4.5 C
Toronto
Friday, November 14, 2025
spot_img
Homeਭਾਰਤਲੋਕ ਸਭਾ ਵੱਲੋਂ ਪੁਰਾਣੇ ਨੋਟ ਰੱਖਣ ਬਦਲੇ ਸਜ਼ਾ ਵਾਲਾ ਬਿੱਲ ਪਾਸ

ਲੋਕ ਸਭਾ ਵੱਲੋਂ ਪੁਰਾਣੇ ਨੋਟ ਰੱਖਣ ਬਦਲੇ ਸਜ਼ਾ ਵਾਲਾ ਬਿੱਲ ਪਾਸ

ਨਵੀਂ ਦਿੱਲੀ : ਲੋਕ ਸਭਾ ਨੇ ਇਕ ਬਿੱਲ ਪਾਸ ਕਰ ਦਿੱਤਾ ਹੈ ਜਿਸ ਵਿਚ 500/1000 ਰੁਪਏ ਦੇ ਬੰਦ ਹੋਏ 10 ਤੋਂ ਜ਼ਿਆਦਾ ਕਰੰਸੀ ਨੋਟ ਕੋਲ ਰੱਖਣ ਬਦਲੇ 10 ਹਜ਼ਾਰ ਰੁਪਏ ਜੁਰਮਾਨਾ ਲਾਉਣ ਦੀ ਵਿਵਸਥਾ ਹੈ।
ਸਰਕਾਰ ਨੇ ਕਿਹਾ ਕਿ ਇਸ ਦਾ ਨਿਸ਼ਾਨਾ ਬੰਦ ਹੋਏ ਨੋਟਾਂ ਨਾਲ ਮਤਵਾਜੀ ਆਰਥਿਕਤਾ ਚੱਲਾਉਣ ਤੋਂ ਰੋਕਣਾ ਹੈ। ਸਪੈਸੀਫਾਈਡ ਬੈਂਕ ਨੋਟ (ਦੇਣਦਾਰੀਆਂ ਖਤਮ ਕਰਨ) ਬਿੱਲ ‘ਤੇ ਚਰਚਾ ਦਾ ਜਵਾਬ ਦਿੰਦਿਆਂ ਵਿਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਇਸ ਨਾਲ ਬੰਦ ਕੀਤੇ ਨੋਟਾਂ ਪ੍ਰਤੀ ਸਰਕਾਰ ਦੀ ਦੇਣਦਾਰੀ ਖਤਮ ਹੋ ਜਾਵੇਗੀ ਅਤੇ ਮਤਵਾਜੀ ਕਰੰਸੀ ਵਜੋਂ ਵਰਤਣ ਦੀ ਸੰਭਾਵਨਾ ਵੀ ਖਤਮ ਹੋ ਜਾਵੇਗੀ। ਬਿੱਲ ਜਿਹੜਾ ਵਿਰੋਧੀ ਧਿਰ ਦੇ ਮੈਂਬਰਾਂ ਵਲੋਂ ਪੇਸ਼ ਕੀਤੀਆਂ ਸੋਧਾਂ ਨੂੰ ਰੱਦ ਕਰਨ ਪਿੱਛੋਂ ਸਦਨ ਨੇ ਪ੍ਰਵਾਨ ਕਰ ਲਿਆ ਬਾਰੇ ਜੇਤਲੀ ਨੇ ਕਿਹਾ ਕਿ ਬਾਜ਼ਾਰ ਵਿਚ ਬੰਦ ਕੀਤੀ ਕਰੰਸੀ ਨਾਲ ਕੋਈ ਵੀ ਆਰਥਿਕਤਾ ਕਾਇਮ ਨਹੀਂ ਰਹਿ ਸਕਦੀ। ਉਨ੍ਹਾਂ ਕਿਹਾ ਕਿ ਜੇਕਰ ਬਾਜ਼ਾਰ ਵਿਚ ਬੰਦ ਕੀਤੀ ਕਰੰਸੀ ਚਲਦੀ ਰਹੀ ਤਾਂ ਦੇਸ਼ ਵਿਚ ਹਨੇਰ ਗਰਦੀ ਮਚ ਜਾਵੇਗੀ। ਇਹ ਬਿੱਲ 30 ਦਸੰਬਰ ਨੂੰ ਜਾਰੀ ਆਰਡੀਨੈਂਸ ਦੀ ਥਾਂ ਲਵੇਗਾ।

RELATED ARTICLES
POPULAR POSTS