Breaking News
Home / ਰੈਗੂਲਰ ਕਾਲਮ / ਚਿੜੀਓ-ਤੋਤਿਓ ਹੁਣ ਨਾ ਜਾਇਓ…

ਚਿੜੀਓ-ਤੋਤਿਓ ਹੁਣ ਨਾ ਜਾਇਓ…

ਡਾਇਰੀ ਦੇ ਪੰਨੇ
ਨਿੰਦਰ ਘੁਗਿਆਣਵੀ
94174-21700
ਹੁਣ ਚਿੜੀਆਂ ਨਹੀਂ ਆਉਂਦੀਆਂ! ਚਿੜੀਆਂ ਕਿਉਂ ਨਹੀਂ ਆਉਂਦੀਆਂ, ਵਾਰ-ਵਾਰ ਬੁਲਾਈਆਂ ਨੇ? ਚਿੜੀਆਂ ਸਾਥੋਂ ਚਿੜ ਗਈਆਂ ਨੇ ਬੁਰੀ ਤਰ੍ਹਾਂ। ਅਸਾਂ ਆਪ ਚਿੜਾਈਆਂ ਨੇ ਚਿੜੀਆਂ!
ਚਿੜੀਆਂઠਆਪੇ ਨਹੀਂ ਚਿੜਦੀਆਂ,ਉਹ ਤਾਂ ਚਹਿ-ਚਹੁੰਦੀਆਂ ਰਹੀਆਂ ਨੇ ਤੇ ਗੀਤ ਗਾਉਂਦੀਆਂ ਰਹੀਆਂ ਨੇ। ਫਰਰ ਫਰਰ ਕਰਦੀਆਂ ਫੜਫੜਾਉਂਦੀਆਂ ਰਹੀਆਂ ਨੇ, ਧੀਆਂ ਦੀ ਯਾਦ ਦਿਲਾਉਂਦੀਆਂઠਸਾਡੇ ਲਾਗੇ-ਲਾਗੇ ਹੀ ਫਿਰਦੀਆਂ ઠਨੇ ઠਚਿੜੀਆਂ!
ਅਸੀਂ ਹੀ ਹੰਕਾਰੀ ਹਾਂ, ਹੋਕਰੇ ਮਾਰ-ਮਾਰ ਉਡਾਈਆਂ ਅਸਾਂ ਆਪੇ ਚਿੜੀਆਂ, ਇਸੇ ਲਈ ਉਹ ਹੁਣ ਨਹੀਂ ਆਉਂਦੀਆਂ ਸਾਡੇ ਘਰਾਂ ਵਿਚ।
ઠ ઠ ઠ ઠ ઠ ઠ ઠ ઠ ******* ઠ
ਵਿਰਲੀ ਟਾਵੀਂ ਚਿੜੀ ਉਡਦੀ ਦਿਖਦੀ ਹੈ ਤੇ ਅਛੋਪਲੇ ਜਿਹੇ ਅੱਖੋਂ ਉਹਲੇ ਹੋ ਜਾਂਦੀ ਹੈ। ਚਿੜੀਆਂ ਦੇ ਖੰਭਾਂ ਦੀ ઑਫੁਰਰ ਫੁਰਰ਼ ਤੇ ઑਚੀਂ ਚੀਂ ਚੀ਼ ਕਰ ਕੇ ਚਹਿਕਣੇ ਦੀ ਆਵਾਜ ਸੁਣਨ ਨੂੰ ਕੰਨ ਤਰਸ ਗਏ ਨੇ। (ਬੰਦਾ ਹੁਣ ઑਬੰਦਾ਼ ਬਣਨਾ ਚਾਹੁੰਦਾ ਹੈ)।
ਚਿੜੀਆਂ ਉਡਦੀਆਂ ਰਹਿਣਗੀਆਂ ਹਮੇਸ਼ ਦੂਰ ਪਰਾਏ ਦੇਸ਼…ઠਨੀਂ ਮਾਏਂ ਤੈਂ ਕੈਸੇ ਕਰਮ ਲਿਖਾਏ, ਇਨ੍ਹਾਂ ਚਿੜੀਆਂ ਦੇ? ਕਦੀ ਵਾਪਸ ਦੇਸ ਨਹੀਂ ਪਰਤਣਾ ਪਰਦੇਸਣ ਚਿੜੀਆਂ ਨੇ, ਅਸੀਂ ਆਵਾਜ਼ਾਂ ਮਾਰਾਂਗੇ ਪਰ ਇਹ ਨਹੀਂ ਸੁਣਨਗੀਆਂ ਸਾਡੀਆਂ ਆਵਾਜ਼ਾਂ।
ਸੱਚੀਓਂ, ਚਿੜੀਆਂ ਸਾਥੋਂ ਖਿਝੀਆਂ ਹੋਈਆਂ ਨੇ।
ਖਪੀਆਂ ਹੋਈਆਂ ਨੇ ઠਕਿਉਂਕਿ ਅਸੀਂ ਅੱਜਕੱਲ੍ਹ ਵੱਡੀਆਂ ਤੇ ਸ਼ਾਨਦਾਰ ਕੋਠੀਆਂ ਵਿਚ ਰੌਸ਼ਨਦਾਨ ਨਹੀਂ ਰਖਦੇ, ਜੋ ਘਰ ਨੂੰ ਰੋਸ਼ਨੀ ਦੇਂਦੇ ਸਨ, ਜਾਂ ਚਿੜੀਆਂ ਨੂੰ ਆਲਣੇ ਪਾਉਣ ਵਾਸਤੇ ਨੁੱਕਰ ઠਦੇ ਦੇਂਦੇ ਸਨ ਭੋਰਾ ਭਰ! ਅਸੀਂ ਤਾਂ ਹਨੇਰੇ ਵਿਚ ਗੁਆਚ ਜਾਣਾ ਚਾਹੁੰਦੇ ਹਾਂ। ਅਸੀਂ ਇਨ੍ਹਾਂ ਦੇ ਆਲਣੇ ਪਾਉਣ ਨੂੰ ਵੀ ਥਾਂ ਨਹੀਂ ਛੱਡੀ ਰਤਾ ઠਵੀ। ਇਸੇ ਕਰਕੇ ਇਹ ਹੁਣ ਹੁਣ ਤੀਲਾ ਤੀਲਾ ਨਹੀਂ ਚੁਗਦੀਆਂ ਤੇ ਆਲਣਾ ਨਹੀਂ ਬਣਾਉਂਦੀਆਂ, ਪਰਦੇਸ ਦਾ ਮੂੰਹ ਤੱਕਦੀਆਂ ਨੇ ਸਾਡੀਆਂ ਚਿੜੀਆਂ। ਇਹ ਆਖਦੀਆਂ ਜਹਾਜ਼ੇ ਚੜ ਗਈਆਂ ઠਨੇ ਕਿ ਤੁਸੀਂ ਤੇ ਆਪ ઑਤੀਲਾ ਤੀਲਾ ਹੋ ਗਏ ਓ, ਅਸੀਂ ਕਿਵੇਂ ਇਕੱਠੇ ਕਰੀਏ ਖਿਲਰੇ ਪੁਲਰੇ ਥੁਆਡੇ ਤੀਲੇ! ਤੁਸੀਂ ਤਿਲਮਿਲਾਉਂਦੇ ਰਹਿ ਜਾਉਗੇ ਬੰਦਿਓ!
*******
ਕਰੋਨਾ ਆਈ ਹੈ। ਡਾਇਰੀ ਲਿਖ ਰਿਹਾਂ ਵਿਹੜੇ ਵਿਚ ਬੈਠਾ।
ਕੁਛ ਰੰਗੀਨ ਚਿੜੀਆਂ ਸਾਡੇ ਘਰ ਨਿੱਕੇ ਵੱਡੇ ਬੂਟਿਆਂ ਉਤੇ ਆਣ ਕੇ ਬਹਿਣ ਲੱਗੀਆਂ ਨੇ। ਗਾਉਂਦੀਆਂ ਨੇ। ਫੁਰਰ ਫੁਰਰ ਕਰਕੇ ਖੰਭ ਫੜਫੜਾਉਂਦੀਆਂ ਨੇ ਤੇ ઠਖੁਸ਼ੀ ਭਰੇ ਸ਼ੋਰ ਪਾਉਣ ਦੇ ਰੌਂਅ ਵਿਚ ਨੇ। ਸਾਰਾ ਟੱਬਰ ਖੁਸ਼ ਹੈ ਨੀਲੀਆਂ, ਕਾਲੀਆਂ ਤੇ ਹਰੀਆਂ ਰੰਗੀਨ ਚਿੜੀਆਂ ਆਈਆਂ ਦੇਖ ਕੇ! ਸਾਡੇ ਨਿੱਕੇ ਹੁੰਦਿਆਂ ਸਮੇਂ ਦੀਆਂ ਇਕੋ ਰੰਗੀਆਂ ઠਹੀ ઠਦਿਖਦੀਆਂ ਸਨ। ઠਕੋਈ ਟਾਵੀਂ ਟਾਵੀਂ ਤੇ ਕਾਲੀ ਚੁੰਝ ਵਾਲਾ ਚਿੜਾ, (ਜੋ ਅਸੀਂ ਬਚਪਨ ਵਿਚ ਚਿੜੀਆਂ ਨਾਲ ਚੁੰਝਾਂ ਭਿੜਾਉਂਦਾ ਦੇਖਦੇ ਸਾਂ, ਹੁਣ ਨਹੀਂ ਦਿਖਦਾ! ਕੀ ਚਿੜੀਆਂ ਰੰਡੀਆਂ ਹੋ ਗਈਆਂ? ਚਿੜੇ ਕਿੱਥੇ ਹਨ? ਮੈਂ ਆਪਣੇ ਆਪ ਨੂੰ ਪੁੱਛਿਆ ਹੈ, ਕਮਲਾ ਰਮਲਾ ਜਿਹਾ ਸਵਾਲ।)
*******
ਘੁਮਿਆਰ ਮਿੱਟੀ ਪਕਾ ਕੇ ਭਾਂਡੇ ਵੇਚ ਰਹੇ ਨੇ ਆਪਣੇ ਦਰਾਂ ਮੂਹਰੇ ਰੱਖ ਕੇ। ਕਿਸੇ ਨੂੰ ਬਹਿਣ ਦੀ ਲੋੜ ਨਹੀਂ ਇਸ ਪੱਕੀ ਹੋਈ ਮਿੱਟੀ ਦੀ ਰਾਖੀ! ਜਦ ਕੋਈ ਗਾਹਕ ਆਵੇਗਾ, ਘੁਮਿਆਰਨਾਂ ਜਾਂ ਘਰ ਦਾ ਕੋਈ ਬੁੱਢਾ ਜੀਅ ਆਣ ਕੇ ਭਾਂਡਾ ਵੇਚ ਦੇਵੇਗਾ। ਇੱਕ ਦਿਨ ਮਾਂ ਨੇ ਆਖਿਆ ਕਿ ਦਹੀਂ ਜਮਾਉਣ ਵਾਸਤੇ ਛੋਟਾ ਜਿਹਾ ਕੁੱਜਾ ਲੈ ਆਵੀਂ। ਕੁੱਜਾ ਲੈਣ ਗਿਆ ਤਾਂ, ਉਥੇ ਟੰਗੇ ਪਏ ਆਲਣੇ ਦਿਸ ਗਏ। ਇਹ ਆਲਣੇ ਪੰਛੀਆਂ ਨੇ ਨਹੀਂ ਬਣਾਏ, ਸਗੋਂ ਬੰਦੇ ਨੇ ਬਣਾਏ ਨੇ ਪੰਛੀਆਂ ਨੂੰ ઑਭੁਲੇਖ਼ਾ ਦੇਣ ਲਈ।
ਸੋਚਦਾ ਹਾਂ ਕਿ ਖਵਰੈ, ਇਹ ਆਲਣੇ ਲਿਜਾ ਟੰਗਾਂਗਾ ਘਰੇ, ਹਰੇ ਭਰੇ ਬੂਟਿਆਂ ਤੇ ਰੁੱਖਾਂ ਵਿਚ,ਤਾਂ ਕੋਈ-ਕੋਈ ਚਿੜੀ ਆਣ ਕੇ ਤੀਲੇ ਰੱਖਣ ਲੱਗ ਜਾਵੇਗੀ। ਹੋਰ ਚੰਗੀ ਰੌਣਕ ਹੋ ਜਾਵੇਗੀ। ਇਕ ਚਿੜੀ ਆਈ ਦੇਖ ਹੋਰ ਚਿੜੀਆਂ ਉਡੀਆਂ ਆਉਣਗੀਆਂ ઑਚੀਂ ਚੀਂ਼ ઠਤੇ ઑਫਰਰ ਫਰਰ਼ ਕਰਦੀਆਂ!
ਬੜੇ ਚਾਅ ਨਾਲ ਆਲਣੇ ਟੰਗੇ ਸਨ।
ਬੜੇ ਦਿਨ ਆਲਣਿਆਂ ਦੇ ਖਾਲੀ-ਖਾਲੀ ਮੂੰਹ ਦੇਖੇ। ਆਲਣਿਆਂ ਦੇ ਮੂੰਹ ਭੀੜੇ-ਭੀੜੇ ਮਹਿਸੂਸ ਹੋਏ, ਤਾਂ ਚਾਕੂ ਚੁੱਕਿਆ, ਛਾਂਗ ਕੇ ਖੁੱਲ੍ਹੇ ਕਰ ਦਿੱਤੇ ਆਲਣਿਆਂ ਦੇ ਮੂੰਹ।
ਆਥਣ ਸਵੇਰ ਘਰ ਆਣ ਜਾਣ ਵੇਲੇ ਪੁੱਛਿਆ ਕਿ ਕੋਈ ਚਿੜੀ ਆਈ ਸੀ ਅੱਜ? ਕੋਈ ਜੁਆਬ ਨਹੀਂ ਮਿਲਿਆ। ਜਿਵੇਂ ਸਾਡਾ ਸਾਰਾ ਟੱਬਰ ਗੂੰਗਾ ਹੈ !
ਚਿੜੀਆਂ ਆਲ੍ਹਣਿਆਂ ਵੱਲ ਨਹੀਂ ਆਈਆਂ। ਵਾਰ-ਵਾਰ ਬੁਲਾਈਆਂ!
ਇਕ ਦਿਨ ਮਾਂ ਆਖਣ ਲੱਗੀ-”ਤੂੰ ਲੱਖ ਆਲ੍ਹਣੇ ਟੰਗ ਲੈ ਤੇ ਮਣਾਂ ਮੂੰਹੀ ਜ਼ੋਰ ਲਾ ਲੈ ਪੁੱਤ, ਇਨਾ੍ਹਂ ਚਿੜੀਆਂ ਨੇ ਓਪਰੇ ਆਲਣਿਆਂ ਵਿਚ ਨਹੀਂ ਬਹਿਣਾ, ਏਹ ਆਪਣੇ ਤੀਲਾ-ਤੀਲਾ ਜੋੜ ਕੇ ਬਣਾਏ ਆਲਣਿਆਂ ਵਿਚ ਈ ਬਹਿੰਦੀਆਂ ਨੇ।”
ਮਾਂ ਦੀ ਆਖੀ ਸੱਚੀ ਸੀ।
ਬੰਦੇ ਦੇ ਬਣਾਏ ਆਲਣਿਆਂ ਦੇ ਮੂੰਹ ਅੱਡੇ ਹੋਏ ਹਨ, ઠਕੋਈ ਚਿੜੀ ਨਹੀਂ ਆਈ ਇਨਾ੍ਹਂ ਦੇ ਲਾਗੇ। ਆਲਣੇ ਖਾਲੀ ਮੂੰਹ ਅੱਡੀ ਸਾਡਾ ਵਿਹੜਾ ਦੇਖ ਰਹੇ ਨੇ। ਮੈਂ ਉਦਾਸ ਹਾਂ।
(10 ਜੂਨ,2020)
ਤੋਤਿਆਂ ਦੀ ਵਾਪਸੀ!
ਤੋਤੇ ਆ ਗਏ ਨੇ ਫਿਰ! ਬਚਪਨ ਵਿਚ ਵੇਖੇ ਤੋਤੇ ਅਚਾਨਕ ਅਲੋਪ ਹੋ ਗਏ ਸਨ। ਨਿਆਣੀ ਉਮਰੇ ਤੋਤਿਆਂ ਨਾਲ ਖੇਲ੍ਹਦਿਆਂ ਤੇ ਕਲੋਲਾਂ ਕਰਦਿਆਂ ਬਿਤਾਇਆ ਵੇਲਾ ਯਾਦਾਂ ਦੀ ਗੱਠ ਮਾਰੀ ਬੈਠਾ ਹੈ। ਰਮਣੀਕ ਵੇਲਾ ਸੀ ਉਹ। ਕੱਚੀਆਂ ਕੰਧਾਂ ਅੱਧ-ਢੱਠੀਆਂ, ਵਿਚ ਤੋਤੇ ਮੋਘਰੇ ਕਰਦੇ। ਘਰ ਪੱਕੇ ਹੋਏ। ਕੋਠੀਆਂ ਉੱਸਰੀਆਂ। ਰੁੱਖ ਵਢੀਜੇ। ਬਿਜਲੀ ਤੇ ਫੋਨ ਟਾਵਰਾਂ ਦੀਆਂ ਤਾਰਾਂ ਦੇ ਜਮਘਟੇ ਵੱਜੇ। ਖੇਤੀਂ ਜ਼ਹਿਰ ਛਿੜਕੀ ਜਾਣ ਲੱਗੀ। ਫੈਕਟਰੀਆਂ ਦਾ ਅੰਨ੍ਹਾ ਧੂੰਆਂ ਧੂਅ ਕੇ ਲੈ ਗਿਆ ਵੰਨ ਸੁਵੰਨੜੇ ਪੰਛੀਆਂ ਨੂੰ ਸਾਥੋਂ ਬੜੀ ਦੂਰ। ਬੰਦਾ ਤਾਂ ਮਰਨਾ ਸੀ ਪੰਛੀ ਵੀ ਕੈਂਸਰ ਦੇ ਕਹਿਰ ਤੋਂ ਬਚ ਨਾ ਸਕੇ। ਅਜਿਹੇ ਵਿਚ ਤੋਤੇ ਕੀ ਕਰਦੇ? ਤੋਤੇ ਤੁਰਗੇ ਦੂਰ ਕਿਧਰੇ ਅਣਦੱਸੀ ਥਾਵੇਂ!
ਹੁਣ ਕਰੋਨਾ ਆਈ। ਤੋਤੇ ਲਿਆਈ। ਮੁੱਦਤਾਂ ਮਗਰੋਂ ਹਰੇ-ਹਰੇ ਲਾਲ ਚੁੰਝਾਂ ਵਾਲੇ ਤੋਤੇ ਤੱਕੇ ਸਾਡੇ ਖੇਤਾਂ ਬੰਨੇ ਉਡਦੇ ਤੇ ਗਾਉਂਦੇ। ਮਨ ਹੁਲਾਰ ਵਿਚ ਆ ਗਿਐ। ਬਚਪਨ ਵੀ ਚੇਤੇ ਆਇਐ। ਪੁਰਾਣੇ ਘਰ ਦੀ ਹਵੇਲੀ। ਲੰਮੀਆਂ ਗਾਰੇ ਦੀਆਂ ਕੰਧਾਂ। ਮਾੜਚੂ ਜਿਹਾ ਜੰਡ। ਅੱਧ ਸੁੱਕੀ ਪੁਰਾਣੀ ਕਿੱਕਰ ਤੇ ਬੁੱਢੀ ਬੇਰੀ! ਏਨਾ ਕੁਝ ਚੇਤੇ ਕਰਵਾ ਦਿੱਤੈ, ਤੋਤਿਓ ਤੁਹਾਡਾ ਸਵਾਗਤ ਹੈ। ਹੁਣ ਤੁਹਾਨੂੰ ਜਾਣ ਨਹੀਂ ਦੇਣਾ ਅਸਾਂ। ਪਿੰਜਰੇ ਵੀ ਨਹੀਂ ਪਾਉਣਾ ਤੁਹਾਨੂੰ, ਬਸ… ਆਸ-ਪਾਸ ਉਡਦੇ-ਗਾਉਂਦੇ ਦੇਖਣਾ ਹੈ। ਏਨਾ ਈ ਬਹੁਤ ਹੈ, ਬੰਦਾ ਤਾਂ ਰੱਜਦਾ ਈ ਨਹੀਂ ਕਿਤੇ! ਅੱਜ ਦੀ ਡਾਇਰੀ ਦੇ ਪੰਨੇ ਥੁਆਡੇ ਨਾਂ!
ੲੲੲ

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …