Breaking News
Home / ਰੈਗੂਲਰ ਕਾਲਮ / ਪਰਵਾਸੀਨਾਮਾ

ਪਰਵਾਸੀਨਾਮਾ

ਗਿੱਲ ਬਲਵਿੰਦਰ
+1 416-558-5530

ਕਿਸਾਨਧਰਨੇ ਦੀਕਿਲ੍ਹੇ-ਬੰਦੀ
ਦਿੱਲੀ ਪੁਲਿਸ ਨੂੰ ਉਪਰੋਂ ਹੁਕਮ ਹੋਇਆ,
ਹੋਰ ਵੱਢਣ ਤੋਂ ਬਚਾਉਣਾ ਹੈ ਨੱਕ ਆਪਾਂ।
ਸਾਡੀ ਢਿੱਲ ‘ਤੇ ਉਠਾਵੇ ਨਾ ਕੋਈ ਉਂਗਲ,
ਮਿਟਾਦੇਣਾ ਹੈ ਸਭਦਾ ਸ਼ੱਕ ਆਪਾਂ।
ਸਿੰਘੂ, ਟਿੱਕਰੀ ਅਤੇ ਚਾਹੇ ਗ਼ਾਜ਼ੀਆਬਾਦਹੋਵੇ,
ਪਾਦੇਣੀਹੁਣਚਾਰੇ ਪਾਸੇ ਧੱਕ ਆਪਾਂ।
ਜੈਕਾਰੇ ਛੱਡਣ ਤੇ ਲੰਗਰ ਵੀ ਰੋਜ਼ ਲੱਗਦੇ,
ਵੇਖ-ਵੇਖ ਕੇ ਗਏ ਹਾਂ ਅੱਕ ਆਪਾਂ।
ਸੜਕਾਂ ਪੁੱਟ ਕੇ ਗੱਡ ਦਿਓ ਕਿੱਲ ਪੱਕੇ,
ਅੱਗੇ ਵੱਧਣ ਤੋਂ ਦੇਣੇ ਨੇ ਡੱਕ ਆਪਾਂ।
ਕਿਸੇ ਕਿਸਾਨ ਨੇ ਪਾਇਆ ਜੇ ਕਿਤੇ ਰੌਲਾ,
ਅੱਤਵਾਦੀ ਆਖ ਕੈ ਲੈਣਾਂ ਹੈ ਚੱਕ ਆਪਾਂ।
ਜੇਲ੍ਹ ਸੁੱਟੋ ਰਿਪੋਟਰਜਿਹੜਾਭੇਤਖੋਲ੍ਹੇ,
ਸੁਨਣੀ ਕਿਸੇ ਦੀਨਹੀਂ ਬੱਕ-ਬੱਕ ਆਪਾਂ।
ਅਪੀਲਦਲੀਲਦਾਲਿਆਨਹੀਂ ਅਸੀਂ ਠੇਕਾ,
ਪਰਦੇ ਕੰਨਾਂ ਵਾਲੇ ਲਈਏ ਹੁਣ ਢੱਕ ਆਪਾਂ।
ਧਰਨੇ ਲਾ-ਲਾਪਹਿਲਾਂ ਵੀ ਕਈ ਮੁੜ ਗਏ,
ਕੋਈ ਨਿਆਂ ਨਾ ਦਿੱਤੇ ਕਦੇ ਹੱਕ ਆਪਾਂ।
gillbs@’hotmail.com

Check Also

ਮਨੁੱਖੀ ਹੱਕਾਂ ਲਈ ਲਾਸਾਨੀ ਸ਼ਹਾਦਤ ਦੀ ਮਿਸਾਲ -ਸ੍ਰੀ ਗੁਰੂ ਤੇਗ ਬਹਾਦਰ ਜੀ

(ਕਿਸ਼ਤ ਦੂਜੀ) (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਪਰ ਉਹ ਨਿਰਾਸ਼ ਹੋ ਗਿਆ ਕਿਉਂਕਿ ਉਸ …