25.3 C
Toronto
Wednesday, September 2, 2026
spot_img
HomeਕੈਨੇਡਾFrontਈਡੀ ਨੇ ਪੰਜਾਬ ਦੇ ਸੀਐਮ ਦਫਤਰ ’ਚ ਭਿ੍ਰਸ਼ਟਾਚਾਰ ਦਾ ਕੀਤਾ ਦਾਅਵਾ

ਈਡੀ ਨੇ ਪੰਜਾਬ ਦੇ ਸੀਐਮ ਦਫਤਰ ’ਚ ਭਿ੍ਰਸ਼ਟਾਚਾਰ ਦਾ ਕੀਤਾ ਦਾਅਵਾ

ਈਡੀ ਨੇ ਪੰਜਾਬ ਦੇ ਸੀਐਮ ਦਫਤਰ ’ਚ ਭਿ੍ਰਸ਼ਟਾਚਾਰ ਦਾ ਕੀਤਾ ਦਾਅਵਾ
ਈਡੀ ਵਲੋਂ ਭੇਜੇ ਜਾ ਰਹੇ ਪੱਤਰਾਂ ਨੂੰ ਲੈ ਕੇ ਅਮਨ ਅਰੋੜਾ ਨੇ ਭਾਜਪਾ ’ਤੇ ਚੁੱਕੇ ਸਵਾਲ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਦਫਤਰ ਵਿਚ ਭਿ੍ਰਸ਼ਟਾਚਾਰ ਦੇ ਦਾਅਵੇ ਨਾਲ ਜੁੜੀ ਇਨਫੋਰਮੈਂਟ ਡਾਇਰੈਕਟੋਰੇਟ (ਈਡੀ) ਦੀ ਚਿੱਠੀ ਤੋਂ ਬਾਅਦ ਸਿਆਸਤ ਗਰਮਾ ਗਈ ਹੈ। ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਈਡੀ ਵਲੋਂ ਸਾਂਝੇ ਕੀਤੇ ਗਏ ਦਸਤਾਵੇਜ਼ਾਂ ’ਤੇ ਸਵਾਲ ਚੁੱਕੇ ਹਨ। ਅਰੋੜਾ ਨੇ ਕਿਹਾ ਕਿ ਏਜੰਸੀ, ਜਿਸ ਚੈਟ, ਸਕਰੀਨਸ਼ੌਟ ਅਤੇ ਇਲੈਕਟ੍ਰਾਨਿਕ ਰਿਕਾਰਡ ਦੇ ਅਧਾਰ ’ਤੇ ਇਲਜ਼ਾਮ ਲਗਾ ਰਹੀ ਹੈ, ਉਹ ਪੜ੍ਹਨ ਦੇ ਯੋਗ ਨਹੀਂ ਹੈ ਅਤੇ ਸਾਰੇ ਡਾਕੂਮੈਂਟ ਧੁੰਦਲੇ ਹਨ। ਅਮਨ ਅਰੋੜਾ ਨੇ ਕਿਹਾ ਕਿ ਏਜੰਸੀ ਜੋ ਵੀ ਦਾਅਵੇ ਕਰ ਰਹੀ ਹੈ, ਉਸਦੀ ਪੂਰੀ ਅਤੇ ਸਪੱਸ਼ਟ ਕਾਪੀ ਉਪਲਬਧ ਕਰਵਾਏ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਵੀ ਈਡੀ ਕੋਲੋਂ ਇਸ ਸਬੰਧ ’ਚ ਪੂਰੀ ਡਿਟੇਲ ਮੰਗ ਚੁੱਕੀ ਹੈ। ਇਸੇ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਗੌਰਵ ਭਾਟੀਆ ਨੇ ਵੀ ਪੰਜਾਬ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਦਾਅਵਾ ਕਰਦਿਆਂ  ਕਿਹਾ ਹੈ ਕਿ ਪੰਜਾਬ ਵਿਚ ਰੇਟ ਕਾਰਡ ਨਾਲ ਟਰਾਂਸਫਰ ਅਤੇ ਪੋਸਟਿੰਗ ਹੋ ਰਹੀਆਂ ਹਨ। ਈਡੀ ਨੇ ਇਸ ਨੂੰ ਲੈ ਕੇ ਪੰਜਾਬ ਪੁਲਿਸ ਨੂੰ 7 ਚਿੱਠੀਆਂ ਲਿਖੀਆਂ ਸਨ। ਇਸ ਵਿਚ ਸੀਐਮ ਭਗਵੰਤ ਸਿੰਘ ਮਾਨ ਦੇ ਓ.ਐਸ.ਡੀ. ਰਾਜਬੀਰ ਸਿੰਘ ਘੁੰਮਣ ਦਾ ਵੀ ਨਾਮ ਸੀ, ਇਸ ਲਈ ਹੁਣ ਤੱਕ ਐਫ.ਆਈ.ਆਰ. ਦਰਜ ਨਹੀਂ ਹੋਈ ਹੈ।

ਈਡੀ ਦਾ ਪੰਜਾਬ ਦੀ ਭਗਵੰਤ ਮਾਨ ਸਰਕਾਰ ’ਤੇ ਪਲਟਵਾਰ
ਕਿਹਾ : ਜ਼ਮੀਨੀ ਧੋਖਾਧੜੀ ਕੇਸ ’ਚ ਟਾਲ-ਮਟੋਲ ਕਰ ਰਹੀ ਹੈ ਪੰਜਾਬ ਪੁਲਿਸ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਅਧਿਕਾਰੀਆਂ ਦੀਆਂ ਬਦਲੀਆਂ, ਹਵਾਲਾ ਲੈਣ-ਦੇਣ ਅਤੇ ਜ਼ਮੀਨੀ ਸੌਦਿਆਂ ਨਾਲ ਜੁੜੇ ਕਥਿਤ ਰੈਕੇਟ ਦੇ ਮਾਮਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਅਤੇ ਪੰਜਾਬ ਪੁਲਿਸ ਵਿਚਾਲੇ ਟਕਰਾਅ ਹੋਰ ਤਿੱਖਾ ਹੋ ਗਿਆ ਹੈ। ਈਡੀ ਨੇ ਇਲਜ਼ਾਮ ਲਗਾਇਆ ਕਿ ਪੁਖਤਾ ਅਤੇ ਵਿਸਥਾਰਤ ਸਬੂਤ ਸਾਂਝੇ ਕਰਨ ਦੇ ਬਾਵਜੂਦ ਪੰਜਾਬ ਪੁਲਿਸ ਇਸ ਮਾਮਲੇ ਵਿਚ ਐਫ.ਆਈ.ਆਰ. ਦਰਜ ਕਰਨ ਤੋਂ ਲਗਾਤਾਰ ਭੱਜ ਰਹੀ ਹੈ। ਪੰਜਾਬ ਸਰਕਾਰ ਦੇ ਸਟੈਂਡ ’ਤੇ ਜਵਾਬ ਦਿੰਦਿਆਂ ਈ.ਡੀ. ਨੇ ਇਕ ਬਿਆਨ ਜਾਰੀ ਕਰਕੇ ਦੱਸਿਆ ਕਿ ਉਸ ਨੇ ਪ੍ਰੀਵੈਨਸ਼ਨ ਆਫ ਮਨੀ ਲਾਂਡਰਿੰਗ ਐਕਟ ਦੀ ਧਾਰਾ 66(2) ਅਧੀਨ 30 ਜੁਲਾਈ ਅਤੇ 7 ਅਗਸਤ, 2026 ਨੂੰ ਪੰਜਾਬ ਦੇ ਡੀਜੀਪੀ ਨਾਲ ਅਧਿਕਾਰਤ ਤੌਰ ’ਤੇ ਸਾਰੇ ਸਬੂਤ ਸਾਂਝੇ ਕੀਤੇ ਸਨ।  ਕੇਂਦਰੀ ਏਜੰਸੀ ਈਡੀ ਨੇ ਕਿਹਾ ਹੈ ਕਿ ਵਾਰ-ਵਾਰ ਲਿਖਤੀ ਸੁਨੇਹੇ ਭੇਜਣ ਦੇ ਬਾਵਜੂਦ ਪੰਜਾਬ ਪੁਲਿਸ ਵਲੋਂ ਮਾਮਲਾ ਦਰਜ ਨਾ ਕਰਨਾ ਇਕ ਜ਼ਰੂਰੀ ਕਾਨੂੰਨੀ ਪ੍ਰਕਿਰਿਆ ਦੀ ਉਲੰਘਣਾ ਹੈ। ਈਡੀ ਨੇ ਇਹ ਗੰਭੀਰ ਇਲਜ਼ਾਮ ਵੀ ਲਗਾਇਆ ਕਿ 1 ਸਤੰਬਰ ਨੂੰ ਜਦੋਂ ਏਜੰਸੀ ਦਾ ਨੁਮਾਇੰਦਾ ਜਾਂਚ ਰਿਪੋਰਟਾਂ ਹੱਥੀਂ ਸੌਂਪਣ ਗਿਆ ਤਾਂ ਪੁਲਿਸ ਅਧਿਕਾਰੀਆਂ ਨੇ ਉਸਦੀ ਰਸੀਦ ਤੱਕ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਈਡੀ ਨੂੰ ਇਹ ਸਾਰੇ ਦਸਤਾਵੇਜ਼ ਈਮੇਲ ਰਾਹੀਂ ਅਧਿਕਾਰਤ ਤੌਰ ’ਤੇ ਭੇਜਣੇ ਪਏ।

RELATED ARTICLES
POPULAR POSTS