਾਰ,
‘ਸੁਲੱਖਣਾ’ ਵਿਚਾਰ,
ਹੋਣਾ ਚਾਹੀਦਾ।
– ਸੁਲੱਖਣ ਮਹਿਮੀ
+647-786-6329