19.8 C
Toronto
Sunday, June 28, 2026
spot_img
Homeਪੰਜਾਬਓਪੀ ਸੋਨੀ ਵਿਜੀਲੈਂਸ ਅੱਗੇ ਨਹੀਂ ਹੋਏ ਪੇਸ਼

ਓਪੀ ਸੋਨੀ ਵਿਜੀਲੈਂਸ ਅੱਗੇ ਨਹੀਂ ਹੋਏ ਪੇਸ਼

ਵਿਕਾਸ ਸੋਨੀ ਨੇ ਵਿਜੀਲੈਂਸ ਦਫਤਰ ਪਹੁੰਚ ਕੇ ਮੰਗਿਆ ਹੋਰ ਸਮਾਂ
ਅੰਮਿ੍ਰਤਸਰ/ਬਿਊਰੋ ਨਿਊਜ਼
ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਓਪੀ ਸੋਨੀ ਅੱਜ ਵਿਜੀਲੈਂਸ ਸਾਹਮਣੇ ਪੇਸ਼ ਹੋਣ ਨਹੀਂ ਪਹੁੰਚੇ। ਓਪੀ ਸੋਨੀ ਦੇ ਭਤੀਜੇ ਵਿਕਾਸ ਸੋਨੀ ਨੇ ਐਸਐਸਪੀ ਵਿਜੀਲੈਂਸ ਦਫਤਰ ਅੰਮਿ੍ਰਤਸਰ ’ਚ ਪਹੁੰਚ ਕੇ ਇਕ ਹਫਤੇ ਦਾ ਸਮਾਂ ਮੰਗਿਆ ਹੈ। ਦੱਸਣਯੋਗ ਹੈ ਕਿ ਲੰਘੇ ਮੰਗਲਵਾਰ ਨੂੰ ਓਪੀ ਸੋਨੀ ਖੁਦ ਪੇਸ਼ ਹੋਏ ਸਨ ਅਤੇ ਵਿਜੀਲੈਂਸ ਨੇ ਉਨ੍ਹਾਂ ਕੋਲੋਂ ਕਰੀਬ ਦੋ ਘੰਟੇ ਪੁੱਛਗਿੱਛ ਕੀਤੀ ਸੀ। ਅੱਜ ਮੰਗਲਵਾਰ 6 ਦਸੰਬਰ ਨੂੰ ਮੁੜ ਸਾਬਕਾ ਡਿਪਟੀ ਸੀਐਮ ਨੇ ਵਿਜੀਲੈਂਸ ਦਫਤਰ ਵਿਚ ਪੇਸ਼ ਹੋਣਾ ਸੀ, ਪਰ ਓਪੀ ਸੋਨੀ ਨਹੀਂ ਪਹੁੰਚੇ। ਇਸੇ ਦੌਰਾਨ ਓਪੀ ਸੋਨੀ ਦੇ ਭਤੀਜੇ ਵਿਕਾਸ ਸੋਨੀ ਜ਼ਰੂਰ ਪਹੁੰਚੇ ਅਤੇ ਉਨ੍ਹਾਂ ਨਾਲ ਵਕੀਲ ਵੀ ਸਨ। ਇਸ ਦੇ ਚੱਲਦਿਆਂ ਵਿਕਾਸ ਸੋਨੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਜੋ ਕਾਗਜ਼ਾਤ ਸਾਬਕਾ ਡਿਪਟੀ ਸੀਐਮ ਕੋਲੋਂ ਮੰਗੇ ਗਏ ਸਨ, ਉਨ੍ਹਾਂ ਨੂੰ ਇਕੱਠਾ ਕਰਨ ਵਿਚ ਕੁਝ ਸਮਾਂ ਲੱਗ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਈ ਡਾਕੂਮੈਂਟ ਬਹੁਤ ਪੁਰਾਣੇ ਹਨ। ਧਿਆਨ ਰਹੇ ਕਿ ਵਿਜੀਲੈਂਸ ਵਲੋਂ ਓਪੀ ਸੋਨੀ ਦੇ ਖਿਲਾਫ ਮਿਲੀ ਸ਼ਿਕਾਇਤ ’ਤੇ ਜਾਂਚ ਸ਼ੁਰੂ ਕੀਤੀ ਗਈ ਹੈ। ਜਿਸ ਵਿਚ ਉਨ੍ਹਾਂ ਦੀ ਆਮਦਨ ਅਤੇ ਜਾਇਦਾਦ ਦੀ ਜਾਂਚ ਕੀਤੀ ਜਾ ਰਹੀ ਹੈ।

 

RELATED ARTICLES
POPULAR POSTS