Breaking News
Home / ਰੈਗੂਲਰ ਕਾਲਮ / ਪਰਵਾਸੀ ਨਾਮਾ

ਪਰਵਾਸੀ ਨਾਮਾ

ਲੰਘ ਚੱਲੀ ਗਰਮੀਂ
ਲੰਘ ਚੱਲੀ ਗਰਮੀਂ ਸਿਆਲ ਆਈ ਜਾਂਦਾ ਹੈ,
ਠੰਡੀ-ਠੰਡੀ ਰੁੱਤ ਦਾ ਖਿਆਲ ਆਈ ਜਾਂਦਾ ਹੈ ।
ਭੁੱਲਿਆ ਸੀ ਚੇਤਾ ਸਾਨੂੰ, ਰੁੱਤਾਂ ਉਹ ਨੇ ਆਉਣੀਆਂ,
ਸ਼ਾਮਾਂ ਨੂੰ ਹੀ ਪੈਣਗੀਆਂ ਬੱਤੀਆਂ ਜਗਾਉਣੀਆਂ ।
ਹਰੇ-ਭਰੇ ਰੁੱਖਾਂ ਦਾ ਵੀ ਹੋਣਾ ਬੁਰਾ ਹਾਲ ਹੈ,
ਪੱਤਿਆਂ ਨੇ ਟਾਹਣੀਆਂ ਤੋਂ ਮਾਰ ਦੇਣੀ ਛਾਲ ਹੈ ।
ਕਿਆਰੀਆਂ, ਬਗ਼ੀਚਾ ਹੁਣ ਕੋਈ-ਕੋਈ ਫੱਬੇਗਾ,
ਤੇ ਸੁੱਕ ਗਈਆਂ ਵੇਲਾਂ ਤਾਂਈ ਕੱਦੂ ਕਿੰਝ ਲੱਗੇਗਾ ।
A. C. ਹੋਊ ਬੰਦ, ਚੈਨ ਪੱਖਿਆਂ ਨੂੰ ਆਏਗਾ,
ਠੰਡ ਦੇ ਬਹਾਨੇ ਕੋਈ ਮੱਛੀ ਰੋਜ ਖਾਏਗਾ ।
ਬਾਹਰ ਵਾਲੇ ਕੰਮ ਬਹੁਤੇ ਹੋ ਜਾਣੇ ਬੰਦ ਨੇ,
ਅਸੀਂ ਬਰਫ਼ਾਂ ਹਟਾਉਣ ਵਾਲੇ ਕੱਢ ਲੈਣੇ ਸੰਦ ਨੇ ।
ਕਾਰਾਂ ਨੂੰ ਚੜ੍ਹਾਉਣੇ ਪੈਣੇ ਮੋਟੇ-ਮੋਟੇ ਟਾਇਰ ਜੀ,
ਵਿਰਲ੍ਹਾ ਹੀ ਕਰੂ ਹੁਣ ਘਰੋਂ ਬਾਹਰ ਸੈਰ ਜੀ ।
ਠੰਡ ਦਾ ਕੀ ਡਰ, ਕਿਹੜਾ ਪਹਿਲੀ ਵਾਰ ਆਉਣੀ ਆ,
ਵੇਖਿਓ ਵਿਸਾਖੀ ਆਪਾਂ ਬਾਹਰ ਹੀ ਮਨਾਉਣੀ ਆ ।
‘ਬਲਵਿੰਦਰਾ’ ਜੇ ਲੰਘੇ ਪਹਿਲੇ, ਇਹ ਵੀ ਜਾਣੇ ਲੰਘ ਨੇ,
ਉਹ ਵੀ ਉਹਦੇ ਰੰਗ਼ ਸੀ ਤੇ ਆਹ ਵੀ ਉਹਦੇ ਰੰਗ਼ ਨੇ ।
ਗਿੱਲ ਬਲਵਿੰਦਰ
CANADA +1.416.558.5530, ([email protected])

 

Check Also

ਭਾਰਤ-ਪਾਕਿ ਜੰਗਂ1965

ਜਰਨੈਲ ਸਿੰਘ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) (ਕਿਸ਼ਤ 17ਵੀਂ) ਤਾਜ ਮਹੱਲ ਦੀ ਜਮਨਾ ਦਰਿਆ …