Breaking News
Home / ਰੈਗੂਲਰ ਕਾਲਮ / ਪੰਜਾਬ ‘ਚ ਨਸ਼ਾਨਹੀਂ ਮੁੱਕਾ ਨੌਜਵਾਨ ਮੁੱਕਣ ਲੱਗੇ

ਪੰਜਾਬ ‘ਚ ਨਸ਼ਾਨਹੀਂ ਮੁੱਕਾ ਨੌਜਵਾਨ ਮੁੱਕਣ ਲੱਗੇ

ਦੀਪਕਸ਼ਰਮਾਚਨਾਰਥਲ
ਕੈਪਟਨਅਮਰਿੰਦਰ ਸਿੰਘ ਗੁਟਕਾ ਸਾਹਿਬ’ਤੇ ਹੱਥ ਰੱਖ ਕੇ ਰੈਲੀਵਿਚਐਲਾਨਕਰਦੇ ਹਨ ਕਿ ਪੰਜਾਬਦੀ ਸੱਤਾ ਸਾਨੂੰ ਸੌਂਪ ਦਿਓਚਾਰਹਫਤਿਆਂ ਵਿਚਨਸ਼ਾ ਮੁਕਾ ਦਿਆਂਗਾ, ਪਰਅਫਸੋਸ 15 ਮਹੀਨੇ ਤੋਂ ਵੱਧ ਵਕਫਾ ਗੁਜ਼ਰ ਗਿਆ, ਕਾਂਗਰਸਦੀਸਰਕਾਰਵੀਬਣ ਗਈ, ਕੈਪਟਨਅਮਰਿੰਦਰ ਸਿੰਘ ਮੁੱਖ ਮੰਤਰੀਵੀਬਣ ਗਏ, ਪਰਪੰਜਾਬ ‘ਚੋਂ ਨਸ਼ਾਨਹੀਂ ਮੁੱਕਿਆ। ਮੁੱਕਣ ਲੱਗੇ ਤਾਂ ਪੰਜਾਬ ਦੇ ਨੌਜਵਾਨ। ਲੰਘੇ ਦੋ ਦਿਨਾਂ ਦੌਰਾਨ ਚਾਰ ਤੋਂ ਵੱਧ ਮੌਤਾਂ ਡਰੱਗ ਦੀਓਵਰਡੋਜ਼ ਲੈਣਨਾਲ ਹੋਈਆਂ। ਜੋ ਇਸ ਗੱਲ ਵੱਲ ਸਾਫਸੰਕੇਤਕਰਦੀਆਂ ਹਨ ਕਿ ਪੰਜਾਬਵਿਚ ਡਰੱਗ ਦੀਹੋਮਡਲਿਵਰੀਪਹਿਲਾਂ ਵਾਂਗ ਹੀ ਜਾਰੀਹੈ।ਦਾਅਵੇ ਪਿਛਲੀਅਕਾਲੀ-ਭਾਜਪਾਸਰਕਾਰਵੀਕਰਦੀ ਸੀ ਕਿ ਪੰਜਾਬਵਿਚਨਸ਼ਾ ਹੈ ਹੀ ਨਹੀਂ, ਐਵੇਂ ਝੂਠਾਬਦਨਾਮਕੀਤਾ ਜਾ ਰਿਹਾਹੈ।ਦਾਅਵਾ ਹੁਣ ਦੀਵੀਸਰਕਾਰਕਰਦੀ ਹੈ ਕਿ ਡਰੱਗ ਦੇ ਵੱਡੇ ਵਪਾਰੀਸੂਬੇ ‘ਚੋਂ ਭੱਜ ਗਏ ਜਾਂ ਧੰਦਾ ਛੱਡ ਗਏ। ਪਰ ਡਰੱਗ ਦੀਓਵਰਡੋਜ਼ ਨਾਲ ਹੋਈਆਂ ਚਾਰ ਨੌਜਵਾਨਾਂ ਦੀਆਂ ਮੌਤਾਂ ਨੇ ਸਰਕਾਰ ਤੇ ਪ੍ਰਸ਼ਾਸਨ ਨੂੰ ਸ਼ੀਸ਼ਾਵਿਖਾ ਦਿੱਤਾ ਕਿ ਸੱਚਾਈ ਇਹੋ ਹੈ ਕਿ ਸੂਬੇ ਦੀਆਂ ਜੜ੍ਹਾਂ ਵਿਚਨਸ਼ਾਬੈਠ ਚੁੱਕਾ ਹੈ। ਦਿੱਲੀ ਦੀਮੋਦੀਸਰਕਾਰ ਤੇ ਭਾਜਪਾਈ ਆਗੂ ਵੀ ਇਹੋ ਰੌਲਾ ਪਾਉਂਦੇ ਸਨ ਕਿ ਇਹ ਸਿਆਸੀ ਬਿਆਨਬਾਜ਼ੀ ਹੈ, ਪੰਜਾਬਵਿਚ ਅਜਿਹਾ ਕੋਈ ਨਸ਼ਾਨਹੀਂ ਹੈ।ਪਰ ਹੁਣ ਰਾਸ਼ਟਰਪਤੀਰਾਮਨਾਥਕੋਵਿੰਦਦਾ ਇਹ ਕਹਿਣਾ ਕਿ ਪੰਜਾਬ ਤੇ ਮਨੀਪੁਰ ਵਰਗੇ ਸੂਬਿਆਂ ਵਿਚਨਸ਼ਾ ਸਰਹੱਦੀ ਖੇਤਰਕਾਰਨਸਪਲਾਈ ਹੁੰਦਾ ਹੈ ਤੇ ਉਹ ਨਸ਼ਾਮਾਫੀਆ ਦੇ ਫੈਲਣਦਾਕਾਰਨ ਅੱਤਵਾਦ ਤੇ ਗਿਰਾਵਟਵਾਲੀਰਾਜਨੀਤੀ ਨੂੰ ਦੱਸਦੇ ਹਨ। ਚਾਹੇ ਦਿੱਲੀ ਦੀ ਕੇਂਦਰਸਰਕਾਰਹੋਵੇ, ਚਾਹੇ ਸੂਬਾਸਰਕਾਰਾਂ ਹੋਣ ਜੇ ਉਨ੍ਹਾਂ ਦੀਨੀਅਤ ਤੇ ਨੀਤੀਸਾਫਹੋਵੇ ਤਾਂ ਡਰੱਗ ਵਪਾਰੀਆਂ ਨੂੰ ਨੱਥ ਪਾਉਣਾ ਔਖਾ ਨਹੀਂ। ਜੇ ਸਰਕਾਰਾਂ ਅਤੇ ਪ੍ਰਸ਼ਾਸਨਤਹਿਕਰਲਵੇ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਹੈ ਤਾਂ ਇਹ ਮਹੀਨੇ ਕੁ ਦੀਖੇਡਹੋਵੇਗੀ। ਪਰਜਿਨ੍ਹਾਂ ਨੂੰ ਕਫਨਵਿਚੋਂ ਵੀਕਮਿਸ਼ਨਖਾਣਦੀਆਦਤਪੈਜਾਵੇ, ਉਨ੍ਹਾਂ ਲਈ ਇਹ ਮੌਤਾਂ ਕੋਈ ਅਰਥਨਹੀਂ ਰੱਖਦੀਆਂ। ਹਾਂ, ਇਕ ਕੰਮ ਹੋ ਸਕਦਾ ਹੈ ਕਿ ਜੇਕਰਕਾਨੂੰਨ ਹੀ ਅਜਿਹਾ ਬਣਜਾਵੇ ਕਿ ਜਿਸ ਵੀਜ਼ਿਲ੍ਹੇ ਵਿਚ ਡਰੱਗ ਦਾ ਅਜਿਹਾ ਕੇਸ ਸਾਹਮਣੇ ਆਉਂਦਾ ਹੈ ਤਾਂ ਉਸ ਜ਼ਿਲ੍ਹੇ ਦੇ ਐਸ ਐਸਪੀਅਤੇ ਡੀਸੀ ਨੂੰ ਨੌਕਰੀ ਤੋਂ ਹੀ ਲਾਂਭੇ ਕਰ ਦਿੱਤਾ ਜਾਵੇਗਾ ਅਤੇ ਉਸੇ ਇਲਾਕੇ ਦੇ ਐਮਐਲ ਏ ਨੂੰ ਵੀਅਸਤੀਫਾਦੇਣਾਪਵੇਗਾ ਤੇ ਉਹ ਦੁਬਾਰਾ ਚੋਣਲੜਨਦਾਵੀ ਹੱਕ ਨਹੀਂ ਰੱਖੇਗਾ। ਅਜਿਹਾ ਕਰਕੇ ਵੇਖੋ ਫਿਰਵੇਖਣਾ ਇਹੋ ਪੁਲਿਸ, ਇਹੋ ਪ੍ਰਸ਼ਾਸਨ ਤੇ ਇਹੋ ਸਿਆਸਤਦਾਨ ਖੁਦ ਨਸ਼ਾ ਮੁਕਤੀ ਮੁਹਿੰਮ ਦੇ ਮੋਢੀਹੋਣਗੇ ਤੇ ਸੂਬੇ ਨੂੰ ਨਸ਼ਾ ਮੁਕਤ ਕਰਨਦਾਸਿਹਰਾਆਪਣੇ ਸਿਰਆਪ ਹੀ ਬੰਨ੍ਹਦੇ ਨਜ਼ਰ ਆਉਣਗੇ। ਕਿਉਂਕਿ ਇਨ੍ਹਾਂ ਦਾ ਕੁਰਸੀ ਮੋਹਏਨਾਜ਼ਿਆਦਾ ਹੈ ਕਿ ਇਹ ਕੁਰਸੀਆਂ ਨਹੀਂ ਗਵਾਉਣਾ ਚਾਹੁੰਦੇ। ਇਸ ਲਈਪੰਜਾਬ ਨੂੰ ਤੇ ਪੰਜਾਬਦੀ ਨੌਜਵਾਨੀ ਨੂੰ ਬਚਾਉਣ ਲਈ ਅਜਿਹੇ ਸਖਤਕਦਮ ਚੁੱਕਣ ਦੀ ਜ਼ਰੂਰਤਹੈ।ਨਹੀਂ ਤਾਂ ਫਿਰ ਸਿਆਸੀ ਦਲਾਂ ਤੋਂ ਆਟਾਦਾਲਦੀਆਂ ਸਕੀਮਾਂ ਮੰਗਣ ਵਾਲੇ ਲੋਕਆਪਣੇ ਪੁੱਤਾਂ ਲਈਕਫਨ ਤੇ ਦਾਹਸੰਸਕਾਰਲਈ ਲੱਕੜਾਂ ਵੀਸਬਸਿਡੀ’ਤੇ ਹੀ ਮੰਗਣਗੇ। ਅੱਜ ਪੰਜਾਬ ਨੂੰ ਬਚਾਉਣਾ ਸਾਡਾਸਭਦਾ ਇਕ ਮਿਸ਼ਨਹੋਣਾਚਾਹੀਦਾਹੈ।ਪਤਾਨਹੀਂ ਅਸੀਂ ਕਦੋਂ ਉਠਾਂਗੇ। ਕਿਤੇ ਦੇਰਨਾ ਹੋ ਜਾਵੇ।

Check Also

ਕੈਨੇਡੀਅਨ ਫੋਰਸਜ਼ ਬੇਸ ਵਿਚ

ਜਰਨੈਲ ਸਿੰਘ (ਕਿਸ਼ਤ 14ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਰਿਸ਼ਤੇਦਾਰਾਂ ਵੱਲੋਂ ਪਾਰਟੀਆਂ ਸ਼ੁਰੂ ਹੋ …