8.2 C
Toronto
Saturday, April 18, 2026
spot_img
Homeਭਾਰਤ'ਪ੍ਰਧਾਨ ਮੰਤਰੀ ਰਾਹਤ ਫੰਡ' 'ਚ ਪੈਸੇ ਜਮ੍ਹਾਂ ਕਰਵਾਉਣ ਵਾਲੇ ਹੋ ਜਾਣ ਸਾਵਧਾਨ

‘ਪ੍ਰਧਾਨ ਮੰਤਰੀ ਰਾਹਤ ਫੰਡ’ ‘ਚ ਪੈਸੇ ਜਮ੍ਹਾਂ ਕਰਵਾਉਣ ਵਾਲੇ ਹੋ ਜਾਣ ਸਾਵਧਾਨ

ਕਿਤੇ ਠੱਗੀ ਦਾ ਹੋ ਨਾ ਜਾਇਓ ਸ਼ਿਕਾਰ
ਨਵੀਂ ਦਿੱਲੀ/ਬਿਊਰੋ ਨਿਊਜ਼ : ਕੋਰੋਨਾਵਾਇਰਸ ਦਾ ਪ੍ਰਭਾਵ ਦੇਸ਼ ਭਰ ਵਿੱਚ ਲਗਾਤਾਰ ਵਧ ਰਿਹਾ ਹੈ। ਕੋਰੋਨਾਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 1400 ਤੋਂ ਪਾਰ ਹੋ ਗਈ ਹੈ। ਇਸ ਦੇ ਨਾਲ ਹੀ ਮਹਾਰਾਸ਼ਟਰ ਤੇ ਕੇਰਲ ‘ਚ ਸਥਿਤੀ ਸਭ ਤੋਂ ਮਾੜੀ ਹੋ ਗਈ ਹੈ ।ਇਨ੍ਹਾਂ ਦੋਵਾਂ ਸੂਬਿਆਂ ‘ਚ ਇਹ ਅੰਕੜਾ 200-200 ਨੂੰ ਪਾਰ ਕਰ ਗਿਆ ਹੈ।
ਦੇਸ਼ ਭਰ ਵਿੱਚ 21 ਦਿਨਾਂ ਦੇ ਤਾਲਾਬੰਦੀ ਦੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ ਇਸ ਵਾਇਰਸ ਤੋਂ ਬਚਾਅ ਲਈ ਸਖ਼ਤ ਕਦਮ ਉਠਾ ਰਹੇ ਹਨ। ਇਹੀ ਕਾਰਨ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਕੋਰੋਨਾ ਨਾਲ ਲੜਾਈ ਸਬੰਧੀ ਪ੍ਰਧਾਨ ਮੰਤਰੀ ਰਾਹਤ ਫੰਡ ਵਿੱਚ ਮਦਦ ਦੀ ਅਪੀਲ ਕੀਤੀ। ਲੋਕਾਂ ਨੇ ਪ੍ਰਧਾਨ ਮੰਤਰੀ ਮੋਦੀ ਦੀ ਇਸ ਅਪੀਲ ਦਾ ਹੁੰਗਾਰਾ ਦੇਣਾ ਸ਼ੁਰੂ ਕਰ ਦਿੱਤਾ ਤੇ ਮਦਦ ਕਰਨੀ ਸ਼ੁਰੂ ਕਰ ਦਿੱਤੀ। ਇਸ ਸਭ ਦੇ ਚਲਦਿਆਂ ਸਾਈਬਰ ਠੱਗਾਂ ਨੂੰ ਵੀ ਇੱਕ ਵੱਡਾ ਮੌਕਾ ਮਿਲਿਆ। ਇਨ੍ਹਾਂ ਠੱਗਾਂ ਨੇ ਇਸ ਯੂਪੀਆਈ ਆਈਡੀ ਦੀ ਤਰ੍ਹਾਂ ਜਾਅਲੀ ਆਈਡੀਜ਼ ਤਿਆਰ ਕੀਤੀਆਂ।
ਲੋਕ ਇਨ੍ਹਾਂ ‘ਚ ਵੀ ਆਪਣੇ ਪੈਸੇ ਜਮ੍ਹਾ ਕਰਦੇ ਰਹੇ। ਹਾਲਾਂਕਿ ਇੱਕ ਨਾਗਰਿਕ ਨੇ ਇਸ ਨੂੰ ਪਛਾਣ ਲਿਆ ਤੇ ਹੁਣ ਇਸ ਨੂੰ ਰੋਕ ਕੇ ਮਾਮਲਾ ਦਰਜ ਕਰ ਲਿਆ ਗਿਆ ਹੈ।
ਪੁਲਿਸ ਅਧਿਕਾਰੀਆਂ ਨੇ ਤੁਰੰਤ ਕੇਸ ਦਰਜ ਕਰ ਲਿਆ ਤੇ ਬੈਂਕ ਅਧਿਕਾਰੀਆਂ ਦੀ ਮਦਦ ਨਾਲ ਜਾਅਲੀ ਆਈਡੀ ਨੂੰ ਲੌਕ ਕਰ ਦਿੱਤਾ। ਫਿਲਹਾਲ ਪੁਲਿਸ ਇਸ ਆਈਡੀ ਦੇ ਨਿਰਮਾਤਾ ਦੀ ਭਾਲ ਕਰ ਰਹੀ ਹੈ।

RELATED ARTICLES
POPULAR POSTS