ਟੋਰਾਂਟੋਂ/ਹਰਜੀਤ ਸਿੰਘ ਬਾਜਵਾ
ਕਰੋਨਾ ਮਹਾਮਾਰੀ ਕਾਰਨ ਜਿੱਥੇ ਅੱਜਕੱਲ੍ਹ ਹਰ ਕੋਈ ਬਿਨਾਂ ਮਤਲਬ ਤੋਂ ਆਪੋ-ਆਪਣੇ ਘਰਾਂ ਵਿੱਚੋਂ ਬਾਹਰ ਨਿਲਕਣ ਤੋਂ ਘਬਰਾ ਰਿਹਾ ਹੈ । ਉੱਥੇ ਹੀ ਘਰਾਂ ਵਿੱਚ ਪੰਜਾਬੀ ਬਜ਼ੁਰਗਾਂ (ਮਰਦ/ਔਰਤਾਂ) ਦਾ ਹਾਲ ਹੋਰ ਵੀ ਮਾੜਾ ਹੋਇਆ ਪਿਆ ਹੈ ਕਿਉਂਕਿ ਆਪਣੇ ਧੀਆਂ/ਪੁੱਤਰਾਂ ਕੋਲ ਰਹਿੰਦੇ ਬਜ਼ੁਰਗ ਭਰ ਗਰਮੀਆਂ ਵਿੱਚ ਘਰਾਂ ਨੇੜਲੀਆਂ ਪਾਰਕਾਂ ਵਿੱਚ ਰੱਖੇ ਗਏ ਬੈਂਚਾਂ ‘ਤੇ਼ ਬੈਠ ਕੇ ਨਾਂ ਸਿਰਫ ਗਰਮੀਆਂ ਦਾ ਹੀ ਆਨੰਦ ਮਾਣਦੇ ਹਨ। ਪੰਜਾਬੀ ਬਾਬਿਆਂ ਦੀਆਂ ਅਲੱਗ-ਅਲੱਗ ਢਾਣੀਆਂ ਵਿੱਚ ਚੱਲਦੀਆਂ ਤਾਸ਼ ਦੀਆਂ ਬਾਜ਼ੀਆਂ ਤੇ ਬੀਬੀਆਂ ਦਾ ਆਪਸ ਵਿੱਚ ਮਿਲ ਬੈਠ ਕੇ ਦੁੱਖ-ਸੁੱਖ ਫੋਲਣਾਂ ਵੀ ਇਹਨਾਂ ਪਾਰਕਾਂ ਨਾਲ ਜੁੜਿਆ ਹੋਇਆ ਹੈ। ਕਰੋਨਾ ਵਾਇਰਸ ਦੇ ਚਲਦਿਆਂ਼ ਇਹਨਾਂ ਸਭ ਦੀ ਗਵਾਹੀ ਭਰਦੇ ਪਾਰਕਾਂ ਵਿੱਚ ਪਏ ਇਹ ਬੈਂਚ ਵੀ ਉਦਾਸ ਲੱਗ ਰਹੇ ਹਨ। ਲੰਮੇ ਸਿਆਲ ਤੋਂ ਬਾਅਦ ਗਰਮੀਆਂ ਦੇ ਕੁਝ ਮਹੀਨੇ ਬੱਚਿਆਂ ਅਤੇ ਬਜ਼ੁਰਗਾਂ ਲਈ ਵਰਦਾਨ ਮੰਨੇ ਜਾਂਦੇ ਹਨ ਅਤੇ ਗਰਮੀਆਂ ਦੇ ਮੌਸਮ ਦੌਰਾਨ ਪਾਰਕਾਂ ਵਿੱਚ ਹਰ ਵੇਲੇ ਮੇਲਿਆਂ ਵਰਗਾ ਮਹੌਲ ਰਹਿੰਦਾ ਹੈ ਜਿੱਥੇ ਖੇਡਾਂ, ਛੋਟੀਆਂ ਮੋਟੀਆਂ ਪਾਰਟੀਆਂ, ਪਿਕਨਿਕਾਂ ਅਤੇ ਹੋਰ ਸਮਾਗਮ ਵੀ ਚਲਦੇ ਰਹਿੰਦੇ ਹਨ ਜਿਹਨਾਂ ਵਿੱਚ ਬਜ਼ੁਰਗਾਂ ਦੀ ਖਾਸ ਸ਼ਮੂਲੀਅਤ ਵੇਖਣ ਨੂੰ ਮਿਲਦੀ ਹੈ ਬਜ਼ੁਰਗ ਔਰਤਾਂ ਅਤੇ ਮਰਦ ਆਪਣੇ ਪੋਤਰੇ ਅਤੇ ਪੋਤਰੀਆਂ ਦੀਆਂ ਉਂਗਲਾਂ ਫੜ ਕੇ ਪਾਰਕਾਂ ਵੱਲ ਜਾਂਦੇ ਜਾਂ ਘਰਾਂ ਨੂੰ ਪਰਤਦੇ ਇਹਨਾਂ ਦਿਨਾਂ ਵਿੱਚ ਆਮ ਨਜ਼ਰ ਆਉਂਦੇ ਹਨ। ਪ੍ਰੰਤੂ ਹੁਣ ਕਰੋਨਾ ਕਾਰਨ ਇਹ ਪਾਰਕ ਸੁੰਨ ਪਏ ਹਨ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …