14.8 C
Toronto
Tuesday, September 16, 2025
spot_img
Homeਰੈਗੂਲਰ ਕਾਲਮਸਾਵਣ ਸੋਹਣਾ

ਸਾਵਣ ਸੋਹਣਾ

ਸਾਵਣ ਸੋਹਣਾ ਗਿਆ ਆ ਵੇ ਸੱਜਣਾ,
ਤੂੰ ਵਤਨੀ ਫੇਰਾ ਪਾ ਵੇ ਸੱਜਣਾ।
ਕੁਦਰਤ ਪਈ ਮੋਤੀ ਬਰਸਾਵੇ,
ਤਪ ਰਹੇ ਸੀਨੇ ਠੰਡ ਪਾਵੇ,
ਕੋਇਲ ਮਿੱਠੜੇ ਗੀਤ ਸੁਣਾਵੇ,
ਦਿਲ ਨੂੰ ਰਹੀ ਤੜਫ਼ਾ ਵੇ ਸੱਜਣਾ,
ਤੂੰ ਵਤਨੀ ਫੇਰਾ….।
ਸਖ਼ੀਆਂ ਪਿੱਪਲੀ ਪੀਘਾਂ ਪਾਵਣ,
ਉੱਚੀ – ਉੱਚੀ ਪੀਂਘ ਚੜ੍ਹਾਵਣ,
ਨਾਲੇ ਗੀਤ ਖੁਸ਼ੀ ਦੇ ਗਾਵਣ,
ਰਹੀ ਮੈਂ ਤਰਲੇ ਪਾ ਵੇ ਸੱਜਣਾ,
ਤੂੰ ਵਤਨੀ ਫੇਰਾ..।
ਬਾਗਾਂ ਵਿੱਚ ਆ ਗਈਆਂ ਬਹਾਰਾਂ,
ਹਰ ਪਾਸੇ ਖਿੜੀਆਂ ਗੁਲਜ਼ਾਰਾਂ,
ਉੱਡ ਗਈਆਂ ਕੂੰਜਾਂ ਦੀਆਂ ਡਾਰਾਂ,
ਮੈ ਰਹੀ ਕੂੰਜ ਕੁਰਲਾ ਵੇ ਸੱਜਣਾ,
ਤੂੰ ਵਤਨੀ ਫੇਰਾ…।
ਬਾਗਾਂ ਅੰਦਰ ਬੁਲਬੁਲ ਬੋਲੇ,
ਕਿਸੇ ਭਾਅ ਨਾ ਨਖ਼ਰਾ ਤੋਲੇ, ਫੁੱਲਾਂ ਦੇ ਗਿਰਦ ਫਿਰਦੇ ਭੌਰੇ,
ਸੂਹੇ ਫੁੱਲ ਖਿੜਾ ਵੇ ਸੱਜਣਾ,
ਤੂੰ ਵਤਨੀ ਫੇਰਾ….।
ਲੱਗਦੈ ਭੁੱਲ ਗਿਉਂ ਕੀਤੇ ਵਾਅਦੇ,
ਮੇਰੀ ਤੈਨੂੰ ਯਾਦ ਨਾ ਆਵੇ,
ਚਿੱਟੀਆਂ ਮਿੱਟੀਆਂ ਜਾਦੂ ਕੀਤਾ,
ਦੱਸੇ ਪਈ ਹਵਾ ਵੇ ਸੱਜਣਾ,
ਤੂੰ ਵਤਨੀ ਫੇਰਾ….।
ਕਰ ਉਡੀਕਾਂ ਤੇਰੀਆਂ ਥੱਕੀ,
ਰਹਿ ਗਈ ਹਾਂ ਮੈਂ ਹੱਕੀ-ਬੱਕੀ,
ਫੇਰ ਨਾ ਰੋਵੀਂ ਖੜਾ ਬਨੇਰੇ,
ਜੇ ਲੈ ਗਈ ਹਵਾ ਵੇ ਸੱਜਣਾ,
ਤੂੰ ਵਤਨੀ ਫੇਰਾ….।
– ਡਾ. ਗਿਆਨ ਸਿੰਘ ਘਈ
ਫ਼ੋਨ: 647-624-7733

Previous article
Next article
RELATED ARTICLES
POPULAR POSTS