Breaking News

ਗ਼ਜ਼ਲ

ਪਤਾ ‘ਨੀ ਕੀ ਲੋਕਾਂ ਨੂੰ ਯਾਰ ਹੋਈ ਜਾਂਦਾ ਏ।
ਰਿਸ਼ਤਾ ਜੋ ਗੂੜ੍ਹਾ ਉਹ ਵੀ ਭਾਰ ਹੋਈ ਜਾਂਦਾ ਏ।

ਇਹ ਦਿਸਦੇ ਜੋ ਨਾਲ ਤੇਰੇ ਹਾਮੀ ਰਹਿਣ ਭਰਦੇ,
ਦਿਲਾਂ ਵਿੱਚ ਖੋਟ ਤੇ ਮਕਾਰ ਹੋਈ ਜਾਂਦਾ ਏ।

ਸਭ ਇੱਥੇ ਛੱਡ ਜਾਣਾ ਨਾਲ ਕੁੱਝ ਜਾਣਾ ਨਹੀਂ,
ਫੇਰ ਵੀ ਕਿਉਂ ਪਤਾ ‘ਨੀ ਹੰਕਾਰ ਹੋਈ ਜਾਂਦਾ ਏ।

ਮੂੰਹ ਦੇ ਮਿੱਠੇ ਬਗਲ ‘ਚ ਛੁਰੀਆਂ ਨੇ ਰੱਖੀਆਂ,
ਉਹ ਬਖ਼ਸ਼ੇ ਸੁਮੱਤ ਇੰਤਜ਼ਾਰ ਹੋਈ ਜਾਂਦਾ ਏ।

ਫੁੱਲਾਂ ਵੱਟੇ ਫੁੱਲ ਮਿਲੇ ਇਹ ਵੀ ਤਾਂ ਜਰੂਰੀ ਨਹੀਂ,
ਕੰਡਿਆਂ ਦੇ ਵਰਗਾ ਸੰਸਾਰ ਹੋਈ ਜਾਂਦਾ ਏ।

ਲੁੱਟ ਲਿਆ ਦੇਸ਼ ਕੁੱਝ ਬੇਈਮਾਨ ਲੋਕਾਂ ਨੇ,
ਕੋਈ ਧੱਕੇ ਨਾਲ ਐਵੇਂ ਹੱਕਦਾਰ ਹੋਈ ਜਾਂਦਾ ਏ।

ਗੁੰਡੇ ਤੇ ਮਵਾਲੀਆਂ ਨੂੰ ਦੇਵੇ ਕੋਈ ਸੁਮੱਤ ਆ ਕੇ,
ਲੋਕਾਂ ਨੂੰ ਡਰਾ ਕੇ ਸਰਕਾਰ ਹੋਈ ਜਾਂਦਾ ਏ।

ਬਾਹਰ ਜਾਣ ਦਾ ਭੂਤ ਸਵਾਰ ਹੋਇਆ ਯੂਥ ਤੇ,
ਕਿਉਂਕਿ ਹੱਥ ‘ਚ ਡਿਗਰੀ ਬੇਕਾਰ ਹੋਈ ਜਾਂਦਾ ਏ।

ਤੋਰ ‘ਤੇ ਮਾਪੇ ਘਰੋਂ ਬਿਰਧ ਆਸ਼ਰਮ ਦੇ ਵੱਲ,
ਇਹ ਕਿਹੋ ਜਿਹਾ ਅੱਜ ਪਰਿਵਾਰ ਹੋਈ ਜਾਂਦਾ ਏ।

ਕਿਉਂ ਕਰਦੇ ਹੋ ਗੱਲਾਂ ਨਫ਼ਰਤ, ਹੰਕਾਰ ਦੀਆਂ,
ਕਦੇ ਤਾਂ ਕੋਈ ਆਖੇ ਮੈਨੂੰ ਪਿਆਰ ਹੋਈ ਜਾਂਦਾ ਏ।
– ਸੁਲੱਖਣ ਮਹਿਮੀ +647-786-6329

 

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …