Breaking News
Home / ਰੈਗੂਲਰ ਕਾਲਮ / ਬੋਲ ਬਾਵਾ ਬੋਲ

ਬੋਲ ਬਾਵਾ ਬੋਲ

ਕੁਝ ਜਗ ਦੀਆਂ-ਕੁਝ ਮਨ ਦੀਆਂ
ਮੁਲਕ ਭਰ ਵਿੱਚ ਗਰੀਬ ਦਲਿਤਾਂ ਦੀ ਹੋਣੀ!
ਨਿੰਦਰ ਘੁਗਿਆਣਵੀ
94174-21700
ਸਾਡੇ ਮੁਲਕ ਦੇ ਵੱਖ-ਵੱਖ ਸੂਬਿਆਂ ਵਿੱਚ ਇਸ ਵਰ੍ਹੇ ਗਰੀਬ ਤਬਕੇ ਦੇ ਦਲਿਤਾਂ ਉੱਤੇ ਜਿੰਨੇ ਜ਼ੁਲਮ ਹੋਏ ਹਨ, ਇਸਦੀ ਪਹਿਲਾਂ ਕਿਤੇ ਮਿਸਾਲ ਨਹੀਂ ਮਿਲਦੀ। ਇਸ ਮੁੱਦੇ ਨਾਲ ਸਬੰਧਤ ਖਬਰ ਦੀ ਇੱਕ ਦਿਨ ਦੀ ਅਖ਼ਬਾਰੀ ਸੁਰਖ਼ੀ ਅਜੇ ਸੁੱਕੀ ਨਹੀਂ ਸੀ ਹੁੰਦੀ ਤੇ ਦੂਜੇ ਦਿਨ ਉਸ ਤੋਂ ਵੀ ਭੈੜੀ ਖ਼ਬਰ ਗਰੀਬ ਵਰਗ ਦੇ ਦਲਿਤਾਂ ਉੱਤੇ ਢਾਹੇ ਜਾ ਰਹੇ ਜ਼ੁਲਮਾਂ ਦੀ ਸਾਡੀਆਂ ਅੱਖਾਂ ਸਾਹਮਣੇ ਹੁੰਦੀ ਸੀ। ਪੰਜਾਬ ਵਿੱਚ ਵੀ ਅਜਿਹੀਆਂ ਘਿਨੌਣੀਆਂ ਘਟਨਾਵਾਂ ਦੀ ਕੋਈ ਘਾਟ ਨਹੀਂ ਰਹੀ ਅਤੇ ਵੱਖ-ਵੱਖ ਕਮਿਸ਼ਨਾਂ ਦੇ ਮੈਂਬਰ ਘਟਨਾਵਾਂ ਵਾਲੀਆਂ ਥਾਵਾਂ ਉੱਤੇ ਪੁੱਜ ਕੇ ਜਿੱਥੇ ਪੀੜਤਾਂ ਦਾ ਹਾਲ-ਚਾਲ ਜਾਣਦੇ ਰਹੇ, ਉੱਥੇ ਉਹ ਪੂੰਸ਼ਾਸਨਿਕ ਅਤੇ ਪੁਲਿਸ ਅਧਿਕਾਰੀਆਂ ਦੀ ਵੀ ਝਾੜ-ਝੰਬ ਕਰਦੇ ਦਿਖਾਈ ਦਿੱਤੇ। ਸੁਆਲ ਹੈ ਕਿ ਕੀ, ਇਸਦਾ ਕਿਸੇ ਉਤੇ ਕੋਈ ਅਸਰ ਹੋਇਆ? ਕਿਸੇ ਕੋਲ ਜੁਆਬ ਨਹੀਂ। ਕਮਿਸ਼ਨਾਂ ਦੇ ਮੈਂਬਰਾਂ ਦੀ ਸਖਤੀ ਦੇ ਬਾਵਜੂਦ ਵੀ ਦਲਿਤਾਂ ਨਾਲ ਥਾਂ-ਥਾਂ ਅਣਹੋਣੀਆਂ ਵਾਪਰਨੋਂ ਨਹੀਂ ਹਟੀਆਂ। ਪੰਜਾਬ ਦੇ ਕਈ ਹਿੱਸਿਆਂ ਵਿੱਚ ਦਲਿਤ ਔਰਤਾਂ ਤੇ ਬੱਚਿਆਂ ਉੱਤੇ ਢਾਹੇ ਜ਼ੁਲਮਾਂ ਦੇ ਉਨ੍ਹਾਂ ਦੀਆਂ ਹੋਈਆਂ ਹੱਤਿਆਵਾਂ ਨੇ ਲੋਕਾਂ ਦਾ ਧਿਆਨ ਆਪਣੀ ਤਰਫ਼ ਖਿੱਚੀ ਰੱਖਿਆ ਹੈ। ਵੱਖ-ਵੱਖ ਥਾਂਈ ਅਜਿਹੇ ਲੋਕ ਹਸਤਪਾਲਾਂ ਵਿੱਚ ਅਜੇ ਵੀ ਹਾਲੋਂ-ਬੇਹਾਲ ਪਏ ਹਨ। ਅਬਹੋਰ ਦਾ ਟਾਂਕ ਕਾਡ, ਮਾਨਸਾ ਜਿਲੇ ਦੇ ਇੱਕ ਪਿੰਡ ਵਿੱਚ ਦਲਿਤ ਔਰਤਾਂ ਦੀ ਘਰਾਂ ਵਿੱਚ ਜਾ ਕੇ ਕੀਤੀ ਗਈ ਬੁਰੀ ਤਰਾਂ ਕੁੱਟਮਾਰ ਅਤੇ ਸੰਗਰੂਰ ਜਿਲੇ ਦੇ ਪਿੰਡ ਜਲੂਰ ਵਿੱਚ ਦਲਿਤਾਂ ਉਤੇ ਹੋਏ ਹਮਲੇ ਦੀਆਂ ਖਬਰਾਂ ਅੰਤਰਾਰਸ਼ਟਰੀ ਪੱਧਰ ਉਤੇ ਗਈਆਂ। ਇਸ ਵਿੱਚ ਗੰਭੀਰ ਜ਼ਖਮੀ ਹੋਈਆਂ ਔਰਤਾਂ ਦੇ ਹਾਲਤ ਹਾਲੇ ਵੀ ਨਾਜ਼ਕ ਬਣੀ ਹੋਈ ਹੈ ਅਤੇ ਇਸ ਵਿਚ ਗੰਭੀਰ ਜਖਮੀ ਹੋਈ ਬੀਬੀ ਗੁਰਦੇਵ ਕੌਰ ਇਸੇ ਹਫਤੇ ਚੱਲ ਵਸੀ ਹੈ। ਗੁਰਦੇਵ ਕੌਰ ਦੀ ਲਾਸ਼ ਇੱਕ ਹਫਤੇ ਤੋਂ ਵੱਧ ਸਮਾਂ ਪੀ.ਜੀ.ਆਈ ਦੇ ਮੁਰਦਾ ਘਰ ਵਿੱਚ ਰੁਲਦੀ ਤੇ ਸੰਘਰਸ਼ ਜਤੇਬੰਦੀਆਂ ਸੰਘਰਸ਼ ਕਰਦੀਆਂ ਡਾਗਾਂ ਖਾਦੀਆਂ ਰਹੀਆਂ। ਇਹ ਤਾਂ ਕੁਝ ਕੁ ਉਦਾਹਰਣਾ ਹੀ ਹਨ, ਇਸ ਤੋਂ ਬਿਨਾਂ ਵੀ ਬੜੇ ਥਾਵਾਂ ਉਤੇ ‘ਬੜਾ ਕੁਝ’ ਹੋਇਆ ਹੈ, ਜੋ ਮੀਡੀਆ ਦੀਆਂ ਅੱਖਾਂ ਸਾਹਮਣੇ ਨਹੀਂ ਆ ਸਕਿਆ, ਉਹ ਇਸ ਸਭ ਤੋਂ ਵੱਖਰਾ ਹੈ।
ਪੰਜਾਬ ਤੋਂ ਬਿਨਾਂ ਬਾਹਰ ਦੀ ਗੱਲ ਕਰੀਏ ਤਾਂ ਬੀਤੇ ਦਿਨੀਂ ਦਿੱਲੀ ਦੇ ਸਟੇ ਗ੍ਰੇਟਰ ਨੋਇਡਾ ਵਿੱਚ ਕੁਝ ਗੁੰਡੇ ਪੁਲੀਸ ਦੀਆਂ ਵਰਦੀਆਂ ਵਿੱਚ ਦਗੜ-ਦਗੜ ਕਰਦੇ ਆਏ ਤਾਂ ਭੱਠੇ ਉਤੇ ਕੰਮ ਕਰਦੀਆਂ ਗਰੀਬ ਔਰਤਾਂ ਉਹਨਾਂ ਨੂੰ ਦੇਖ ਕੇ ਸਹਿਮ ਗਈਆਂ ਕਿ ਸਾਡੇ ਗਰੀਬਾਂ ਉਤੇ ਪੁਲੀਸ ਇੰਝ ਕਿਉਂ ਆਣ ਪਈ ਹੈ? ਪੁਲੀਸ ਦੀ ਵਰਦੀ ਵਿੱਚ ਆਏ ਗੁੰਡਿਆਂ ਨੇ ਪਹਿਲਾਂ ਇਹਨਾਂ  ਦੇ ਭੱਠੇ ਦੇ ਨਾਲ ਲਗਦੇ ਗਰੀਬ ਲੋਕਾਂ ਦੇ ਘਰਾਂ ਦੀ ਲੁੱਟ-ਪੁੱਟ ਕੀਤੀ ਤੇ ਫਿਰ ਉਹਨਾਂ ਹੀ ਔਰਤਾਂ ਨਾਲ ਗੈਂਗਰੇਪ ਕੀਤਾ। ਇਹ  ਖਬਰ ਕਿਤੇ ਲੱਭੀ ਨਹੀਂ ਥਿਆਈ, ਸਿਵਾਏ ਇਕ ਅੰਤਰਾਸ਼ਟਰੀ ਸੋਸ਼ਲ ਸਾਈਟ ਤੋਂ ਬਿਨਾਂ। ਸਾਡੇ ਪੂੰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਕਈ ਵਾਰ ਕਹਿਣਾ ਪਿਆ ਕਿ ਦਲਿਤਾਂ ਉੱਤੇ ਹੋ ਰਿਹਾ ਅੱਤਿਆਚਾਰ ਬੰਦ ਕਰੋ, ਇਹ ਰੱਬ ਹੀ ਜਾਣਦਾ ਹੈ ਕਿ ਮੋਦੀ ਨੇ ਸੱਚੇ ਦਿਲ ਨਾਲ ਕਿਹਾ ਜਾਂ ਉਤਲੇ ਮਨੋਂ ਕਿਹਾ!  ਸੂੰੀ ਮੋਦੀ ਦੇ ਆਪਣੇ ਜੱਦੀ ਸੂਬੇ ਤੋਂ ਵੀ ਅਜਿਹੀਆਂ ਖ਼ਬਰਾਂ ਆਉਂਦੀਆਂ ਰਹੀਆਂ ਜਿੱਥੇ ਦਲਿਤ ਭਾਈਚਾਰੇ ਦੇ ਲੋਕ ਆਪਣੇ ਨਾਲ ਹੋ ਰਹੇ ਜ਼ੁਲਮਾਂ ਤੇ ਵਧੀਕੀਆਂ ਖ਼ਿਲਾਫ਼ ਲਗਾਤਾਰ ਰੋਸ ਪੂੰਦਰਸ਼ਨ ਕਰਦੇ ਰਹੇ ਹਨ। ਗੁਜਰਾਤ ਦੇ ਮਹਿਸਾਣਾ ਜਿਲੇ ਵਿੱਚ ਇੱਕ ਪਿੰਡ ਹੈ ਬੇਚਾਰਾਜੀ। ਇਸ ਪਿੰਡ ਦੀ ਅਬਾਦੀ ਲਗਭਗ 20 ਹਜ਼ਾਰ ਦੇ ਹੈ ਤੇ ਦਲਿਤਾਂ ਦੀ ਅਬਾਦੀ 2 ਸੌ ਦੇ ਕਰੀਬ। ਇਸ ਪਿੰਡ ਵਿੱਚ ਦਲਿਤ ਭਾਈਚਾਰੇ ਦੇ ਲੋਕਾਂ ਨੂੰ ਖੂਹਾਂ ਉਤੋਂ ਪਾਣੀ ਭਰਨ ਸਮੇਂ ਬਹੁਤ ਨਮੋਸ਼ੀ ਸਹਿਣੀ ਪੈਂਦੀ ਹੈ। ਉੱਚ-ਸਵਰਨ ਜਾਤੀ ਦੇ ਲੋਕ ਇਹਨਾਂ ਨਾਲ ਬਹੁਤ ਭੱਦਾ ਵਿਵਹਾਰ ਕਰਦੇ ਹਨ। ਮੀਡੀਆ ਵਿੱਚ ਆਈਆਂ ਅਜਿਹੀਆਂ ਤਸਵੀਰਾਂ ਸਾਨੂੰ ਸੋਚਣ ਲਈ ਮਜਬੂਰ ਕਰਦੀਆ ਨੇ ਕਿ ਅਸੀਂ ਕਿੱਥੇ ਰਹਿ ਰਹੇ ਹਾਂ? ਇਥੇ ਪਾਠਕਾਂ ਲਈ ਅਹਿਮ ਸੁਆਲ ਇਹ ਵੀ ਹੈ ਕਿ ਕੀ ਕੋਈ ਦਿਨ ਅਜਿਹਾ ਹੋਵੇਗਾ ਕਿ ਉਹ ਇਹ ਖਬਰ ਪੜ੍ਹਨ ਤੋਂ ਵਾਂਝੇ ਰਹੇ ਹੋਣ ਕਿ ਫਲਾਣੀ ਥਾਂਵੇਂ ਦਲਿਤ ਮਜ਼ਦੂਰ ਦੀ ਮਾਸੂਮ ਬੱਚੀ ਨਾਲ ਬਲਾਤਕਾਰ!
ਇਹ ਗੱਲ ਬਿਲਕੁਲ ਹੀ ਸਮਝੋਂ ਬਾਹਰੀ ਹੈ ਕਿ ਅਜੋਕੇ ਯੁੱਗ ਵਿੱਚ ਏਨੀ ਵਿਗਿਆਨਕ ਚੇਤਨਾ ਤੇ ਸੂਜ-ਬੂਝ ਪਸਰਨ-ਫੈਲਰਨ, ਜਾਤ-ਪਾਤ ਵਰਗੀਆਂ ਗੱਲਾਂ ਹਵਾ ਵਿੱਚ ਹੋਣ ਦੇ ਬਾਵਜੂਦ ਵੀ ਅਜਿਹਾ ਕੁਝ ਕਿਉਂ ਹੁੰਦਾ ਰਿਹਾ ਤੇ ਹੋਈ ਜਾ ਰਿਹਾ ਹੈ?  ਅਜਿਹੀਆਂ ਦਿਲ ਨੂੰ ਵਲੂੰਧਰਨ ਵਾਲੀਆਂ ਘਟਨਾਵਾਂ ਭਾਰਤ ਦੇ ਮੱਥੇ ਉਤੇ ਕਲੰਕ ਨਹੀਂ ਤਾਂ ਹੋਰ ਕੀ ਹਨ?
ਮਹਾਰਾਸ਼ਟਰ ਦੇ ਬੁਲਢਾਣਾ ਤੋਂ ਆਈ ਖ਼ਬਰ ਨੇ ਸਭ ਨੂੰ ਬੁਰੀ ਤਰਾਂ ਸ਼ਰਮਸਾਰ ਕੀਤਾ ਹੈ। ਬੁਲਢਾਣਾ ਦੇ ਪੂਾੰਈਵੇਟ ਬੋਰਡਿੰਗ ਸਕੂਲ ‘ਚ ਪੜ੍ਹਨ ਵਾਲੀਆਂ 12 ਨਾਬਾਲਿਗ ਆਦਿਵਾਸੀ ਦਲਿਤ ਲੜਕੀਆਂ ਨਾਲ ਜਬਰ-ਜ਼ਨਾਹ ਦੀ ਖ਼ਬਰ ਨਾਲ ਸਾਰੇ ਸੁੰਨ ਹੋ ਗਏ। ਇਸ ਮਾਮਲੇ ਵਿਚ ਪੁਲਸ ਨੇ 11 ਦੋਸ਼ੀਆਂ ਨੂੰ ਗਿੂੰਫ਼ਤਾਰ ਕੀਤਾ। ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ ਵਿਚ 7 ਟੀਚਰ, ਹੈੱਡਮਾਸਟਰ ਸਣੇ ਸਕੂਲ ਦਾ ਸਟਾਫ਼ ਵੀ ਸ਼ਾਮਲ ਹੈ। ਇਸ ਤੋਂ ਵੀ ਹੈਰਾਨੀ ਦੀ ਗੱਲ ਇਹ ਹੈ ਕਿ ਕਈ ਮਹੀਨੇ ਜਬਰ-ਜ਼ਨਾਹ ਦਾ ਸ਼ਿਕਾਰ ਹੋਈਆਂ 3 ਲੜਕੀਆਂ ਗਰਭਵਤੀ ਦੱਸੀਆਂ ਜਾ ਰਹੀਆਂ ਹਨ।
ਜਬਰ-ਜ਼ਨਾਹ ਦਾ ਸ਼ਿਕਾਰ ਸਾਰੀਆਂ ਲੜਕੀਆਂ ਦੀ ਉਮਰ 12-14 ਸਾਲ ਦੇ ਵਿਚਕਾਰ ਹੈ। ਮਾਮਲੇ ਦਾ ਖ਼ੁਲਾਸਾ ਉਦੋਂ ਹੋਇਆ ਜਦੋਂ 3 ਲੜਕੀਆਂ ਦੀਵਾਲੀ ਮੌਕੇ ਆਪਣੇ ਘਰ ਦੀਵਾਲੀ ਮਨਾਉਣ ਗਈਆਂ। ਉੱਥੇ ਉਨ੍ਹਾਂ ਨੂੰ ਪੇਟ ਦਰਦ ਦੀ ਸ਼ਿਕਾਇਤ ਮਗਰੋਂ ਹਸਪਤਾਲ ਲਿਆਂਦਾ ਗਿਆ, ਜਿੱਥੇ ਜਾਂਚ ਮਗਰੋਂ ਉਨ੍ਹਾਂ ਦੇ ਗਰਭਵਤੀ ਹੋਣ ਦੀ ਪੁਸ਼ਟੀ ਹੋਈ। ਮਾਪਿਆਂ ਵੱਲੋਂ ਪੁਲਿਸ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ ਗਈ। ਪੁਲਿਸ ਨੇ ਜਾਂਚ ਤੋਂ ਬਾਅਦ 13 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ, ਜਿਨ੍ਹਾਂ ‘ਚ 10 ਟੀਚਰ ਸ਼ਾਮਲ ਹਨ। ਪੁਲਿਸ ਮੁਤਾਬਕ ਦੋਸ਼ੀਆਂ ਤੇ ਪੀੜਤਾਂ ਦੀ ਗਿਣਤੀ ਅਜੇ ਹੋਰ ਵਧ ਸਕਦੀ ਹੈ। ਮਾਮਲੇ ਦੀ ਜਾਂਚ ਲਈ ਐਸ.ਆਈ.ਟੀ. ਦੀ ਟੀਮ ਦਾ ਗਠਨ ਕੀਤਾ ਗਿਆ। ਭਾਰਤ ਵਰਗੇ ਮੁਲਕ ਵਿੱਚ ਜਿੱਥੇ ਅਸੀਂ ਪੰਜਾਬੀ ਲੋਕ ਆਪਣੇ ਆਪ ਨੂੰ ਅਣਖੀ ਤੇ ਸੂਰਬੀਰ ਅਖਾਵਾਉਂਦੇ ਹਾਂ ਤੇ ਸਾਡਾ ਆਪਣਾ ਸੂਬਾ ਪੰਜਾਬ ਹੀ ਅਜਿਹੀਆਂ ਘਿਨਾਉਣੀਆਂ ਘਟਨਾਵਾਂ ਤੋਂ ਸੁਰੱਖਿਅਤ ਨਹੀਂ ਤਾਂ ਅਸੀਂ ਦੂਜਿਆਂ ਦੀ ਰਾਖੀ ਕਰਨ ਦਾ ਵਾਇਦਾ ਜਾਂ ਪ੍ਰਣ ਕਿਵੇਂ ਨਿਭਾਅ ਸਕਦੇ ਹਾਂ? ਮੈਨੂੰ ਨਹੀਂ ਜਾਪਦਾ ਕਿ ਇਸਦਾ ਕੋਈ ਠੋਸ ਜੁਆਬ ਕਿਸੇ ਕੋਲ ਹੋਵੇਗਾ! ਹੇ ਰੱਬਾ, ਹੁਡ ਤੂੰ ਹੀ ਰਾਖਾ ਹੈਂ!
[email protected]

Check Also

ਕੈਨੇਡੀਅਨ ਫੋਰਸਜ਼ ਬੇਸ ਵਿਚ

ਜਰਨੈਲ ਸਿੰਘ (ਕਿਸ਼ਤ 14ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਰਿਸ਼ਤੇਦਾਰਾਂ ਵੱਲੋਂ ਪਾਰਟੀਆਂ ਸ਼ੁਰੂ ਹੋ …