Breaking News
Home / ਰੈਗੂਲਰ ਕਾਲਮ / ਨਹੀਓਂ ਰੀਸਾਂ ਸੇਖੇ ਦੀਆਂ!

ਨਹੀਓਂ ਰੀਸਾਂ ਸੇਖੇ ਦੀਆਂ!

ਡਾਇਰੀ ਦੇ ਪੰਨੇ
ਨਿੰਦਰ ਘੁਗਿਆਣਵੀ
94174-21700
ਬਲਜਿੰਦਰ ਸੇਖਾ ਮੇਰਾ ਉਦੋਂ ਦਾ ਆੜੀ ਹੈ, ਜਦੋਂ ਨਿੱਕਾ ਹੁੰਦਾ ਮੈਂ ਤਾਏ ਸ. ਫੌਜਾ ਸਿੰਘ ਬਰਾੜ (ਨਵਰਾਹੀ ਘੁਗਿਆਣਵੀ) ਜੀ ਨਾਲ ਸਾਹਿਤ ઠਸਭਾਵਾਂ ઠਵਿਚ ਜਾਇਆ ਕਰਦਾ ਸਾਂ ਤੇ ਬਲਜਿੰਦਰ ਆਪਣੇ ਤਾਏ ਜਰਨੈਲ ਸੇਖਾ ઠਨਾਲ ਆਉਂਦਾ ਹੁੰਦਾ ਸੀ। ઠਪਹਿਲੀ ਵਾਰ ਅਸੀ ਜੈਤੋ ਦੇ ਸਰਕਾਰੀ ਕੰਨਿਆ ਸਕੂਲ ਵਿੱਚ ਮਿਲੇ ਸੀ । ਮੈਂ ਤੂੰਬੀ ਨਾਲ ਗੀਤ ਗਾਏ। ਸੇਖਾ ਮੇਰਾ ਆੜੀ ਬਣ ਗਿਆ ਓਦਣ ਤੋਂ। ਇਉਂ ਅਸੀਂ ਗਾਹੇ ਬਗਾਹੇ ਇਕੱਠੇ ਹੁੰਦੇ ਰਹਿੰਦੇ। ਉਦੋਂ ਇਹਦੇ ਘਰੇਲੂ ਨਿੱਕੇ ਨਾਂ ਬਾਰੇ ਵੀ ਪਤਾ ਲੱਗਿਆ ਕਿ ਇਹ ‘ਟੀਟੂ’ ਹੈ। ਕਦੇ ਉਹ ਭੰਡਾਂ ਦੀਆਂ ਨਕਲਾਂ ਲਾਹੁੰਦਾ। ਕਦੇ ਗਾਉਂਦਾ। ਕਦੇ ਕਵਿਤਾ ਪੜ੍ਹਦਾ। ਮੈਂ ਉਹਦੇ ਨਾਲ ਪਿੰਡ ਵੀ ਗਿਆ ਸੇਖੇ। ਸਮਾਂ ਬਦਲਿਆ। ਕਹਾਣੀਕਾਰ ਹਰਪ੍ਰੀਤ ਸੇਖਾ ਤੇ ਨਾਵਲਕਾਰ ਦਵਿੰਦਰ ਸੇਖਾ ਦੇ ਚਚੇਰੇ ਭਰਾ ਬਲਜਿੰਦਰ ਦਾ ਤਾਏ ਸਵ. ਮਾਸਟਰ ਹਰਚੰਦ ਸਿੰਘ ਤੇ ਤਾਈ ਜਗਦੀਸ਼ ਕੌਰ ਨੇ ਉਸਦਾ ਵਿਆਹ ਕਰਕੇ ਉਹ ਨੂੰ ਟੋਰਾਂਟੋ ਬੁਲਾ ਲਿਆ।
ਜਦ ਮੈਂ 2001 ਵਿਚ ਪਹਿਲੀ ਵਾਰੀ ਟੋਰਾਂਟੋ ਆਇਆ ਤਾਂ ਬਲਜਿੰਦਰ ਸੇਖਾ ਹੁੱਬ ਹੁੱਬ ਕੇ ਮਿਲਿਆ। ਉਦੋਂ ਏਥੇ ਵੀ ਇਸਨੇ ਆਪਣੀ ਕਲਾ ਨੂੰ ਪ੍ਰਫੁੱਲਤ ਕਰਨ ਲਈ ਯਤਨ ਅਰੰਭਣੇ ਸ਼ੁਰੂ ਕੀਤੇ ਹੋਏ ਸਨ। ਅਜੀਤ ਵੀਕਲੀ ਵਾਲਿਆਂ ਆਪਣਾ 24 ਘੰਟੇ ਰੇਡੀਓ ਪ੍ਰੋਗਰਾਮ ਚਲਾਇਆ ਤਾਂ ਇਕਬਾਲ ਰਾਮੂਵਾਲੀਆ ਤੇ ਰਛਪਾਲ ਰਾਮੂਵਾਲੀਆ ਆਥਣੇ ”ਸ਼ੌਂਕੀ ਦੀ ਮਹਿਫਲ” ਪ੍ਰੋਗਰਾਮ ਵਿਚ ਇਕੱਠੇ ਬੋਲਦੇ ਤੇ ਬਲਜਿੰਦਰ ਵੀ ਇਸ ਪ੍ਰੋਗਰਾਮ ਦਾ ਸ਼ਿੰਗਾਰ ਬਣਦਾ। ਉਹ ਨਕਲਾਂ ਲਾਹੁੰਦਾ। ਵੰਨ ਸੁਵੰਨਾ ਮੂੰਹ ਬਣਾਉਂਦਾ। ਖਾਸਾ ਹਸਾਉਂਦਾ। ਹੈਰਾਨੀ ਤੇ ਮਾਣ ਵਾਲੀ ਗੱਲ ਇਹ ਕਿ ਉਹ ਉਨ੍ਹਾਂ ਵੇਲਿਆਂ ਵਿਚ ਵੀ ਕਈ ਪਾਸਿਓਂ ਸੰਘਰਸ਼ ਕਰ ਰਿਹਾ ਸੀ। ਨਵਾਂ ਨਵਾਂ ਆਇਆ ਸੀ। ਅਨੇਕਾਂ ਔਕੜਾਂ ਤੇ ਦੂਜੇ ਬੰਨੇ ਕਲਾਕਾਰੀ ਵਾਸਤੇ ਵਕਤ ਕੱਢਣਾ ਕੋਈ ਸੌਖਾ ਨਹੀਂ ਸੀ ਉਸ ਵਾਸਤੇ। ਮੈਂ ਉਹਦੇ ਸਿਦਕ ਨੂੰ ਸਜਦਾ ਕਰਦਿਆਂ ਆਖਿਆ ਸੀ ਕਿ ਤੇਰੀ ਮਿਹਨਤ ਰੰਗ ਲਿਆਊ। ਉਹਦਾ ਸਾਰਾ ਪਰਿਵਾਰ ਉਸ ਨੂੰ ਲਗਾਤਾਰ ਹੱਲਾਸ਼ੇਰੀ ਦੇ ਰਿਹਾ ਸੀ। ਬਲਜਿੰਦਰ ਤੇ ਲਖਵਿੰਦਰ ઠਸੰਧੂ ਨੇ ਭੰਡਾਂ ਦੀ ਜੋੜੀ ਬਣਾ ਲਈ। ਕੈਨੇਡਾ ਅਮਰੀਕਾ ਦੇ ਟੀਵੀ ਪ੍ਰੋਗਰਾਮਾਂ ਵਿਚ ਆਉਣ ਲੱਗੇ।
ਸਰੀ ਗਦਰੀ ਬਾਬਿਆਂ ਦਾ ਮੇਲਾ ਸਾਹਿਬ ਥਿੰਦ ਹੁਰਾਂ ਦਾ। ਚਾਲੀ ਹਜ਼ਾਰ ਤੋਂ ਵੀ ਵੱਧ ਪੰਜਾਬੀਆਂ ਦਾ ਇਕੱਠ। ਗਿੱਲ ਹਰਦੀਪ ਦੇ ਗੀਤ ‘ਕਰੀਂ ਕਿਤੇ ਮੇਲ ਰੱਬਾ ਦਿੱਲੀ ਤੇ ਲਾਹੌਰ ਦਾ-‘ ਤੇ ਸਵ. ਕੁਲਦੀਪ ਮਾਣਕ ਤੇ ਸ਼ੌਕਤ ਅਲੀ ਨੇ ਗਾਉਂਦਿਆਂ ਗਾਉਂਦਿਆਂ ਪੱਗਾਂ ਵਟਾਈਆਂ। ਮੈਨੂੰ ਸ਼ਹੀਦ ਮੇਵਾ ਸਿੰਘ ਲੈਪੋਕੇ ਪੁਰਸਕਾਰ ਨਾਲ ਨਿਵਾਜਿਆ ਸੀ। ਇਥੇ ਬਲਜਿੰਦਰ ਹੁਰਾਂ ਖੂਬ ਰੰਗ ਬੰਨਿਆ। ਕਮਾਲਾਂ ਕਰਤੀਆਂ।
ਅੱਜ ਕੱਲ੍ਹ ਪੰਜਾਬ ਦਾ ਮਾਣ ਬਲਜਿੰਦਰ ਸੇਖਾ ਆਪਣੇ ਕਲਾਮਈ ਕਾਰਜਾਂ ਕਰਕੇ ਪੂਰੇ ਕੈਨੇਡਾ ਵਿਚ ਛਾਇਆ ਹੋਇਆ ਹੈ ਤੇ ਮੈਨੂੰ ਆਪਣੇ ਪੁਰਾਣੇ ਆੜੀ ‘ਤੇ ਉਤੇ ਮਾਣ ਮਹਿਸੂਸ ਹੁੰਦੈ। ਆਓ ਹੁਣ ਉਹਦੇ ਕੀਤੇ ਸਮਾਜਿਕ, ਸਭਿਆਚਾਰਕ ਤੇ ਕਲਾਮਈ ਕਾਰਜਾਂ ਉਤੇ ਪੰਛੀ ਝਾਤ ਪਾਈਏ। ਬਲਜਿੰਦਰ ਸਿੰਘ ਸੇਖਾ ਦਾ ਜਨਮ ઠਸ: ਗੁਰਦੇਵ ਸਿੰਘ ਸਰਾਂ ਦੇ ਘਰ ਮਾਤਾ ਸਵ. ਚਰਨਜੀਤ ਕੌਰ ਦੀ ਕੁੱਖੋਂ ਜਿਲ੍ਹਾ ઠਮੋਗਾ ਦੇ ਪਿੰਡ ਸੇਖਾ ਕਲਾਂ ਵਿੱਚ ਹੋਇਆ। ઠਬਲਜਿੰਦਰ ਸੇਖਾ ਬੁਹਪੱਖੀ ਸਖਸ਼ੀਅਤ ਦਾ ਮਾਲਿਕ ਹੈ। ਹੁਣ ਵੀ ਆਏ ਦਿਨ ਕੋਈ ਨਾ ਕੋਈ ਵਿਲੱਖਣ ਚੀਜ ਆਪਣਾ ਚਾਹੁੰਣ ਵਾਲਿਆਂ ਲਈ ਜ਼ਰੂਰ ਲੈ ਕੇ ਆਉਂਦਾ ਹੈ। ਪੜ੍ਹਾਈ ઠਦੇ ਸਫਰ ਦੋਰਾਨ ਹੀ ਇਹ ਗਾਇਕ ਰਾਜ ਬਰਾੜ ਦਾ ਬਹੁਤ ਕਰੀਬੀ ਦੋਸਤ ਬਣ ਗਿਆ ਸੀ। ਰਾਜ ਬਰਾੜ ਨੇ ਓਹਨਾ ਦੀ ਪਲੇਠੀ ਕਾਮੇਡੀ ਕੈਸਟ (ਛਿੱਤਰੋ ਛਿੱਤਰੀ) ਦਾ ਕੰਮ ਬਿਨਾ ਕਿਸੇ ਸਵਾਰਥ ਦੇ, ਆਪਣੀ ਦੇਖ ਰੇਖ ਵਿੱਚ ਕੀਤਾ ਸੀ। ਪੰਜਾਬ ਵਿੱਚ ਰਹਿੰਦਿਆਂ ਵਿਆਹਾਂ ਤੇ ਕਦੇ ਮੇਲਿਆਂ ‘ਤੇ ਆਪ ਨੇ ਵੱਖ-ਵੱਖ ਕਲਾਕਾਰਾਂ ਨਾਲ ਕੰਮ ਕਰਕੇ ਆਪਣੀਆਂ ਫੀਸਾਂ ਅਤੇ ਖਰਚੇ ਪੂਰੇ ਕੀਤੇ ਪਰ ਕੋਈ ਵੀ ਮਜਬੂਰੀ ਬਲਜਿੰਦਰ ਸੇਖਾ ਨੂੰ ਆਪਣੀ ਮੰਜਿਲ ਵੱਲ ਜਾਣ ਤੋਂ ਨਹੀ ਰੋਕ ਸਕੀ। 13 ਅਪ੍ਰੈਲ 2013 ਨੂੰ ਸਿੱਖ ਹੇਰੀਟੇਜ ਮੰਥ ਨੂੰ ઠਉਨਟਾਰੀਓ ઠ ਸਰਕਾਰ ਵੱਲੋਂ ਮਾਨਤਾ ਦਿੱਤੀ ਗਈ । ਇਸ ਮੌਕੇ ‘ਤੇ ਆਪ ਵੱਲੋਂ ਦੁਨੀਆਂ ਦਾ ਸਿੱਖ ਹੈਰੀਟੇਜ ઠਬਟਨ ઠਤਿਆਰ ਕਰਕੇ ਵਿਧਾਨ ਸਭਾ ਵਿੱਚ ਪਾਸ ਕਰਵਾਇਆ ਗਿਆ, ਕੈਨੇਡਾ ਦੀ ਪਾਰਲੀਮੈਂਟ ਵਿੱਚ ਵਿਸਾਖੀ ਦੇ ਮੌਕੇ ਕੈਨੇਡਾ ਦੇ ਮੈਂਬਰ ਪਾਰਲੀਮੈਂਟਾਂ ਦੇ ਕੋਟ ਦੇ ਕਾਲਰ ਦਾ ਸ਼ਿੰਗਾਰ ਬਣਿਆ, ਜਿਸ ਦੇ ਡਿਜਾਇਨ ਦੀ ਕੈਨੇਡਾ ઠਅਮਰੀਕਾ ਅਤੇ ਸਾਰੀ ਦੁਨੀਆ ਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਡਿਜ਼ਾਇਨ ਦੀ ਭਰਪੂਰ ਸ਼ਲਾਘਾ ਕੀਤੀ ਗਈ। ਆਪ ਨੇ ਗਦਰੀ ਬਾਬਿਆਂ ਦੇ ਮੇਲੇ ਤੇ ઠਪ੍ਰੋ.ਮੋਹਨ ਸਿੰਘ ਫਾਊਂਡੇਸ਼ਨ ਦੇ ਸਾਹਿਬ ਥਿੰਦ ਨਾਲ ਮਿਲ ਕੇ ਕਾਮਾਗਾਟਾ ਮਾਰੂ ਤ੍ਰਾਸਦੀ ਦਾ ਚਿੱਤਰ ਤਿਆਰ ਕਰਕੇ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੂੰ ਭੇਟ ਕੀਤਾ ਕੀਤਾ । ਆਪ ਦੇ ਦੁਆਰਾ 2018 ਨੂੰ ਕੈਨੇਡਾ ਡੇਅ ਮੌਕੇ ‘ਤੇ ਕੈਨੇਡਾ ਪੋਸਟ ਦੇ ਰਾਹੀਂ ਡਾਕ ਟਿਕਟ ਤਿਆਰ ਕੀਤੀ ઠਗਈ । ਕੈਨੇਡਾ ਡੇਅ ‘ਤੇ 2017 ਨੂੰ ઠ’ਗੋ ਕੈਨੇਡਾ’ ਗੀਤ ਗਾ ਕੇ ਸਾਰੀ ਦੁਨੀਆ ਵਿੱਚ ਬੱਲੇ ਬੱਲੇ ਕਰਵਾਈ। ਇਸ ਗੀਤ ਨੂੰ ਰਿਕਾਰਡ ਤੋੜ ਸਫਲਤਾ ਪ੍ਰਾਪਤ ਹੋਈ , ਇੰਡੀਆ ઠਅਤੇ ਕੈਨੇਡਾ ਦੇ ਵੱਖ-ਵੱਖ ਇੰਗਲਿਸ਼ ਨਿਊਜ ਚੈਨਲਾਂ ਨੇ ਲਗਾਤਾਰ ਦਿਖਾਇਆ। ઠ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੀ ਪ੍ਰਸੰਸਾ ਪੱਤਰ ਭੇਟ ਕੀਤਾ ਗਿਆ।
11 ਨਵੰਬਰ 2018 ਨੂੰ 100ਵੇਂ ਰੈਮੈਮਬਰਸ ਡੇਅ ‘ਤੇ ઠਸੰਸਾਰ ਯੁੱਧ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਬਹੁਤ ਹੀ ਵਧੀਆ ਚਿੱਤਰ ਪੰਜਾਬੀ ਵਿੱਚ ਤਿਆਰ ਕੀਤਾ। ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਨ ‘ਤੇ ઠਕਮਾਲ ਦਾ ઠਚਿੱਤਰ ਡਿਜ਼ਾਇਨ ਕੀਤਾ। 2019 ਵਿਚ ਕੈਨੇਡਾ ਡੇਅ ‘ਤੇ ਆਪ ਨੇ ਕੈਨੇਡਾ ਦਾ ਝੰਡਾ ਮੋਤੀਆਂ ઠਨਾਲ ਤਿਆਰ ਕੀਤਾ। ਬਰੈਂਪਟਨ ਸਿਟੀ ਵੱਲੋਂ ਆਪ ਨੂੰ ਬੈੱਸਟ ਸਿਟੀਜਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਬਲਜਿੰਦਰ ਸੇਖਾ ਨੇ ਗਾਇਕੀ ਦੇ ਖੇਤਰ ਵਿੱਚ ਵੀ ਪ੍ਰਸੰਸਾ ਯੋਗ ਮੱਲਾਂ ਮਾਰੀਆਂ ਅਤੇ ਮਹਾਨ ਸ਼ਾਇਰ ਬਾਬੂ ਰਜਬ ਅਲੀ ਖਾਨ ઠਜਿੰਨਾ ਦੀ ਸ਼ਾਇਰੀ ਪੜ੍ਹਣੀ ਸੁਖਾਲੀ ઠਅਤੇ ਗਾਉਣੀ ਬੜੀ ਔਖੀ ਹੈ (ਵਤਨ ਦੀਆਂ ਤਾਂਘਾਂ ਅਤੇ ਮੇਰੇ ਦਸ਼ਮੇਸ਼ ਗੁਰੂ) ઠਅਤੇ ਸੰਤ ਰਾਮ ਉਦਾਸੀ ਦੀ ਕਵਿਤਾ (ਚਮਕੌਰ ਦੀ ਗੜੀ ਦੇ ਦ੍ਰਿਸਟਾਂਤ ਨੂੰ ઠਸਿੰਘਾਂ ਦਾ ઠਜੇਰਾ) ਗੀਤ ਵਿੱਚ ઠਗਾ ਕੇ ਆਪਣੀ ਕਲਾ ਦਾ ਲੋਹਾ ਮਨਵਾਇਆ ઠਅਤੇ ‘ਗੋ ਕੈਨੇਡਾ’, ‘ਹੈਪੀ ਨਿਊ ਇਅਰ’ ਅਤੇ ‘ਮਾਂ’ ਗੀਤ ਕੈਰੀਅਰ ਦੇ ਸੁਨਹਿਰੀ ਗੀਤ ਹਨ । ਸੰਗੀਤਕਾਰ ਦਿਲਖੁਸ ਥਿੰਦ, ਰਣਜੀਤ ਸਿੰਘ ਬਰਨਾਲਾ ਨੇ ਸੰਗੀਤ ਵਿੱਚ ਆਪ ਦਾ ਸਾਥ ਦਿੱਤਾ ਹੈ। ਬਲਜਿੰਦਰ ਨੇ ઠਜ਼ਿੰਦਗੀ ਦੇ ਵੱਖ-ਵੱਖ ઠਖੇਤਰਾਂ ਵਿੱਚ ਬਹੁਤ ਨਾਮਣਾ ਖੱਟਿਆ ਹੈ। ਖ਼ਾਨਦਾਨੀ ਬਲਜਿੰਦਰ ਸੇਖਾ ਨੇ ਆਪਣੀ ਸਵ. ਮਾਤਾ ਚਰਨਜੀਤ ਕੌਰ ਜੀ ਦੀਆਂ ਅੱਖਾਂ ਦਾਨ ਕਰਕੇ ਸ਼ਲਾਘਾਯੋਗ ਕੰਮ ਕੀਤਾ । ਜਿਸ ਨਾਲ ਦੋ ਲੋੜਵੰਦਾਂ ਨੂੰ ਦਿਸਣ ਲੱਗਿਆ ਤੇ ઠਕੈਨੇਡਾ ਆਈ ਬੈਂਕ ਨੇ ਪ੍ਰਸੰਸਾ ਪੱਤਰ ਭੇਟ ਕੀਤਾ । ਇਸਦੇ ਕੰਮਾਂ ਲਈ ਯੂ ਐਨ ਓ ਨੇ ਵੀ ਪ੍ਰਸੰਸਾ ਪੱਤਰ ਭੇਟ ਕੀਤਾ ਹੈ। ਮੈਨੂੰ ਆਪਣੇ ਦੋਸਤ ਤੇ ਪੰਜਾਬ ਦੇ ਪੁੱਤਰ ‘ਤੇ ਮਾਣ ਹੈ। ਇਹ ਇੱਥੇ ਹੀ ਰੁਕਣ ਵਾਲਾ ਜਾਂ ਹਾਰ ਹੰਭ ਕੇ ਬੈਠਣ ਵਾਲਾ ਨਹੀਂ। ਲੰਮੀ ਰੇਸ ਦਾ ਘੋੜਾ ਹੈ ਮੇਰਾ ਮਿੱਤਰ!

Check Also

ਕੈਨੇਡੀਅਨ ਫੋਰਸਜ਼ ਬੇਸ ਵਿਚ

ਜਰਨੈਲ ਸਿੰਘ (ਕਿਸ਼ਤ 13ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਰਿਸ਼ਤੇਦਾਰਾਂ ਵੱਲੋਂ ਪਾਰਟੀਆਂ ਸ਼ੁਰੂ ਹੋ …