2.4 C
Toronto
Thursday, November 27, 2025
spot_img

ਗ਼ਜ਼ਲ

ਬੁਝਦੇ ਦੀਪ ਜਗਾ ਸਕਦੇ ਨੇ ਦੋ ਹੰਝੂ।
ਨੇਰੇ ਨੂੰ ਰੁਸ਼ਨਾ ਸਕਦੇ ਨੇ ਦੋ ਹੰਝੂ।

ਸੂਰਜ ਚੰਨ ਸਿਤਾਰੇ ਬਣ ਕੇ ਚਮਕਣਗੇ,
ਇਕ ਇਤਿਹਾਸਬਣਾਸਕਦੇ ਨੇ ਦੋ ਹੰਝੂ।

ਗੰਦਾ ਫੋੜਾਸਾਫ਼ਕਰਨਲਈਚੀਰਾਦਓ,
ਤੇਜ਼ ਛੁਰੀਵਿਚ ਆ ਸਕਦੇ ਨੇ ਦੋ ਹੰਝੂ।

ਲੰਬੀ ਚੌੜੀ ਇਕ ਚਿੰਗਾਰੀ ਬਣਜਾਂਦੇ,
ਜੰਗਲ ਨੂੰ ਅੱਗ ਲਾਸਕਦੇ ਨੇ ਦੋ ਹੰਝੂ।

ਅਗਰਕ੍ਰਾਂਤੀਵਿਚ ਹਥੌੜਾ ਬਣਜਾਵਣ,
ਪੱਥਰਾਂ ਨੂੰ ਤੜਪਾਸਕਦੇ ਨੇ ਦੋ ਹੰਝੂ।
ਸੁਸਤ ਜ਼ਮੀਰਾਂ ਤੇ ਸੁੱਤੀਆਂ ਤਦਬੀਰਾਂ ਨੂੰ,
ਅੰਦੋਲਨ ਫੇਰਬਣਾਸਕਦੇ ਨੇ ਦੋ ਹੰਝੂ।

ਸੱਚੀ ਪਾਕ ਮੁਹੱਬਤ ਦਿਲ ਵਿੱਚ ਜੇ ਹੋਵੇ,
ਪਿਆਰਦੀ ਮੰਜ਼ਿਲ ਪਾਸਕਦੇ ਨੇ ਦੋ ਹੰਝੂ।

ਲੱਖ ਕਰੋੜਾਂ ਲੋਕਾਂ ਦੀਆਵਾਜ਼ ਬਣਨ,
ਸਾਰਾਤਖ਼ਤਹਿਲਾਸਕਦੇ ਨੇ ਦੋ ਹੰਝੂ।

ਸੀਨੇ ਨਾਲਲਗਾ ਕੇ ਕੋਈ ਵੇਖੇ ਤਾਂ,
‘ਬਾਲਮ’ਵਾਪਸ ਜਾ ਸਕਦੇ ਨੇ ਦੋ ਹੰਝੂ।

ਬਲਵਿੰਦਰਬਾਲਮ
98156-25409

RELATED ARTICLES
POPULAR POSTS