22.4 C
Toronto
Wednesday, June 24, 2026
spot_img
Homeਰੈਗੂਲਰ ਕਾਲਮਪਰਵਾਸੀ ਨਾਮਾ

ਪਰਵਾਸੀ ਨਾਮਾ

ਟੋਰਾਂਟੋ ਦੀ ਨਵੀਂ ਮੇਅਰ
ਜੌਹਨ ਟੌਰੀ ਨੂੰ ਸੀ ਛੱਡਣੀ ਪਈ ਕੁਰਸੀ,
ਲੈ ਡੁੱਬਾ ਉਹਨੂੰ ਖੁਦ ਦਾ ਕਿਰਦਾਰ ਹੈ ਸੀ।
ਨਵੇ ਮੇਅਰ ਲਈ ਕੱਲ ਸੀ ਪਈਆਂ ਵੋਟਾਂ,
ਨੌ-ਸਵਾ ਨੌ ਵਜੇ ਬਿੱਲੀ ਥੈਲਿਓਂ ਬਾਹਰ ਹੈ ਸੀ।
T V, ਰੇਡੀਓ, ਅਖ਼ਬਾਰਾਂ ਵਿੱਚ ਪਿਆ ਰੌਲ੍ਹਾ,
ਛਾਇਆ ਹਰ ਪਾਸੇ ਇਕੋ ਸਮਾਚਾਰ ਹੈ ਸੀ।
Olivia Chow ਸੀ ਟੋਰਾਂਟੋ ਦੀ ਬਣੀ ਰਾਣੀ,
ਤੇ ਹਾਰਨ ਵਾਲਿਆਂ ਦੀ ਲੰਬੀ ਕਤਾਰ ਹੈ ਸੀ।
ਜਿਨਾਂ ਹੋ ਸਕਿਆ, ਸਾਰਿਆਂ ਜੋਰ ਲਾਇਆ,
ਇਕ ਅਨਾਰ ਪਰ ਸੌ ਤਾਂ ਬਿਮਾਰ ਹੈ ਸੀ।
66 ਦੀ ਹੋ ਕੇ ਵੀ ਸਭਨਾਂ ਤੇ ਪਈ ਭਾਰੀ,
ਝਾਂਸੀ ਦੀ ਰਾਣੀ ਵਾਂਗ ਜਿਗਰੇ ਵਾਲੀ ਨਾਰ ਹੈ ਸੀ।
ਬਲਵਿੰਦਰ ਕੈਲੇਡਨ ਵਾਲਾ ਪਾ ਨਾ ਵੋਟ ਸਕਿਆ,
ਟੋਰਾਂਟੋ ਵਾਸੀਆਂ ਨੂੰ ਸਿਰਫ ਅਧਿਕਾਰ ਹੈ ਸੀ।
ਗਿੱਲ ਬਲਵਿੰਦਰ
CANADA +1.416.558.5530, ([email protected])

RELATED ARTICLES
POPULAR POSTS