ਤੁਹਾਡੇ ਭਵਿੱਖ ਦੀ ਸਿਰਜਣਾ
ਜਿਵੇਂ ਅਸੀਂ ਮਹਾਂਮਾਰੀ ਵਿਚੋਂ ਬਾਹਰ ਨਿਕਲ ਰਹੇ ਹਾਂ, Metrolinx ਉਸਾਰੀ ਕਰ ਰਿਹਾ ਹੈ ਅਤੇ ਮੁੜ-ਉਸਾਰੀ ਕਰ ਰਿਹਾ ਹੈ-ਟਰਾਂਜਿੱਟ ਨੈੱਟਵਰਕ ਜਿਹੜਾ ਆਪਣੇ ਕਸਟਮਰਜ਼ ਨੂੰ ਪਹਿਲ ਦਿੰਦਾ ਹੈ। ਓਨਟਾਰੀਓ ਦੀ ਟਰਾਂਜਿੱਟ ਏਜੰਸੀ, ਨਵੇਂ ਕਸਟਮਰ ਟ੍ਰੈਵਲ ਪੈਟਰਨ ਅਪਣਾ ਕੇ ਤੇ ਤੁਹਾਨੂੰ ਹੋਰ ਲੋੜੀਂਦੀਆਂ ਸਰਵਿਸਜ਼ ਪ੍ਰਦਾਨ ਕਰਨ ਦੇ ਨਾਲ-ਨਾਲ, ਨਵੇਂ ਸਬਵੇਅ, ਲਾਈਟ ਰੇਲ ਟਰਾਂਜਿੱਟ (LRT) ਉਸਾਰ ਕੇ ਅਤੇ ਮੌਜੂਦਾ ਸਰਵਿਸਜ਼ ਵਿਚ ਵਾਧਾ ਕਰਕੇ, ਟਰਾਂਜਿੱਟ ਨੂੰ ਚੁਣਨਾ ਹੋਰ ਆਸਾਨ ਬਣਾ ਰਹੀ ਹੈ। ਹੋਰ ਜ਼ਿਆਦਾ ਸਰਵਿਸ ਵਾਲਾ ਸਾਡਾ ਨਜ਼ਰੀਆ ਹੈ ਕਿ ਤਾਂ ਜਿਥੇ ਸਫ਼ਰ ਕਰਨ ਵਾਲਿਆਂ ਨੂੰ ਨਿਰਧਾਰਤ ਟਾਈਮ-ਟੇਬਲ ‘ਤੇ ਨਿਰਭਰ ਨਹੀਂ ਹੋਣਾ ਪਵੇਗਾ, ਇਕ ਬਿਹਤਰੀਨ ਟਰਾਂਜਿੱਟ ਸਿਸਟਮ ਜਿਹੜਾ ਕਮਿਊਨਿਟੀਜ਼ ਨੂੰ ਜੋੜੇਗਾ ਅਤੇ ਗਰੈਟਰ ਗੋਲਡਨ ਹਾਰਸਸ਼ੂਅ ਵਾਸੀਆਂ ਨੂੰ ਪਹਿਲਾਂ ਨਾਲੋਂ ਬਿਹਤਰ, ਜ਼ਿਆਦਾ ਤੇਜ਼ ਅਤੇ ਹੋਰ ਆਸਾਨ ਸੇਵਾਵਾਂ ਪ੍ਰਦਾਨ ਕਰੇਗਾ ਤਾਂ ਕਿ ਤੁਸੀਂ ਜਿਥੇ ਚਾਹੋ ਰਹਿ ਸਕਦੇ ਹੋ, ਕੰਮ ਕਰ ਸਕਦੇ ਹੋ ਅਤੇ ਖੇਡ ਸਕਦੇ ਹੋ।
ਇਸ ਸਫ਼ਰ ਦੌਰਾਨ, ਇਕ ਨਿਰੰਤਰਤਾ ਹੈ; ਉਨਤੀ। ਅਤੇ ਜਿਥੇ Metrolinx 2030 ਤੇ ਇਸ ਤੋਂ ਬਾਅਦ ਵਿਚ ਰੀਜ਼ਨ ਦੀਆਂ ਵਧਦੀਆਂ ਲੋੜਾਂ ਦੀ ਪੂਰਤੀ ‘ਤੇ ਧਿਆਨ ਕੇਂਦਰਤ ਕਰ ਰਹੀ ਹੈ, ਉਥੇ ਹੀ ਟਰਾਂਜਿੱਟ ਨੇ ਜ਼ਿਆਦਾ ਤਰੱਕੀ ਨੂੰ ਪਹਿਲਾਂ ਹੀ ਹਾਸਲ ਕਰ ਲਿਆ ਹੈ।
ੲ ਨਵੇਂ ਬਲੂਮਿੰਗਟਨ ਅਤੇ ਯੂਨੀਅਨ ਸਟੇਸ਼ਨ ਅਤੇ ਹੈਮਿਲਟਨ ਦੇ ਵੈਸਟ ਹਾਰਬਰ ਸਟੇਸ਼ਨ ਦਰਮਿਆਨ ਘੰਟੇ-ਘੰਟੇ ਦੀ ਨਵੀਂ ਸਰਵਿਸ ਸਮੇਤ Go Expansion ਸਮੁੱਚੇ ਸਿਸਟਮ ਵਿਚ ਜ਼ਿਆਦਾ ਸਰਵਿਸਜ਼ ਲਿਆ ਰਿਹਾ ਹੈ।
ੲ ਓਨਟਾਰੀਓ ਲਾਈਨ, ਐਗਲਿੰਗਟਨ ਕਰਾਸਟਾਊਨ ਵੈਸਟ ਐਕਸਟੈਨਸ਼ਨ ਅਤੇ ਯੰਗ ਸਬਵੇਅ ਐਕਸਟੈਨਸ਼ਨ ਦੀ ਚੱਲ ਰਹੀ ਉਸਾਰੀ ਅਤੇ ਨਵੇਂ ਸਕਾਰਬਰੋ ਸਬਵੇ ਐਕਸਟੈਨਸ਼ਨ ਦੇ ਉਦਘਾਟਨ ਨਾਲ, ਸਮੁੱਚੇ ਟੋਰਾਂਟੋ ਵਿਚ ਚਾਰ ਸਬਵੇ ਪ੍ਰੋਜੈਕਟਾਂ ਨੂੰ ਪਹਿਲ ਦਿਤੀ ਜਾ ਰਹੀ ਹੈ।
ੲ ਹੋਰ ਕਮਿਊਨਿਟੀਆਂ ਲਈ ਹੋਰ ਜ਼ਿਆਦਾ ਰੈਪਿਡ ਟਰਾਂਜਿਟ ਆਪਸ਼ਨਜ ਆ ਰਹੀਆਂ ਹਨ। ਜਿਥੇ ਐਗਲਿੰਗਟਨ ਕਰਾਸਟਾਊਨ ਐਲਆਰਟੀ ‘ਤੇ ਵਹੀਕਲਜ਼ ਦੀ ਟੈਸਟਿੰਗ ਹੋ ਰਹੀ ਹੈ, ਉਥੇ ਹੀ ਫਿੰਚ ਵੈਸਟ ਅਤੇ ਹਾਰਨਟਾਰੀਓ ਐਲਆਰਟੀ ਲਾਈਨਜ਼ ਅਤੇ ਡੰਡਾਸ ਤੇ ਡਰਹਮ ਬੱਸ ਰੈਪਿਡ ਟਰਾਂਜਿਟ (BRT) ਦੀ ਉਸਾਰੀ ਜੋਰਾਂ ਨਾਲ ਚੱਲ ਰਹੀ ਹੈ।
ੲ ਯੂਨੀਅਨ ਸਟੇਸ਼ਨ ਬੱਸ ਟਰਮੀਨਲ, ਨਵਾਂ ਬੇਅ ਕਨਕੋਰਸ ਅਤੇ ਕਿੱਪਲਿੰਗ ਟਰਾਂਜਿੱਟ ਹੱਬ ਸਮੇਤ ਰਿੱਜਨਲ ਟਰਾਂਸਪੋਰਟੇਸ਼ਨ ਹੱਬਜ਼, ਰੀਜ਼ਨ ਵਿਚ ਸਫ਼ਰ ਨੂੰ ਜ਼ਿਆਦਾ ਸੁਖਾਵਾਂ ਅਤੇ ਕੂਨੈਕਟਡ ਬਣਾ ਰਹੇ ਹਨ।
ੲ ਗੋ ਟ੍ਰੇਨਜ ਅਤੇ ਬੱਸਾਂ ਵਿਚ Wi-Fi ਅਤੇ ਕ੍ਰੈਡਿਟ ਕਾਰਡ ਰਾਹੀਂ PRESTO ਕੰਟੈਕਟਲੈੱਸ ਪੈਮੈਂਟ, ਅਤੇ UP Express ਤੇ ਮੋਬਾਇਲ ਵਾਲਟ ਰਾਹੀਂ ਵਧੀਆ ਸਹੂਲਤਾਂ।
ਕੰਮ ‘ਤੇ ਆਉਣ ਤੇ ਜਾਣ ਲਈ ਟਰਾਂਜਿੱਟ ਬਹੁਤ ਪ੍ਰਮੁੱਖ ਹੈ। Metrolinx ਅਜਿਹਾ ਸਿਸਟਮ ਤਿਆਰ ਕਰ ਰਿਹਾ ਹੈ ਜੋ ਬਦਲਦੀਆਂ ਮੰਗਾਂ ਅਤੇ ਭਵਿੱਖੀ ਲੋੜਾਂ ਲਈ ਹੋਰ ਜ਼ਿਆਦਾ ਸੰਭਾਵਨਾਵਾਂ ਪੈਦਾ ਕਰਦਾ ਹੈ। ਸਫ਼ਰ ਕਰਨ ਵਾਲੇ ਲੋਕ ਜ਼ਿਆਦਾ ਸਮਾਂ ਜ਼ਿੰਦਗੀ ਮਾਨਣ ਲਈ ਵਰਤਣਾ ਚਾਹੁੰਦੇ ਹਨ- ਪਰਿਵਾਰਾਂ ਨੂੰ ਮਿਲਣਾ, ਸਪੋਰਟਸ ਈਵੈਂਟਸ ਜਾਂ ਸਮਾਗਮਾਂ ਵਿਚ ਸ਼ਾਮਲ ਹੋਣਾ, ਨਿਆਗਰਾ ਫਾਲਜ਼ ਤੇ ਬੈਰੀ ਵਾਟਰਫਰੰਟ ਵਰਗੀਆਂ ਲੋਕਲ ਦਿਲਚਸਪ ਥਾਵਾਂ ਤੇ ਜਾਣਾ- ਅਤੇ ਟਰੈਫਿਕ ਵਿਚ ਘੱਟ ਸਮਾਂ ਖਰਾਬ ਕਰਨਾ ਚਾਹੁੰਦੇ ਹਨ। ਇਸ ਲਈ ਮੈਟਰੋਲਿੰਕਸ ਉਸੇ ਤਰੀਕੇ ਨਾਲ ਬਦਲ ਰਿਹਾ ਹੈ ਜਿਵੇਂ ਰੀਜ਼ਨ ਅੱਗੇ ਵੱਧ ਰਿਹਾ ਹੈ।
Metrolinx ਦੇ President ਤੇ CEO Phil Verster ਦਾ ਕਹਿਣਾ ਹੈ, ‘ਜਦ ਅਸੀਂ ਸਫ਼ਰ ਕਰਦੇ ਲੋਕਾਂ ਵਿਚ ਜਾਂ ਕਈ ਵਾਰ ਸਫ਼ਰ ਕਰਦੇ ਹੋਏ ਤਬਦੀਲੀਆਂ ਦੇਖਦੇ ਹਾਂ ਤਾਂ ਜਾਣਦੇ ਹਾਂ ਕਿ ਟਰਾਂਜਿੱਟ ਖੇਤਰ ਆਉਣ-ਜਾਣ ਵਾਲੇ ਲੋਕਾਂ ਲਈ ਸਦਾ ਹੀ ਅਹਿਮ ਹਿੱਸਾ ਹੈ। ਆਪਣੀਆਂ ਯੋਜਨਾਵਾਂ ਵਿਚ ਅਸੀਂ ਜੋ ਕੁਝ ਵੀ ਕਰ ਰਹੇ ਹਾਂ, ਅਸੀਂ ਗਰੈਟਰ ਗੋਲਡਨ ਹਾਰਸਸ਼ੁਅ ਖੇਤਰ ਲਈ ਲਚਕੀਲੀ ਸਮਰੱਥਾ ਤਿਆਰ ਕਰ ਰਹੇ ਹਾਂ ਤਾਂ ਕਿ ਉਹ ਜਦੋਂ ਹੀ, ਜਿਥੇ ਵੀ ਚਾਹੁਣ, ਜਾ ਸਕਣ।’
ਰੀਜ਼ਨ ਵਿਚ ਟਰਾਂਜਿੱਟ ਦੇ ਭਵਿੱਖ ਨੂੰ ਅਜਿਹਾ ਵਿਸਥਾਰ ਦਿੱਤਾ ਜਾ ਰਿਹਾ ਹੈ ਤਾਂ ਕਿ ਅਗਲੀਆਂ ਕਈ ਪੀਹੜੀਆਂ ਤੱਕ ਇਹ ਰੀਜ਼ਨ ਦੀਆਂ ਲੋੜਾਂ ਪੂਰੀਆਂ ਕਰੇਗਾ। ਅਸਲ ਵਿਚ ਇਹ ਸੁਨਿਹਰੀ ਭਵਿੱਖ ਹੈ- ਜਿਥੇ ਅਸੀਂ ਸਾਰੇ ਸਵਾਰੀ ਕਰ ਸਕਦੇ ਹਾਂ। ਇਹ ਹੋ ਰਿਹਾ ਹੈ।