Breaking News
Home / ਰੈਗੂਲਰ ਕਾਲਮ / ਪਰਵਾਸੀ ਨਾਮਾ

ਪਰਵਾਸੀ ਨਾਮਾ

ਪ੍ਰਕਾਸ਼ ਸਿੰਘ ਬਾਦਲ
ਜਿਹੜੇ ਪੰਜਾਬ ‘ਤੇ ਹੁੰਦਾ ਸੀ ਰਾਜ ਓਸਦਾ,
ਓਸੇ ਪੰਜਾਬ ਤੋਂ ਟੁਰ ਗਿਆ ਦੂਰ ਬਾਦਲ।
ਲੰਬੀ ਪਾਰੀ ਜੱਟ ਸਿਆਸਤ ਦੀ ਖੇਡ ਟੁਰਿਆ,
ਦੇਸਾਂ, ਪ੍ਰਦੇਸਾਂ ਵਿੱਚ ਸੀ ਬੜਾ ਮਸ਼ਹੂਰ ਬਾਦਲ।
ਰਾਜ ਕਰਦਾ ਰਿਹਾ BJP ਨੂੰ ਨਾਲ ਲੈ ਕੇ,
ਅਕਾਲੀ ਦਲ ਦਾ ਸੀ ਚਮਕਦਾ ਨੂਰ ਬਾਦਲ।
ਯਾਰਾਨਾਂ ਬਹੁਤ ਸੀ ਚੌਟਾਲਿਆਂ ਨਾਲ ਗੂੜਾ,
ਹਰਿਆਣੇ ਜਾ ਖੇਡਦਾ ਸੀ ਨੱਕਾਂ ਤੇ ਪੂਰ ਬਾਦਲ।
ਸ਼੍ਰੋਮਣੀ ਕਮੇਟੀ ਦਾ ਓਹੀ ਪ੍ਰਧਾਨ ਬਣਦਾ,
ਜਿਸਨੂੰ ਕਰਦਾ ਸੀ ਖੁਦ ਮੰਨਜ਼ੂਰ ਬਾਦਲ।
ਸਵਾਲ ਪੱਤਰਕਾਰਾਂ ਦੇ ਹਸ ਕੇ ਟਾਲ ਦੇਂਦਾ,
ਦੱਬਕਾ ਮਾਰੇ ਨਾ ਵੱਟੇ ਕਦੀ ਘੂਰ ਬਾਦਲ।
ਹਰ Election ‘ਚੋਂ ਜੇਤੂ ਹੋ ਨਿਕਲਦਾ ਸੀ,
ਪਰ ਆਖ਼ਰੀ ਹਾਰ ਨੇ ਕਰਿਆ ਸੀ ਚੂਰ ਬਾਦਲ।
ਲੋਕ ਕਹਿੰਦੇ ਨੇ ਰੱਬ ਜੇ ਉਮਰ ਦੇਂਦਾ,
ਅਗਲੀਆਂ ਚੋਣਾਂ ਵੀ ਲੜ੍ਹਦਾ ਜ਼ਰੂਰ ਬਾਦਲ।
‘ਗਿੱਲ ਬਲਵਿੰਦਰਾ’ ਹੈ ਸਭ ਦੀ ਰਾਇ ਵੱਖਰੀ,
ਕਿਸੇ ਲਈ ਕੱਚ ਕਿਸੇ ਲਈ ਕੋਹਿਨੂਰ ਬਾਦਲ।
ਗਿੱਲ ਬਲਵਿੰਦਰ
CANADA +1.416.558.5530, ([email protected])

 

Check Also

ਕਹਾਣੀ ਸੰਗ੍ਰਹਿ ‘ਦੋ ਟਾਪੂ’ ਦੀਆਂ ਰਚਨਾਤਮਿਕ ਛੱਲਾਂ

ਜਰਨੈਲ ਸਿੰਘ (ਕਿਸ਼ਤ 17ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) 20ਵੀਂ ਸਦੀ ਦੇ ਆਖਰੀ ਦਹਾਕੇ …