– ਗਿੱਲ ਬਲਵਿੰਦਰ+1 416-558-5530
ਕਿਸਾਨਾਂ ਉੱਤੇ ਲਾਠੀਚਾਰਜ
ਸਾਡੀਆਂ ਪਾਈਆਂ ਵੋਟਾਂ ਦੇ ਮੁੱਲ,
ਸਣੇ ਵਿਆਜਸਰਕਾਰ ਨੇ ਮੋੜੇ ਆ।
ਕਿਸਾਨਾਂ ਦੇ ਸਿਰਫ ਹੱਢ ਹੀ ਨਹੀਂ ਭੰਨੇ,
ਜ਼ਾਲਮਾਂ ਭਰੋਸੇ ਵੀਨਾਲ ਹੀ ਤੋੜ੍ਹੇ ਆ।
ਅਫ਼ਸਰਆਖਣਭੋਰਦੇਣੇ ਸਭ,
ਮਾਲਕਾਂ ਦੀ ਅੱਖ ਨੂੰ ਚੁੱਭਦੇ ਰੋੜ੍ਹੇ ਆ।
ਹੱਕਾਂ ਲਈ ਮੂੰਹ ਜੋ ਵੀਖੋਹਲੂ,
ਅੱਜ ਕਰਦੇਣੇ ਦੰਦਾਂ ਤੋਂ ਬੋੜੇ ਆ।
ਚੋਣਾਂ ਵੇਲੇ ਸੀ ਜੀ-ਜੀ ਜੋ ਕਰਦੇ,
ਖੁਦ ਹੀ ਤੁਰਪਏ ਮਾਰਨਕੋੜੇ ਆ।
ਜੈ ਕਿਸਾਨਹੁਣ ਕੋਈ ਨਾ ਕਹਿੰਦਾ,
ਅੱਜ ਦੇਸ਼ਲਈਵਾਧੂ ਤੇ ਬੇ-ਲੋੜੇ ਆ।
ਧੱਕੇ ਨਾਲਨਹੀਂ ਕਾਬੂਆਉਣੇ,
ਜੱਟ ਤੇ ਜਾਟਦੋਵੇਂ ਹੀ ਅੱਥਰੇ ਘੋੜੇ ਆ।
ਅੜ੍ਹ ਗਏ ਨੇ ਹੁਣ ‘ਗਿੱਲ ਬਲਵਿੰਦਰਾ’,
ਭਾਵੇਂ ਗਿਣੀ ਵਿੱਚ ਇਹ ਥੋੜ੍ਹੇ ਆ ।
[email protected]
ਪਰਵਾਸੀਨਾਮਾ
RELATED ARTICLES

