Interest Rate on Hold
Bank Of Canada ਨੇ ਵਿਆਜ ਨੂੰ ਛੇੜਿਆ ਨਾ,
ਨਾ ਵਧਾਇਆ ਨਾ ਕੀਤਾ ਮਾਸਾ ਘੱਟ ਮੀਆਂ।
ਇਕ ਸਾਲ ਵਿੱਚ ਹੀ ਅੱਠ ਜਾਂ ਨੌਂ ਵਾਰੀਂ,
ਲੋਹੇ ਠੰਡੇ ‘ਤੇ ਏਹ ਮਾਰੀ ਗਏ ਸੱਟ ਮੀਆਂ।
ਗੁੰਝਲਾਂ ਸੁਲਝਾਉਣ ਦਾ ਜਿਉਂ-ਜਿਉਂ ਯਤਨ ਕਰਦੇ,
ਤਿਉਂ-ਤਿਉਂ ਉਲਝਦੀ ਹੈ GDP ਦੀ ਲੱਟ ਮੀਆਂ।
ਵੱਧ ਚੜ੍ਹ-ਚੜ੍ਹ ਕੇ ਜੋ ਘਰਾਂ ਨੂੰ ਖ੍ਰੀਦਦੇ ਸੀ,
ਇੰਨਵੈਸਟਰਾਂ ਲਿਆ ਹੈ ਮੋੜ ਹੁਣ ਕੱਟ ਮੀਆਂ।
ਜੋਕ ਕਰਜ਼ੇ ਦੀ ਜਿਸ ਨੂੰ ਵੀ ਚੰਬੜ ਜਾਏ,
ਜਾਨ ਬਖ਼ਸ਼ ਦੇਵੇ ਪਰ ਲਹੂ ਜਾਂਦੀ ਚੱਟ ਮੀਆਂ।
ਨੀਤੀਵਾਨਾਂ ਨੇ ਐਸਾ ਹੈ ਜ਼ਾਲ ਬੁਣਿਆ,
ਗੋਰੇ-ਕਾਲਿਆਂ ਸਣੇ ਢਾਹ ਲਿਆ ਜੱਟ ਮੀਆਂ।
ਕਈਆਂ ਦੇ ਦਿਮਾਗ ਦੀ ਨਾੜੀ ਜਾਊ ਫੱਟ ਮੀਆਂ,
ਜਰਾ ਜਿੰਨਾਂ ਵੇ ਜੇ ਕੱਸਿਆ ਗਿਆ NUT ਮੀਆਂ।
ਥਾਪੀ ਮਾਰੀ ਨਾ ਜਾ ਐਂਵੇਂ ਪੱਟ ਮੀਆਂ,
ਜਿੰਨ੍ਹ ਤਾਂ ਬੋਤਲ ‘ਚੋਂ ਵੀ ਮੁੱਛੀਂ ਚਾੜ੍ਹੇ ਵੱਟ ਮੀਆਂ ।
‘ਗਿੱਲ ਬਲਵਿੰਦਰਾ’ ਮੁਸੀਬਤ ਨਹੀਂ ਟਲੀ ਹਾਲੇ,
ਭਰੀ ਰਹਿਣ ਦੇ ਖੋਲ੍ਹ ਨਾ ਡੱਟ ਮੀਆਂ ।
ਗਿੱਲ ਬਲਵਿੰਦਰ
CANADA +1.416.558.5530, ([email protected])
Check Also
ਭਾਰਤ-ਪਾਕਿ ਜੰਗਂ1965
ਜਰਨੈਲ ਸਿੰਘ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) (ਕਿਸ਼ਤ 17ਵੀਂ) ਤਾਜ ਮਹੱਲ ਦੀ ਜਮਨਾ ਦਰਿਆ …