ਪੁਡੂਚੇਰੀ/ਬਿਊਰੋ ਨਿਊਜ਼ : ਸਾਬਕਾ ਆਈ. ਪੀ. ਐਸ. ਅਧਿਕਾਰੀ ਤੇ ਭਾਜਪਾ ਨੇਤਾ ਕਿਰਨ ਬੇਦੀ ਨੇ ਪੁਡੂਚੇਰੀ ਦੇ ਉਪ ਰਾਜਪਾਲ ਵਜੋਂ ਹਲਫ ਲਿਆ। ਇਥੇ ਰਾਜ ਨਿਵਾਸ ਵਿਖੇ ਮਦਰਾਸ ਹਾਈਕੋਰਟ ਦੇ ਸੀਨੀਅਰ ਜੱਜ ਜਸਟਿਸ ਹੁਲੂਵਾਦੀ ਰਮੇਸ਼ ਦੀ ਨੇ ਕਿਰਨ ਬੇਦੀ ਨੂੰ ਪੁਡੂਚੇਰੀ ਦੀ ਉਪ ਰਾਜਪਾਲ ਵਜੋਂ ਸਹੁੰ ਚੁਕਾਈ। ਇਸ ਤਰ੍ਹਾਂ ਉਹ ਪੁਡੂਚੇਰੀ ਦੀ ਚੌਥੀ ਮਹਿਲਾ ਉਪ ਰਾਜਪਾਲ ਬਣ ਗਏ ਹਨ। ਉਨ੍ਹਾਂ ਦੇ ਇਸ ਸਹੁੰ ਚੁੱਕ ਸਮਾਗਮ ਵਿਚ ਵੀ. ਨਾਰਾਇਣਸਵਾਮੀ, ਸਾਬਕਾ ਮੁੱਖ ਮੰਤਰੀ ਐਨ. ਰੰਗਾਸਵਾਮੀ, ਆਰ. ਵੀ. ਜਨਕਿਰਮਨ ਤੇ ਐਮ.ਡੀ. ਆਰ.ਰਾਮਾਚੰਦਰਨ, ਪੀ. ਸੀ.ਸੀ.ਮੁਖੀ ਏ ਨਮਸਿਵਿਅਮ, ਲੋਕ ਸਭਾ ਮੈਂਬਰ ਰਾਧਾਕ੍ਰਿਸ਼ਨਨ, ਰਾਜ ਸਭਾ ਮੈਂਬਰ ਐਨ. ਗੋਕੁਲਕ੍ਰਿਸ਼ਨਨ, ਫਰੈਂਚ ਕਾਸਲ ਜਨਰਲ ਫਿਲਿਪ ਜਾਨਵੀਰ ਕਮੀਆਮਾ ਤੇ ਹੋਰ ਸਾਬਕਾ ਮੰਤਰੀ ਵੀ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਕਿਰਨ ਬੇਦੀ ਨੇ ਪੁਡੂਚੇਰੀ ਦੇ 23ਵੇਂ ਉਪ ਰਾਜਪਾਲ ਵਜੋਂ ਸਹੁੰ ਚੁੱਕੀ ਹੈ।
Check Also
ਭਾਰਤ ਨੇ ਆਸਟਰੇਲੀਆ ਨੂੰ ਟੈਸਟ ਮੈਚ ’ਚ ਵੱਡੇ ਫਰਕ ਨਾਲ ਹਰਾਇਆ
ਜਸਪ੍ਰੀਤ ਬੁਮਰਾਹ ਨੂੰ ਮਿਲਿਆ ਮੈਨ ਆਫ ਦਾ ਮੈਚ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਕ੍ਰਿਕਟ ਟੀਮ ਨੇ …