Breaking News
Home / ਰੈਗੂਲਰ ਕਾਲਮ / ਇਹੋ ਜਿਹਾ ਸੀ ਮੇਰਾਬਚਪਨ-7

ਇਹੋ ਜਿਹਾ ਸੀ ਮੇਰਾਬਚਪਨ-7

ਬੋਲ ਬਾਵਾ ਬੋਲ
ਤਾਇਆ ਇਕ ਚੀਜ਼ ਵਿਖਾਵਾਂ
ਨਿੰਦਰਘੁਗਿਆਣਵੀ, 94174-21700ਉਹ ਸਾਰੇ ਪਿੰਡ ਦੀਭੂਆ ਲੱਗਦੀ ਸੀ। ਕੀ ਬੱਚਾ ਤੇ ਕੀ ਸਿਆਣਾ, ਸਭੇ ਹੀ ਉਹਨੂੰ’ਭੂਆ’ ਆਖ ਕੇ ਬੁਲਾਉਂਦੇ। ਵੱਡੀ ਉਮਰ ਦੇ ਬੰਦੇ ਤੇ ਬੁੜ੍ਹੀਆਂ, ਜਿਹੜੇ ਉਹਦੇ ਹਾਣ ਦੇ ਸਨ, ਉਹ ਉਹਦਾ ਨਾਂ ਲੈ ਕੇ ਬੁਲਾ ਲੈਂਦੇ, ਨਾਂ ਉਹਦਾ’ਏਮਣਾ’ ਸੀ, ‘ਏਮਣਾ’। ਇਹ ਨਾਂ ਵੀਕਿਵੇਂ ਪਿਆ? ਕਹਿੰਦੇ ਨੇ ਕਿ ਉਹਦਾ ਬਜ਼ੁਰਗ ਪਿਓਬੈਠਾ-ਬੈਠਾ ਰੱਬ ਨੂੰ ਯਾਦਕਰਦਾ ਹੋਇਆ ਲੰਮਾਸਾਰਾ ਹਉਕਾ ਖਿੱਚ੍ਹ ਕੇ ਬੋਲਦਾ ਰਹਿੰਦਾ, ”ਹੇ-ਮਨਾਂ!” ਉਹ ਪਲ-ਪਲਬਾਅਦ ”ਹੇ-ਮਨਾਂ… ਹੇ-ਮਨਾਂ”ਦੀ ਰੱਟ ਲਾਈ ਰੱਖਦਾ। ਜਦੋਂ ਘਰਦਿਆਂ ਤੋਂ ਕੋਈ ਚੀਜ਼ ਵਸਤੂ ਮੰਗਣੀ ਹੁੰਦੀ ਫਿਰ ਉਹ ਹੋਰ ਉੱਚੀ-ਉੱਚੀ ਕੂਕਣ ਲੱਗਦਾ, ”ਹੇ-ਮਨਾਂ… ਹੇ-ਮਨਾਂ…।” ”ਹੇ-ਮਨਾਂ” ਤੋਂ ਉਸ ਦੀ ਜ਼ੁਬਾਨ ”ਏ ਮਨਾਂ” ਉੱਤੇ ਆ ਟਿਕੀ। ਇਉਂ ਉਹਦੀਧੀਦਾ ਨਾਂ ‘ਏਮਨਾਂ’ ਪੱਕਾ ਹੋ ਗਿਆ। ਇੰਜ ਹੀ ਦਸਦੇ ਹਨ, ਪਤਾਨਹੀਂ ਇਹ ਗੱਲ ਕਿਤਨੀ ਕੁ ਸੱਚ ਹੋਵੇਗੀ?
ਏਮਣਾਭੂਆਦੀਉਮਰਬਹੁਤ ਹੋ ਚੁੱਕੀ ਸੀ। ਉਹ 90 ਸਾਲ ਨੂੰ ਢੁੱਕਣ ਵਾਲੀ ਸੀ, ਪਰਘਰਟਿਕ ਕੇ ਨਹੀਂ ਸੀ ਬਹਿੰਦੀ। ਕੱਛ ਵਿਚ ਪੱਲੀ ਤੇ ਹੱਥ ਵਿਚਦਾਤੀ ਚੁੱਕੀ ਉਹ ਜੱਟਾਂ ਦੇ ਖੇਤਾਂ ਵਿਚ ਘਾਹ ਖੋਤਣਤੁਰੀ ਰਹਿੰਦੀ। ਉਹਨੂੰ ਇਕ ਅੱਖ ਤੋਂ ਬਹੁਤ ਹੀ ਘੱਟ ਦਿਸਦਾ ਸੀ, ਨਾ-ਮਾਤਰ ਹੀ ਤੇ ਦੂਸਰੀ ਅੱਖ (ਖੱਬੀ) ਕੁਝ ਕੁ ਚਾਨਣਾਕਰਦੀ ਸੀ, ਜਿਹਦੇ ਆਸਰੇ ਭੂਆਏਮਣਾਤੁਰੀ-ਫਿਰਦੀ ਸੀ। ਦਲਿਤਜਾਤੀ ‘ਚੋਂ ਹੋਣਕਰਕੇ ਤੇ ਦੂਜੇ ਉਹ ਪਿੰਡ ਦੀਧੀਹੋਣਕਰਕੇ, ਕੋਈ ਵੀ ਉਸ ਨੂੰ ਆਪਣੇ ਖੇਤੋਂ ਘਾਹ ਖੋਤਣ ਤੋਂ ਜਾਂ ਪੱਠਾ-ਨੀਰਾ ਦੇਣ ਤੋਂ ਆਨੀ-ਕਾਨੀਨਹੀਂ ਸੀ ਕਰਦਾ।ਆਪਣੀਰੋਟੀ ਉਹ ਆਪ ਹੀ ਥਪਦੀ ਸੀ, ਆਥਣੇ ਵੀ ਤੇ ਸਵੇਰੇ ਵੀ।ਉਹਦੀ ਮੱਝ ਨੇ ਕਦੇ ਦੁੱਧ ਨਹੀਂ ਸੀ ਲਾਹਿਆਸਾਰੀ ਜ਼ਿੰਦਗੀ। ਅਸਲਵਿਚ ਉਹ ਰੱਖਦੀ ਹੀ ਝੋਟੀ ਸੀ, ਜਦਝੋਟੀਨਵੇਂ ਦੁੱਧ ਹੋ ਜਾਂਦੀ ਤਾਂ ਉਹ ਵੇਚ ਦਿੰਦੀ। ਏਮਣਾਭੂਆ ਨੂੰ ਲੋਕ ਦੁੱਧ ਉਂਝ ਹੀ ਦੇ ਦਿੰਦੇ ਜਾਂ ਜਿੱਦਣ ਉਹ ਕਿਸੇ ਦੇ ਘਰਨਾਜਾਂਦੀ, ਹੱਟੀਓ ਰੁਪਈਏ ਜਾਂ ਦੋ ਰੁਪਏ ਦਾ ਦੁੱਧ ਲੈ ਆਉਂਦੀ ਜਾਂ ਕਦੇ ਮੈਂ ਉਹਨੂੰਆਪਣੇ ਪਿਓਦੀ ਹੱਟੀ ਤੋਂ ਮੁਫ਼ਤੀ ਹੀ ਦੁੱਧ ਦੀਪਲੀਭਰ ਕੇ ਪਾ ਦਿੰਦਾ, ਤਾਂ ਉਹ ਖ਼ੁਸ਼ ਹੋ ਜਾਂਦੀ ਸੀ ਪੂਰੀਬਾਗ਼ੋ-ਬਾਗ਼! ਭੂਆਏਮਣਾਠੇਡੇ ਖਾ-ਖਾ ਤੁਰਦੀ ਸੀ। ਝਾਕਦੀਵੀਟੇਢਾ ਸੀ। ਸਿਆਣ (ਪਛਾਣ) ਉਹਨੂੰ ਕਿਸੇ ਵਿਰਲੇ-ਟਾਵੇਂ ਦੀ ਹੀ ਆਉਂਦੀ ਸੀ ਤੇ ਆਵਾਜ਼ ਸੁਣ ਕੇ ਪਛਾਨਣ ਲੱਗਿਆਂ ਉਹ ਸਕਿੰਟ ਹੀ ਲਾਉਂਦੀ ਸੀ। ਭੂਆ ਦੇ ਚਾਰ ਪੁੱਤਰ ਸਨ। ਦੋ ਦਿਹਾੜੀ-ਦੱਪਾ ਕਰ ਕੇ ਟਾਈਮ ਕੱਢਦੇ, ਦੋ ਫ਼ੌਜੀ ਸਨ।ਭੂਆਚਾਰਾਂ ‘ਚੋਂ ਕਿਸੇ ਕੋਲਨਾ ਰਹਿੰਦੀ। ਇਕੱਲੀ ਰਹਿੰਦੀ। ਸਵੈਮਾਣਦੀਭਰੀ ਹੋਈ ਸੀ ਤੇ ਨੂੰਹਾਂ ਦੇ ਹੇਠਾਂ ਲੱਗਣ ਵਾਲੀਨਹੀਂ ਸੀ। ਮੇਰੀਦਾਦੀਮਾਇਆਦੇਵੀਦੀ ਉਹ ਪੱਕੀ ਸਹੇਲੀ ਸੀ। ਉਹ ਅਕਸਰ ਹੀ ਦਾਦੀਕੋਲ ਆਉਂਦੀ। ਪਿੰਡ ਦੀਧੀ-ਧਿਆਣੀਹੋਣਕਰਕੇ ਦਾਦੀਉਹਦਾਪੂਰਾਮਾਣ-ਤਾਣਕਰਦੀ ਰਹਿੰਦੀ। ਭੂਆ ਅਸੀਸਾਂ ਦਿੰਦੀ ਜਾਂਦੀਮੈਂ ਆਪ ਸੁਣੀ, ”ਨੀਮਾਇਆ, ਤੇਰੇ ਪੁੱਤ ਪੋਤੇ ਤਰੱਕੀਆਂ ਕਰਨ, ਮੌਜਾਂ ਮਾਨਣ , ਨੀਂ ਮਾਇਆਵਾਖਰੂਤੇਰੀ ਔਲਾਦ ਨੂੰ ਚਾਰ ਚੰਨ ਲਾਵੇ।”( ਅੱਜ ਮੈਂ ਸੋਚਦਾ ਹਾਂ ਆਪਣੇ ਵੱਲ ਦੇਖ ਕੇ ਕਿ ਲਗਦੈਭੂਆਏਮਣਾਦੀਆਂ ਅਸੀਸਾਂ ਸਾਡੇ ਟੱਬਰ ਨੂੰ ਤਾਰ ਗਈਆਂ ਨੇ)। ਪਿੰਡ ਦੇ ਪੁਰਾਣੇ ਲੋਕ ਦੱਸਦੇ ਹਨ ਕਿ ਭੂਆਏਮਣਾਸਿਰਫ਼ਆਪਣੇ ਸਹੁਰੇ ਘਰ ਦੋ ਤਿੰਨ ਦਿਨਾਂ ਲਈ ਹੀ ਗਈ ਸੀ ਤੇ ਮੁੜ ਸਾਰੀਉਮਰਾਵਾਸਤੇ ਪਿੰਡ ਹੀ ਆ ਗਈ ਸੀ, ਫਿਰਸਾਰੀਉਮਰ ਉਸ ਇਥੇ ਹੀ ਕੱਟੀ ਤੇ ਫੁੱਫੜ ਵੀਇਥੇ ਹੀ ਰਹਿਣ ਲੱਗਿਆ ਸੀ। ਭੂਆਏਮਣਾਦੀਖ਼ਾਸੀਅਤ ਇਹ ਸੀ ਕਿ ਉਹ ਜਿੰਨੀ ਠੋਕਵੀਂ ਤੇ ਫੱਬਵੀਂ ਭਰੀ-ਭੁਕੰਨੀ ਗਾਲ੍ਹ ਕੱਢਦੀ ਸੀ, ਓਨੀਤਕੜੀ ਤੇ ਖੁੱਲ੍ਹੀ-ਡੁੱਲ੍ਹੀ ਗਾਲ੍ਹ ਕਿਸੇ ਲੁੱਚੇ ਤੋਂ ਲੁੱਚੇ ਬੰਦੇ ਨੂੰ ਵੀਨਹੀਂ ਸੀ ਅਹੁੜਦੀਹੋਣੀ। ਪਿੰਡ ਦੀ ਮੁੰਡੀਹਰ ਜਾਂ ਉਹਦੀਆਂ ਆਂਢਣਾ-ਗੁਆਂਢਣਾਭੂਆਦੀਆਂ ਗੰਦੀਆਂ ਗਾਲ੍ਹਾਂ ਸੁਣਨ ਦੀਆਂ ਆਦੀ-ਸੁਆਦੀ ਹੋ ਚੁੱਕੀਆਂ ਸਨ।ਖ਼ਾਸਕਰਸ਼ਰਾਰਤੀ ਬੱਚੇ ਤਾਂ ਗਾਲ੍ਹਾਂ ਸੁਣ ਕੇ ਹਿੜ-ਹਿੜਕਰਕੇ ਹੱਸਦੇ, ਕੂਕਾਂ ਮਾਰਦੇ ਭੱਜਦੇ ਜਾਂਦੇ ਤੇ ਭੂਆ ਨੂੰ ਛੇੜ ਕੇ ਆਖਦੇ, ”ਨੀਭੂਆਏਮਣਾ… ਤੇਰਾਮਰਜੇ ਮੇਮਣਾ।”ਭੂਆਉਨ੍ਹਾਂ ਦੀਧੀ-ਭੈਣ ਇਕ ਕਰ ਛੱਡਦੀ, ਸਿਰੇ ਦੀਆਂ ਗਾਲ੍ਹਾਂ ਕੱਢਦੀ। ਜਿਉਂ-ਜਿਉਂ ਉਹ ਗਾਲ੍ਹਾਂ ਕੱਢਦੀ ਮੁੰਡੀਹਰ ਤੇ ਹੋਰਸ਼ਰਾਰਤੀ ਬੱਚੇ ਹੱਸ-ਹੱਸ ਕੇ ਕੜ੍ਹਕੀਲਾਪਾਉਂਦੇ ”ਏਮਣਾ… ਏਮਣਾ… ਮੇਮਣਾ… ਮੇਮਣਾ”। (ਭੁਆਦੀ ਕੱਢੀ ਗਾਲ ਕਿਸੇ ਕੋਸ਼ ‘ਚੋਂ ਨਹੀਂ ਮਿਲਦੀ) ਮੇਰਾਭੂਆਏਮਣਾਨਾਲਖ਼ਾਸਾਮੋਹ ਹੋ ਗਿਆ ਸੀ। ਉਹ ਇਉਂ ਹੋਇਆ ਕਿ ਮੇਰੇ ਪਿਓ ਨੇ ਭੂਆ ਦੇ ਘਰਦੇ ਬੂਹੇ ਦੇ ਬਿਲਕੁਲ ਈ ਸਾਹਮਣੇ ਜਾ ਪਰਚੂਨਦੀ ਹੱਟੀ ਖੋਲ੍ਹੀ।ਮੈਂ ਨਿੱਕਾ ਜਿਹਾ ਸੀ। ਸਕੂਲੋਂ ਆ ਕੇ ਹੱਟੀ ਉੱਤੇ ਬਹਿੰਦਾ। ਪਿਓਖੇਤੋਂ-ਪੱਠਾ ਨੀਰਾਲੈਣਜਾਂਦਾ ਜਾਂ ਸ਼ਹਿਰ ਹੱਟੀ ਦਾ ਸੌਦਾ ਲੈਣ।ਮੈਂ ਹੱਟੀ ‘ਚੋਂ ਨਿਕਲ ਕੇ ਭੂਆਕੋਲਬਹਿਜਾਂਦਾ। ਉਹ ਘਰੋਂ ਬਾਹਰਆਪਣੇ ਬੂਹੇ ਮੂਹਰੇ ਬਣੀ ਕੱਚੀ ਥੜ੍ਹੀ ਉੱਤੇ ਭੁੰਜੇ ਪਥੱਲਾ ਮਾਰੀਬੈਠੀ ਹੁੰਦੀ ਮੇਰੇ ਸਾਹਮਣੇ।ਦਿਨਦਾਪਲਪਲਮੇਰਾਭੂਆਨਾਲਬੀਤਦਾ।ਮੈਂ ਉਹਦੇ ਨਾਲ ਨਿੱਕੀਆਂ-ਨਿੱਕੀਆਂ ਗੱਲਾਂ ਕਰੀਜਾਂਦਾ। ਅੱਜ ਪਛਤਾਉਂਦਾ ਹਾਂ ਕਿ ਮੇਰੇ ਕੋਲ ਉਸ ਵੇਲੇ ਰਿਕਾਰਡਰਨਹੀਂ ਸੀ ਹੁੰਦਾ, ਨਹੀਂ ਮੈਂ ਉਸਦੀਆਂ ਗੱਲਾਂ ਰਿਕਾਰਡਕਰਲੈਂਦਾ। ਉਹ ਦੇਸ਼ ਦੇ ਉਜਾੜੇ ਤੇ ਹੱਲਿਆਂ ਨੂੰ ਹੁੱਭ ਕੇ ਚੇਤੇ ਕਰਦੀ ਤੇ ਆਪਣੀਆਂ ਮੁਸਲਮਾਨਣਾਂ ਸਹੇਲੀਆਂ ਨੂੰ ਯਾਦਕਰਦੀ ਗਲ ਭਰਲੈਂਦੀ। ਉਸ ਨੇ ਉਹ ਸਾਰੇ ਸੀਨ ਅੱਖੀਂ ਤੱਕੇ। ਸੈਂਕੜੇ ਮੁਸਲਮਾਨ ਬੰਦਿਆਂ ਦੇ ਨਾਂ ਲੈਂਦੀ ਸੀ ਜਿਹੜੇ ਪਿੰਡ ਦੇ ਵਾਸੀਸਨ।ਉਸਦੀਆਂ ਗੱਲਾਂ ਸੁਣ ਸੁਣ ਕੇ ਮੇਰਾਮਨਬੜੀਵਾਰਭਰਿਆ ਸੀ। (ਮੈਨੂੰਨਹੀਂ ਸੀ ਪਤਾ ਕਿ ਮੈਂ ਲੇਖਕ ਬਣੂੰਗਾ ਤੇ ਕਦੇ ਭੂਆਏਮਣਾਬਾਰੇ ਲਿਖੂੰਗਾ, ਨਹੀਂ ਤਾਂ ਮੈਂ ਉਹਦੀਆਂ ਗੱਲਾਂ ਨੋਟਕਰਕਰ ਰੱਖੀ ਜਾਂਦਾ!)
(ਚਲਦਾ)

Check Also

ਕਹਾਣੀ ਸੰਗ੍ਰਹਿ ‘ਦੋ ਟਾਪੂ’ ਦੀਆਂ ਰਚਨਾਤਮਿਕ ਛੱਲਾਂ

ਜਰਨੈਲ ਸਿੰਘ (ਕਿਸ਼ਤ 17ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) 20ਵੀਂ ਸਦੀ ਦੇ ਆਖਰੀ ਦਹਾਕੇ …