Breaking News

ਗ਼ਜ਼ਲ

ਬਿਨਾਂ ਗੱਲੋਂ ਰੁੱਸੇ ਰਹਿਣਾ, ਤੇਰਾ ਠੀਕ ਨਹੀਂ।
ਦਿਲ ਦੀ ਗੱਲ ਨਾ ਕਹਿਣਾ, ਤੇਰਾ ਠੀਕ ਨਹੀਂ।

ਸਿਤਮ ਤੇਰੇ ਕਦੋਂ ਦੇ ਅਸੀਂ ਭੁੱਲ ਗਏ ਹਾਂ,
ਪਰ ਗ਼ੈਰਾਂ ਨਾਲ ਬਹਿਣਾ, ਤੇਰਾ ਠੀਕ ਨਹੀਂ।

ਝੱਲੀ, ਤੇਰੇ ਝੱਲੇ ਹੋ, ਜੱਗ ਰੁਸਵਾਈ,
ਗਿਣ ਕੇ ਬਦਲੇ ਲੈਣਾ, ਤੇਰਾ ਠੀਕ ਨਹੀਂ।

ਦਿਲ ਨਾ ਹੋਏ ਕਰੀਬ, ਬਦਨਸੀਬ ਕਹੇਂ,
ਚੁੱਪ-ਚਾਪ ਸਭ ਸਹਿਣਾ, ਤੇਰਾ ਠੀਕ ਨਹੀਂ।

ਮੰਜ਼ਿਲ ਕੋਈ ਵੀ ਸਰ ਕਰਨੀ ਨਹੀਂ ਸੌਖੀ,
ਗ਼ਮ ਸੀਨੇ ਵਿੱਚ ‘ਲੁਕਾਣਾ, ਤੇਰਾ ਠੀਕ ਨਹੀਂ।

ਕਬਜ਼ਾ ਨਹੀਂ ਪਹਿਚਾਣ ਹੁੰਦੀ ਹੈ ਰੂਹਾਂ ਦੀ,
ਮੈਨੂੰ ਇੰਜ ਭੁੱਲ ਜਾਣਾ, ਤੇਰਾ ਠੀਕ ਨਹੀਂ।

ਜ਼ਾਮ ਤੇਰੀਆਂ ਅੱਖੀਆਂ ‘ਚੋਂ ਅਸੀਂ ਪੀ ਬੈਠੇ,
ਮੂਹਰੇ ਮੈਖ਼ਾਨਾ ਹੋ ਬਹਿਣਾ, ਤੇਰਾ ਠੀਕ ਨਹੀਂ।

ਤੇਰਾ ਠੀਕ ਨਹੀਂ ‘ਕੱਲਿਆਂ ਗ਼ਮ ਸਹਿਣਾ ਵੀ,
ਸਹਿ ਕੇ ਕੁੱਝ ਨਾ ਕਹਿਣਾ, ਤੇਰਾ ਠੀਕ ਨਹੀਂ।

ਨਹੀਂ ਆਉਣੇ ਸੀ ਸਾਡੇ ਛੱਲੇ ਮੇਚ ਤੇਰੇ,
‘ਹਕੀਰ’ ਗਲੇ ਦਾ ਗਹਿਣਾ, ਤੇਰਾ ਠੀਕ ਨਹੀਂ।

ਸੁਲੱਖਣ ਸਿੰਘ
+647-786-6329

Check Also

ਕੈਨੇਡੀਅਨ ਫੋਰਸਜ਼ ਬੇਸ ਵਿਚ

ਜਰਨੈਲ ਸਿੰਘ (ਕਿਸ਼ਤ 14ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਰਿਸ਼ਤੇਦਾਰਾਂ ਵੱਲੋਂ ਪਾਰਟੀਆਂ ਸ਼ੁਰੂ ਹੋ …