Breaking News
Home / ਰੈਗੂਲਰ ਕਾਲਮ / ਟੈਕਸ ਰਿਟਰਨ ਭਰ ਕੇ ਰਿਕਾਰਡ ਕਿੰਨੇ ਸਮੇਂ ਵਾਸਤੇ ਰੱਖਣਾ ਪੈਂਦਾ ਹੈ?

ਟੈਕਸ ਰਿਟਰਨ ਭਰ ਕੇ ਰਿਕਾਰਡ ਕਿੰਨੇ ਸਮੇਂ ਵਾਸਤੇ ਰੱਖਣਾ ਪੈਂਦਾ ਹੈ?

ਰੁਪਿੰਦਰ (ਰੀਆ) ਦਿਓਲ
ਸੀਜੀਏ, ਸੀਪੀਏ 2130 ਨਾਰਥ ਪਾਰਕ ਡਰਾਈਵ ਯੂਨਿਟ 245 ਬਰੈਂਪਟਨ, ਨਾਰਥ ਪਾਰਕ
ਅਤੇ ਟਾਰਬਰਾਮ ਰੋਡ ਨਾਰਥ ਪਾਰਕ416-300-2359
ਪ੍ਰਸਨਲ ਟੈਕਸ ਰਿਟਰਨ ਭਰਨ ਦਾ ਸਮਾਂ ਹੁਣ ਫਿਰ ਆ ਗਿਆ ਹੈ, ਪਰ ਰਿਟਰਨ ਭਰਕੇ ਹੀ ਕੰਮ ਨਹੀਂ ਮੁੱਕ ਜਾਂਦਾ ਅਤੇ ਇਸਦਾ ਸਾਰਾ ਰਿਕਾਰਡ ਵੀ 6 ਸਾਲ ਤੱਕ ਰੱਖਣਾ ਪੈਂਦਾ ਹੈ। ਜਦੋਂ ਵੀ ਰਿਟਰਨ ਭਰਦੇ ਹਾਂ ਤਾਂ ਸਬੂਤ ਦੇ ਤੌਰ ‘ਤੇ ਕਾਗਜ਼-ਪੱਤਰ ਨਾਲ ਨਹੀਂ ਲਾਏ ਜਾਂਦੇ। ਸੀ ਆਰ ਏ ਸਾਡੇ ਤੇ ਵਿਸਵਾਸ ਕਰਦਾ ਹੈ ਕਿ ਜੋ ਵੀ ਟੈਕਸ ਛੋਟਾਂ ਅਸੀਂ ਆਪਣੀ ਰਿਟਰਨ ਵਿਚ ਕਲੇਮ ਕੀਤੀਆਂ ਹਨ ਉਹ ਬਿਲਕੁਲ ਸਹੀ ਹਨ। ਪਰ ਜਦੋਂ ਸੀ ਆਰ ਏ ਮਹਿਸੂਸ ਕਰਦਾ ਹੈ ਕਿ ਇਸ ਸਾਲ ਦੀ ਰਿਟਰਨ ਵਿਚ ਭਰੀ ਆਮਦਨ ਪਿਛਲੇ ਸਾਲਾਂ ਦੀ ਰਿਟਰਨਾਂ ਨਾਲ ਤਾਲਮੇਲ ਨਹੀਂ ਖਾਂਦੀ ਭਾਵ ਤੁਹਾਡੀ ਆਮਦਨ ਬਹੁਤ ਵੱਧ ਜਾਂ ਬਹੁਤ ਘਟ ਗਈ ਹੈ ਜਾਂ ਸਹੂਲਤਾਂ ਅਤੇ ਛੋਟਾਂ ਵੱਧ ਕਲੇਮ ਕੀਤੀਆਂ ਹਨ ਜਾਂ ਡੋਨੇਸ਼ਨ ਬਹੁਤ ਵੱਧ ਹੈ ਤਾਂ ਸੀ ਆਰ ਏ ਸਬੂਤ ਮੰਗ ਲੈਂਦਾ ਹੈ। ਇਸ ਕਰਕੇ ਇਹ ਰਿਕਾਰਡ ਘੱਟੋ-ਘੱਟ 6 ਸਾਲ ਵਾਸਤੇ ਤਾਂ ਰੱਖਣਾ ਹੀ ਪੈਂਦਾ ਹੈ ਅਤੇ ਕਈ ਕੇਸਾਂ ਵਿਚ ਵੱਧ ਸਮੇਂ ਵਾਸਤੇ ਵੀ ਰੱਖਣਾ ਪੈਂਦਾ ਹੈ। ਜਿਵੇਂ 2017 ਦੀ ਟੈਕਸ ਰਿਟਰਨ ਦਾ ਰਿਕਾਰਡ 2023 ਤੱਕ ਰੱਖਣਾ ਜ਼ਰੂਰੀ ਹੈ। ਜੇ ਕੋਈ ਰਿਟਰਨ ਲੇਟ ਭਰੀ ਹੈ ਤਾਂ 6 ਸਾਲ ਦਾ ਸਮਾਂ ਲੇਟ ਰਿਟਰਨ ਭਰਨ ਦੀ ਤਰੀਕ ਤੋਂ ਸ਼ੁਰੂ ਹੋਣਾ ਹੈ। ਕਈ ਕਿਸਮ ਦਾ ਰਿਕਾਰਡ ਵੱਧ ਸਮੇਂ ਵਾਸਤੇ ਵੀ ਰੱਖਣਾ ਪੈਂਦਾ ਹੈ। ਜਿਵੇਂ ਅਪੀਲ ਦਾ ਰਿਕਾਰਡ ਉਸ ਸਮੇਂ ਤੱਕ ਰੱਖਣਾ ਪੈਂਦਾ ਹੈ, ਜਦੋਂ ਤੱਕ ਇਹ ਪੂਰੀ ਕਾਰਵਾਈ ਪੂਰੀ ਨਹੀਂ ਹੋ ਜਾਂਦੀ। ਜੇ ਕੋਈ ਕੰਪਨੀ ਦਾ ਕੰਮ ਬੰਦ ਹੋ ਗਿਆ ਹੈ, ਕੰਪਨੀ ਖਤਮ ਹੋ ਗਈ ਹੈ ਤਾਂ ਕਈ ਕਿਸਮ ਦਾ ਰਿਕਾਰਡ ਕੰਪਨੀ ਬੰਦ ਹੋਣ ਤੋਂ ਬਾਅਦ ਵੀ 2 ਸਾਲ ਤੱਕ ਰੱਖਣਾ ਪੈਂਦਾ ਹੈਸਵਾਲ 2-ਸੀ ਪੀ ਪੀ ਪੇੈਂਸ਼ਨ ਫੰਡ 2017 ਵਿਚ ਕਿੰਨੀ ਆਮਦਨ ਤੱਕ ਕੱਟਿਆ ਜਾਂਦਾ ਹੈ?
ਜਵਾਬ-ਸੀ ਪੀ ਪੀ ਬੈਨੀਫਿਟਸ ਤੁਹਾਡੀ ਪੈਂਨਸ਼ਨ-ਯੋਗ ਆਮਦਨ ਤੇ ਮਿਲਦੇ ਹਨ। ਆਪਣੀ ਆਮਦਨ ਦਾ ਰਿਕਾਰਡ ਨਸ਼ਟ ਕਰਨ ਤੋਂ ਪਹਿਲਾਂ ਸਰਵਿਸ ਕਨੇਡਾ ਤੋਂ ਸੀ ਪੀ ਪੀ ਕੰਟਰੀਵਿਊਸ਼ਨ ਬਾਰੇ ਪਤਾ ਕਰ ਲੈਣਾ ਚਾਹੀਦਾ ਹੈ ਕਿ ਸਾਰੀਆਂ ਕਟੌਤੀਆਂ ਦੀ ਐਂਟਰੀ ਤੁਹਾਡੇ ਰਿਕਾਰਡ ਤੇ ਸਹੀ ਤਰੀਕੇ ਨਾਲ ਹੋ ਗਈ ਹੈ ਕਿ ਨਹੀਂ। ਸਾਲ 2017 ਵਿਚ 55300 ਡਾਲਰ ਤੱਕਰ ਹੀ ਸੀ ਪੀ ਪੀ ਦੀ ਕਟੌਤੀ ਕੀਤੀ ਜਾ ਸਕਦੀ ਹੈ। ਪਹਿਲਾਂ ਇਹ 54900 ਡਾਲਰ ਤੱਕ ਸੀ।ਇਸ ਤੋਂ ਵੱਧ ਆਮਦਨ ਤੇ ਸੀ ਪੀ ਪੀ ਦੀ ਕਟੌਤੀ ਕਰਨ ਦੀ ਲੋੜ ਨਹੀਂ ਅਤੇ ਨਾਂ ਹੀ ਇਜਾਜਤ ਹੈ। ਜੇ ਤੁਹਾਡੀ ਆਮਦਨ 3500 ਡਾਲਰ ਤੋਂ ਘੱਟ ਹੈ ਤਾਂ ਸੀ ਪੀ ਪੀ ਦੀ ਕਟੌਤੀ ਕਰਨ ਤੋਂ ਛੋਟ ਹੈ। ਸਾਲ 2012 ਤੋਂ 60 ਤੋਂ 65 ਸਾਲ ਦੀ ਉਮਰ ਦੇ ਕੰਮ ਕਰਨ ਵਾਲਿਆਂ ਦੀ ਸੀ ਪੀ ਪੀ ਕੱਟੀ ਜਾਂਦੀਂ ਹੈ, ਭਾਵੇਂ ਉਹ ਵਿਅੱਕਤੀ ਨੇ 60 ਸਾਲ ਤੇ ਪੈਂਸ਼ਨ ਵੀ ਲੈਣੀ ਸੁਰੂ ਕਰ ਦਿਤੀ ਹੋਵੇ। ਜੇ ਉਮਰ 65 ਤੋਂ 70 ਸਾਲ ਦੇ ਵਿਚ ਹੈ ਤਾਂ ਸੀ ਪੀ ਪੀ ਕਟਵਾਉਣੀ ਉਹਨਾਂ ਦੀ ਮਰਜੀ ਹੈ,ਪਰ ਜੇ ਉਹ ਜਮਾਂ ਕਰਵਾਉਦੇ ਹਨ ਤਾਂ ਕੰਮ ਦੇਣ ਵਾਲੀ ਕੰਪਨੀ ਨੂੰ ਵੀ ਆਪਣਾ ਬਣਦਾ ਹਿਸਾ ਜਮਾਂ ਕਰਵਾਉਣਾ ਪੈਂਦਾ ਹੈ। ਇਹ ਕਨੂੰਨ ਸੈੇਲਫ-ਇੰਪਲਾਈਡ ਵਾਸਤੇ ਵੀ ਲਾਗ
ਸਵਾਲ 3- ਡਿਸਬਿਲਟੀ ਟੈਕਸ ਕਰੈਡਿਟ ਕਿਵੇਂ ਮਿਲ ਸਕਦਾ ਹੈ?
ਜਵਾਬ-ਜੇ ਕੋਈ ਵਿਅੱਕਤੀ ਸਰੀਰਕ ਤੌਰ ਤੇ ਜਾਂ ਮਾਨਸਿਕ ਤੌਰ ਤੇ ਡਿਸਏਬਲ , ਅਪਾਹਜ ਹੈ ਤਾਂ ਉਹ ਸਰਕਾਰ ਤੋਂ ਡਿਸਬਿਲਟੀ ਟੈਕਸ ਕਰੈਡਿਟ ਦੇ ਤੌਰ ਤੇ ਕਲੇਮ ਕਰ ਸਕਦਾ ਹੈ। ਪਰ ਇਹ ਕਲੇਮ ਕਰਨ ਤੋਂ ਪਹਿਲਾਂ ਸੀ ਆਰ ਏ ਤੋਂ ਅਪਰੂਵਲ ਲੈਣੀਂ ਪੈਂਦੀ ਹੈ। ਤੁਹਾਡਾ ਫੈਮਲੀ ਡਾਕਟਰ ਤੁਹਾਡੀ ਬਿਮਾਰੀ ਵਾਰੇ ਲਿਖਕੇ ਦਿੰਦਾ ਹੈ ਅਤੇ ਇਸ ਜਾਣਕਾਰੀ ਦੇ ਅਧਾਰ ਤੇ ਹੀ ਸੀ ਆਰ ਏ ਮਨਜੂਰੀ ਦਿੰਦਾ ਹੈ। ਸੀ ਆਰ ਦੀ ਮਨਜੂਰੀ ਤੋਂ ਬਾਅਦ ਹੀ ਇਹ ਟੈਕਸ ਛੋਟ ਲਈ ਜਾ ਸਕਦੀ ਹੈ। ਇਹ ਛੋਟ ਪਿਛਲੇ ਸਾਲਾਂ ਦੀ ਵੀ ਕਲੇਮ ਕੀਤੀ ਜਾ ਸਕਦੀ ਹੈ ਅਤੇ ਇਸਦਾ ਬਹੁਤ ਫਾਇਦਾ ਹੋ ਸਕਦਾ ਹੈ।
ਸਵਾਲ 4-ਕੀ ਐਚ ਐਸ ਟੀ ਵਾਸਤੇ ਰਜਿਸਟਰ ਕਰਨਾ ਜਰੂਰੀ ਹੈ?
ਜੇ ਤੁਸੀਂ ਕੋਈ ਬਿਜਨਸ ਕਰਦੇ ਹੋ ਅਤੇ ਤੁਹਾਡੀ ਸੇਲ 30000 ਡਾਲਰ ਸਲਾਨਾ ਤੋਂ ਘੱਟ ਹੈ ਤਾਂ ਕੁਝ ਬਿਜਨਸਾਂ ਨੂੰ ਛੱਡਕੇ, ਐਚ ਐਸ ਟੀ ਵਾਸਤੇ ਰਜਿਸਟਰ ਕਰਨਾ ਜਰੂਰੀ ਨਹੀਂ।ਜਦੋਂ ਸੇਲ 30000 ਡਾਲਰ ਤੋਂ ਵੱਧ ਜਾਣੀ ਹੈ ਤਾਂ ਐਚ ਐਸ ਟੀ ਵਾਸਤੇ ਰਜਿਸਟਰ ਕਰਨਾ ਜਰੂਰੀ ਹੈ।ਜਦੋਂ ਤੁਹਾਨੂੰ ਐਚ ਐਸ ਟੀ ਨੰਬਰ ਮਿਲ ਗਿਆ ਤਾਂ ਫਿਰ ਐਚ ਐਸ ਟੀ ਰਿਟਰਨ ਭਰਨੀ ਜਰੂਰੀ ਹੈ। ਇਹ ਤਿੰਨ ਮਹੀਨੇ ਬਾਅਦ ਜਾਂ ਸਾਲ ਬਾਅਦ ਵੀ ਭਰ ਸਕਦੇ ਹੋ। ਇਹ ਨੰਬਰ ਲੈਣ ਤੋਂ ਬਾਅਦ ਤੁਹਾਨੂੰ ਆਪਣੀ ਸੇਲ ਤੇ ਐਚ ਐਸ ਟੀੰ ਲੈਣੀ ਪੈਣੀ ਹੈ। ਇਥੇ ਇਹ ਜਾਨਣਾ ਬਹੁਤ ਜਰੂਰੀ ਹੈ ਕਿ ਟੈਕਸੀ ਓਪਰੇਟਰ ਨੂੰ ਐਚ ਐਸ ਟੀ ਵਾਸਤੇ ਪਹਿਲੇ ਦਿਨ ਤੋਂ ਹੀ ਰਜਿਸਟਰ ਕਰਨਾ ਜਰੂਰੀ ਹੈ, ਉਹਨਾਂ ਵਾਸਤੇ 30000 ਡਾਲਰ ਦੀ ਕੋਈ ਸਰਤ ਜਾਂ ਛੋਟ ਨਹੀਂ
ਸਵਾਲ-5-ਵਰਕਿੰਗ ਇੰਨਕਮ ਟੈਕਸ ਬੈਨੀਫਿਟ ਕੀ ਹੈ?
ਇਹ ਬੈਨੀਫਿਟ ਉਨਾਂ ਕੰਮ ਕਰਨ ਵਾਲਿਆਂ ਵਾਸਤੇ ਹੈ ਜਿਹਨਾਂ ਦੀ ਆਮਦਨ ਬਹੁਤ ਘੱਟ ਹੈ। ਜੇ ਤੁਸੀਂ ਕਨੇਡਾ ਦੇ ਪੱਕੇ ਨਿਵਾਸੀ ਹੋ ਅਤੇ ਤੁਹਾਡੀ ਉਮਰ 19 ਸਾਲ ਦੀ ਹੋ ਗਈ ਹੈ ਤਾਂ ਤੁਸੀਂ ਇਹ ਬੈਨੀਫਿਟ ਲੈ ਸਕਦੇ ਹੋ। ਪਰ ਜੇ ਤੁਸੀਂ ਵਿਆਹੇ ਹੋਏ ਹੋ ਜਾਂ ਕੋਈ ਬੱਚਾ ਤੁਹਾਡੇ ਤੇ ਨਿਰਭਰ ਹੈ ਤਾਂ 19 ਸਾਲ ਤੋਂ ਘੱਟ ਉਮਰ ਦੇ ਕੰਮ ਕਰਨ ਵਾਲੇ ਨੂੰ ਵੀ ਇਹ ਲਾਭ ਮਿਲ ਸਕਦਾ ਹੈ। ਦੂਸਰੀ ਸਰਤ ਇਹ ਹੈ ਕਿ ਤੁਸੀਂ ਇਸ ਸਾਲ 13 ਹਫਤਿਆਂ ਤੋਂ ਵੱਧ ਵਾਸਤੇ ਫੁਲ ਟਾਈਮ ਸਟੂਡੈਂਟ ਨਹੀਂ ਹੋ ਸਕਦੇ।
ਇਹ ਸਵਾਲ ਜਵਾਬ ਆਮ ਅਤੇ ਬੇਸਿਕ ਜਾਣਕਾਰੀ ਵਾਸਤੇ ਹੀ ਹਨ।ਕੋਈ ਵੀ ਫੈੇਸਲਾ ਲੈਣ ਤੋਂ ਪਹਿਲਾਂ ਆਪਣੇ ਅਕਾਊਂਟੈਂਟ ਨਾਲ ਸਲਾਹ ਜਰੂਰ ਕਰੋ।ਇਸ ਸਬੰਧੀ ਹੋਰ ਜਾਣਕਾਰੀ ਲੈਣ ਲਈ ਤੁਸੀ ਮੇਰੇ ਨਾਲ ਵੀ ਸਪੰਰਕ ਕਰ ਸਕਦੇ ਹੋ। ਜੇ ਸੀ ਆਰ ਏ ਤੋਂ ਕੋਈ ਲੈਟਰ ਆ ਗਿਆ ਹੈ, ਪਨੈਲਿਟੀ ਪੈ ਗਈ ਹੈ ਜਾਂ ਬਿਜਨਸ ਟੈਕਸ ਭਰਨਾ ਹੈ, ਨਵੀਂ ਕੰਪਨੀ ਰਜਿਸਟਰ ਕਰਨ ਵਾਸਤੇ ਜਾਂ ਪਿਛਲੇ ਸਾਲਾਂ ਦਾ ਪਰਸਨਲ ਟੈਕਸ ਭਰਨ ਵਾਸਤੇ ਵੀ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 416-300 -2359 ਤੇ। ਅਸੀਂ ਇਹ ਯਕੀਨੀ ਬਣਾਉਦੇ ਹਾਂ ਕਿ ਤੁਹਾਡਾ ਬਣਦਾ ਸਾਰੇ ਦਾ ਸਾਰਾ ਰੀਫੰਡ ਤੁਹਾਨੂੰ ਮਿਲੇ ਅਤੇ ਜੇ ਕੱਲ ਨੂੰ ਸੀ ਆਰ ਏ ਵੱਲੋਂ ਕੋਈ ਸਵਾਲ ਪੁਛਿਆ ਜਾਂਦਾ ਹੈ ਤਾਂ ਉਸਦਾ ਜਵਾਬ ਵੀ ਸਹੀ ਸਹੀ ਦਿਤਾ ਜਾ ਸਕੇ।

Check Also

ਕੈਨੇਡੀਅਨ ਫੋਰਸਜ਼ ਬੇਸ ਵਿਚ

ਜਰਨੈਲ ਸਿੰਘ (ਕਿਸ਼ਤ 15ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) (ਲੜੀ ਜੋੜਨ ਲਈ ਪਿਛਲਾ ਅੰਕ …