24.3 C
Toronto
Friday, September 19, 2025
spot_img
Homeਜੀ.ਟੀ.ਏ. ਨਿਊਜ਼ਡਾਇਬਟੀਜ਼ ਨੂੰ ਮਾਤ ਪਾਉਣ 'ਚ ਸਾਡੀ ਕੋਸ਼ਿਸ਼ ਲਾਹੇਵੰਦ ਸਾਬਿਤ ਹੋਵੇਗੀ : ਸੋਨੀਆ...

ਡਾਇਬਟੀਜ਼ ਨੂੰ ਮਾਤ ਪਾਉਣ ‘ਚ ਸਾਡੀ ਕੋਸ਼ਿਸ਼ ਲਾਹੇਵੰਦ ਸਾਬਿਤ ਹੋਵੇਗੀ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਕੈਨੇਡੀਅਨ ਭਾਈਚਾਰੇ ‘ਚ ਸ਼ੂਗਰ ਰੋਗ ਲਗਾਤਾਰ ਪੈਰ ਪਸਾਰਦਾ ਜਾ ਰਿਹਾ ਹੈ। ਜੇਕਰ ਇਸ ਦਾ ਸਮੇਂ ਸਿਰ ਇਲਾਜ ਨਹੀਂ ਕੀਤਾ ਜਾਂਦਾ ਤਾਂ ਸ਼ੂਗਰ ਦੇ ਮਰੀਜ਼ਾਂ ਨੂੰ ਕਈ ਜਾਨਲੇਵਾ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਬਰੈਂਪਟਨ ਸਾਊਥ ਤੋਂ ਸੰਸਦ ਮੈਂਬਰ ਸੋਨੀਆ ਸਿੱਧੂ ਵੱਲੋ ਇਸ ਮਹੀਨ ਬਿੱਲ ਸੀ-237, ਸ਼ੂਗਰ ਰੋਗ ਲਈ ਰਾਸ਼ਟਰੀ ਢਾਂਚਾ ਸਥਾਪਤ ਕਰਨ ਲਈ ਐਕਟ ਲਿਆਂਦਾ ਗਿਆ ਹੈ, ਜਿਸ ਨੂੰ ਇਸ ਮਹੀਨੇ ਸੰਸਦ ‘ਚ ਅਗਲੀ ਰੀਡਿੰਗ ਲਈ ਪੜ੍ਹਿਆ ਜਾਵੇਗਾ। ਇਸ ਬਿੱਲ ਤਹਿਤ ਕੈਨੇਡਾ ‘ਚ ਇੱਕ ਡਾਇਬਟੀਜ਼ ਰਾਸ਼ਟਰੀ ਫਰੇਮਵਰਕ ਵਿਕਸਤ ਕਰਨ ਦੇ ਟੀਚੇ ਨੂੰ ਨਿਰਧਾਰਤ ਕੀਤਾ ਗਿਆ ਹੈ, ਜਿਸ ਨਾਲ ਕੈਨੇਡਾ ਦੇ ਸ਼ੂਗਰ ਰੋਗੀਆਂ ਦੀ ਰੋਕਥਾਮ ਤੇ ਇਲਾਜ਼ ਵਿੱਚ ਸੁਧਾਰ ਲਈ ਕਦਮ ਚੁੱਕੇ ਜਾਣਗੇ।
ਇਸ ਤੋਂ ਪਹਿਲਾਂ 27 ਨਵੰਬਰ ਨੂੰ ਐੱਮ.ਪੀ ਸੋਨੀਆ ਸਿੱਧੂ ਵੱਲੋਂ ਬਿੱਲ ਸੀ – 237 ਨੂੰ ਸੰਸਦ ‘ਚ ਦੂਜੀ ਵਾਰ ਪੜ੍ਹਿਆ ਗਿਆ ਸੀ। ਦੱਸ ਦੇਈਏ ਕਿ ਪਿਛਲੇ ਕਾਰਜਕਾਲ ਦੌਰਾਨ ਸੋਨੀਆ ਸਿੱਧੂ ਨੇ ਮੋਸ਼ਨ-173 ਵੀ ਪੇਸ਼ ਕੀਤਾ ਸੀ, ਜਿਸ ਤਹਿਤ ਨਵੰਬਰ ਵਿੱਚ ਕੈਨੇਡਾ ਵਿੱਚ ਸ਼ੂਗਰ ਜਾਗਰੂਕਤਾ ਮਹੀਨਾ ਜਾਣ ਲੱਗਿਆ ਹੈ। ਇਸ ਸਬੰਧੀ ਗੱਲ ਕਰਦਿਆਂ ਬਰੈਂਪਟਨ ਸਾਊਥ ਤੋਂ ਸੰਸਦ ਮੈਂਬਰ ਸੋਨੀਆ ਸਿੱਧੂ ਨੇ ਕਿਹਾ,”ਠੀਕ 100 ਸਾਲ ਪਹਿਲਾਂ, ਸਰ ਫਰੈਡਰਿਕ ਬੈਨਟਿੰਗ ਨੇ ਕੈਨੇਡਾ ਵਿੱਚ ਇਨਸੁਲਿਨ ਦੀ ਖੋਜ ਕੀਤੀ ਸੀ ਅਤੇ ਹੁਣ, ਮੈਨੂੰ ਪੂਰਾ ਵਿਸ਼ਵਾਸ ਹੈ ਕਿ ਅਸੀਂ ਡਾਇਬਟੀਜ਼ ਨੂੰ ਮਾਤ ਪਾਉਣ ‘ਚ ਮੋਹਰੀ ਹੋ ਸਕਦੇ ਹਾਂ। ਇਸ ਤੋਂ ਇਲਾਵਾ ਐੱਮ.ਪੀ ਸੋਨੀਆ ਸਿੱਧੂ ਵੱਲੋਂ ਕੈਨੇਡਾ ਦੀ ਆਲ-ਪਾਰਟੀ ਡਾਇਬਟੀਜ਼ ਕਾਕਸ ਦੀ ਬੈਠਕ ਦੀ ਪ੍ਰਧਾਨਗੀ ਵੀ ਕੀਤੀ ਗਈ, ਜਿਸ ‘ਚ ਜ਼ਿਆਦ ਅਬੌਲਤੈਫ, ਮੋਨਿਕ ਪਾਉਜ਼ੀ, ਲਿੰਡਸੇ ਮੈਥਿਸਨ, ਜੇਨਿਕਾ ਅਟਵਿਨ ਅਤੇ ਸੈਨੇਟਰ ਮੈਰੀ-ਫ੍ਰੈਂਕੋਸ ਮੇਗੀ ਸ਼ਾਮਲ ਸਨ। ਐੱਮ.ਪੀ ਸਿੱਧੂ ਨੇ ਕਿਹਾ ਕਿ ਮੈਨੂੰ ਮਾਣ ਹੈ ਕਿ ਆਲ-ਪਾਰਟੀ ਡਾਇਬਟੀਜ਼ ਕਾਕਸ ਨੂੰ ਚੇਅਰ ਕਰਦਿਆਂ ਮੈਨੂੰ ਕੈਨੇਡੀਅਨਾਂ ਦੇ ਤਜਰਬੇ ਅਤੇ ਸੁਝਾਅ ਸੁਣਨ ਦਾ ਮੌਕਾ ਮਿਲਿਆ।

RELATED ARTICLES
POPULAR POSTS