ਸਤੰਬਰ 2019 ਤੱਕ ਸੀ ਪਟੇਲ ਦਾ ਕਾਰਜਕਾਲ
ਮੁੰਬਈ/ਬਿਊਰੋ ਨਿਊਜ਼
ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਉਰਜਿਤ ਪਟੇਲ ਨੇ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਅਸਤੀਫੇ ਦਾ ਕੋਈ ਨਿੱਜੀ ਕਾਰਨ ਹੀ ਦੱਸਿਆ ਹੈ। ਧਿਆਨ ਰਹੇ ਲੰਘੇ ਕੁਝ ਮਹੀਨਿਆਂ ਤੋਂ ਸਰਕਾਰ ਅਤੇ ਆਰ.ਬੀ.ਆਈ. ਵਿਚਕਾਰ ਕਈ ਮੁੱਦਿਆਂ ‘ਤੇ ਵਿਵਾਦ ਚੱਲ ਰਿਹਾ ਸੀ। ਸਰਕਾਰ ਨੇ ਆਰ.ਬੀ.ਆਈ. ਐਕਟ ਦੀ ਧਾਰਾ 7 ਦੀ ਵੀ ਵਰਤੋਂ ਕੀਤੀ ਸੀ। ਪਰ ਬਾਅਦ ਵਿਚ ਵਿਵਾਦ ਹੱਲ ਹੋ ਜਾਣ ਬਾਰੇ ਖਬਰ ਆ ਗਈ ਸੀ। ਲੰਘੀ 19 ਨਵੰਬਰ ਨੂੰ ਆਰ.ਬੀ.ਆਈ. ਦੀ ਬੋਰਡ ਮੀਟਿੰਗ ਵਿਚ ਵਿਵਾਦ ਸਬੰਧੀ ਕੁਝ ਮੁੱਦਿਆਂ ‘ਤੇ ਸਹਿਮਤੀ ਵੀ ਬਣ ਗਈ ਸੀ। ਇਸ ਤੋਂ ਬਾਅਦ ਪਟੇਲ ਦੇ ਅਸਤੀਫੇ ਦੀ ਸੰਭਾਵਨਾ ਨਹੀਂ ਸੀ, ਪਰ ਅੱਜ ਅਚਾਨਕ ਹੀ ਉਨ੍ਹਾਂ ਅਸਤੀਫੇ ਦਾ ਐਲਾਨ ਕਰ ਦਿੱਤਾ। ਉਰਜਿਤ ਪਟੇਲ ਹੋਰਾਂ ਦਾ ਕਾਰਜਕਾਲ ਸਤੰਬਰ 2019 ਵਿਚ ਖ਼ਤਮ ਹੋਣਾ ਸੀ।
Check Also
ਹਿਮਾਚਲ ਪ੍ਰਦੇਸ਼ ’ਚ ਮਾਨਸੂਨ ਦੌਰਾਨ ਹੁਣ ਤੱਕ 69 ਮੌਤਾਂ ਅਤੇ ਕਰੋੜਾਂ ਰੁਪਏ ਦਾ ਨੁਕਸਾਨ
ਪੰਜਾਬ ਦੇ ਵੀ ਕਈ ਜ਼ਿਲ੍ਹਿਆਂ ’ਚ ਮੀਂਹ ਨੂੰ ਲੈ ਕੇ ਅਲਰਟ ਚੰਡੀਗੜ੍ਹ/ਬਿਊਰੋ ਨਿਊਜ਼ ਹਿਮਾਚਲ …