12.8 C
Toronto
Thursday, September 24, 2026
spot_img
Homeਜੀ.ਟੀ.ਏ. ਨਿਊਜ਼ਸਰਵੇਖਣ ਏਜੰਸੀ ਨੈਨੋਜ਼ ਦਾ ਦਾਅਵਾ

ਸਰਵੇਖਣ ਏਜੰਸੀ ਨੈਨੋਜ਼ ਦਾ ਦਾਅਵਾ

ਸਰਵੇਖਣ ਏਜੰਸੀ ਨੈਨੋਜ਼ ਦਾ ਦਾਅਵਾਜਸਟਿਨ ਟਰੂਡੋ ਦੀ ਥਾਂ ਪੌਲੀਏਵਰ ਨੂੰ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੇ ਹਨ ਕੈਨੇਡਾ ਵਾਸੀ
ਓਟਵਾ/ਬਿਊਰੋ ਨਿਊਜ਼ : ਆਪਣੇ ਪਸੰਦੀਦਾ ਪ੍ਰਧਾਨ ਮੰਤਰੀ ਵਜੋਂ ਕੈਨੇਡੀਅਨ ਕਿਸ ਆਗੂ ਨੂੰ ਦੇਖਦੇ ਹਨ, ਇਸ ਮਾਮਲੇ ਵਿੱਚ ਲਿਬਰਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਪਛਾੜਦਿਆਂ ਹੋਇਆਂ ਕੰਸਰਵੇਟਿਵ ਆਗੂ ਪਇਏਰ ਪੌਲੀਏਵਰ ਅੱਗੇ ਲੰਘ ਗਏ ਹਨ। ਇਹ ਖੁਲਾਸਾ ਸਰਵੇਖਣ ਏਜੰਸੀ ਨੈਨੋਜ਼ ਵੱਲੋਂ ਕਰਵਾਏ ਗਏ ਤਾਜ਼ਾ ਸਰਵੇਖਣ ਵਿਚ ਕੀਤਾ ਗਿਆ ਹੈ।
ਇਸ ਸਰਵੇਖਣ ਦੇ ਹਿਸਾਬ ਨਾਲ ਲਿਬਰਲਾਂ ਲਈ ਸਮਾਂ ਇਸ ਵੇਲੇ ਕੋਈ ਬਹੁਤਾ ਵਧੀਆ ਨਹੀਂ ਚੱਲ ਰਿਹਾ ਹੈ ਜਦਕਿ ਹਵਾ ਦਾ ਰੁਖ ਇਸ ਸਮੇਂ ਕੰਸਰਵੇਟਿਵਾਂ ਵੱਲ ਨਜ਼ਰ ਆ ਰਿਹਾ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਵਜੋਂ ਟਰੂਡੋ ਦੇ ਸਮਰਥਨ ਵਿੱਚ ਅਚਾਨਕ ਕਮੀ ਵੇਖਣ ਨੂੰ ਮਿਲ ਰਹੀ ਹੈ ਜਦਕਿ ਪੌਲੀਏਵਰ ਨੂੰ ਪ੍ਰਧਾਨ ਮੰਤਰੀ ਵਜੋਂ ਪਸੰਦ ਕਰਨ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਪੌਲੀਏਵਰ ਦੇ ਸਮਰਥਕ ਐਨੇ ਵੱਧ ਗਏ ਹਨ ਕਿ ਉਨ੍ਹਾਂ ਟਰੂਡੋ ਨੂੰ ਇਸ ਮਾਮਲੇ ਵਿੱਚ ਪਛਾੜ ਦਿੱਤਾ ਹੈ। ਨੈਨੋਜ਼ ਰਿਸਰਚ ਦੇ ਚੇਅਰ ਤੇ ਪੋਲਸਟਰ ਨਿੱਕ ਨੈਨੋਜ਼ ਦਾ ਕਹਿਣਾ ਹੈ ਕਿ ਆਮ ਤੌਰ ਉੱਤੇ ਜਿਹੜਾ ਮੌਜੂਦਾ ਪ੍ਰਧਾਨ ਮੰਤਰੀ ਹੁੰਦਾ ਹੈ ਫਾਇਦਾ ਉਸ ਨੂੰ ਹੁੰਦਾ ਹੈ ਪਰ ਇੱਥੇ ਪੌਲੀਏਵਰ ਦੀ ਚੜ੍ਹਤ ਸਾਫ ਨਜ਼ਰ ਆ ਰਹੀ ਹੈ।
ਨੈਨੋਜ਼ ਨੇ ਆਖਿਆ ਕਿ ਪਿਛਲੇ ਕੁੱਝ ਸਮੇਂ ਤੋਂ ਨੈਨੋਜ਼ ਦੇ ਪਾਵਰ ਇੰਡੈਕਸ ਉੱਤੇ ਲਿਬਰਲਾਂ ਦੀ ਚੜ੍ਹਤ ਬਣੀ ਹੋਈ ਸੀ ਪਰ ਕੁੱਝ ਸਾਲਾਂ ਤੋਂ ਹੌਲੀ ਹੌਲੀ ਕੰਸਰਵੇਟਿਵਾਂ ਦਾ ਪੱਲੜਾ ਭਾਰਾ ਹੋਣਾ ਸ਼ੁਰੂ ਹੋਇਆ ਹੈ ਤੇ ਇਸ ਸਮੇਂ ਕੰਜ਼ਰਵੇਟਿਵ, ਲਿਬਰਲਾਂ ਤੋਂ ਵੀ ਥੋੜ੍ਹਾ ਜਿਹਾ ਅੱਗੇ ਲੰਘ ਗਏ ਹਨ। ਇਸ ਸਮੇਂ ਪਾਵਰ ਇੰਡੈਕਸ ਉੱਤੇ ਕੰਜ਼ਰਵੇਟਿਵ 50 ਅੰਕਾਂ ਨਾਲ ਸੱਭ ਤੋਂ ਅੱਗੇ, ਲਿਬਰਲ 47 ਅੰਕਾਂ ਨਾਲ ਦੂਜੇ ਸਥਾਨ ਉੱਤੇ ਤੇ ਐਨਡੀਪੀ 46 ਅੰਕਾਂ ਨਾਲ ਤੀਜੇ ਸਥਾਨ ਉੱਤੇ ਨਜ਼ਰ ਆ ਰਹੀ ਹੈ।

RELATED ARTICLES
POPULAR POSTS