-1.1 C
Toronto
Thursday, March 12, 2026
spot_img
Homeਭਾਰਤਭਾਰਤ-ਚੀਨ ਸਰਹੱਦੀ ਵਿਵਾਦ

ਭਾਰਤ-ਚੀਨ ਸਰਹੱਦੀ ਵਿਵਾਦ

ਭਾਜਪਾ ਤੇ ਕਾਂਗਰਸ ਆਹਮੋ-ਸਾਹਮਣੇ
ਨਵੀਂ ਦਿੱਲੀ : ਭਾਰਤ ਅਤੇ ਚੀਨ ਵਿਚਕਾਰ ਪੂਰਬੀ ਲੱਦਾਖ ਵਿਚ ਜਾਰੀ ਵਿਵਾਦ ਦਾ ਹੁਣ ਜਦੋਂ ਨਿਬੇੜਾ ਹੁੰਦਾ ਨਜ਼ਰ ਆ ਰਿਹਾ ਹੈ ਤਾਂ ਹੁਕਮਰਾਨ ਭਾਜਪਾ ਅਤੇ ਮੁੱਖ ਵਿਰੋਧੀ ਕਾਂਗਰਸ ਸਿਆਸੀ ਮੈਦਾਨ ਵਿਚ ਆਹਮੋ-ਸਾਹਮਣੇ ਆ ਗਏ ਹਨ। ਭਾਜਪਾ ਨੇ ਕਿਹਾ ਕਿ ਅੱਜ ਦਾ ਭਾਰਤ 1962 ਵਾਲਾ ਨਹੀਂ ਹੈ ਅਤੇ ਮੁਲਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੇ ‘ਦਲੇਰ’ ਆਗੂ ਦੀ ਅਗਵਾਈ ਹੇਠ ਅੱਗੇ ਵੱਧ ਰਿਹਾ ਹੈ ਨਾ ਕਿ ਕਾਂਗਰਸ ਦੀ ਅਗਵਾਈ ਹੇਠ। ਉਧਰ ਰਾਹੁਲ ਗਾਂਧੀ ਨੇ ਚੀਨ ਨਾਲ ਸਰਹੱਦੀ ਵਿਵਾਦ ‘ਤੇ ਪ੍ਰਧਾਨ ਮੰਤਰੀ ਦੀ ਖਾਮੋਸ਼ੀ ਉਤੇ ਸਵਾਲ ਉਠਾਏ ਹਨ ਜਦਕਿ ਕਾਂਗਰਸ ਪਾਰਟੀ ਨੇ ਕਿਹਾ ਹੈ ਕਿ ਰਾਹੁਲ ਨੂੰ ਨਿਸ਼ਾਨਾ ਬਣਾਉਣ ਦੀ ਥਾਂ ‘ਤੇ ਭਾਜਪਾ ਸਰਕਾਰ ਚੀਨ ਨਾਲ ਨਜਿੱਠੇ। ਭਾਜਪਾ ਆਗੂ ਅਤੇ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਸਰਹੱਦ ‘ਤੇ ਹਾਲਾਤ ਨੂੰ ਲੈ ਕੇ ਕਾਂਗਰਸ ਆਗੂ ਰਾਹੁਲ ਗਾਂਧੀ ਵੱਲੋਂ ਸਵਾਲ ਉਠਾਏ ਜਾਣ ‘ਤੇ ਮੋੜਵਾਂ ਹਮਲਾ ਕਰਦਿਆਂ ਕਿਹਾ ਕਿ ਉਸ ਨੂੰ ਘੱਟ ਤੋਂ ਘੱਟ ਇੰਨੀ ਸਮਝ ਹੋਣੀ ਚਾਹੀਦੀ ਹੈ ਕਿ ਚੀਨ ਨਾਲ ਜੁੜੇ ਰਣਨੀਤਕ ਮੁੱਦਿਆਂ ਬਾਰੇ ਟਵਿਟਰ ‘ਤੇ ਸਵਾਲ ਨਹੀਂ ਪੁੱਛੇ ਜਾਂਦੇ ਹਨ।
ਹਿਮਾਚਲ ਪ੍ਰਦੇਸ਼ ਵਿਚ ਭਾਜਪਾ ਦੀ ਡਿਜੀਟਲ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਸਾਦ ਨੇ ਕਿਹਾ ਕਿ ਜਦੋਂ ਭਾਰਤ ਆਤਮ ਨਿਰਭਰ ਬਣਨ ਵੱਲ ਕਦਮ ਵਧਾ ਰਿਹਾ ਹੈ ਤਾਂ ਉਹ ਸੁਰੱਖਿਆ ਮਾਮਲਿਆਂ ਵਿਚ ਵੀ ਅੱਗੇ ਵਧੇਗਾ। ਪ੍ਰਸਾਦ ਨੇ ਕਿਹਾ,”ਭਾਰਤ ਸ਼ਾਂਤੀਪੂਰਨ ਢੰਗ ਨਾਲ ਵਿਵਾਦਾਂ ਦਾ ਨਿਬੇੜਾ ਚਾਹੁੰਦਾ ਹੈ। ਅਸੀਂ ਨਿਮਰਤਾ ਨਾਲ ਇਕ ਗੱਲ ਆਖਣਾ ਚਾਹੁੰਦੇ ਹਾਂ ਕਿ ਅੱਜ ਦਾ ਭਾਰਤ 2020 ਦਾ ਭਾਰਤ ਹੈ, 1962 ਦਾ ਭਾਰਤ ਨਹੀਂ ਹੈ। ਅੱਜ ਦੇ ਭਾਰਤ ਦੀ ਅਗਵਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੇ ਦਲੇਰ ਆਗੂ ਕਰ ਰਹੇ ਹਨ, ਕਾਂਗਰਸ ਦਾ ਆਗੂ ਨਹੀਂ।” ਕੇਂਦਰੀ ਮੰਤਰੀ ਨੇ ਸਰਹੱਦ ‘ਤੇ ਟਕਰਾਅ ਦਾ ਸਿੱਧੇ ਜ਼ਿਕਰ ਕੀਤੇ ਬਿਨਾਂ ਕਿਹਾ ਕਿ ਚੀਨ ਨੇ ਜਦੋਂ 1962 ਵਿਚ ਭਾਰਤ ਨੂੰ ਹਰਾਇਆ ਸੀ ਤਾਂ ਕਾਂਗਰਸ ਸੱਤਾ ਵਿਚ ਸੀ। ਰਾਹੁਲ ਗਾਂਧੀ ‘ਤੇ ਤਨਜ਼ ਕਸਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਆਗੂ ਵਿਚ ਮੁਲਕ ਦੇ ਆਰਥਿਕ ਅਤੇ ਰਣਨੀਤਕ ਮਾਮਲਿਆਂ ਬਾਰੇ ਕਿੰਨੀ ਸਮਝ ਹੈ, ਇਸ ਬਾਰੇ ਚਰਚਾ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਆਗੂ ਨੇ ਸਰਜੀਕਲ ਸਟਰਾਈਕ ਮਗਰੋਂ ਵੀ ਉਸ ਦੇ ਸਬੂਤ ਮੰਗੇ ਸਨ। ઠਉਧਰ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਦੋਸ਼ ਲਾਇਆ ਹੈ ਕਿ ਚੀਨ ਨੇ ਲੱਦਾਖ ਵਿਚ ਭਾਰਤੀ ਇਲਾਕੇ ‘ਤੇ ਕਬਜ਼ਾ ਕਰ ਲਿਆ ਹੈ। ਉਨ੍ਹਾਂ ਇਸ ਮੁੱਦੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਖਾਮੋਸ਼ੀ ਉਤੇ ਸਵਾਲ ਉਠਾਉਂਦਿਆਂ ਕਿਹਾ ਕਿ ਉਹ ਗਾਇਬ ਹੋ ਗਏ ਹਨ।

RELATED ARTICLES
POPULAR POSTS