Breaking News
Home / ਰੈਗੂਲਰ ਕਾਲਮ / ਪਰਵਾਸੀ ਨਾਮਾ

ਪਰਵਾਸੀ ਨਾਮਾ

ਮੌਸਮ
ਹਰ ਦਿਨ ਹੁਣ ਬਦਲਦਾ ਜਾਏ ਮੌਸਮ,
ਬਦਲ ਰਹੇ ਨੇ ਪੱਤਿਆਂ ਦੇ ਰੰਗ਼ ਅੱਜ-ਕੱਲ੍ਹ ।

ਮੋਟੇ ਕੱਪੜਿਆਂ ਦੀ ਲੋੜ ਮਹਿਸੂਸ ਹੁੰਦੀ,
ਠੰਡ ਮਾਰਦੀ ਹੈ ਹਲਕਾ-ਹਲਕਾ ਡੰਗ਼ ਅੱਜ-ਕੱਲ੍ਹ ।

ਘਾਹ ਕੱਟਣ ਦੀ ਬੀਤ ਹੈ ਰੁੱਤ ਚੱਲੀ,
ਰੰਬੇ ਦਿੱਤੇ ਨੇ ਕਿੱਲ਼ੀਆਂ ‘ਤੇ ਟੰਗ ਅੱਜ-ਕੱਲ੍ਹ ।

ਪੱਖੇ ਤੇ ਕੂਲਰ ਵੀ ਨੁੱਕਰਾਂ ‘ਚ ਸਾਂਭ ਦਿੱਤੇ,
ਗ਼ਰਮ ਹੀਟਰਾਂ ਦੀ ਵੱਧ ਜਾਊ ਮੰਗ ਅੱਜ-ਕੱਲ੍ਹ ।

Snow ਟਾਇਰ ਪਾ ਕੇ ਕਰੋ ਤਿਆਰੀ ਸਾਰੇ,
ਛੇਤੀ ਕਰਾਂਗੇ ਹੀ ਬਰਫ਼ਾਂ ਨਾਲ ਜੰਗ ਅੱਜ-ਕੱਲ੍ਹ ।

ਸੈਰ ਕਰਨ ਲਈ ਜਾਂਦੇ ਸੀ ਬਾਹਰ ਜਿਹੜੇ,
ਵਿਚਾਰੇ ਹੋ ਰਹੇ ‘ਬਲਵਿੰਦਰਾ’ ਤੰਗ ਅੱਜ-ਕੱਲ੍ਹ।
ਗਿੱਲ ਬਲਵਿੰਦਰ
CANADA +1.416.558.5530 ([email protected] )
ਫ਼ੋਨ: 94635-72150

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …