Breaking News
Home / ਰੈਗੂਲਰ ਕਾਲਮ / ਪਰਵਾਸੀ ਨਾਮਾ

ਪਰਵਾਸੀ ਨਾਮਾ

ਮੀਂਹ, ਹੜ੍ਹਾਂ ਨਾਲ ਜੂਝਦਾ ਪੰਜਾਬ
ਖ਼ਬਰਾਂ ਪੰਜਾਬ ਤੋਂ ਚੰਗੀਆਂ ਆਉਣ ਨਾਂਹੀ,
ਓਥੇ ਮੀਂਹ ਨੇ ਹੈ ਭਾਰੀ ਨੁਕਸਾਨ ਕਰਿਆ।
ਪੰਜਾਬ, ਹਿਮਾਚਲ ਤੇ ਅੱਧੀ-ਪੌਣੀ ਡੋਬ ਦਿੱਲੀ,
ਗੁਆਂਢੀ ਸੂਬਿਆਂ ਵੱਲ ਸਿੱਧਾ ਕਮਾਨ ਕਰਿਆ ।
ਪੁੱਲ ਰੁੜ ਗਏ, ਸੜਕਾਂ ਕਈ ਧੱਸ ਗਈਆਂ,
ਢਾਹ ਕੇ ਮਕਾਨਾਂ ਨੂੰ ਪੂਰਾ ਅਰਮਾਨ ਕਰਿਆ ।
ਭਾਖ਼ੜਾ ਡੈਮ ਦੇ ਦਰਾਂ ਨੇ ਖੁੱਲ੍ਹਦਿਆਂ ਹੀ,
ਸਮੁੰਦਰ ਪਲਾਂ ਵਿੱਚ ਖ਼ੇਤ-ਖਲਿਆਨ ਕਰਿਆ ।
ਪਾਣੀ ਤਾਂ ਸਦਾ ਹੀ ਜਿੰਦਗੀਆਂ ਬਖ਼ਸ਼ਦਾ ਹੈ,
ਕਾਰਨਾਮਾਂ ਖ਼ੌਰੇ ਏਹ ਕਿਹੜੇ ਸ਼ੈਤਾਨ ਕਰਿਆ ।
ਮੁਸੀਬਤ ਮਾਰਿਆਂ ਦੀ ਹੁਣੇ ਹੈ ਸਾਰ ਲੈਣੀ,
ਖਾਲਸਾ ਏਡ ਝੱਟ ਕਿਸ਼ਤੀਆਂ ਤੇ ਸਮਾਨ ਧਰਿਆ ।
2 % ਵਾਲਿਆਂ ਕੀਤੀ ਹੈ ਸਿਰਫ ਸੇਵਾ,
ਨਹੀਂ ਬਲਵਿੰਦਰਾ ਕਿਸੇ ਤੇ ਅਹਿਸਾਨ ਕਰਿਆ ।
ਮੁਸੀਬਤਾਂ ਨੇ ਪਰਖਿਆ ਸਦਾ ਪੰਜਾਬੀਆਂ ਨੂੰ,
ਪਰ ਏਹਨਾਂ ਵੀ ਹੱਸ ਕੇ ਹਰ ਤੂਫ਼ਾਨ ਜਰਿਆ ।
ਗਿੱਲ ਬਲਵਿੰਦਰ
CANADA +1.416.558.5530, ([email protected])

 

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …