Breaking News
Home / ਹਫ਼ਤਾਵਾਰੀ ਫੇਰੀ / ਹੁਣ ਸਕਾਈਪ ‘ਤੇ ਕਰਨਗੇ ਕੈਪਟਨ ਕੈਨੇਡਾ ਨਾਲ ਗੱਲਾਂ

ਹੁਣ ਸਕਾਈਪ ‘ਤੇ ਕਰਨਗੇ ਕੈਪਟਨ ਕੈਨੇਡਾ ਨਾਲ ਗੱਲਾਂ

Amrinder-singh copy copyਚੰਡੀਗੜ੍ਹ/ਬਿਊਰੋ ਨਿਊਜ਼ : ਕੈਨੇਡਾ ਵਿਚ ਰੈਲੀਆਂ ਕਰਨ ਦਾ ਰਾਹ ਬੰਦ ਹੋਣ ਤੋਂ ਬਾਅਦ ਕੈਪਟਨ ਅਮਰਿੰਦਰ ਨੇ ਹੁਣ ਸਕਾਈਪ ਦੇ ਸਹਾਰੇ ਕੈਨੇਡਾ ਨਾਲ ਗੱਲਾਂ ਕਰਨ ਦਾ ਫੈਸਲਾ ਲਿਆ ਹੈ। ਕੈਨੇਡਾ ਵਿਚ ਵਸਦੇ ਪੰਜਾਬੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਅਮਰਿੰਦਰ ਸਿੰਘ ਹੁਣ ਸਕਾਈਪ ਰਾਹੀਂ ਰੂਬਰੂ ਹੋਣਗੇ। ਦੂਜੇ ਪਾਸੇ ਕਾਂਗਰਸ ਪਾਰਟੀ ਨੇ ਸਿੱਖ ਫਾਰ ਜਸਟਿਸ ਨਾਲ ਕਾਨੂੰਨੀ ਤੌਰ ‘ਤੇ ਲੜਾਈ ਲੜਨ ਲਈ ਵੀ ਰਣਨੀਤੀ ਘੜਨੀ ਸ਼ੁਰੂ ਕਰ ਦਿੱਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਦੱਸਿਆ ਕਿ ਸਾਰੇ ਪ੍ਰੋਗਰਾਮ ਪਹਿਲਾਂ ਤੋਂ ਤੈਅ ਪ੍ਰੋਗਰਾਮ ਮੁਤਾਬਿਕ ਹੀ ਚੱਲਣਗੇ ਅਤੇ ਕੈਪਟਨ ਅਮਰਿੰਦਰ ਸਿੰਘ ਕੈਨੇਡਾ ਵਿਚ ਰਹਿੰਦੇ ਪੰਜਾਬੀਆਂ ਨੂੰ ਸਕਾਈਪ ਰਾਹੀਂ ਸੰਬੋਧਨ ਕਰਨਗੇ। ਉਨ੍ਹਾਂ ਕਿਹਾ ਕਿ ਪਾਰਟੀ ਕੈਨੇਡਾ ਦੀ ਸਰਹੱਦ ਨੇੜੇ ਅਮਰੀਕਾ ਵਿੱਚ ਇੱਕ ਸਮਾਰੋਹ ਕਰੇਗੀ ਤਾਂ ਜੋ ਕੈਪਟਨ ਨੂੰ ਵਿਅਕਤੀਗਤ ਤੌਰ ‘ਤੇ ਮਿਲਣ ਦੇ ਚਾਹਵਾਨ ਉਥੇ ਉਨ੍ਹਾਂ ਨੂੰ ਮਿਲ ਸਕਣ। ਕਾਂਗਰਸੀ ਆਗੂ ਨੇ ਖ਼ੁਲਾਸਾ ਕੀਤਾ ਕਿ ਕੈਪਟਨ ਦੇ ਦੌਰੇ ਨੂੰ ਲੈ ਕੇ ਕੈਨੇਡਾ ਵਿਚਲੇ ਪੰਜਾਬੀਆਂ ਵਿੱਚ ਤਿਉਹਾਰ ਵਰਗਾ ਮਹੌਲ ਹੈ। ਉਹ ਕੈਪਟਨ ਦੇ ਕੈਨੇਡਾ ਨਾ ਆ ਸਕਣ ਕਾਰਨ ਮਾਯੂਸ ਜ਼ਰੂਰ ਹਨ ਪਰ ਇਸ ਲਈ ਖੁਸ਼ ਹਨ ਕਿ ਕੈਪਟਨ ਨੇ ਉਨ੍ਹਾਂ ਨਾਲ ਸਕਾਈਪ ‘ਤੇ ਚਰਚਾ ਕੀਤੀ। ਉਹ ਇੱਕ ਮੀਟਿੰਗ ਨੂੰ ਸਕਾਈਪ ਰਾਹੀਂ ਸੰਬੋਧਨ ਕਰ ਚੁੱਕੇ ਹਨ। ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਕੈਪਟਨ ਨੇ ਸਿਰਫ ਦੌਰੇ ਵਿਚ ਬਦਲਾਅ ਕੀਤਾ ਸੀ ਅਤੇ ਉਹ ਜਲਦੀ ਹੀ ਇੱਥੇ ਆਉਣਗੇ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਹਿੱਤ ਰੱਖਣ ਵਾਲੀਆਂ ਅਤੇ ਭਾਰਤ ਵਿਰੋਧੀ ਤਾਕਤਾਂ ਵੱਲੋਂ ਆਮ ਆਦਮੀ ਪਾਰਟੀ ਦੀ ਸਹਾਇਤਾ ਕਰਨ ਲਈ ਕੁਝ ਕਾਨੂੰਨੀ ਅੜਚਨਾਂ ਪੈਦਾ ਕੀਤੀਆਂ ਗਈਆਂ ਸਨ, ਜਿਸ ਕਾਰਨ ਕੈਪਟਨ ਨੇ ਹਾਲਾਤ ਨੂੰ ਵਿਗਾੜਨ ਦੀ ਬਜਾਏ ਮਾਮਲਾ ਸੁਲਝਾਉਣ ਨੂੰ ਤਰਜੀਹ ਦਿੱਤੀ ਹੈ। ਕਾਂਗਰਸੀ ਆਗੂ ਨੇ ਖ਼ੁਲਾਸਾ ਕੀਤਾ ਕਿ ਉਨ੍ਹਾਂ ਨੇ ਅਦਾਲਤ ਵਿਚ ਐਸ.ਐਫ.ਜੇ. ਨੂੰ ਜਵਾਬ ਦੇਣ ਲਈ ਵਕੀਲਾਂ ਨਾਲ ਸੰਪਰਕ ਕੀਤਾ ਹੈ। ਕੈਨੇਡਾ ਵਿੱਚ ਕੀਤੀ ਗਈ ਪ੍ਰੈਸ ਕਾਨਫਰੰਸ ਵਿਚ ਕਾਂਗਰਸੀ ਆਗੂ ਸੁੱਖ ਸਰਕਾਰੀਆ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਗੁਰਕੀਰਤ ਸਿੰਘ ਕੋਟਲੀ, ਮੇਜਰ ਸਿੰਘ ਭੈਣੀ ਤੇ ਜਸਪਾਲ ਢਿਲੋਂ ਮੌਜੂਦ ਸਨ।

Check Also

ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ

ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …