20.4 C
Toronto
Monday, August 31, 2026
spot_img
Homeਰੈਗੂਲਰ ਕਾਲਮਪਰਵਾਸੀ ਨਾਮਾ

ਪਰਵਾਸੀ ਨਾਮਾ

ਇਲੈਕਸ਼ਨ ਰਿਜ਼ਲਟ
ਐਮ.ਪੀ., ਰਾਜਸਥਾਨ ਸਮੇਤ ਕਈ ਥਾਂ ਪਈਆਂ ਵੋਟਾਂ,
ਨਤੀਜੇ ਵੇਖ ਕੇ ਕਲਮ ਫੜੀ ਗਿੱਲ ਹੈ ਜੀ।
ਪਕੜ ਪੰਜੇ ਦੀ ਬਾਹਲੀ ਕਮਜ਼ੋਰ ਹੋ ਗਈ,
ਚਾਰੇ ਪਾਸੇ ਕਮਲ ਦਾ ਫੁੱਲ ਗਿਆ ਖਿੱਲ ਹੈ ਜੀ।
ਕਾਂਗਰਸੀ ਖੇਮੇ ਨੂੰ ਕੌਣ ਧਰਵਾਸ ਦੇਵੇ,
ਧਰਤੀ ਪੈਰਾਂ ਹੇਠ ਸਾਰੀ ਗਈ ਹਿੱਲ ਹੈ ਜੀ।
ਮਲਾਹ ਆਪ ਦੇ ਬਥੇਰਾ ਰਹੇ ਜ਼ੋਰ ਲਾਉਂਦੇ,
ਪਰ ਬੇੜੀ ਨਿਵਾਣ ਵੱਲ ਹੋਰ ਪਈ ਠਿੱਲ ਹੈ ਜੀ।
ਮੋਦੀ ਫੈਕਟਰ ਦਾ ਕਿਸੇ ਕੋਲ ਤੋੜ ਹੈ ਨਹੀਂ,
ਸਾਰੇ ਗਠਬੰਧਨਾਂ ਨੂੰ ਉਹੀ ਕਰੀ ਜਾਂਦਾ ਕਿੱਲ ਹੈ ਜੀ।
ਵਿਰਲੇ ਟਾਂਵੇ ਹੀ ਅਰਾਮ ਨਾਲ ਪੜ੍ਹਨ ਖਬਰਾਂ,
ਬਹੁਤੇ ਐਂਕਰਾਂ ਦਾ ਬਾਹਰ ਕਾਬੂ ਤੋਂ ਦਿਲ ਹੈ ਜੀ।
ਦਿਲਚਸਪੀ ‘ਬਲਵਿੰਦਰ’ ਦੀ ਨਿਊਜ਼ ਤੋਂ ਘਟੀ ਅੱਜ ਕੱਲ੍ਹ,
ਗਾਣੇ-ਗੂਣੇ ਸੁਣ ਕੇ ਕਰੀ ਜਾਂਦਾ ਚਿੱਲ ਹੈ ਜੀ।
ਗਿੱਲ ਬਲਵਿੰਦਰ
CANADA +1.416.558.5530
([email protected])

 

RELATED ARTICLES
POPULAR POSTS