Breaking News
Home / ਰੈਗੂਲਰ ਕਾਲਮ / ਨਵੇਂ ਬਿਜਨਸ ਦਾ ਟੈਕਸ ਕਿਵੇਂ ਘੱਟ ਕੀਤਾ ਜਾ ਸਕਦਾ ਹੈ?

ਨਵੇਂ ਬਿਜਨਸ ਦਾ ਟੈਕਸ ਕਿਵੇਂ ਘੱਟ ਕੀਤਾ ਜਾ ਸਕਦਾ ਹੈ?

ਰੁਪਿੰਦਰ (ਰੀਆ) ਦਿਓਲ
ਸੀਜੀਏ, ਸੀਪੀਏ 2130 ਨਾਰਥ ਪਾਰਕ ਡਰਾਈਵ ਯੂਨਿਟ 245 ਬਰੈਂਪਟਨ, ਨਾਰਥ ਪਾਰਕ ਅਤੇ ਟਾਰਬਰਾਮ ਰੋਡ ਨਾਰਥ ਪਾਰਕ 416-300-2359
ਜਦੋਂ ਅਸੀਂ ਆਪਣੇ ਕੰਮ -ਕਾਰ ਨੂੰ ਨਵਾਂ-ਨਵਾਂ ਕੰਪਨੀ ਵਿਚ ਤਬਦੀਲ ਕਰਦੇ ਹਾਂ ਤਾਂ ਟੈਕਸ ਭਰਨ ਦੇ ਅਤੇ ਟੈਕਸ ਬਚਾਉਣ ਦੇ ਤਰੀਕੇ ਬਦਲ ਜਾਂਦੇ ਹਨ ਅਤੇ ਕਈ ਕਿਸਮ ਦੇ ਢੰਗ ਤਰੀਕੇ ਵਰਤ ਕੇ ਆਪਣੀ ਕੰਪਨੀ ਦਾ ਟੈਕਸ ਬਚਾ ਸਕਦੇ ਹਾਂ।
ਕੰਪਨੀ ਬਣਾਉਣ ਸਾਰ ਹੀ ਐਚ ਐਸ ਟੀ ਨੰਬਰ ਲੈਣ ਲਈ ਅਪਲਾਈ ਜਰੂਰ ਕਰੋ। ਭਾਵੇ ਸਰਕਾਰੀ ਕਨੂੰਨ ਅਨੁਸਾਰ 30000 ਡਾਲਰ ਤੱਕ ਦੀ ਸੇਲ ਹੋਣ ਤੱਕ ਇਹ ਨੰਬਰ ਲੈਣ ਦੀ ਲੋੜ ਨਹੀਂ, ਪਰ ਫਿਰ ਵੀ ਤੁਹਾਨੂੰ ਇਹ ਨੰਬਰ ਲੈਣ ਦਾ ਫਾਇਦਾ ਹੀ ਹੋਣਾ ਹੈ। ਬਿਜਨਸ ਸੁਰੂ ਕਰਨ ਸਮੇਂ ਖਰਚਾ ਹੀ ਖਰਚਾ ਹੁੰਦਾ ਹੈ ਅਤੇ ਉਸ ਖਰਚੇ ਉਪਰ ਐਚ ਐਸ ਟੀ ਵੀ ਦੇਣੀ ਪੈਂਦੀ ਹੈ ਅਤੇ ਇਸ ਸੁਰੂ ਦੇ ਸਮੇਂ ਵਿਚ ਤੁਹਾਡੀ ਸੇਲ ਬਹੁਤ ਘੱਟ ਹੁੰਦੀ ਹੈ।ਇਸ ਕਰਕੇ ਹੀ ਤੁਸੀਂ ਐਚ ਐਸ ਟੀ ਜਿਆਦਾ ਦਿਤੀ ਹੁੰਦੀ ਹੈ, ਆਪਣੀ ਖਰੀਦ ਤੇ ਅਤੇ ਸੇਲ ਕਰਨ ਤੇ ਗਾਹਕਾਂ ਤੋਂ ਐਚ ਐਸ ਟੀ ਘੱਟ ਵਸੂਲੀ ਹੁੰਦੀ ਹੈ। ਜੇ ਤੁਹਾਡੇ ਕੋਲ ਸੁਰੂ ਵਿਚ ਹੀ ਇਹ ਐਚ ਐਸ ਟੀ ਨੰਬਰ ਹੈ ਤਾਂ ਤੁਸੀ ਸਰਕਾਰ ਤੋਂ ਐਚ ਐਸ ਟੀ ਵਾਪਸ ਲੈ ਸਕਦੇ ਹੋ। ਇਸ ਕਰਕੇ ਹੀ ਸੁਰੂ ਵਿਚ ਹੀ ਐਚ ਐਸ ਟੀ ਵਾਸਤੇ ਰਜਿਸਟਰ ਹੋਣ ਦੀ ਸਲਾਹ ਦਿਤੀ ਜਾਂਦੀ ਹੈ।
ਇਕ ਕੰਪਨੀ ਆਪਣਾ ਵਿਤੀ ਸਾਲ ਸੁਰੂ ਹੋਣ ਦਾ  ਸਮਾ ਆਪ ਨਿਸਚਿਤ ਕਰ ਸਕਦੀ ਹੈ ਅਤੇ ਉਸ ਸਮੇਂ ਅਨੁਸਾਰ ਹੀ ਆਪਣੀ ਟੈਕਸ ਰਿਟਰਨ ਅਤੇ ਬਣਦੇ ਟੈਕਸ ਭਰ ਸਕਦੀ ਹੈ। ਅਸੀਂ ਆਪਣਾ ਪਰਸਨਲ ਟੈਕਸ ਤਾਂ ਕਲੰਡਰ ਸਾਲ ਭਾਵ ਜਨਵਰੀ ਤੋਂ ਦਸੰਬਰ ਤੱਕ ਭਰਦੇ ਹਾਂ ਅਤੇ ਆਪਣੀ ਪਰਸਨਲ ਟੈਕਸ ਦੀ ਰਿਟਰਨ ਹਰ ਵਿਅੱਕਤੀ 30 ਅਪਰੈਲ ਤੋਂ ਪਹਿਲਾਂ ਪਹਿਲਾਂ ਭਰਦਾ ਹੈ। ਇਕ ਕੰਪਨੀ ਆਪਣਾ ਸਾਲ ਕਿਸੇ ਸਮੇਂ ਵੀ ਸੁਰੂ ਕਰ ਸਕਦੀ ਹੈ ਅਤੇ ਸਾਲ ਖਤਮ ਹੋਣ ਤੋਂ ਛੇ ਮਹੀਨੇ ਦੇ ਅੰਦਰ-ਅੰਦਰ ਟੈਕਸ ਰਿਟਰਨ ਭਰਨੀ ਹੁੰਦੀ ਹੈ ਅਤੇ ਤਿੰਨ ਮਹੀਨੇ ਦੇ ਵਿਚ -ਵਿਚ ਬਣਦਾ ਟੈਕਸ ਜਮਾਂ ਕਰਨਾ ਹੁੰਦਾ ਹੈ। ਆਪਣੇ ਅਕਾਊਟੈਂਟ ਦੀ ਸਲਾਹ ਨਾਲ ਤੁਸੀਂ ਆਪਣੀ ਕੰਪਨੀ ਦਾ ਸਾਲ ਵੀ ਆਪਣੀ ਪਰਸਨਲ ਰਿਟਰਨ ਦੇ ਸਮੇਂ ਨਾਲ ਮੇਲ ਖਾਂਦਾ ਰੱਖ ਸਕਦੇ ਹੋ ਤਾਂਕਿ ਕੰਪਨੀ ਤੋਂ ਮਿਲਦੀ ਆਮਦਨ ਦਾ ਹਿਸਾਬ ਸੌਖਾ ਰੱਖਿਆ ਜਾ ਸਕੇ।
ਆਪਣੀ ਕੰਪਨੀ ਵਾਸਤੇ ਜੇ ਕੋਈ ਬਹੁਤ ਮਹਿੰਗੀ ਕਾਰ ਖਰੀਦ ਕਰਨ ਬਾਰੇ ਸੋਚ ਰਹੇ ਹੋ ਤਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਸੀ ਆਰ ਏ ਨੇ ਇਸਦੀ ਵੱਧ ਤੋਂ ਵੱਧ ਕੀਮਤ 30000 ਡਾਲਰ ਤੱਕ ਹੀ ਗਿਣਨੀ ਹੈ ਟੈਕਸ ਵਾਸਤੇ ਅਤੇ 30000 ਡਾਲਰ ਤੱਕ ਹੀ ਰਾਈਟ-ਆਫ ਹੋ ਸਕਦੀ ਹੈ,ਭਾਵੇਂ ਤੁਹਾਡੀ ਕਾਰ 70000 ਡਾਲਰ ਦੀ ਹੋਵੇ। ਆਪਣਾ ਪਰਸਨਲ ਬੈਂਕ ਖਾਤਾ ਆਪਣੀ ਕੰਪਨੀ ਦੇ ਖਾਤੇ ਤੋਂ ਵੱਖਰਾ ਰੱਖੋ। ਸੀ ਆਰ ਏ ਅਨੁਸਾਰ ਬੈਂਕ ਵਿਚ ਜਮਾਂ ਕਰਵਾਇਆ ਹੋਇਆ ਕੈਸ ਤੁਹਾਡੀ ਆਮਦਨ ਵਿਚ ਗਿਣਿਆ ਜਾ ਸਕਦਾ ਹੈ ਜੇ ਤੁਹਾਡੇ ਕੋਲ ਕੋਈ ਸਬੂਤ ਨਹੀਂ।ਜੇ ਤੁਸੀਂ ਪਰੂਵ ਕਰ ਸਕਦੇ ਹੋ ਕਿਸੇ ਡਾਕੂਮੈਂਟ ਨਾਲ ਕਿ  ਇਹ ਡਿਪਾਜਿਟ ਕੋਈ ਲੋਨ ਜਾਂ ਰੀਫੰਡ ਹੈ ਜਾਂ ਕੋਈ ਹੋਰ ਐਂਟਰੀ ਹੈ  ਅਤੇ ਇਹ ਤੁਹਾਡੀ ਆਮਦਨ ਨਹੀਂ ਹੈ ਤਾਂ ਠੀਕ ਹੈ ਨਹੀਂ ਤਾਂ ਇਸ ਜਮਾਂ ਹੋਈ ਰਕਮ ਤੇ  ਵੀ ਇੰਕਮ ਟੈਕਸ ਜਾਂ ਐਚ ਐਸ ਟੀ ਦੇਣੀ ਪੈ ਸਕਦੀ ਹੈ।
ਤੁਸੀਂ ਆਪਣੀ ਕੰਪਨੀ ਦੇ ਆਪ ਹੀ ਸੇਅਰ-ਹੋਲਡਰ ਅਤੇ ਆਪ ਹੀ ਡਾਇਰਕੈਟਰ ਹੋ ਤਾਂ ਸੀ ਆਰ ਏ ਦੀਆਂ ਸੇਲਫ-ਇੰਪਲਾਇਡ ਦੀਆਂ ਸਰਤਾਂ ਵੀ ਪੂਰੀਆਂ ਕਰਨੀਆਂ ਪੈਂਣੀਆਂ ਹਨ। ਇਸ ਕਰਕੇ ਜਿਹੜੇ ਪੈਸੇ ਤੁਸੀਂ ਕੰਪਨੀ ਦੇ ਖਾਤੇ ਵਿਚੋਂ ਕਢਵਾਉਂਦੇ ਹੋ ਇਹ ਤੁਹਾਡੀ ਆਮਦਨ ਬਣ ਜਾਂਦੀ ਹੈ ਅਤੇ ਇਸ ਤੇ ਵੀ ਟੈਕਸ ਦੇਣਾ ਪੈਂਦਾ ਹੈ ਅਤੇ ਇਹ ਰਕਮ ਤੁਹਾਡੀ ਪਰਸਨਲ ਟੈਕਸ ਰਿਟਰਨ ਵਿਚ ਗਿਣੀ ਜਾਣੀ  ਹੈ।ਜੇ ਤੁਸੀਂ ਆਪਣੀ ਕੰਪਨੀ ਵਿਚ ਪੈਸੇ ਜਮਾਂ ਕਰਵਾਏ ਹਨ ਅਤੇ ਕੰਪਨੀ ਦੇ ਹੋਰ ਖਰਚੇ ਕੀਤੇ ਹਨ ਆਪਣੇ ਖਾਤੇ ਵਿਚੋਂ 40000 ਡਾਲਰ ਅਤੇ ਕੰਪਨੀ ਦੇ ਖਾਤੇ ਵਿਚੋਂ 45000 ਡਾਲਰ ਕਢਵਾ ਲਏ ਹਨ ਤਾਂ ਵਾਧੂ 5000 ਡਾਲਰ ਤੁਹਾਡੀ ਆਮਦਨ ਵਿਚ ਗਿਣਿਆ ਜਾਵੇਗਾ ਅਤੇ ਇਸ ਰਕਮ ਤੇ ਟੈਕਸ ਵੀ ਲੱਗ ਜਾਣਾ ਹੈ। ਇਸ ਕਰਕੇ ਹਰ ਇਕ ਐਂਟਰੀ ਦਾ ਵੇਰਵਾ ਤੁਹਾਡੇ ਕੋਲ ਕਿਸੇ ਰਸੀਦ ਜਾ ਕੋਈ ਹੋਰ ਡਾਕੂਮੈਂਟ ਦੇ ਤੌਰ ਤੇ ਹੋਣਾ ਚਾਹੀਦਾ ਹੈ।
ਜੇ ਤੁਹਾਡਾ ਬਿਜਨਸ ਨੈਟ ਆਮਦਨ ਦਿਖਾ ਰਿਹਾ ਹੈ ਤਾਂ ਤੁਸੀਂ ਮਾਲਕ ਹੋਣ ਨਾਤੇ ਇਹ ਪੈਸੇ ਕਢਵਾ ਸਕਦੇ ਹੋ ਆਪਣੀ ਤਨਖਾਹ ਜਾਂ ਡਿਵੀਡੈਂਟ ਦੇ ਰੂਪ ਵਿਚ।ਪਰ ਇਹ ਧਿਆਨ ਰੱਖੋ ਕਿ ਤਨਖਾਹ ਕੰਪਨੀ ਵਾਸਤੇ ਟੈਕਸ ਡਡੱਕਟੀਬਲ ਖਰਚਾ ਹੈ ਪਰ ਡਿਵੀਡੈਂਟ ਨਹੀਂ। ਦੂਸਰੇ ਪਾਸੇ ਡਿਵੀਡੈਂਟ ਲੈਣ ਵਾਲਾ ਆਪਣਾ ਪਰਸਨਲ ਟੈਕਸ ਘੱਟ ਦਿੰਦਾ ਹੈ।ਤੁਹਾਡਾ ਅਕਾਊਂਟੈਂਟ ਤੁਹਾਡੇ ਸਾਰੇ ਖਾਤੇ ਦੇਖਕੇ ਫੈਸਲਾ ਕਰ ਸਕਦਾ ਹੈ ਕਿ ਤੁਹਾਨੂੰ ਤਨਖਾਹ ਲੈਣ ਦਾ ਫਾਇਦਾ ਹੈ ਜਾਂ ਡਿਵੀਡੈਂਟ ਦਾ।
ਕੰਪਨੀ ਦਾ ਸਾਰਾ ਰਿਕਾਰਡ ਸਹੀ ਢੰਗ ਨਾਲ ਰੱਖਣ ਨਾਲ ਡਾਇਰੈਕਟਰ ਹੋਣ ਦੇ ਨਾਤੇ ਆਰਥਿਕ ਜਿੰਮੇਵਾਰੀ ਵੀ ਤੁਸੀਂ ਸਹੀ ਸਹੀ ਨਿਭਾ ਸਕਦੇ ਹੋ। ਜਿਵੇਂ ਐਚ ਐਸ ਟੀ ਅਤੇ ਪੇ ਰੋਲ ਦੀਆਂ ਕਟੌਤੀਆਂ ਕਰਨੀਆਂ ਵੀ ਇਕ ਡਾਇਰੈਕਟਰ ਦੀ ਨਿਜੀ ਜਿੰਮੇਂਵਾਰੀ ਹੁੰਦੀ ਹੈ ਅਤੇ ਇਹ ਪੈਸੇ ਸਰਕਾਰ ਦੇ ਕੰਪਨੀ ਕੋਲ ਜਮਾਨਤ ਦੇ ਤੌਰ ਤੇ ਪਏ ਸਮਝੇ ਜਾਂਦੇ ਹਨ ਅਤੇ ਇਹ ਪੈਸੇ ਸਹੀ ਤਰੀਕ ਤੇ ਸਰਕਾਰ ਦੇ ਖਾਤੇ ਵਿਚ ਜਮਾਂ ਕਰਾਉਣੇਂ ਵੀ ਡਾਇਰਕੈਟਰ ਦੀ ਨਿਜੀ ਜਿੰਮੇਵਾਰੀ ਹੈ।
ਇਨਾਂ ਸਾਰੀਆਂ ਸਰਤਾਂ ਨੂੰ ਪੂਰਾ ਕਰਦੇ ਹੋਏ, ਸਮੇਂ ਸਿਰ ਟੈਕਸ ਰਿਟਰਨਾਂ ਭਰਕੇ ਤੁਸੀਂ ਨਿਸਚਿੰਂਤ ਹੋ ਸਕਦੇ ਹੋ  ਕਿ ਜੇ ਸੀ ਆਰ ਏ ਤੋਂ ਕੋਈ ਚਿਠੀ ਪੱਤਰ ਆਉਂਦਾ  ਹੈ ਜਾਂ ਆਡਿਟ ਵੀ ਆ ਜਾਵੇ ਤਾਂਵੀ ਤਾਂ ਉਸਦਾ ਜਵਾਵ ਦੇਣਾ ਸੌਖਾ ਹੁੰਦਾ ਹੈ ਜੇ ਸਾਰਾ ਰਿਕਾਰਡ ਸਹੀ ਢੰਗ ਨਾਲ ਰੱਖਿਆ ਹੈ ਅਤੇ ਤੁਸੀਂ ਆਪਣੇ ਕੰਮ ਵਿਚ ਪੂਰਾ ਧਿਆਨ ਦੇ ਸਕਦੇ ਹੋ। ਆਡਿਟ ਸਮੇਂ ਜੇ ਕੋਈ ਐਂਟਰੀ ਬਾਰੇ ਸਹੀ ਜਾਣਕਾਰੀ ਨਹੀਂ ਦੇ ਸਕੇ ਤਾਂ ਬਾਅਦ ਵਿਚ ਆਡਿਟ ਵਿਚ ਉਠਾਏ ਇਤਰਾਜਾਂ ਦਾ ਜਵਾਬ ਦਿਤਾ ਜਾ ਸਕਦਾ ਹੈ ਅਤੇ ਸੀ ਆਰ ਏ ਨੂੰ ਅਪੀਲ ਵੀ ਕਰ ਸਕਦੇ ਹਾਂ।
ਇਹ ਲੇਖ ਇਕ ਆਮ ਅਤੇ ਬੇਸਿਕ ਜਾਣਕਾਰੀ ਲਈ ਲਿਖਿਆ ਗਿਆ ਹੈ। ਇਸ ਸਬੰਧੀ ਹੋਰ ਜਾਣਕਾਰੀ ਲੈਣ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ। ਮੇਰਾ ਕਈ ਸਾਲ ਦਾ ਤਜਰਵਾ ਹੈ ਮੇਨ ਕਮਿਊਨਿਟੀ ਅਤੇ ਆਪਣੀ ਕਮਿਊਨਿਟੀ ਵਿਚ ਅਕਾਊਟਿੰਗ ਦਾ।
ਜੇ ਤੁਹਾਡਾ ਪਰਸਨਲ ਜਾਂ ਬਿਜਨਸ ਟੈਕਸ ਇਸ ਸਾਲ ਦਾ ਜਾਂ ਪਿਛਲੇ ਸਾਲਾਂ ਦਾ ਹੁਣ ਵੀ ਭਰਨ ਤੋਂ ਪਿਆ ਹੈ,ਪਨੈਲਿਟੀ ਲੱਗ ਗਈ ਹੈ,ਜਾਂ ਸੀ ਆਰ ਏ ਤੋਂ ਕੋਈ ਲੈਟਰ ਆਇਆ ਹੈ  ਅਤੇ ਜੇ ਬਿਜਨਸ ਟੈਕਸ ਫਾਈਲ ਕਰਨਾ ਹੈ, ਕੋਈ ਕੰਪਨੀ ਖੋਹਲਣੀ ਹੈ ਤਾਂ ਤੁਸੀ ਮੈਨੂੰ ਕਾਲ ਕਰ ਸਕਦੇ ਹੋ-416-300-2359 ਤੇ।

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …