Breaking News
Home / ਰੈਗੂਲਰ ਕਾਲਮ / ਪੁਰਾਣਾ ਘਰ ਖਰੀਦਣ ਜਾ ਰਹੇ ਹੋ?

ਪੁਰਾਣਾ ਘਰ ਖਰੀਦਣ ਜਾ ਰਹੇ ਹੋ?

ਚਰਨ ਸਿੰਘ ਰਾਏ
ਨਵੇਂ ਘਰਾਂ ਦੇ ਮੁਕਾਬਲੇ ਪੁਰਾਣੇ ਘਰਾਂ ਦੇ ਲੌਟ ਸਾਈਜ ਬਹੁਤ ਖੁਲੇ ਡੁਲੇ ਹੁੰਦੇ ਹਨ। ਬੈਕ ਯਾਰਡ ਬਹੁਤ ਵੱਡਾ ,ਘਰ ਦੇ ਦੋਨੋਂ ਪਾਸੇ ਸਾਈਡ ਤੇ ਜਿਆਦਾ ਖੁਲੀ ਜਗਾ ਤੇ ਅੱਗੇ ਡਰਾੀਵ ਵੇ ਵਿਚ 5-6 ਕਾਰਾਂ ਖੜਨ ਦੀ ਜਗਾ ਹੁੰਦੀ ਹੈ। ਇਹਨਾਂ ਕਾਰਨ ਕਰਕੇ ਕਈ ਵਿਅੱਕਤੀ ਇਸ ਤਰਾਂ ਦੇ ਨੇਬਰਹੁਡ ਵਿਚ ਰਹਿਣਾ ਪਸੰਦ ਕਰਦੇ ਹਨ।
ਪਰ ਇਸ ਤਰ੍ਹਾਂ ਦੇ 30-40 ਸਾਲ ਪੁਰਾਣੇ ਘਰ ਲੈਣ ਤੋਂ ਪਹਿਲਾਂ ਕੁਝ ਗੱਲਾਂ ਦਾ ਖਾਸ ਧਿਆਨ ਕਰਨਾ ਪੈਦਾ ਹੈ ਜਿਵੇਂ ਕਿ ਘਰ ਦੇ ਸਾਰੇ ਅੱਪਗਰੇਡ ਹੋਏ ਹੋਣ ਨਹੀੰ ਤਾਂ ਇਸ ਤਰਾਂ ਦੇ ਘਰ ਦੀ ਇੰਸੋਰੈਂਸ ਕਰਵਾਉਣੀ ਬਹੁਤ ਔਖੀ ਜੋ ਜਾਂਦੀ ਹੈ। ਕਈ ਕੇਸਾਂ ਵਿਚ ਤਾਂ ਇੰਸੋਰੈਂਸ ਕੰਪਨੀ ਇਹਨਾਂ ਘਰਾਂ ਦੀ ਇਂਸੋਰੈਂਸ ਕਰਨ ਤੋਂ ਹੀ ਜਵਾਬ ਦੇ ਦਿੰਦੀ ਹੈ।
50 ਸਾਲ ਪਰਾਣੇ ਘਰਾਂ ਵਿਚ ਗਾਲਵਨਾਈਜਡ  ਸਟੀਲ ਪਾਈਪਾਂ ਦੀ ਪਲੰਬਿੰਗ ਹੁੰਦੀ ਸੀ,ਜਿਸਦੀ ਉਮਰ 40-50 ਸਾਲ ਹੀ ਸਮਝੀ ਜਾਂਦੀ ਹੈ। ਸਮਾਂ ਲੰਘਣ ਤੇ ਇਹਨਾਂ ਨੂੰ ਜੰਗ ਲੱਗ ਜਾਂਦੀ ਹੈ,ਘਸ ਵੀ ਜਾਂਦੇ ਹਨ। ਇਸ ਕਰਕੇ ਇੰਨਾਂ ਪੁਰਾਣੇ ਪਾਈਪਾਂ ਦੇ ਟੁਟਣ ਨਾਲ ਜਾਂ ਲੀਕ ਹੋਣ ਨਾਲ ਘਰ ਵਿਚ ਪਾਣੀ ਨਾਲ ਨੁਕਸਾਨ ਦਾ ਖਤਰਾ ਹੁੰਦਾ ਹੈ। ਇੰਸੋਰੈਂਸ ਕੰਪਨੀ ਇੰਹਨਾਂ ਪੁਰਾਣੇ ਪਾਈਪਾਂ ਨੂੰ ਕਾਪਰ ਜਾਂ ਪਲਾਸਟਿਕ ਵਿਚ ਬਦਲਣ ਦੀ ਮੰਗ ਕਰਦੀ ਹੈ।
ਇਸ ਤਰਾਂ ਹੀ ਪੁਰਾਣੇ ਘਰਾਂ ਵਿਚ 60 ਏਐਮਪੀ ਦੀ ਬਿਜਲੀ ਦੀ ਫਿੰਟਿੰਗ ਹੁੰਦੀ ਸੀ,ਜਿਹੜੀ ਉਸ ਸਮੇਂ ਅਨੁਸਾਰ ਤਾਂ ਠੀਕ ਸੀ ਪਰ ਹੁਣ ਦੇ ਸਮੇਂ ਵਿਚ ਹਰ ਘਰ ਵਿਚ ਬਿਜਲੀ ਨਾਲ ਚੱਲਣ ਵਾਲੇ ਯੰਤਰ ਅਤੇ ਅਪਲਾਇੰਸ ਬਹੁਤ ਜਿਆਦਾ ਹੋਣ ਕਰਕੇ ਇਹ 60 ਏਐਮਪੀ ਦੀ ਬਿਜਲੀ ਦੀ ਫਿੰਟਿੰਗ ਇੰਨਾ ਲੋਡ ਨਹੀਂ ਚੁੱਕ ਸਕਦੀ। ਜਦੋਂ ਕਈ ਯੰਤਰ ਇਕੱਠੇ ਹੀ ਚਲਦੇ ਹਨ ਤਾਂ ਓਵਰਲੋਡ ਹੋਣ ਕਰਕੇ ਅੱਗ ਲੱਗਣ ਦਾ ਖਤਰਾ ਹੁੰਦਾ ਹੈ। ਜੇ ਬੇਸਮੈਂਟ ਵਿਚ ਵੀ ਕੋਈ ਪਰੀਵਾਰ ਕਿਰਾਏ ਤੇ ਰਹਿੰਦਾ ਹੈ ਤਾਂ ਇਹ ਖਤਰਾ ਹੋਰ ਵੀ ਵੱਧ ਜਾਂਦਾ ਹੈ। ਇਸ ਕਰਕੇ ਹੀ ਹੁਣ ਹਰ ਘਰ ਵਿਚ 100 ਏਐਮਪੀ ਦੀ ਬਿਜਲੀ ਦੀ ਫਿੰਟਿੰਗ ਹੁੰਦੀ ਹੈ। ਨਵੇਂ ਘਰਾਂ ਵਿਚ ਤਾਂ 200 ਏਐਮਪੀ ਦੀ ਬਿਜਲੀ ਦੀ ਫਿੰਟਿੰਗ ਹੋਣੀ ਸੁਰੂ ਹੋ ਗਈ ਹੈ। ਇਸ ਕਰਕੇ ਹੀ ਇੰਸੋਰੈਂਸ ਕੰਪਨੀ ਪੁਰਾਣੇ ਘਰ ਦੀ ਇੰਸੋਰੈਂਸ ਕਰਨ ਤੋਂ ਪਹਿਲਾਂ  ਇਸ ਨੁੰ 100 ਜਾਂ 200  ਏਐਮਪੀ ਦੀ ਬਿਜਲੀ ਦੀ ਫਿੰਟਿੰਗ ਵਿਚ ਅੱਪਗਰੇਡ ਕਰਨ ਨੂੰ ਕਹਿੰਦੀ ਹੈ।ਇਸ ਤਰਾਂ ਹੀ ਹੁਣ ਕਾਪਰ ਦੀਆਂ ਤਾਰਾਂ ਨਾਲ ਫਿਟਿੰਗ ਹੁੰਦੀ ਹੈ,ਪਹਿਲਾਂ ਇਹ ਫਿੰਟਿੰਗ ਅਲਮੀਨੀਅਮ ਦੀਆਂ ਤਾਰਾਂ ਦੀ ਹੁੰਦੀ ਸੀ ,ਜਿਹੜੀ ਕਿ ਬਿਜਲੀ ਦਾ ਵੱਧ ਲੋਡ ਨਹੀਂ ਝੱਲ ਸਕਦੀ ਅਤੇ ਅੱਗ ਲੱਗਣ ਦਾ ਖਤਰਾ ਰਹਿੰਦਾ ਹੈ। ਇਸ ਕਰਕੇ ਹੀ ਇੰਸੋਰੈਂਸ ਕੰਪਨੀ ਅਲਮੀਨੀਅਮ ਦੀ ਜਗਾ ਤੇ ਕਾਪਰ ਦੀਆਂ ਤਾਰਾਂ ਦੀ ਫਿਟਿੰਗ ਵਿਚ ਬਦਲਣ ਨੂੰ ਕਹਿੰਦੀ ਹੈ। ਕਈ ਪਰਾਣੇ ਘਰਾਂ ਵਿਚ ਫਿਊਜ ਲੱਗੇ ਹੋਏ ਹਨ,ਇਹਨਾਂ ਨੂੰ ਵੀ ਬਰੇਕਰਾਂ ਵਿਚ ਬਦਲਣ ਦੀ ਲੋੜ ਹੁੰਦੀ ਹੈ। ਪੁਰਾਣੇ ਤਰਾਂ ਦੀ ਫਿਟਿੰਗ ਅੱਜ ਦੇ ਸਮੇਂ ਵਿਚ ਬਿਜਲੀ ਦੀਆ ਲੋੜਾਂ ਪੂਰੀਆਂ ਕਰਨ ਦਾ ਬੋਝ ਨਹੀਂ ਝੱਲ ਸਕਦੀ।
ਜੇ ਵੁਡ ਬਰਨਿੰਗ ਸਟੋਵ ਘਰ ਵਿਚ ਹੈ ਤਾਂ ਇਹ ਸਹੀ ਢੰਗ ਨਾਲ ਫਿਟ ਕੀਤਾ ਹੋਣਾ ਚਾਹੀਦਾ ਹੈ। ਇਸਦੀ ਇੰਸਪਕੈਸਨ ਵੀ ਮਕਾਨ ਮਾਲਕ ਨੂੰ ਆਪਣੇ ਖਰਚੇ ਤੇ ਕਰਵਾਉਣੀ ਪੈਂਦੀ ਹੈ ਅਤੇ ਇਸਦੀ ਹਰ ਸਾਲ ਬਕਾਇਦਾ ਸਫਾਈ ਵੀ ਕਰਨੀ ਪੈਂਦੀ ਹੈ। ਇਸ ਤਰਾਂ ਹੀ ਪੁਰਾਣੇ ਘਰਾਂ ਵਿਚ ਫਰਨਿਸ ਦੀ ਜਗਾ ਤੇਲ ਵਾਲੇ ਟੈਂਕ ਜਾਂ ਵਾਟਰ ਬੋਆਇਲਰ ਲੱਗੇ ਹੁੰਦੇ ਹਨ,ਜੇ ਇਹ ਬਹੁਤੇ ਪੁਰਾਣੇ ਨਹੀਂ ਤਾਂ ਬਦਲਣ ਦੀ ਲੋੜ ਨਹੀਂ । ਪਰ 20-25 ਸਾਲ ਪੁਰਾਣੇ ਟੈਂਕ ਦੀ ਇੰਸੋਰੈਂਸ ਨਹੀਂ ਕਰਦੀ ਕੰਪਨੀ ਅਤੇ ਇਸਨੂੰ ਬਦਲਣ ਦੀ ਸਰਤ ਲਗਾਉਦੀ ਹੈ ਅਤੇ ਤਾਂਹੀ ਇਸ ਘਰ ਦੀ ਇੰਸੋਰੈਂਸ ਹੋ ਸਕਦੀ ਹੈ।
ਕਈ ਵਿਅੱਕਤੀ ਪਹਿਲਾਂ ਹੀ ਵਸੇ-ਵਸਾਏ ਨੇਬਰਹੁਡ ਵਿਚ ਖੁਲੇ-ਢੁਲੇ ਲਾਟ ਵਾਲੇ ਵੱਡੇ ਵੱਡੇ ਦਰੱਖਤਾਂ ਵਾਲੇ ਘਰਾਂ ਵਿਚ ਰਹਿਣਾ ਚਾਹੁੰਦੇ ਹਨ,ਸਭ ਸਹੂਲਤਾਂ ਦੇ ਨੇੜੇ ਜਿਵੇਂ ਸਕੂਲ, ਪਲਾਜੇ, ਬਿਜਨਸ, ਸੜਕਾਂ ਤਾਂ ਇਹ ਸਮਝਣਾ ਬਹੁਤ ਜਰੂਰੀ ਹੈ ਕਿ ਇਸ ਤਰਾਂ ਦੇ ਪੁਰਾਣੇ ਘਰ ਉਸ ਸਮੇਂ ਦੀਆਂ ਲੋੜਾਂ ਅਨੁਸਾਰ ਬਣੇ ਹੋਏ ਹਨ ਅਤੇ ਅੱਜ ਦੇ ਸਮੇ ਦੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਅੱਪਗਰੇਡ ਕਰਨਾ ਪੈਂਣਾ ਹੈ।  ਦੇਖਣ ਵਿਚ ਆਇਆ ਹੈ ਕਿ ਕਈ ਵਿਅਕਤੀ ਇੰਸੋਰੈਂਸ ਕੰਪਨੀ ਨੂੰ ਇਹਨਾਂ ਸਾਰੀਆਂ ਚੀਜਾਂ ਦੀ ਜਾਣਕਾਰੀ ਨਹੀਂ ਦਿਂਦੇ ਅਤੇ ਇੰਸੋਰੈਂਸ ਕਰਵਾ ਲੈਂਦੇ ਹਨ।ਪਰ ਕਲੇਮ ਹੋਣ ਦੀ ਸੂਰਤ ਵਿਚ ਇੰਸੋਰੈਂਸ ਕੰਪਨੀ ਨੇ ਕੋਈ ਕਲੇਮ ਨਹੀਂ ਦੇਣਾ ਤੇ ਤੁਹਾਡੀ ਸੱਭ ਤੋਂ ਵੱਡੀ ਇੰਨਵੈਸਟਮੈਂਟ ਮਿਟੀ ਵਿਚ ਮਿਲ ਜਾਣੀ ਹੈ ਅਤੇ ਇਸ ਤਰਾਂ ਦੇ ਕਈ ਕੇਸ ਹੋ ਵੀ ਚੁਕੇ ਹਨ ਅਤੇ ਫਿਰ ਪਛਤਾਵੇ ਤੋਂ ਬਿਨਾਂ ਕੁਝ ਨਹੀ ਜੋ ਸਕਦਾ। ਇਸ ਤਰ੍ਹਾਂ ਉਦੋਂ ਹੁੰਦਾ ਹੈ ਜਦ ਅਸੀਂ ਫੁੋਨ ਤੇ ਹੀ ਇੰਸੋਰੈਂਸ ਕਰਨ ਵਾਲੀਆਂ ਕੰਪਨੀਆਂ ਤੋਂ ਇੰਸੋਰੈਂਸ ਕਰਵਾ ਲੈਂਦੇ ਹਾਂ। ਘਰ ਵਿਚ ਲੱਗੀਆਂ ਸਾਰੀਆਂ ਚੀਜਾਂ ਦੀ ਜਾਣਕਾਰੀ ਘਰ ਖਰੀਦਣ ਵੇਲੇ ਬਣੀ ਇੰਸਪੈਕਸਨ ਰਿਪੋਰਟ ਤੋਂ ਮਿਲ ਸਕਦੀ ਹੈ। ਇਸ ਕਰਕੇ ਹੀ ਘਰ ਦੀ ਇੰਸ੍ਰੋਰੈਂਸ ਕਿਸੇ ਚੰਗੇ ਬਰੋਕਰ ਤੋਂ ਹੀ ਕਰਵਾਉਣੀ ਚਾਹੀਦੀ ਹੈ। ਇਸ ਸਬੰਧੀ ਹੋਰ ਜਾਣਕਾਰੀ ਲੈਣ ਲਈ ਜਾਂ ਹਰ ਤਰਾਂ ਦੀ ਇੰਸੋਰੈਂਸ ਵਾਸਤੇ ਮੈਨੂੰ ਕਾਲ ਕਰ ਸਕਦੇ ਹੋ 416-400-9997 ਤੇ।  ਜੇ ਤੁਹਾਡੇ  ਕੋਲ ਦੋ ਕਾਰਾਂ ਅਤੇ ਘਰ ਹੈ ਤਾਂ ਤੁਹਾਨੂੰ ਬਹੁਤ ਵਧੀਆ ਰੇਟ ਮਿਲ ਸਕਦੇ ਹਨ। ਜੇ ਹਾਈ ਰਿਸਕ ਡਰਾਈਵਰ ਬਣਨ ਕਰਕੇ ਇਂਸੋਰੈਂਸ ਕਿਤੋਂ ਮਿਲ ਨਹੀਂ ਰਹੀ ਜਾਂ ਨਵੇਂ ਡਰਾਈਵਰਾਂ ਦੀ ਇੰਸੋਰੈਂਸ ਇਕ ਸਾਲ ਪੂਰਾ ਹੋਣ ਤੇ ਵੀ ਘਟੀ ਨਹੀਂ ਜਾਂ ਰੀਨੀਊਲ ਵੱਧਕੇ ਆ ਗਈ ਹੈ ਤਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 416-400-9997 ਤੇ।

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …