ਰੋਸ ਵਜੋਂ ਵਿਦਿਆਰਥੀਆਂ ਨੇ ਚੁਣਿਆਂ ਹੜਤਾਲ ਦਾ ਰਾਹ
ਬਰੈਂਪਟਨ/ਬਿਊਰੋ ਨਿਊਜ਼
ਓਨਟਾਰੀਓ ‘ਚ ਡਗ ਫੋਰਡ ਸਰਕਾਰ ਵੱਲੋਂ ਪਬਲਿਕ ਐਜੂਕੇਸ਼ਨ ਸਿਸਟਮ ‘ਚ ਕੀਤੀਆਂ ਗਈਆਂ ਤਬਦੀਲੀਆਂ ਨੂੰ ਲੈ ਕੇ ਨਵਾਂ ਵਿਵਾਦ ਖੜਾ ਹੋ ਗਿਆ ਹੈ। ਸਿੱਖਿਆ ਮੰਤਰੀ ਲੀਜ਼ਾ ਥਾਪਸਨ ਨੇ ਲੰਘੇ ਦਿਨੀਂ ਇੰਟਰਮੀਡੀਏਟ ਅਤੇ ਹਾਈ ਸਕੂਲ ਕਲਾਸ ਸਾਈਜ਼ ਨੂੰ ਵਧਾਉਣ ਦਾ ਐਲਾਨ ਕੀਤਾ ਸੀ, ਉਥੇ ਹੀ ਕਿੰਡਰਗਾਰਟਨ ਤੋਂ ਗ੍ਰੇਡ 3 ਦਾ ਅਕਾਰ ਬਰਾਬਰ ਹੀ ਰਹੇਗਾ। ਗ੍ਰੇਡ 4 ਤੋਂ 8 ਤੱਕ ਪ੍ਰਤੀ ਕਲਾਸ ‘ਚ ਇਕ ਵਿਦਿਆਰਥੀ ਨੂੰ ਵਧਾਇਆ ਗਿਆ ਅਤੇ ਇਸ ਨਾਲ ਵਿਦਿਆਰਥੀਆਂ ਦੀ ਗਿਣਤੀ 23 ਤੋਂ ਵਧ ਕੇ 24 ਹੋ ਗਈ ਹੈ।
ਇਸ ਦੇ ਨਾਲ ਹੀ ਗ੍ਰੇਡ 9 ਤੋਂ 12 ਤੱਕ ਪ੍ਰਤੀ ਕਲਾਸਰੂਮ ‘ਚ 6 ਵਿਦਿਆਥੀਆਂ ਦਾ ਵਾਧਾ ਕੀਤਾ ਗਿਆ ਅਤੇ ਇਸ ਨਾਲ ਕਲਾਸ ‘ਚ ਵਿਦਿਆਰਥੀ ਗਿਣਤੀ 22 ਤੋਂ ਵਧ ਕੇ 28 ਹੋ ਗਈ ਹੈ। ਹਾਲਾਂਕਿ ਇਹ ਔਸਤ ਹੈ ਅਤੇ ਕਈ ਹਾਈ ਸਕੂਲ ਕਲਾਸਰੂਮਾਂ ‘ਚ ਇਹ ਅੰਕੜਾ ਪਹਿਲਾਂ ਹੀ 30 ਤੱਕ ਪਹੁੰਚ ਚੁੱਕਿਆ ਹੈ ਅਤੇ ਅਜਿਹੇ ‘ਚ ਛੋਟੇ ਸਪੈਸ਼ਲਾਈਜ਼ ਕਲਾਸਿਜ਼ ਦਾ ਕਨਸੈਪਟਨ ਪਹਿਲਾਂ ਹੀ ਪਿੱਛੇ ਰਹਿ ਗਿਆ ਹੈ। ਇਸ ਬਦਲਾਅ ਦੇ ਚਲਦੇ ਹਾਈ ਸਕੂਲ ਕਲਾਸਰੂਮ ਦਾ ਅਕਾਰ 40 ਤੱਕ ਵੀ ਪਹੁੰਚ ਸਕਦਾ ਹੈ।
ਸਿੱਖਿਆ ਮੰਤਰੀ ਥਾਪਸਨ ਨੇ ਦੱਸਿਆ ਕਿ ਸਾਡੀ ਕਲਾਸ ਸਾਈਜ਼ ਸਟ੍ਰੈਟਜੀ ਨਾਲ ਕਿਸੇ ਟੀਚਰ ਦੀ ਨੌਕਰੀ ਨਹੀਂ ਜਾਵੇਗੀ ਅਤੇ ਅਜਿਹੇ ‘ਚ ਇਸ ਗੱਲ ਨੂੰ ਮੰਨਣ ਦਾ ਕੋਈ ਆਧਾਰ ਨਹੀਂ ਹੈ। ਡਗ ਫੋਰਡ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਹ ਚੋਣਾਂ ਦੌਰਾਨ ਵਾਅਦਾ ਕਰ ਚੁੱਕੇ ਹਨ ਕਿ ਕੋਈ ਵੀ ਪਬਲਿਕ ਸੈਕਟਰ ਵਰਕਰ ਉਨਾਂ ਦੀ ਸਰਕਾਰ ‘ਚ ਆਪਣੀ ਨਹੀਂ ਗੁਆਏਗਾ।
ਉਪਲਬਧ ਅੰਕੜਿਆਂ ਦੇ ਅਨੁਸਾਰ 40 ਨਰਸਾਂ ਨੂੰ ਪਹਿਲਾਂ ਹੀ ਗ੍ਰੈਂਡ ਰਿਵਰ ਹਸਪਤਾਲ, ਕਿਨਚਰ ਵਿਖੇ ਨੌਕਰੀ ਤੋਂ ਕੱਢਿਆ ਜਾ ਚੁੱਕਿਆ ਹੈ। ਅਜਿਹੇ ‘ਚ ਆਉਣ ਵਾਲੇ ਦਿਨਾਂ ‘ਚ ਅਧਿਆਪਕਾਂ ਦੀ ਵੀ ਵਾਰੀ ਆ ਸਕਦੀ ਹੈ। ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਵੀ ਪਹਿਲਾਂ ਹੀ ਸਟਾਫ਼ ‘ਚ ਕਮੀ ਦੀ ਗੱਲ ਕਰ ਚੁੱਕਾ ਹੈ ਅਤੇ ਇਹ ਕਟੌਤੀ ਸਪੈਸ਼ਲਾਈਜ਼ਡ ਐਜੂਕੇਸ਼ਨ ਪ੍ਰੋਗਰਾਮ ‘ਚ 25 ਮਿਲੀਅਨ ਡਾਲਰ ਦੀ ਕਮੀ ਦੇ ਪ੍ਰੋਗਰਾਮ ਦਾ ਐਲਾਨ ਕਰ ਚੁੱਕਿਆ ਹੈ। ਇਹ ਐਲਾਨ ਕਲਾਸਰੂਮ ਸਾਈਜ਼ ਦੇ ਵਧਣ ਤੋਂ ਪਹਿਲਾਂ ਹੀ ਕੀਤਾ ਜਾ ਚੁੱਕਿਆ ਸੀ। ਕਲਾਸਰੂਮ ਸਾਈਜ਼ ਦੇ ਵਧਾਏ ਜਾਣ ‘ਤੇ ਹਾਰਵੇ ਬਿਸ਼ਾਫ਼ ਪ੍ਰਧਾਨ ਓਨਟਾਰੀਓ ਸੈਕੰਡਰੀ ਸਕੂਲ ਟੀਚਰਜ਼ ਫੈਡਰਸ਼ਨ ਨੇ ਕਿਹਾ ਕਿ ਇਸ ਨਾਲ ਇੰਗਲਿਸ਼ ਪਬਲਿਕ ਹਾਈ ਸਕੂਲ ‘ਚ 5700 ਨੌਕਰੀਆਂ ‘ਤੇ ਅਸਰ ਹੋਵੇਗਾ। ਸਾਰੇ ਸਕੂਲ ਬੋਰਡਾਂ ‘ਚ ਇਸ ਕਦਮ ਨਾਲ ਅਗਲੇ ਚਾਰ ਸਾਲਾਂ ‘ਚ 10 ਹਜ਼ਾਰ ਟੀਚਿੰਗ ਅਹੁਦਿਆਂ ਨੂੰ ਖਤਮ ਕਰ ਦਿੱਤਾ ਜਾਵੇਗਾ। ਉਨਾਂ ਨੇ ਓਨਟਾਰੀਓ ‘ਚ ਇਸ ਕਦਮ ਨਾਲ ਐਜੂਕੇਸ਼ਨ ਨੂੰ ਵੱਡਾ ਨੁਕਸਾਨ ਪੁਹੰਚਾਇਆ ਗਿਆ ਹੈ।
ਵਿਦਿਆਰਥੀ ਇਕਜੁੱਟ ਹੋਣ ਲੱਗੇ
ਵਿਦਿਆਰਥੀਆਂ ਨੇ ਸਰਕਾਰ ਦੇ ਇਸ ਕਦਮ ਦਾ ਤਿੱਖਾ ਵਿਰੋਧ ਕੀਤਾ ਹੈ, 4 ਅਪ੍ਰੈਲ ਨੂੰ 800 ਐਲੀਮੈਂਟਰੀ ਸਕੂਲਾਂ ਅਤੇ ਹਾਈ ਸਕੂਲਾਂ ਦੇ ਹਜ਼ਾਰਾਂ ਵਿਦਿਆਰਥੀਆਂ ਨੇ ਪੂਰੇ ਰਾਜ ‘ਚ ਹੋਣ ਵਾਲੇ ਵਾਕਆਊਟ ‘ਚ ਹਿੱਸਾ ਲਿਆ, ਜੋ ਕਿ ਫੰਡਿੰਗ ਕੱਟਸ ਅਤੇ ਕਲਾਸਰੂਮ ਦਾ ਸਾਈਜ਼ ਵਧਾਉਣ ਦਾ ਵਿਰੋਧ ਕਰ ਰਹੇ ਹਨ। ਇਸ ਤੋਂ ਪਹਿਲਾਂ ਸਤੰਬਰ 2018 ‘ਚ 75 ਹਾਈ ਸਕੂਲਾਂ ਦੇ 38 ਹਜ਼ਾਰ ਵਿਦਿਆਰਥੀਆਂ ਨੇ ਫੋਰਡ ਦੇ 2015 ਸੈਕਸਏਡੁ ਕਰੀਕੁਲਮ ਦੀ ਰੀਅਪੀਲ ‘ਤੇ ਵਿਰੋਧ ਪ੍ਰਗਟ ਕਰਦੇ ਹੋਏ ਵਾਕਆਊਟ ਕੀਤਾ ਸੀ, 6 ਅਗਸਤ ਨੂੰ ਟੋਰਾਂਟੋ ‘ਚ ਕਵੀਂਸ ਪਾਰਕ ‘ਚ ਟੀਚਰਜ਼ ਫੈਡਰੇਸ਼ਨ ਵੀ ਵਿਰੋਧ ਪ੍ਰਗਟ ਕਰਨ ਲਈ ਇਕੱਠੀ ਹੋਵੇਗੀ।
ਅਧਿਆਪਕਾਂ ਤੇ ਬੱਚਿਆਂ ‘ਤੇ ਪਵੇਗਾ ਅਸਰ
ਕਲਾਸ ਸਾਈਜ਼ ਵਧਣ ਨਾਲ ਨਾ ਸਿਰਫ਼ ਅਧਿਆਪਕਾਂ ਅਤੇ ਉਨਾਂ ਦੀਆਂ ਨੌਕਰੀਆਂ ‘ਤੇ ਹਮਲਾ ਹੋਇਆ ਹੈ ਬਲਕਿ ਇਸ ਨਾਲ ਵਿਦਿਆਰਥੀਆਂ ‘ਤੇ ਵੀ ਅਸਰ ਹੋਵੇਗਾ। ਐਜੂਕੇਟਰਜ਼ ਦਾ ਕਹਿਣਾ ਹੈ ਕਿ ਕਲਾਸ ਦਾ ਸਾਈਜ਼ ਵਧਣ ਨਾਲ ਵਿਦਿਆਰਥੀਆਂ ਦੀ ਪੜਾਈ ਪ੍ਰਭਾਵਿਤ ਹੋਵੇਗੀ। ਇਸ ਨਾਲ ਕਲਾਸਰੂਮ ਦੀ ਮੈਨੇਜਮੈਂਟ ਵੀ ਪ੍ਰਭਾਵਿਤ ਹੋਵੇਗੀ। ਹਰ ਵਿਦਿਆਰਥੀ ‘ਤੇ ਨਿੱਜੀ ਤੌਰ ‘ਤੇ ਧਿਆਨ ਰੱਖਣਾ ਅਧਿਆਪਕ ਲਈ ਔਖਾ ਹੋਵੇਗਾ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …