Breaking News
Home / ਜੀ.ਟੀ.ਏ. ਨਿਊਜ਼ / ਪਬਲਿਕ ਟਰਾਂਜਿਟ ਪ੍ਰੋਜੈਕਟਾਂ ਲਈ 15 ਬਿਲੀਅਨ ਡਾਲਰ ਮੁਹੱਈਆ ਕਰਵਾਏਗੀ ਟਰੂਡੋ ਸਰਕਾਰ

ਪਬਲਿਕ ਟਰਾਂਜਿਟ ਪ੍ਰੋਜੈਕਟਾਂ ਲਈ 15 ਬਿਲੀਅਨ ਡਾਲਰ ਮੁਹੱਈਆ ਕਰਵਾਏਗੀ ਟਰੂਡੋ ਸਰਕਾਰ

ਓਟਵਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਦੇਸ਼ ਭਰ ਵਿੱਚ ਪਬਲਿਕ ਟਰਾਂਜਿਟ ਪ੍ਰੋਜੈਕਟਾਂ ਲਈ ਫੈਡਰਲ ਸਰਕਾਰ 15 ਬਿਲੀਅਨ ਡਾਲਰ ਮੁਹੱਈਆ ਕਰਾਵੇਗੀ ਹਾਲਾਂਕਿ ਬਹੁਤਾ ਪੈਸਾ ਇਸ ਦਹਾਕੇ ਦੇ ਅੰਤ ਤੱਕ ਨਹੀਂ ਆਉਣ ਵਾਲਾ। ਟਰੂਡੋ ਨੇ ਆਖਿਆ ਕਿ ਵਾਅਦੇ ਮੁਤਾਬਕ ਨਵੇਂ ਪਬਲਿਕ ਟਰਾਂਜਿਟ ਫੰਡਿੰਗ ਲਈ 14.9 ਬਿਲੀਅਨ ਡਾਲਰ ਦੀ ਇਹ ਰਕਮ ਅੱਠ ਸਾਲਾਂ ਦੇ ਅਰਸੇ ਵਿੱਚ ਵੰਡੀ ਜਾਵੇਗੀ। ਇਹ ਰਕਮ 2026 ਤੋਂ ਮਿਲਣੀ ਸ਼ੁਰੂ ਹੋਵੇਗੀ। ਸਾਲ ਦਾ 3 ਬਿਲੀਅਨ ਡਾਲਰ ਦਾ ਸਥਾਈ ਪਬਲਿਕ ਟਰਾਂਜਿਟ ਫੰਡ 2026-27 ਵਿੱਚ ਸ਼ੁਰੂ ਹੋਵੇਗਾ। ਫੈਡਰੇਸ਼ਨ ਆਫ ਕੈਨੇਡੀਅਨ ਮਿਊਂਸਪੈਲਿਟੀਜ਼ ਵੱਲੋਂ ਸਰਕਾਰ ਦੇ ਇਸ ਫੈਸਲੇ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਇਨ੍ਹਾਂ ਨਵੇਂ ਫੰਡਾਂ ਨਾਲ ਸਿਟੀਜ਼ ਨੂੰ ਆਪਣੀਆਂ ਲੰਮੇਂ ਸਮੇਂ ਤੋਂ ਰੁਕੀਆਂ ਹੋਈਆਂ ਯੋਜਨਾਵਾਂ ਨੂੰ ਪੂਰਾ ਕਰਨ ਵਿੱਚ ਮਦਦ ਮਿਲੇਗੀ ਜਦਕਿ ਕੈਨੇਡੀਅਨ ਨੂੰ ਦੂਰ ਨੇੜੇ ਆਉਣਾ ਜਾਣਾ ਸੌਖਾ ਹੋ ਜਾਵੇਗਾ ਤੇ ਕਲਾਈਮੇਟ ਚੇਂਜ ਨਾਲ ਲੜਨਾ ਵੀ ਸੁਖਾਲਾ ਹੋ ਜਾਵੇਗਾ। ਟਰੂਡੋ ਨੇ ਆਖਿਆ ਕਿ ਇਸ ਤਰ੍ਹਾਂ ਦੇ ਨਿਵੇਸ ਨਾਲ ਕੈਨੇਡਾ ਆਪਣੇ ਕਲਾਈਮੇਟ ਟੀਚਿਆਂ ਨੂੰ ਇਲੈਕਟ੍ਰੀਫਾਈਂਗ ਫਲੀਟਸ ਰਾਹੀਂ ਪੂਰਾ ਕਰ ਸਕੇਗਾ ਤੇ ਇਸ ਤਰ੍ਹਾਂ ਬਹੁਤੇ ਲੋਕ ਆਪਣੀਆਂ ਕਾਰਾਂ ਨੂੰ ਛੱਡ ਕੇ ਟਰਾਂਜਿਟ ਦੀ ਵਰਤੋਂ ਕਰਨੀ ਸੁਰੂ ਕਰਨਗੇ।
ਏਅਰ ਕੈਨੇਡਾ 1500 ਕਾਮਿਆਂ ਦੀ ਕਰੇਗਾ ਛਾਂਟੀ
ਮਾਂਟਰੀਅਲ : ਕਰੋਨਾ ਵਾਇਰਸ ਦੇ ਚਲਦਿਆਂ ਪਏ ਘਾਟੇ ਕਾਰਨ ਏਅਰ ਕੈਨੇਡਾ ਨੇ ਅਸਥਾਈ ਤੌਰ ‘ਤੇ ਆਪਣੇ 1500 ਕਾਮਿਆਂ ਦੀ ਛਾਂਟੀ ਕਰਨ ਦਾ ਫੈਸਲਾ ਕੀਤਾ ਹੈ।
ਏਅਰ ਕੈਨੇਡਾ ਨੇ ਕੁੱਝ ਸਮੇਂ ਲਈ ਵਿਦੇਸ਼ੀ ਉਡਾਣਾਂ ਵੀ ਰੱਦ ਕਰਨ ਦਾ ਫ਼ੈਸਲਾ ਲਿਆ ਹੈ। ਏਅਰ ਕੈਨੇਡਾ ਦੇ ਇੱਕ ਬੁਲਾਰੇ ਨੇ ਕਿਹਾ ਕਿ ਕੋਵਿਡ-19 ਦੇ ਚਲਦਿਆਂ ਪੈ ਰਹੇ ਘਾਟੇ ਕਾਰਨ ਕੰਪਨੀ ਨੇ ਆਪਣੇ ਕਈ ਕੌਮੀ ਤੇ ਕੌਮਾਂਤਰੀ ਰੂਟਾਂ ਵਿੱਚ ਕਟੌਤੀ ਕਰਨ ਦਾ ਫ਼ੈਸਲਾ ਕੀਤਾ ਹੈ।

Check Also

ਫੋਰਡ ਸਰਕਾਰ ਨੇ ਪੇਸ਼ ਕੀਤਾ 214 ਬਿਲੀਅਨ ਦੇ ਖਰਚੇ ਵਾਲਾ ਬਜਟ

ਲਿਬਰਲ ਆਗੂ ਬੌਨੀ ਕ੍ਰੌਂਬੀ ਨੇ ਬਜਟ ਦੀ ਜਮ ਕੇ ਕੀਤੀ ਆਲੋਚਨਾ ਓਨਟਾਰੀਓ/ਬਿਊਰੋ ਨਿਊਜ਼ : ਡਗ …