Breaking News
Home / ਰੈਗੂਲਰ ਕਾਲਮ / ਓਲਡ-ਏਜ ਸਕਿਊਰਿਟੀ ਪੈਨਸ਼ਨ (ਬੁਢਾਪਾ ਪੈਨਸ਼ਨ) ਲੈਣ ਵਾਸਤੇ ਕੀ ਸ਼ਰਤਾਂ ਹਨ?

ਓਲਡ-ਏਜ ਸਕਿਊਰਿਟੀ ਪੈਨਸ਼ਨ (ਬੁਢਾਪਾ ਪੈਨਸ਼ਨ) ਲੈਣ ਵਾਸਤੇ ਕੀ ਸ਼ਰਤਾਂ ਹਨ?

ਰੁਪਿੰਦਰ (ਰੀਆ) ਦਿਓਲ

ਸੀਜੀਏ, ਸੀਪੀਏ 2130 ਨਾਰਥ ਪਾਰਕ ਡਰਾਈਵ ਯੂਨਿਟ 245 ਬਰੈਂਪਟਨ, ਨਾਰਥ ਪਾਰਕ

ਅਤੇ ਟਾਰਬਰਾਮ ਰੋਡ ਨਾਰਥ ਪਾਰਕ416-300-2359

ਓਲਡ-ਏਜ ਸਕਿਊਰਿਟੀ ਪੈਨਸ਼ਨ (ਬੁਢਾਪਾ ਪੈਨਸ਼ਨ) ਲੈਣ ਵਾਸਤੇ ਕੰਮ ਕਰਨ ਜਾਂ ਨਾਂ ਕਰਨ ਦੀ ਕੋਈ ਸ਼ਰਤ ਨਹੀਂ ਹੁੰਦੀ। ਜੇ ਤੁਹਾਡੀ ਉਮਰ 65 ਸਾਲ ਦੀ ਹੋ ਗਈ ਹੈ ਅਤੇ ਕੈਨੇਡਾ ਵਿਚ ਰਹਿੰਦੇ 10 ਸਾਲ ਹੋ ਗਏ ਹਨ ਤਾਂ ਤੁਸੀਂ ਇਹ ਪੈਨਸ਼ਨ ਲੈਣ ਦੇ ਹੱਕਦਾਰ ਹੋ ਸਕਦੇ ਹੋ। ਹੁਣ ਨਵੇਂ ਕਨੂੰਨ ਮੁਤਾਬਿਕ ਆਪਣੀ ਪੈਨਸ਼ਨ ਨੂੰ ਪੰਜ ਸਾਲ ਤੱਕ ਅੱਗੇ ਪਾਕੇ ਭਾਵ ਲੇਟ ਕਰਕੇ ਤੁਸੀਂ 36% ਤੱਕ ਵੱਧ ਪੈਨਸ਼ਨ ਲੇੈ ਸਕਦੇ ਹੋ। ਪਰ ਇਥੇ ਇਹ ਬਹੁਤ ਧਿਆਨ ਰੱਖਣ ਦੀ ਜ਼ਰੂਰਤ ਇਹ ਹੈ ਕਿ ਇਹ 36% ਵਾਧਾ ਸਿਰਫ ਤੁਹਾਡੀ ਬੇਸਿਕ ਪੈਨਸ਼ਨ ‘ਤੇ ਹੀ ਲਾਗੂ ਹੋਣਾ ਹੈ, ਗਰੰਟਿਡ ਇਨਕਮ ਸਪਲੀਮੈਂਟ ‘ਤੇ ਨਹੀਂ। ਇਸ ਸਮੇਂ ਤੁਸੀਂ ਗਰੰਟਿਡ ਇਨਕਮ ਸਪਲੀਮੈਂਟ ਨਹੀਂ ਲੈ ਸਕਦੇ ਅਤੇ ਨਾਂਹੀ ਤੁਹਾਡਾ ਸਪਾਊਜ਼ ਅਲਾਊਂਸ ਲੈ ਸਕਦਾ ਹੈ। ਆਮ ਤੌਰ ‘ਤੇ ਬਹੁਤੇ ਵਿਅਕਤੀਆਂ ਨੂੰ ਇਹ ਪੈਨਸ਼ਨ 65 ਸਾਲ ‘ਤੇ ਹੀ ਲੈ ਲੈਣੀ ਚਾਹੀਦੀ ਹੈ ਕਿਉਂਕਿ ਤੁਹਾਡੇ ਸਪਾਊਜ਼ ਨੂੰ ਵੀ 60 ਸਾਲ ‘ਤੇ ਅਲਾਊਂਸ ਮਿਲਣ ਲੱਗ ਜਾਣਾ ਹੈ ਅਤੇ 65 ਸਾਲ ਤੱਕ ਮਿਲਦੇ ਰਹਿਣਾ ਹੈ ਅਤੇ 65 ਸਾਲ ਤੇ ਪੈਨਸ਼ਨ ਮਿਲਣ ਲੱਗ ਜਾਣੀ ਹੈ।

ਇਹ ਪੈਨਸ਼ਨ ਉਹਨਾਂ ਨੂੰ ਅੱਗੇ ਪਾਉਣ ਦਾ ਫਾਇਦਾ ਹੈ ਜਿਹਨਾਂ ਦੀ ਆਮਦਨ ਹੁਣ ਵੱਧ ਹੈ ਅਤੇ ਉਹਨਾਂ ਦੀ ਜੌਬ ਵੀ ਵਧੀਆ ਹੈ ਅਤੇ ਸਿਹਤ ਚੰਗੀ ਹੋਣ ਕਰਕੇ ਹੋਰ ਪੰਜ ਸਾਲ  ਵਧੀਆ ਤਰੀਕੇ ਨਾਲ ਕੰਮ ਕਰ ਸਕਦੇ ਹਨ। ਪਰ 70 ਸਾਲ ਦੀ ਉਮਰ ਤੋਂ ਵੱਧ ਪੈਨਸ਼ਨ ਲੇਟ ਕਰਨ ਦਾ ਕੋਈ ਫਾਇਦਾ ਨਹੀਂ।

ਸਵਾਲ-2-ਰੈਂਟਲ ਪ੍ਰਾਪਰਟੀ ਦੀ ਆਮਦਨ ਦਾ ਟੈਕਸ ਭਰਨ ਵੇਲੇ ਕੀ ਕਟੌਤੀਆਂ ਹਨ?

ਰੈਂਟਲ ਪ੍ਰਾਪਰਟੀ ਦੀ ਆਮਦਨ ਵਿਚੋਂ ਕਈ ਤਰ੍ਹਾਂ ਦੇ ਖਰਚੇ ਕਲੇਮ ਕੀਤੇ ਜਾ ਸਕਦੇ ਹਨ, ਜਿਵੇਂ ਮਾਰਗੇਜ ਦਾ ਵਿਆਜ, ਪ੍ਰਾਪਰਟੀ ਟੈਕਸ, ਬਿਲ ਬੱਤੀਆਂ, ਹੋਮ ਇੰਸੋਰੈਂਸ, ਮੇਨਟੀਨੈਂਸ ਖਰਚੇ, ਐਡਵਰਟਾਈਜ਼ ਕਰਨ ਅਤੇ ਪ੍ਰਾਪਰਟੀ ਮਨੇਜਮੈਂਟ ਦੀਆਂ ਫੀਸਾਂ ਆਦਿ। ਮਾਰਗੇਜ਼ ਦਾ ਸਿਰਫ ਵਿਆਜ਼ ਹੀ ਕਲੇਮ ਕੀਤਾ ਜਾ ਸਕਦਾ ਹੈ ਨਾਂਕਿ ਪੂਰੀ ਕਿਸ਼ਤ ਕਲੇਮ ਕੀਤੀ ਜਾ ਸਕਦੀ ਹੈ।

ਜੇ ਰੈਟਲ ਪ੍ਰਾਪਰਟੀ ਘਾਟੇ ਵਿਚ ਜਾਂ ਰਹੀ ਹੈ ਤਾਂ ਇਹ ਘਾਟਾ ਤੁਹਾਡੀ ਦੂਸਰੀ ਆਮਦਨ ਵਿਚੋਂ ਅਡਜਸਟ ਕੀਤਾ ਜਾ ਸਕਦਾ ਹੈ ਅਤੇ ਇਹ ਘਾਟਾ ਤੁਹਾਡਾ ਅਕਾਊਟੈਂਟ ਪਿਛਲੀਆਂ ਟੈਕਸ ਰਿਟਰਨਾਂ ਵਿਚ ਵੀ ਅਡਜਸਟ ਕਰ ਸਕਦਾ ਹੈ ਅਤੇ ਅਗਲੇ ਸਾਲਾਂ ਵਿਚ ਭਰਨ ਵਾਲੀਆਂ ਟੈਕਸ ਰਿਟਰਨਾਂ ਵਿਚ ਭਰਨ ਵਾਸਤੇ ਰੱਖ ਸਕਦਾ ਹੈ। ਇਸ ਤਰ੍ਹਾਂ ਹੀ ਘਰ ਵਿਚ ਕੋਈ ਕਮਰਾ ਜਾਂ ਇਕ ਹਿਸਾ ਕਿਰਾਏ ‘ਤੇ ਦੇ ਸਕਦੇ ਹੋ ਪਰ ਧਿਆਨ ਰੱਖਣ ਦੀ ਗੱਲ ਇਹ ਹੈ ਕਿ ਜੇ ਤੁਸੀਂ ਆਪਣੇ ਕਿਸੇ ਰਿਸ਼ਤੇਦਾਰ ਨੂੰ ਆਮ ਨਾਲੋਂ ਘੱਟ ਕਿਰਾਏ ‘ਤੇ ਦਿੱਤਾ ਹੈ ਤਾ ਇਹ ਘਾਟਾ ਤੁਸੀਂ ਰਿਟਰਨ ਵਿਚ ਨਹੀਂ ਭਰ ਸਕਦੇ। ਜੇ ਤੁਸੀਂ ਰੈਟਲ ਪ੍ਰਾਪਰਟੀ ਨੂੰ ਰਿਹਾਇਸ਼ੀ ਘਰ ਵਿਚ ਬਦਲ ਰਹੇ ਹੋ ਜਾਂ ਰਿਹਾਇਸ਼ੀ ਘਰ ਨੂੰ ਰੈਟ ਕਰਨਾ ਹੈ ਤਾਂ ਬਹੁਤ ਹੀ ਧਿਆਨ ਰੱਖਣ ਦੀ ਲੋੜ ਹੈ ਕਿਉਕਿ ਇਸ ਤਰ੍ਹਾਂ ਦੇ ਹਾਲਾਤ ਵਿਚ ਟੈਕਸ ਕਨੂੰਨ ਅਨੁਸਾਰ ਇਹ ਸਮਝਿਆ ਜਾਂਦਾ ਹੈ ਕਿ ਤੁਸੀਂ ਇਹ ਘਰ ਵੇਚ ਦਿਤਾ ਹੈ ਅਤੇ ਉਸ ਸਮੇਂ ਹੀ ਦੁਬਾਰਾ ਖਰੀਦ ਲਿਆ ਹੈ ਅੱਜ ਦੀ ਕੀਮਤ ‘ਤੇ। ਇਸ ਤਰ੍ਹਾਂ ਹੀ ਹੋਰ ਵੀ ਕਈ ਗੱਲਾਂ ਹਨ ਜਿਹੜਾ ਤੁਹਾਡਾ ਅਕਾਊਂਟੈਂਟ ਧਿਆਨ ਵਿਚ ਰੱਖਕੇ ਤੁਹਾਡੀ ਰਿਟਰਨ ਫਾਈਲ ਕਰ ਕਰਦਾ ਹੈ ਤਾਂ ਕਿ ਜੇ ਕੱਲ੍ਹ ਨੂੰ ਆਡਿਟ ਆ ਜਾਵੇ ਤਾਂ ਤੁਹਾਡੀ ਰਿਟਰਨ ਇਸ ਆਡਿਟ ਵਿਚੋਂ ਪਾਸ ਹੋਣ ਦੇ ਯੋਗ ਹੋਵੇ ਨਹੀਂ ਤਾਂ ਬਹੁਤ ਪਨੈਲਿਟੀ ਲੱਗ ਜਾਂਦੀ ਹੈ।

ਜੇ ਕਈ ਪ੍ਰਾਪਰਟੀਆਂ ਲੈ ਕੇ ਰੈਂਟ ‘ਤੇ ਦਿੱਤੀਆਂ ਹਨ ਜਾਂ 4-5 ਵਿਅਕਤੀਆਂ ਨੇ ਇਕੱਠੇ ਹੋ ਕੇ ਖਰੀਦੀਆਂ ਹਨ ਤਾਂ ਤੁਹਾਡਾ ਅਕਾਊਂਟੈਂਟ ਤੁਹਾਨੂੰ ਸਲਾਹ ਦੇ ਸਕਦਾ ਹੈ ਕਿ ਤੁਹਾਨੂੰ ਇਹ ਕੰਮ ਕੰਪਨੀ ਬਣਾ ਕੇ ਕਰਨਾ ਚਾਹੀਦਾ ਹੈ ਕਿ ਪਰਸਨਲ ਤੌਰ ‘ਤੇ।

ਸਵਾਲ 3-ਕੀ ਚਾਈਲਡ ਕੇਅਰ ਦੇ ਖਰਚੇ ਵੀ ਟੈਕਸ ਡੀਡੱਕਟੀਬਲ ਹਨ?

ਬੱਚਿਆਂ ਦੀ ਦੇਖ-ਰੇਖ ਵਾਸਤੇ ਬਣੇ ਸਕੂਲ, ਡੇ ਕੇਅਰ ਸੈਂਟਰ ਜਾਂ ਹੋਮ ਕੇਅਰ ਵਿਚ ਕੀਤੇ ਖਰਚੇ ਟੈਕਸ ਵਿਚ ਕਲੇਮ ਕੀਤੇ ਜਾ ਸਕਦੇ ਹਨ। ਜੇ ਰਸੀਦ ਤੁਹਾਡੇ ਨਾਮ ‘ਤੇ ਹੈ ਤਾਂ ਤੁਸੀਂ ਜਾਂ ਤੁਹਾਡੇ ਸਪਾਊਜ਼ ਇਹ ਖਰਚੇ ਕਲੇਮ ਕਰ ਸਕਦੇ ਹਨ। ਬੱਚਿਆਂ ਦੀ ਉਮਰ ਦੇ ਹਿਸਾਬ ਨਾਲ  ਸਮਰ ਕੈਂਪ ਦੇ ਖਰਚੇ ਵੀ ਕਲੇਮ ਕੀਤੇ ਜਾ ਸਕਦੇ ਹਨ। ਜੇ ਬੱਚਾ ਛੋਟਾ ਹੈ ਕੈਂਪ ਅਟੈਂਡ ਕਰਨ ਵਾਸਤੇ ਇਕੱਲਾ ਨਹੀਂ ਜਾ ਸਕਦਾ, ਸੁਪਰਵੀਜ਼ਨ ਵਿਚ ਹੀ ਜਾ ਸਕਦਾ ਹੈ ਤਾਂ ਇਹ ਖਰਚੇ ਵੀ ਕਲੇਮ ਕਰ ਸਕਦੇ ਹਾਂ। ਪਰ ਜੇ ਬੱਚੇ ਦੀ ਉਮਰ ਵੱਧ ਹੈ ਅਤੇ ਆਪਣਾ ਧਿਆਨ ਆਪ ਰੱਖ ਸਕਦਾ ਹੈ ਤਾਂ ਇਹ ਖਰਚੇ ਕਲੇਮ ਨਹੀਂ ਹੋ ਸਕਦੇ। ਰਾਤ ਦੇ ਕੈਂਪ ਦੇ ਪੂਰੇ ਦੇ ਪੂਰੇ ਖਰਚੇ ਕਲੇਮ ਨਹੀਂ ਕਰ ਸਕਦੇ, ਇਹ ਇਕ ਲਿਮਟ ਤੱਕ ਹੀ ਕਲੇਮ ਕੀਤੇ ਜਾ ਸਕਦੇ ਹਨ। ਇਹ ਖਰਚੇ ਆਪਣੇ ਕਈ ਨੇੜੇ ਦੇ ਰਿਸ਼ਤੇਦਾਰਾਂ ਦੇ ਨਾਮ ‘ਤੇ ਨਹੀਂ ਪਾ ਸਕਦੇ। ਜੇ ਦਾਦੀ ਦੇ ਨਾਮ ‘ਤੇ ਤੁਸੀਂ ਕੇਅਰਗਿਵਰ ਦੇ ਖਰਚੇ ਪਹਿਲਾਂ ਹੀ ਪਾਏ ਹੋਏ ਹਨ ਤਾਂ ਦਾਦੀ ਦੇ ਨਾਮ ‘ਤੇ ਹੁਣ ਚਾਈਲਡ ਕੇਅਰ ਦੇ ਖਰਚੇ ਨਹੀਂ ਪਾ ਸਕਦੇ। ਇਸ ਤਰ੍ਹਾਂ ਹੀ ਵੱਡੇ ਬੱਚੇ ਨੂੰ ਛੋਟੇ ਬੱਚੇ ਦੀ ਦੇਖਭਾਲ ਕਰਨ ਵਾਸਤੇ ਹਾਇਰ ਨਹੀਂ ਕਰ ਸਕਦੇ ਜੇ ਦੋਨਾਂ ਬੱਚਿਆਂ ਦੀ ਉਮਰ ਵਿਚ 8-9 ਸਾਲ ਦਾ ਹੀ ਗੈਪ ਹੈ। ਇਸ ਤਰ੍ਹਾਂ ਦੇ ਪਾਏ ਖਰਚੇ ਸੀ ਆਰ ਏ ਵੱਲੋਂ ਕੱਟ ਦਿਤੇ ਜਾਂਦੇ ਹਨ ਅਤੇ ਰਿਕਵਰੀ ਵੀ ਪੈ ਜਾਂਦੀ ਹੈ। ਇਹਨਾਂ ਸਾਰੇ ਖਰਚਿਆਂ ਦੀ ਬੱਚੇ ਦੀ ਉਮਰ ਦੇ ਹਿਸਾਬ ਨਾਲ ਇਕ ਲਿਮਟ ਹੁੰਦੀ ਹੈ। ਆਮ ਤੌਰ ‘ਤੇ ਘੱਟ ਆਮਦਨ ਵਾਲਾ ਸਪਾਊਜ਼ ਹੀ ਇਹ ਖਰਚੇ ਕਲੇਮ ਕਰਦਾ ਹੈ। ਇਹ ਸਾਰੇ ਚਾਈਲਡ ਕੇਅਰ ਦੇ ਖਰਚੇ ਤਾਂ ਹੀ ਕਲੇਮ ਕੀਤੇ ਜਾ ਸਕਦੇ ਹਨ ਜੇ ਤੁਸੀਂ ਕੰਮ ਤੇ ਜਾਂਦੇ ਹੋ ਜਾਂ ਸਕੂਲ ਅਟੈਂਡ ਕਰਦੇ ਹੋ। ਛੋਟ ਇਹ ਹੈ ਕਿ ਜੇ ਤੁਸੀਂ ਮੈਟਰਨਿਟੀ ਲੀਵ ਤੇ ਹੋ ਤਾਂ ਦੂਜੇ ਬੱਚਿਆਂ ਦੇ ਖਰਚੇ ਕਲੇਮ ਕਰ ਸਕਦੇ ਹਾਂ। ਗਲਤ ਤਰੀਕੇ ਨਾਲ ਕਲੇਮ ਕੀਤਾ ਖਰਚਾ ਵਾਪਸ ਦੇਣਾ ਪੈ ਸਕਦਾ ਹੈ।

ਸਵਾਲ-4-ਵਰਕਿੰਗ ਇਨਕਮ ਟੈਕਸ ਬੈਨੀਫਿਟ ਕੀ ਹੈ?

ਇਹ ਬੈਨੀਫਿਟ ਉਨ੍ਹਾਂ ਕੰਮ ਕਰਨ ਵਾਲਿਆਂ ਵਾਸਤੇ ਹੈ ਜਿਹਨਾਂ ਦੀ ਆਮਦਨ ਬਹੁਤ ਘੱਟ ਹੈ। ਜੇ ਤੁਸੀਂ ਕੈਨੇਡਾ ਦੇ ਪੱਕੇ ਨਿਵਾਸੀ ਹੋ ਅਤੇ ਤੁਹਾਡੀ ਉਮਰ 19 ਸਾਲ ਦੀ ਹੋ ਗਈ ਹੈ ਤਾਂ ਤੁਸੀਂ ਇਹ ਬੈਨੀਫਿਟ ਲੈ ਸਕਦੇ ਹੋ। ਪਰ ਜੇ ਤੁਸੀਂ ਵਿਆਹੇ ਹੋਏ ਹੋ ਜਾਂ ਕੋਈ ਬੱਚਾ ਤੁਹਾਡੇ ‘ਤੇ ਨਿਰਭਰ ਹੈ ਤਾਂ 19 ਸਾਲ ਤੋਂ ਘੱਟ ਉਮਰ ਦੇ ਕੰਮ ਕਰਨ ਵਾਲੇ ਨੂੰ ਵੀ ਇਹ ਲਾਭ ਮਿਲ ਸਕਦਾ ਹੈ। ਦੂਸਰੀ ਸ਼ਰਤ ਇਹ ਹੈ ਕਿ ਤੁਸੀਂ ਇਸ ਸਾਲ 13 ਹਫਤਿਆਂ ਤੋਂ ਵੱਧ ਵਾਸਤੇ ਫੁਲ ਟਾਈਮ ਸਟੂਡੈਂਟ ਨਹੀਂ ਹੋ ਸਕਦੇ।

ਜੇ ਤੁਹਾਡੀ ਨੈਟ ਆਮਦਨ 11525 ਡਾਲਰ ਤੋਂ ਘੱਟ ਹੈ ਤਾਂ ਇਹ ਲਾਭ ਤੁਹਾਨੂੰ ਮਿਲ ਸਕਦਾ ਹੈ। ਜੇ ਤੁਸੀਂ ਵਿਆਹੇ ਹੋਏ ਹੋ, ਡਿਸਏਬਲ ਹੋ ਜਾਂ ਕੋਈ ਬੱਚਾ ਤੁਹਾਡੇ ‘ਤੇ ਨਿਰਭਰ ਹੈ ਤਾਂ ਇਸ ਤੋਂ ਵੱਧ ਆਮਦਨ ‘ਤੇ ਵੀ ਇਹ ਬੈਨੀਫਿਟ ਮਿਲ ਸਕਦਾ ਹੈ।

ਪਰਸਨਲ ਟੈਕਸ ਜਾਂ ਬਿਜਨਸ ਟੈਕਸ ਭਰਨ ਸਮੇਂ ਅਸੀਂ ਇਹ ਧਿਆਨ ਰੱਖਦੇ ਹਾਂ ਕਿ ਤੁਹਾਨੂੰ ਵੱਧ ਤੋਂ ਵੱਧ ਰੀਫੰਡ ਮਿਲੇ ਅਤੇ ਜੇ ਆਡਿਟ ਆ ਜਾਵੇ ਤਾਂ ਤੁਹਾਡੀ ਰਿਟਰਨ ਆਡਿਟ ਵਿਚੋਂ ਆਪਣੇ ਆਪ ਪਾਸ ਹੋ ਜਾਵੇ। ਪਨੈਲਿਟੀ ਲੱਗ ਗਈ ਹੈ, ਜਾਂ ਸੀ ਆਰ ਏ ਤੋਂ ਕੋਈ ਲੈਟਰ ਆਇਆ ਹੈ ਅਤੇ ਜੇ ਬਿਜਨਸ ਟੈਕਸ ਫਾਈਲ ਕਰਨਾ ਹੈ, ਕੋਈ ਕੰਪਨੀ ਖੋਲ੍ਹਣੀ ਹੈ ਤਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ-416-300-2359 ‘ਤੇ।

Check Also

ਕੈਨੇਡੀਅਨ ਫੋਰਸਜ਼ ਬੇਸ ਵਿਚ

ਜਰਨੈਲ ਸਿੰਘ (ਕਿਸ਼ਤ 14ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਰਿਸ਼ਤੇਦਾਰਾਂ ਵੱਲੋਂ ਪਾਰਟੀਆਂ ਸ਼ੁਰੂ ਹੋ …