2.9 C
Toronto
Sunday, April 26, 2026
spot_img
HomeਕੈਨੇਡਾFrontਫਾਸਟੈਗ ਨੂੰ ਲੈ ਕੇ ਭਾਰਤ ਸਰਕਾਰ ਦਾ ਵੱਡਾ ਫੈਸਲਾ

ਫਾਸਟੈਗ ਨੂੰ ਲੈ ਕੇ ਭਾਰਤ ਸਰਕਾਰ ਦਾ ਵੱਡਾ ਫੈਸਲਾ


3 ਹਜ਼ਾਰ ਰੁਪਏ ’ਚ ਇਕ ਸਾਲ ਲਈ ਸਲਾਨਾ ਪਾਸ ਦੀ ਮਿਲੇਗੀ ਸਹੂਲਤ
ਨਵੀਂ ਦਿੱਲੀ : ਭਾਰਤ ਸਰਕਾਰ ਨੇ ਫਾਸਟੈਗ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਸਰਕਾਰ ਵਲੋਂ 15 ਅਗਸਤ ਤੋਂ ਟੋਲ ਪਲਾਜ਼ਾ ’ਤੇ ਸਲਾਨਾ ਪਾਸ ਦੀ ਸਹੂਲਤ ਸ਼ੁਰੂ ਕਰਨ ਜਾ ਰਹੀ ਹੈ। ਇਸ ਦੇ ਲਈ ਲੋਕਾਂ ਨੂੰ 3 ਹਜ਼ਾਰ ਰੁਪਏ ਦਾ ਪਾਸ ਬਣਵਾਉਣਾ ਹੋਵੇਗਾ, ਜੋ ਇਕ ਸਾਲ ਜਾਂ 200 ਯਾਤਰਾਵਾਂ ਲਈ ਵੈਲਿਡ ਹੋਵੇਗਾ। ਇਹ ਪਾਸ ਸਿਰਫ ਨਿੱਜੀ ਵਾਹਨਾਂ, ਜਿਵੇਂ ਕਾਰ, ਜੀਪ ਅਤੇ ਬੈਨ ਆਦਿ ਦੇ ਲਈ ਵਿਸ਼ੇਸ਼ ਰੂਪ ਵਿਚ ਤਿਆਰ ਕੀਤਾ ਗਿਆ ਹੈ। ਇਹ ਸਹੂਲਤ ਕਿਸੇ ਵੀ ਕਮਰਸ਼ੀਅਲ ਵਾਹਨ ਦੇ ਲਈ ਨਹੀਂ ਹੈ। ਇਸ ਗੱਲ ਦੀ ਜਾਣਕਾਰੀ ਕੇਂਦਰੀ ਮੰਤਰੀ ਨਿਤਿਨ ਗਡਕਰੀ ਵਲੋਂ ਦਿੱਤੀ ਗਈ ਹੈ। ਗਡਕਰੀ ਨੇ ਆਪਣੀ ਐਕਸ ਪੋਸਟ ਵਿਚ ਦੱਸਿਆ ਕਿ ਸਲਾਨਾ ਪਾਸ ਦੇ ਐਕਟੀਵੇਸ਼ਨ ਅਤੇ ਰੀਨਿੳੂਲ ਲਈ ਜਲਦ ਹੀ ਰਾਜਮਾਰਗ ਯਾਤਰਾ ਐਪ ਵੈਬਸਾਈਟ ’ਤੇ ਇਕ ਵੱਖਰਾ ਿਕ ਉਪਲਬਧ ਕਰਵਾਇਆ ਜਾਵੇਗਾ, ਜਿਸ ਨਾਲ ਇਹ ਪ੍ਰਸੈਸ ਹੋਰ ਅਸਾਨ ਹੋ ਜਾਵੇਗਾ।

RELATED ARTICLES
POPULAR POSTS