Breaking News
Home / ਰੈਗੂਲਰ ਕਾਲਮ / ਮਨ ਆਈਆਂ ਮੇਰੇ!

ਮਨ ਆਈਆਂ ਮੇਰੇ!

ਬੋਲਬਾਵਾਬੋਲ
ਡਾਇਰੀ ਦੇ ਪੰਨੇ
ਨਿੰਦਰਘੁਗਿਆਣਵੀ
94174-21700
ਮਿੱਤਰਾ, ਮੂਧੜੇ-ਮੂੰਹ ਪਈਤੇਰੀਕਿਤਾਬ ਵੱਲ ਝਾਕਦਾ ਹਾਂ, ਤਾਂ ਕਿਤਾਬ ਪਿੱਛੇ ਛਪੀਤੇਰੀਫੋਟੂਮੈਨੂੰਘੂਰਨਲਗਦੀ ਹੈ। ਕਿਤਾਬ ਨੂੰ ਸਿੱਧੀ ਕਰ ਦੇਂਦਾ ਹਾਂ, ਤਾਂ ਸਰਵਰਕ ਅੱਖਾਂ ਕੱਢਣ ਲਗਦਾ ਹੈ। ਤੇਰੇ ਵੱਲੋਂ ਮੋਹ ਭਿੱਜੇ ਸ਼ਬਦਲਿਖ ਕੇ ਭੇਟਾਕੀਤੀਕਿਤਾਬਦਾਮੂਹਰਲਾਅਧ-ਕੋਰਾਸਫਾ ਕਈ ਵਾਰੀਬਚਿਆ ਹੈ ਫਟਣ ਤੋਂ! ਤੇਰੀਕਿਤਾਬ ਨੂੰ ਕਮਰੇ ਵਿਚੋਂ ਬਾਹਰਨਹੀਂ ਕੱਢ ਸਕਦਾ ਕਿਸੇ ਅਲਮਾਰੀਵਿਚਲੁਕੋ ਸਕਦਾ ਹਾਂ। ਇਹ ਕਿਤਾਬਪਹਿਲੋ-ਪਹਿਲਬਹੁਤਪਿਆਰੀ-ਪਿਆਰੀ ਲੱਗੀ ਸੀ ਪਰਹੁਣ ਦੁਪਿਆਰੀ-ਦੁਪਿਆਰੀ ਜਿਹੀ ਲੱਗਣ ਲੱਗੀ ਹੈ, ਤਦੇ ਹੀ ਘੂਰ-ਘੂਰ ਕੇ ਝਾਕਦੀ ਹੈ ਮੈਨੂੰ! ਤੂੰ ਕਾਹਦਾਲੜਿਆ ਤੇ ਵੈਰੀਬਣਖੜ੍ਹਿਆ ਕਿ ਹੁਣਤੇਰੀਆਂ ਲਿਖਤਾਂ ਡੰਗ ਮਾਰਦੀਆਂ ਨੇ ਫ਼ਨੀਅਰਬਣ ਕੇ।
:::::
ਕੋਈ ਲੇਖਕਤੁਹਾਨੂੰਭੈੜਾ ਲੱਗਣ ਲਗ ਜਾਵੇ ਤਾਂ ਉਹਦੀਆਂ ਲਿਖਤਾਂ ਵੀ ਚੁਭਣ ਲੱਗਦੀਆਂ ਨੇ! ਇਹ ਸਵਾਲਤੁਹਾਨੂੰ ਪੁਛਦਾ ਹਾਂ। ਜੇ ਤੁਸੀਂ ਮੈਨੂੰ ਪੁੱਛੋ ਤਾਂ ਮੈਂ ਇਹੀ ਕਹਾਂਗਾ ਕਿ ਮੈਨੂੰ ਤਾਂ ਅਜਿਹੇ ਲੇਖਕਦੀਰਚਨਾ ਤੋਂ ਵੀਕੋਫ਼ਤ ਜਿਹੀ ਹੋਣਲਗਦੀ ਹੈ। ਕੋਈ ਸੰਗੀਤਕਾਰ, ਚਾਹੇ ਕਿਤਨਾਵੀ ਸੁਰੀਲਾ ਸਾਜ਼ ਵਜਾਰਿਹਾਹੋਵੇ, ਜਾਂ ਮਧੁਰ ਕੰਠ ਵਾਲਾ ਕੋਈ ਗਵੱਈਆ ਮਸਤੀਵਿਚ ਗਾ ਰਿਹਾਹੋਵੇ, ਜੇ ਉਹਦੀਸਖਸੀਅਤਤੁਹਾਨੂੰਨਾਭਾਵੇ, ਤਾਂ ਉਹਦਾ ਸੰਗੀਤ ਜਾਂ ਗਾਇਨਵੀਆਕਰਿਸ਼ਤਨਹੀਂ ਕਰਦਾ। ਹੋ ਸਕਦੈ ਅਜਿਹੀ ਘਾਟਮੇਰੇ ਵਿਚ ਹੀ ਹੋਵੇ, ਹਰ ਕਿਸੇ ਸ੍ਰੋਤੇ-ਪਾਠਕਵਿਚਨਾਹੋਵੇ।ਸਾਡਾ ਉੱਘਾ ਲੇਖਕ ਗੁਰਬਚਨ ਸਿੰਘ ਭੁੱਲਰ ਆਖਦਾ ਹੈ ਕਿ ਕਹਾਣੀਕਾਰ ਨੂੰ ਨਾਮਿਲੋ, ਉਹਦੀਕਹਾਣੀ ਨੂੰ ਪੜ੍ਹੋ। ਆਪਣੇ ਉਸਤਾਦਾਂ ਜਿਹੇ ਭੁੱਲਰ ਸਾਹਬਨਾਲ ਮੁਤਫ਼ਿਕ ਨਹੀਂ ਹਾਂ ਮੈਂ। ਅਸੀਂ ਕਿਸੇ ਵੀਫ਼ਨਕਾਰਦੀਸਖਸ਼ੀਅਤ ਨੂੰ ਉਹਦੀਕਲਾਨਾਲੋਂ ਨਿਖੇੜ ਕੇ ਨਹੀਂ ਦੇਖਸਕਦੇ।ਕਲਾਕਾਰਦੀ ਸਮੁੱਚੀ ਹਸਤੀਦਾਪ੍ਰਛਾਵਾਂ ਜੇ ਉਸਦੀਕਲਾ’ਤੇ ਸਾਵੇਂ ਦਾਸਾਵਾਂ ਨਹੀਂ ਪੈਂਦਾ ਤਾਂ ਅੱਧ-ਪਚੱਧਾਂ ਤਾਂ ਪੈਂਦਾਸਮਝੋ ਹੀ। ਵੈਨਗਾਗ ਨੇ ਆਪਣੇ ਕੰਨ ਕਿਉਂ ਵੱਢ ਲਏ ਸਨ?
‘ਏਥੋਂ ਉਡਜਾਭੋਲਿਆ ਪੰਛੀਆਂ ਤੂੰ ਆਪਣੀਜਾਨਬਚਾ
ਏਥੇ ਘਰਘਰਫਾਹੀਆਂ ਗੱਡੀਆਂ, ਤੂੰ ਫਾਹੀਆਂ ਹੇਠਨਾ ਆ’
ਇਹ ਲਿਖ ਕੇ ਨੂਰਪੁਰੀ ਖੂਹੇ ਛਾਲ ਕਿਉਂ ਮਾਰ ਗਿਆ ਸੀ? ਦੱਸਣ ਵਾਲੇ ਦਸਦੇ ਨੇ ਕਿ ਉਹ ਆਪਣੇ ਆਪ ਨੂੰ ਕਹਿ ਰਿਹਾ ਸੀ ਕਿ ਉਡਜਾਏਥੋਂ….। ‘ਨੀਂ ਮੈਂ ਤਿੜਕੇ ਘੜੇ ਦਾਪਾਣੀਮੈਂ ਕੱਲ੍ਹ ਤੱਕ ਨਹੀਂ ਰਹਿਣਾ’। ਇਹ ਨਗਮਾ ਗਾਉਂਦਾ ਬਿੰਦਰਖੀਆ ਸੁੱਤਾ ਹੀ ਨਾਉਠਿਆ।’ਸਾਡੇ ਨੀਂ ਜਿਊਂਦਿਆਂ ਤੋਂ ਕਦਰਾਂ ਨਾਜਾਣੀਆਂ, ਹੁਣ ਸੱਜਣਾਂ ਗੁਆਚਿਆਂ ਨੂੰ ਫਿਰੇਂ ਭਾਲਦੀ, ਸਾਡੀ ਜ਼ਿੰਦਗੀ ‘ਚ ਕਰਕੇ ਹਨੇਰਾਵੈਰਨੇ,ਹੁਣਉਜੜੇ ਦਰਾਂ ‘ਚ ਫਿਰੇਂ ਦੀਵੇ ਬਾਲਦੀ’, ਗਾਉਂਦਾ -ਗਾਉਂਦਾਧਰਮਪ੍ਰੀਤਫਾਹਾਲੈ ਗਿਆ। ਇੱਕ ਦਿਨਦਾਰੂਦੀਲੋਰਵਿਚਬੈਠਾ ਇਹੋ ਗੀਤ ਦੇ ਬੋਲਵਾਰਵਾਰ ਗੁਣਗੁਣਾਈ ਜਾ ਰਿਹਾ ਸੀ ਤੇ ਮੈਂ ਵਾਰਵਾਰਟੋਕਰਿਹਾ ਸੀ। ਸ਼ਿਵਦਾਲਿਖਿਆ ਕੌਣ ਭੁਲਾਵੇ:
‘ਸਿਖਰ ਦੁਪੈਹਿਰ ਸਿਰ’ਤੇ ਮੇਰਾਢਲ ਚੱਲਿਆ ਪਰਛਾਂਵਾਂ,
ਕਬਰਾਂ ਉਡੀਕਦੀਆਂ ਜਿਉਂ ਪੁੱਤਰਾਂ ਨੂੰ ਮਾਵਾਂ।’
ਆਪਣੇ ਆਪ ਤੋਂ ਬਹੁਤਡਰ ਆਇਆ ਸੀ ਓਦਣ, ਜਿੱਦਣ ਮੌਤ ਤੇ ਜੀਵਨਬਾਬਤਲਲਿਤ ਨਿਬੰਧ ਲਿਖਣਾ ਸ਼ੁਰੂ ਕੀਤਾ ਸੀ ਤੇ ਪੂਰਾ ਹੀ ਨਾ ਹੋਇਆ, ਅਧੂਰਾ ਛੱਡ ਕੇ ਚੌਬਾਰੇ ਵਿਚ ਜਾ ਲੇਟਿਆ ਸਾਂ ਟੈਨਸ਼ਿਨਦੀ ਗੋਲੀ ਖਾ ਕੇ! (10 ਅਗਸਤ, 2018)
ਬਹੁਤ ਕੁਛ ਲਿਖਿਆ ਜਾ ਰਿਹਾ ਹੈ, ਛਪੀ ਜਾ ਰਿਹਾ ਹੈ। ਪਰਸਵਾਲਕਰਦਾ ਹਾਂ ਆਪਣੇ ਆਪ ਨੂੰ ਕਿ ਕੌਣ ਪੜ੍ਹ ਰਿਹਾ ਹੈ ਏਨਾ ਕੁਝ? ਕੋਈ ਜੁਆਬਨਹੀਂ ਦੇ ਪਾਰਿਹਾ।ਥੋੜੀਦੇਰਬਾਅਦਮਨਵਿਚ ਆਉਂਦੀ ਹੈ ਕਿ ਇਹ ਸੱਚ ਹੈ ਕਿ ਸਿਰਫਲਿਖਿਆ ਹੀ ਜਾ ਰਿਹਾ ਹੈ ਪੜ੍ਹਿਆਨਹੀਂ ਜਾ ਰਿਹਾ! ਕਵੀਸਿਰਫ਼ਆਪਣੇ ਵਾਸਤੇ ਕਵਿਤਾਲਿਖਰਿਹਾ ਹੈ। ਪਾਠਕਕਵਿਤਾ ਤੋਂ ਪਰ੍ਹੇ ਦੀਲੰਘਜਾਣਾ ਚਾਹੁੰਦਾ ਹੈ ਪਤਾਨਹੀਂ ਕਿਉਂ?ਪਾਠਕ ਕਹਿੰਦਾ ਹੈ ਕਿ ਜੋ ਕਵੀਲਿਖਰਿਹਾ ਹੈ ਉਹ ਮੇਰੀਸਮਝ ਤੋਂ ਬਾਹਰ ਹੈ ਤੇ ਉੱਕਾ ਹੀ ਸਮਝਨਹੀਂ ਪੈਂਦੀਮੈਨੂੰਕਵੀ ਦੇ ਕਹੇ ਦੀ? ਪਹਿਲਾਂ ਲੋਕਕਿਤਾਬਾਂ ਦੇ ਪੜ੍ਹ ਪੜ੍ਹ ਕੇ ਢੇਰਲਾਉਂਦੇ ਸਨ, ਹੁਣਲਿਖਲਿਖ ਕੇ ਲਾਈ ਜਾ ਰਹੇ ਹਨ! ਇਹਨਾਂ ਵਿਚਮੈਂ ਵੀਸ਼ਾਮਿਲ ਹਾਂ। ਆਪਣੀਡਾੲਰੀਦਾ ਪੰਨਾ ਲਿਖਦਿਆਂ ਆਪਣੀਨਵੀਂ ਛਪੀਕਿਤਾਬ ਨੂੰ ਘੁਰਰਿਹਾ ਹਾਂ।

Check Also

ਕਹਾਣੀ ਸੰਗ੍ਰਹਿ ‘ਦੋ ਟਾਪੂ’ ਦੀਆਂ ਰਚਨਾਤਮਿਕ ਛੱਲਾਂ

ਜਰਨੈਲ ਸਿੰਘ (ਕਿਸ਼ਤ 17ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) 20ਵੀਂ ਸਦੀ ਦੇ ਆਖਰੀ ਦਹਾਕੇ …