6.3 C
Toronto
Wednesday, May 6, 2026
spot_img
Homeਰੈਗੂਲਰ ਕਾਲਮਪਰਵਾਸੀ ਨਾਮਾ

ਪਰਵਾਸੀ ਨਾਮਾ

ਕਰੋਨਾ ਦਾ ਨਵਾਂ ਰੂਪ

Pfizer ਤੇ Moderna ਸੀ ਕਰੋਨੇ ਨੂੰ ਠੱਲ ਪਾਈ,
ਪਰ ਇਹ ਆ ਗਿਆ ਬਦਲ ਕੇ ਰੰਗ਼ ਯਾਰੋ।
ਪਿਆਸ ਬੁਝੀ ਨਹੀਂ ਲੱਖਾਂ ਦੀ ਜਾਨ ਲੈ ਕੇ,
ਇਹਦੀ ਰੁਕੇਗੀ ਖੌਰੇ ਕਦੋਂ ਮੰਗ ਯਾਰੋ।
ਭਾਫ਼ਾਂ ਲੈ-ਲੈ ਨੱਕ ਵੀ ਮੋਂਮ ਹੋਇਆ,
ਮੂੰਹ ਤੇ ਮਾਸਕ ਵੀ ਮਾਰੇ ਹੁਣ ਡੰਗ਼ ਯਾਰੋ।
ਨਾ ਜੱਫ਼ੀਆਂ ਨਾ ਹੀ Hand Sake ਹੁੰਦੇ,
ਸਾਡੇ ਜਿਉਣ ਦਾ ਬਦਲ ਗਿਆ ਢੰਗ ਯਾਰੋ।
ਬੱਝੇ ਮਜ਼ਬੂਰੀਆਂ ਵਿੱਚ Banquet Hall ਜਾਈਏ,
ਨਾਂਹ ਕਰਦਿਆਂ ਵੀ ਆਏ ਹੁਣ ਸੰਗ ਯਾਰੋ।
ਦੋ ਵਰ੍ਹਿਆਂ ਤੋਂ ਸੁੱਕਣੇ ਪਈ ਦੁਨੀਆਂ,
ਅਣਦਿੱਸੇ ਵੈਰੀ ਨਾਲ ਜਾਰੀ ਹੈ ਜੰਗ ਯਾਰੋ ।
Mr. India ਕੋਈ ਅਜੇ ਤਕ ਬਹੁੜਿਆ ਨਾ,
ਮੋਗ਼ੈਮਬੋਂ ਚਾਚਾ ਵੀ ਖਾਸਾ ਹੈ ਤੰਗ ਯਾਰੋ ।
‘ਗਿੱਲ ਬਲਵਿੰਦਰਾ’ ਇਹ ਵੀ ਸੀ ਦਿਨ ਆਉਣੇ,
ਖੰਘ ਆਵੇ ਪਰ ਸਕੀਏ ਨਾ ਖੰਘ ਯਾਰੋ ।
ਗਿੱਲ ਬਲਵਿੰਦਰ CANADA +1.416.558.5530 ([email protected] )

RELATED ARTICLES
POPULAR POSTS