ਓਟਵਾ/ਬਿਊਰੋ ਨਿਊਜ਼ : ਲੰਘੇ ਦਿਨੀਂ ਪਏ ਮੀਂਹ ਤੇ ਉਸ ਤੋਂ ਬਾਅਦ ਚੱਲੀਆਂ ਤੇਜ਼ ਹਵਾਵਾਂ ਕਾਰਨ ਬੰਦ ਹੋਈ ਬਿਜਲੀ ਨੂੰ ਮੁੜ ਚਾਲੂ ਕਰਨ ਲਈ ਸਾਰੀ ਰਾਤ ਹਾਈਡਰੋ ਓਟਵਾ ਦੇ ਅਮਲਾ ਮੈਂਬਰਾਂ ਨੂੰ ਸਖਤ ਮਿਹਨਤ ਕਰਨੀ ਪੈ ਰਹੀ ਹੈ। ਸਿਟੀ ਆਫ ਓਟਵਾ ਵੱਲੋਂ ਦੋ ਵਾਰਮਿੰਗ ਸੈਂਟਰ ਵੀ ਖੋਲ੍ਹੇ ਗਏ ਹਨ।
ਇਹ ਦੋ ਵਾਰਮਿੰਗ ਸੈਂਟਰ 1480 ਹੇਰੋਨ ਰੋਡ ਉੱਤੇ ਹੇਰੋਨ ਰੋਡ ਕਮਿਊਨਿਟੀ ਸੈਂਟਰ ਤੇ 102 ਗ੍ਰੀਨਵਿਊ ਐਵਨਿਊ ਵਿਖੇ ਰੌਨ ਕੋਲਬਸ ਲੇਕਸਾਈਡ ਸੈਂਟਰ ਉੱਤੇ ਖੋਲ੍ਹੇ ਗਏ ਹਨ। ਸ਼ਹਿਰ ਦੇ ਚੀਫ ਆਫ ਸਕਿਊਰਿਟੀ ਐਂਡ ਐਮਰਜੈਂਸੀ ਮੈਨੇਜਮੈਂਟ ਪਿਏਰੇ ਪੌਇਰੀਅਰ ਨੇ ਆਖਿਆ ਕਿ ਕਿਸੇ ਵੀ ਕਾਰਨ ਜੇ ਹਾਈਡਰੋ ਓਟਵਾ ਬਿਜਲੀ ਮੁੜ ਚਾਲੂ ਨਹੀਂ ਕਰ ਸਕਦੀ ਤੇ ਹੀਟ ਵੀ ਨਹੀਂ ਚਲਾ ਸਕਦੀ ਤਾਂ ਲੋਕਾਂ ਨੂੰ ਦਿੱਕਤ ਨਾ ਹੋਵੇ ਇਸ ਲਈ ਇਹ ਸੈਂਟਰ ਅਹਿਤਿਆਤਨ ਖੋਲ੍ਹੇ ਗਏ ਹਨ।
ਹਾਈਡਰੋ ਓਟਵਾ ਅਨੁਸਾਰ ਬਿਜਲੀ ਗੁੱਲ ਹੋਣ ਕਾਰਨ ਅੰਦਾਜ਼ਨ 4,380 ਲੋਕ ਪ੍ਰਭਾਵਿਤ ਹੋਏ ਹਨ। ਖਰਾਬ ਮੌਸਮ ਕਾਰਨ ਸੌ ਥਾਂਵਾਂ ਉੱਤੇ ਬਿਜਲੀ ਦੇ ਯੰਤਰਾਂ ਨੂੰ ਨੁਕਸਾਨ ਪਹੁੰਚਿਆ। ਜੇ ਬਿਜਲੀ ਦੀ ਸਮੱਸਿਆ ਨੂੰ ਲੰਮੇਂ ਸਮੇਂ ਤੱਕ ਠੀਕ ਨਾ ਕੀਤਾ ਜਾ ਸਕਿਆ ਤਾਂ ਇਹ ਸੈਂਟਰ ਲੋਕਾਂ ਦੇ ਕਾਫੀ ਕੰਮ ਆ ਸਕਦੇ ਹਨ।
ਬਿਜਲੀ ਬੰਦ ਹੋਣ ਕਾਰਨ 4000 ਲੋਕ ਹੋਏ ਪ੍ਰਭਾਵਿਤ
RELATED ARTICLES