Breaking News
Home / ਹਫ਼ਤਾਵਾਰੀ ਫੇਰੀ / ਜਲ੍ਹਿਆਂਵਾਲਾ ਬਾਗ ਦੇ ਨਵੀਨੀਕਰਨ ‘ਤੇ ਕਾਂਗਰਸੀ ਵੀ ਇਕਮਤ ਨਹੀਂ

ਜਲ੍ਹਿਆਂਵਾਲਾ ਬਾਗ ਦੇ ਨਵੀਨੀਕਰਨ ‘ਤੇ ਕਾਂਗਰਸੀ ਵੀ ਇਕਮਤ ਨਹੀਂ

ਵਿਰਾਸਤ ਨਾਲ ਛੇੜਛਾੜ ਸ਼ਹੀਦਾਂ ਦਾ ਅਪਮਾਨ : ਰਾਹੁਲ ਗਾਂਧੀ ੲ ਕੈਪਟਨ ਬੋਲੇ : ਮੈਨੂੰ ਤਾਂ ਦੇਖਣ ਵਿਚ ਚੰਗਾ ਲੱਗਾ
ਅੰਮ੍ਰਿਤਸਰ/ਬਿਊਰੋ ਨਿਊਜ਼ : ਕੇਂਦਰ ਸਰਕਾਰ ਵਲੋਂ ਜਲ੍ਹਿਆਂਵਾਲਾ ਬਾਗ ਕਾਂਡ ਦੀ ਸ਼ਤਾਬਦੀ ਨੂੰ ਲੈ ਕੇ ਬਾਗ ਦੇ ਹੋਏ ਨਵੀਨੀਕਰਨ ਨਾਲ ਵਿਵਾਦ ਖੜ੍ਹਾ ਹੋ ਗਿਆ ਹੈ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਇਸ ਨਵੀਨੀਕਰਨ ‘ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਜਲ੍ਹਿਆਂਵਾਲਾ ਬਾਗ ਦੀ ਪੁਰਾਤਨ ਦਿਖ ਨਾਲ ਛੇੜਛਾੜ ਸ਼ਹੀਦਾਂ ਦਾ ਅਪਮਾਨ ਹੈ। ਉਨ੍ਹਾਂ ਕਿਹਾ ਇਹ ਕੰਮ ਉਹੀ ਕਰ ਸਕਦਾ ਹੈ ਕਿ ਜੋ ਸ਼ਹਾਦਤ ਦਾ ਮਤਲਬ ਨਹੀਂ ਜਾਣਦਾ। ਰਾਹੁਲ ਨੇ ਕਿਹਾ ਕਿ ਮੈਂ ਸ਼ਹੀਦ ਦਾ ਪੁੱਤਰ ਹਾਂ ਅਤੇ ਸ਼ਹੀਦਾਂ ਦਾ ਅਪਮਾਨ ਸਹਿਣ ਨਹੀਂ ਕਰਾਂਗਾ। ਜਿਨ੍ਹਾਂ ਨੇ ਆਜ਼ਾਦੀ ਦੀ ਲੜਾਈ ਨਹੀਂ ਲੜੀ, ਉਹ ਉਨ੍ਹਾਂ ਵਿਅਕਤੀਆਂ ਨੂੰ ਨਹੀਂ ਸਮਝ ਸਕਦੇ, ਜਿਨ੍ਹਾਂ ਨੇ ਆਜ਼ਾਦੀ ਦੀ ਲੜਾਈ ਲੜੀ ਹੈ।
ਉਧਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਲ੍ਹਿਆਂਵਾਲਾ ਬਾਗ ‘ਚ ਹੋਏ ਬਦਲਾਅ ਸਬੰਧੀ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਇਥੋਂ ਕੀ ਹਟਾਇਆ ਗਿਆ ਹੈ, ਪਰ ਦੇਖਣ ਵਿਚ ਵਧੀਆ ਲੱਗ ਰਿਹਾ ਹੈ। ਕੈਪਟਨ ਨੇ ਕਿਹਾ ਕਿ ਉਨ੍ਹਾਂ ਦੇ ਹਿਸਾਬ ਨਾਲ ਜਲ੍ਹਿਆਂਵਾਲਾ ਬਾਗ ਵਿਚ ਜੋ ਵੀ ਬਦਲਾਅ ਕੀਤੇ ਗਏ ਹਨ, ਉਹ ਵਧੀਆ ਹਨ ਅਤੇ ਕਮਜ਼ੋਰ ਇਮਾਰਤਾਂ ਨੂੰ ਦਰੁਸਤ ਕਰਨਾ ਜ਼ਰੂਰੀ ਵੀ ਸੀ।
ਕਾਂਗਰਸ ਦੇ ਜੈਵੀਰ ਸ਼ੇਰਗਿੱਲ ਨੇ ਕਿਹਾ ਕਿ ਬਾਗ ਦਾ ਸੈਂਟਰਲ ਵਿਸਟਾ ਵਰਗਾ ਵਿਕਾਸ, ਇੱਥੇ ਸ਼ਹੀਦ ਹੋਏ ਵਿਅਕਤੀਆਂ ਦੀ ਬੇਇੱਜ਼ਤੀ ਹੈ। ਕਾਂਗਰਸੀ ਆਗੂ ਗੌਰਵ ਗੋਗੋਈ ਨੇ ਕਿਹਾ ਕਿ ਡਿਸਕੋ ਲਾਈਟਾਂ ਲਗਾਉਣਾ ਮਾਣ ਮਰਿਆਦਾ ਦੇ ਖਿਲਾਫ ਹੈ। ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਅਤੇ ਇਤਿਹਸਾਕਾਰਾਂ ਨੇ ਵੀ ਬਦਲਾਅ ‘ਤੇ ਸਵਾਲ ਉਠਾਏ ਹਨ।
1919 ‘ਚ ਬਾਗ ਵਿਚ ਹੋਏ ਕਤਲੇਆਮ ਦੇ ਕੁਝ ਦਿਨ ਬਾਅਦ ਦੀ ਤਸਵੀਰ
ਨਵੀਂ ਬਣੀ ਮੁੱਖ ਪ੍ਰਵੇਸ਼ ਗਲੀ …
ਨਵਾਂ ਸ਼ਹੀਦੀ ਖੂਹ …
ਪਹਿਲੇ ਸਪਾਟ ਦੀਵਾਰਾਂ ਸਨ।
ਹੁਣ ਬੁੱਤ ਲੱਗੇ।
ਨਾਨਕਸ਼ਾਹੀ ਇੱਟਾਂ ਦੀ ਦੀਵਾਰ ’ਚ ਸ਼ੀਸ਼ੇ ਲੱਗੇ ਹਨ।
ਨਵੀਨੀਕਰਨ ਸਹੀ, ਪਰ ਮੂਲ ਸਥਿਤੀ ਨਾਲ ਛੇੜਛਾੜ ‘ਤੇ ਇਤਰਾਜ਼
ਬਾਗ ਦੀ ਵਰਤਮਾਨ ਸਥਿਤੀ ਲੋਕਾਂ ‘ਚ ਭਰਮ ਪੈਦਾ ਕਰਦੀ ਹੈ : ਇਤਿਹਾਸਕਾਰ
ੲ28 ਅਗਸਤ ਨੂੰ ਸਭ ਤੋਂ ਪਹਿਲਾਂ ਬ੍ਰਿਟਿਸ਼ ਇਤਿਹਾਸਕਾਰ ਕਿਮ ਵੈਗਨਰ ਨੇ ਟਵੀਟ ਕਰਕੇ ਇਤਰਾਜ਼ ਕਰਦੇ ਹੋਏ ਕਿਹਾ ਕਿ ਬਾਗ ਦੇ ਨਵੀਨੀਕਰਨ ਤੋਂ ਕਤਲੇਆਮ ਦੀ ਅੰਤਿਮ ਨਿਸ਼ਾਨੀ ਮਿਟਾ ਦਿੱਤੀ ਗਈ ਹੈ।
ੲਜੀਐਨਡੀਯੂ ਦੇ ਇਤਿਹਾਸ ਵਿਭਾਗ ਦੇ ਸਾਬਕਾ ਮੁਖੀ ਡਾ. ਹਰੀਸ਼ ਸ਼ਰਮਾ ਦੇ ਮੁਤਾਬਕ ਖੂਹ ਅਤੇ ਗਲੀ ਵਿਚ ਤਬਦੀਲੀ ‘ਤੇ ਇਤਰਾਜ਼ ਹੈ। ਤਬਦੀਲੀ ਸਹੀ, ਪਰ ਮੂਲ ਸਥਿਤੀ ਨਾਲ ਛੇੜਛਾੜ ਕਦੇ ਵੀ ਨਹੀਂ ਹੋਣੀ ਚਾਹੀਦੀ। ਵਰਤਮਾਨ ਸਥਿਤੀ ਲੋਕਾਂ ਵਿਚ ਕਾਫੀ ਭਰਮ ਪੈਦਾ ਕਰਦੀ ਹੈ।
ੲਗੁਰੂ ਰਾਮਦਾਸ ਸਕੂਲ ਆਫ ਪਲਾਨਿੰਗ ਦੇ ਸਾਬਕਾ ਮੁਖੀ ਡਾ. ਬਲਵਿੰਦਰ ਸਿੰਘ ਨੇ ਕਿਹਾ, ਅਜਿਹੇ ਮੁੱਦਿਆਂ ‘ਤੇ ਲੋਕਾਂ ਦੀਆਂ ਭਾਵਨਾਵਾਂ ਦਾ ਖਿਆਲ ਰੱਖਣਾ ਚਾਹੀਦਾ ਹੈ। ਇਸ ਵਿਚ ਭੁੱਲ ਹੋਈ ਹੈ।ਸ਼ਹੀਦਾਂ ਦੇ ਪਰਿਵਾਰਾਂ ਨੇ ਬਦਲਾਅ ‘ਤੇ ਕੀਤਾ ਇਤਰਾਜ਼
ਜਲ੍ਹਿਆਂਵਾਲਾ ਬਾਗ ਸ਼ਹੀਦ ਪਰਿਵਾਰ ਸਮਿਤੀ ਦੇ ਪ੍ਰਧਾਨ ਮਹੇਸ਼ ਬਹਿਲ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਿਸੇ ਹੋਰ ਕੰਮ ‘ਤੇ ਇਤਰਾਜ਼ ਨਹੀਂ ਹੈ, ਸਿਰਫ ਗਲੀ ‘ਤੇ ਇਤਰਾਜ਼ ਹੈ। ਗਲੀ ਦੀਆਂ ਕੰਧਾਂ ਨਾਨਕਸ਼ਾਹੀ ਇੱਟਾਂ ਨਾਲ ਬਣੀਆਂ ਸਨ, ਉਸ ਨੂੰ ਹੁਣ ਪਲੱਸਤਰ ਕਰ ਦਿੱਤਾ ਗਿਆ, ਉਹ ਵੀ ਔਖਾ ਲੱਗਦਾ ਹੈ। ਇਸੇ ਤਰ੍ਹਾਂ ਨਾਲ ਜਲ੍ਹਿਆਂਵਾਲਾ ਬਾਗ ਫਰੀਡਮ ਫਾਈਟਰ ਫਾਊਂਡੇਸ਼ਨ ਦੇ ਪ੍ਰਧਾਨ ਸੁਨੀਲ ਕਪੂਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬਾਗ ਵਿਚ ਹੋਏ ਹਰ ਉਸ ਬਦਲਾਅ ‘ਤੇ ਇਤਰਾਜ਼ ਹੈ, ਜੋ ਉਸਦੀ ਪੁਰਾਣੀ ਦਿੱਖ ਨੂੰ ਹੀ ਖਤਮ ਕਰਦਾ ਹੈ।

Check Also

ਲਿਬਰਲ ਪਾਰਟੀ ਵੱਲੋਂ ਪੇਸ਼ ਕੀਤੇ ਗਏ ਬਜਟ ਤੋਂ ਬਹੁਤੇ ਕੈਨੇਡਾ ਵਾਸੀ ਨਾ ਖੁਸ਼

ਓਟਵਾ/ਬਿਊਰੋ ਨਿਊਜ਼ : ਇੱਕ ਨਵੇਂ ਸਰਵੇਖਣ ਤੋਂ ਸਾਹਮਣੇ ਆਇਆ ਹੈ ਕਿ ਲਿਬਰਲਾਂ ਵੱਲੋਂ ਪੇਸ਼ ਕੀਤੇ …