Breaking News
Home / ਕੈਨੇਡਾ / Front / ਭਗੌੜੇ ਲਲਿਤ ਮੋਦੀ ਦੀ ਵਾਨੂਅਤੂ ਦੀ ਨਾਗਰਿਕਤਾ ਹੋਵੇਗੀ ਰੱਦ

ਭਗੌੜੇ ਲਲਿਤ ਮੋਦੀ ਦੀ ਵਾਨੂਅਤੂ ਦੀ ਨਾਗਰਿਕਤਾ ਹੋਵੇਗੀ ਰੱਦ


ਪ੍ਰਧਾਨ ਮੰਤਰੀ ਜੋਥਮ ਨੇ ਪਾਸਪੋਰਟ ਕੈਂਸਲ ਕਰਨ ਦਾ ਦਿੱਤਾ ਹੁਕਮ
ਪੋਰਟਵਿਲਾ/ਬਿਊਰੋ ਨਿਊਜ਼ : ਇੰਡੀਅਨ ਪ੍ਰੀਮੀਅਰ ਲੀਗ ਆਈਪੀਐਲ ਦੇ ਸਾਬਕਾ ਕਮਿਸ਼ਨਰ ਅਤੇ ਭਗੌੜੇ ਲਲਿਤ ਮੋਦੀ ਦੀ ਵਾਨੂਅਤੂ ਦੀ ਨਾਗਰਿਕਤਾ ਰੱਦ ਹੋ ਜਾਵੇਗੀ। ਵਾਨੂਅਤੂ ਦੇ ਪ੍ਰਧਾਨ ਮੰਤਰੀ ਜੋਥਮ ਨਾਪਾਟ ਨੇ ਨਾਗਰਿਕਤਾ ਕਮਿਸ਼ਨ ਵੱਲੋਂ ਲਲਿਤ ਨੂੰ ਜਾਰੀ ਕੀਤਾ ਗਿਆ ਪਾਸਪੋਰਟ ਰੱਦ ਕਰਨ ਦਾ ਹੁਕਮ ਦੇ ਦਿੱਤਾ ਹੈ। ਵਾਨੂਅਤੂ ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਹ ਫੈਸਲਾ ਉਨ੍ਹਾਂ ਰਿਪੋਰਟਾਂ ਦੇ ਆਧਾਰ ’ਤੇ ਲਿਆ ਗਿਆ ਹੈ, ਜਿਨ੍ਹਾਂ ’ਚ ਇਹ ਦਾਅਵਾ ਕੀਤਾ ਗਿਆ ਸੀ ਕਿ ਲਲਿਤ ਮੋਦੀ ਭਾਰਤ ’ਚ ਹਵਾਲਗੀ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਹੈ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਕੀਤੇ ਗਏ ਬਿਆਨ ’ਚ ਕਿਹਾ ਗਿਆ ਹੈ ਕਿ ਇੰਟਰਪੋਲ ਨੇ ਪਹਿਲਾਂ ਦੋ ਵਾਰ ਲਲਿਤ ਮੋਦੀ ਦੇ ਖਿਲਾਫ਼ ਅਲਰਟ ਜਾਰੀ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ। ਵਾਨੂਅਤੂ ਦੇ ਇਕ ਬੁਲਾਰੇ ਨੇ ਦੱਸਿਆ ਕਿ ਲਲਿਤ ਮੋਦੀ ਕੋਲ ਵਾਨੂਅਤੂ ਦੀ ਨਾਗਰਿਕਤਾ ਹੈ ਅਤੇ ਅਸੀਂ ਉਸ ਦੇ ਖਿਲਾਫ ਕਾਨੂੰਨ ਅਨੁਸਾਰ ਅੱਗੇ ਵਧ ਰਹੇ ਹਾਂ।

Check Also

ਪੰਜਾਬ ਬੋਰਡ ਦੇ 12ਵੀਂ ਕਲਾਸ ਦੇ ਇਮਤਿਹਾਨ ’ਚ ਆਮ ਆਦਮੀ ਪਾਰਟੀ ਸਬੰਧੀ ਪੁੱਛਿਆ ਗਿਆ ਸਵਾਲ

ਪੰਜਾਬ ਭਾਜਪਾ ਵੱਲੋਂ ਕੀਤਾ ਗਿਆ ਵਿਰੋਧ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਕੂਲ ਸਿੱਖਿਆ ਬੋਰਡ ਦੀ 12ਵੀਂ …